ਦੁੱਧ ਤੋਂ ਐਲਰਜੀ ਹੋਣ ਦੇ ਮੁੱਖ ਲੱਛਣ , ਕਾਰਨ ਅਤੇ ਇਲਾਜ

ਦੁੱਧ ਤੋਂ ਐਲਰਜੀ ਅੱਜ ਕੱਲ੍ਹ ਆਮ ਐਲਰਜੀ ਹੋ ਰਹੀ ਹੈ । ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ । ਉਨ੍ਹਾਂ ਨੂੰ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ । ਦੁੱਧ ਤੋਂ ਐਲਰਜੀ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ ।ਪਰ ਇਹ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ ।

ਦੁੱਧ ਤੋਂ ਐਲਰਜੀ ਦੁੱਧ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੇ ਕਰਕੇ ਹੁੰਦੀ ਹੈ । ਦੁੱਧ ਵਿੱਚ ਲੈਕਟੋਜ਼ ਪਾਇਆ ਜਾਂਦਾ ਹੈ । ਜਦੋਂ ਸਾਡਾ ਸਰੀਰ ਇਸ ਨੂੰ ਨਹੀਂ ਪਚਾ ਪਾਉਂਦਾ ਤਾਂ ਉਸ ਨੂੰ ਦੁੱਧ ਤੋਂ ਐਲਰਜੀ ਕਿਹਾ ਜਾਂਦਾ ਹੈ ।

ਇਸ ਨਾਲ ਚਮੜੀ ਤੇ ਦਾਣੇ , ਦਸਤ ਅਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਦੁੱਧ ਦੀ ਐਲਰਜੀ ਦੇ ਲੱਛਣ, ਕਾਰਨ ਅਤੇ ਇਸ ਦੇ ਇਲਾਜ ।

ਦੁੱਧ ਦੀ ਐਲਰਜੀ ਦੇ ਮੁੱਖ ਲੱਛਣ

ਦੁੱਧ ਪੀਣ ਤੋਂ ਬਾਅਦ ਐਲਰਜੀ ਹੋਣ ਦੇ ਕਈ ਲੱਛਣ ਹੋ ਸਕਦੇ ਹਨ ਜਿਵੇਂ ਕਿ –

ਜੀਭ ਅਤੇ ਗਲੇ ਤੇ ਸੋਜ ਹੋਣਾ

ਖਾਂਸੀ ਅਤੇ ਸਾਹ ਫੁੱਲਣਾ

ਉਲਟੀ ਆਉਣਾ

ਖਾਣ ਵਿੱਚ ਦਿੱਕਤ ਹੋਣ

ਪੇਟ ਦਰਦ ਜਾਂ ਦਸਤ ਲੱਗਣਾ

ਸਿਰ ਦਰਦ ਅਤੇ ਅੱਖਾਂ ਚੋਂ ਪਾਣੀ ਆਉਣਾ

ਮੂੰਹ ਦੇ ਚਾਰੇ ਪਾਸੇ ਖੁਜਲੀ ਹੋਣਾ

ਦੁੱਧ ਤੋਂ ਐਲਰਜੀ ਹੋਣ ਤੇ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ

ਸ਼ਹਿਦ

ਕਈ ਬਿਮਾਰੀਆਂ ਦੇ ਇਲਾਜ ਵਿੱਚ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਸ ਵਿਚ ਮੌਜੂਦ ਗੁਣ ਦੁੱਧ ਤੋਂ ਹੋਣ ਵਾਲੀ ਐਲਰਜੀ ਨੂੰ ਠੀਕ ਕਰਦੇ ਹਨ ਇਸ ਲਈ ਰੋਜ਼ਾਨਾ ਸਵੇਰੇ ਇੱਕ ਚਮਚ ਸ਼ਹਿਦ ਜ਼ਰੂਰ ਲਓ ।

ਅਦਰਕ

ਅਦਰਕ ਦੁੱਧ ਤੋਂ ਹੋਣ ਵਾਲੀ ਐਲਰਜੀ ਨੂੰ ਠੀਕ ਰੱਖਦਾ ਹੈ । ਅਦਰਕ ਵਿੱਚ ਮੌਜੂਦ ਪ੍ਰੋਟੀਨ ਦੁੱਧ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ ਅਤੇ ਅਦਰਕ ਹਿਸਟਾਮੀਨ ਦੇ ਲੇਵਲ ਨੂੰ ਘਟਾਉਂਦਾ ਹੈ ਜੋ ਕਿ ਅਲਰਜੀ ਦਾ ਮੁੱਖ ਕਾਰਨ ਹੁੰਦਾ ਹੈ । ਇਸ ਲਈ ਦੁੱਧ ਤੋਂ ਅੈਲਰਜੀ ਹੋਣ ਤੇ ਅਦਰਕ ਦਾ ਸੇਵਨ ਜ਼ਰੂਰ ਕਰੋ ।

ਗਾਜਰ ਦਾ ਜੂਸ

ਗਾਜਰ ਦੇ ਰਸ ਵਿੱਚ ਅਨਾਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਰੋਜ਼ਾਨਾ ਸਵੇਰੇ ਸੇਵਨ ਕਰੋ । ਇਹ ਰਸ ਦੁੱਧ ਜਾਂ ਕਿਸੇ ਹੋਰ ਚੀਜ਼ ਤੋਂ ਹੋਣ ਵਾਲੀ ਐਲਰਜੀ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਅਤੇ ਐਲਰਜੀ ਨੂੰ ਠੀਕ ਕਰਦਾ ਹੈ ।

ਹਲਦੀ

ਦੁੱਧ ਤੋਂ ਐਲਰਜੀ ਹੋਣ ਤੇ ਹਲਦੀ ਦਾ ਸੇਵਨ ਵੱਧ ਤੋਂ ਵੱਧ ਕਰੋ । ਕਿਉਂਕਿ ਹਲਦੀ ਦੁੱਧ ਤੋਂ ਹੋਣ ਵਾਲੀ ਐਲਰਜੀ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ।

ਕੈਲਸ਼ੀਅਮ ਅਤੇ ਮੈਗਨੀਸ਼ੀਅਮ

ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਾਲੇ ਆਹਾਰਾਂ ਦਾ ਸੇਵਨ ਜ਼ਰੂਰ ਕਰੋ । ਜਿਵੇਂ ਕਿ ਅੰਡਾ , ਕੇਲਾ , ਤਾਜ਼ਾ ਸਬਜ਼ੀਆਂ ਖਾਓ । ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਾਲੇ ਆਹਾਰਾਂ ਦਾ ਸੇਵਨ ਕਰਨ ਨਾਲ ਵੀ ਦੁੱਧ ਦੀ ਐਲਰਜੀ ਜਲਦੀ ਠੀਕ ਹੋ ਜਾਂਦੀ ਹੈ ।

ਵਿਟਾਮਿਨ ਸੀ

ਐਲਰਜੀ ਦਾ ਮੁੱਖ ਕਾਰਨ ਹੈ ਹਿਸਟਾਮੀਨ, ਵਿਟਾਮਿਨ ਸੀ ਵਿੱਚ ਮੌਜੂਦ ਐਂਟੀ ਐਲਰਜੀ ਗੁਣ ਹਿਸਟਾਮੀਨ ਨੂੰ ਘਟਾਉਂਦਾ ਹੈ । ਇਸ ਲਈ ਦੁੱਧ ਤੋਂ ਐਲਰਜੀ ਹੋਣ ਤੇ ਵਿਟਾਮਿਨ ਸੀ ਵਾਲੇ ਆਹਾਰਾਂ ਦਾ ਸੇਵਨ ਜ਼ਰੂਰ ਕਰੋ । ਜਿਵੇਂ ਸੰਤਰਾ , ਮੌਸੰਮੀ , ਟਮਾਟਰ , ਨਿੰਬੂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ।

ਲੈਕਟੋਜ਼ ਐਨਜ਼ਾਈਮ ਦੀਆਂ ਗੋਲੀਆਂ

ਜੋ ਲੋਕ ਦੁੱਧ ਵਿੱਚ ਮੌਜੂਦ ਲੈਕਟੋਸ ਨੂੰ ਪਚਾ ਨਹੀਂ ਪਾਉਂਦੇ ਉਹ ਇਸ ਅਲਰਜੀ ਦਾ ਸ਼ਿਕਾਰ ਜਲਦੀ ਹੋ ਜਾਂਦੇ ਹਨ ਪਾਚਨ ਦੀ ਸ਼ਕਤੀ ਵਧਾਉਣ ਲਈ ਲੈਕਟੋਜ਼ ਅੰਜਾਇਮ ਦਾ ਸੇਵਨ ਕੀਤਾ ਜਾ ਸਕਦਾ ਹੈ ਇਸ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਕਰੋ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: