ਕਿਡਨੀ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ 15 ਦਿਨਾਂ ਵਿੱਚ ਇੱਕ ਵਾਰ ਜ਼ਰੂਰ ਕਰੋ ਕਿਡਨੀ ਡਿਟਾਕਸ , ਇਸ ਤਰ੍ਹਾਂ ਕਰੋ ਕਿਡਨੀਆਂ ਦੀ ਸਫਾਈ

ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹਨ। ਜੋ ਸਰੀਰ ਦੇ ਖੂਨ ਨੂੰ ਸਾਫ ਕਰਦੀਆਂ ਹਨ ਅਤੇ ਸਰੀਰ ਵਿੱਚੋਂ ਟਾਕਸਿਨ ਬਾਹਰ ਕੱਢਦੀਆਂ ਹਨ । ਕਿਡਨੀਆਂ ਬਲੱਡ ਪ੍ਰੈਸ਼ਰ ਕੰਟਰੋਲ , ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਕੰਟਰੋਲ ਰੱਖਦੀਆਂ ਹਨ ਅਤੇ ਬਲੱਡ ਵਿੱਚ ਐਸਿਡ ਦੀ ਮਾਤਰਾ ਨੂੰ ਘੱਟ ਕਰਨ ਦਾ ਕੰਮ ਕਿਡਨੀਆਂ ਹੀ ਕਰਦੀਆਂ ਹਨ ।

ਅੱਜ ਕੱਲ ਦੂਸ਼ਿਤ ਵਾਤਾਵਰਨ ਅਤੇ ਗਲਤ ਖਾਣ ਪੀਣ ਕਰਕੇ ਕਿਡਨੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ । ਅੱਜ ਇਸ ਤਰ੍ਹਾਂ ਦੇ ਖਾਣੇ ਬਾਰੇ ਦੱਸਾਂਗੇ , ਜਿਨ੍ਹਾਂ ਨੂੰ ਖਾ ਕੇ ਕਿਡਨੀਆਂ ਨੂੰ ਲੰਮੇ ਸਮਾਂ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ ।

ਕਿਡਨੀਆਂ ਨੂੰ ਸਾਫ਼ ਰੱਖਣ ਵਾਲੇ ਖਾਣੇ

ਮੱਕੀ ਦੇ ਦਾਣੇ

ਛੱਲੀ ਕਿਡਨੀ ਦੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਇਸਦੇ ਰੇਸ਼ੇ ਕਿਡਨੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ । ਇਹ ਰੇਸ਼ੇ ਹਾਈ ਬਲੱਡ ਪ੍ਰੈਸ਼ਰ , ਕਿਡਨੀ ਸਟੋਨ , ਦਿਲ ਦੀਆਂ ਬਿਮਾਰੀਆਂ ਅਤੇ ਹਾਈ ਕੋਲੈਸਟਰੋਲ ਦਾ ਲੇਵਲ ਕੰਟਰੋਲ ਰੱਖਣ ਵਿੱਚ ਸਹਾਇਕ ਹੁੰਦੇ ਹਨ । ਇਨ੍ਹਾਂ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਮਿਨਰਲਸ ਅਤੇ ਵਿਟਾਮਿਨਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਲਈ ਇਹ ਕਿਡਨੀ ਦੀ ਸਫਾਈ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ।

ਤਰਬੂਜ ਦੇ ਬੀਜ

ਤਰਬੂਜ਼ ਦੇ ਬੀਜਾਂ ਨਾਲ ਬਣੀ ਹੋਈ ਚਾਹ ਕਿਡਨੀਆਂ ਦੀ ਸਫਾਈ ਲਈ ਬਹੁਤ ਹੀ ਲਾਭਦਾਇਕ ਹੈ । ਤਰਬੂਜ਼ ਦੇ ਬੀਜਾਂ ਵਿੱਚ ਮੈਗਨੀਸ਼ੀਅਮ , ਮਿਨਰਲਜ਼, ਵਿਟਾਮਿਨ ਅਤੇ ਜਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਥਕਾਵਟ , ਖੂਨ ਦੀ ਕਮੀ ਅਤੇ ਕਮਜ਼ੋਰੀ ਰਹਿੰਦੀ ਹੈ । ਉਹ ਰੋਜ਼ਾਨਾ ਤਰਬੂਜ਼ ਦੇ ਬੀਜਾਂ ਦਾ ਜ਼ਰੂਰ ਸੇਵਨ ਕਰਨ।

ਮੂਲੀ ਦੇ ਪੱਤੇ

ਮੂਲੀ ਦੇ ਪੱਤੇ ਕਿਡਨੀਆਂ ਦੀ ਸਫਾਈ ਲਈ ਬਹੁਤ ਹੀ ਲਾਭਦਾਇਕ ਹਨ । ਮੂਲੀ ਦੇ ਪੱਤੇ ਕਿਡਨੀ ਡਿਟਾਕਸ ਦੇ ਨਾਲ-ਨਾਲ ਪੀਲੀਆ ਅਤੇ ਬਵਾਸੀਰ ਲਈ ਵੀ ਫਾਇਦੇਮੰਦ ਹਨ ।

ਪਾਣੀ ਜ਼ਿਆਦਾ ਪੀਓ

ਘੱਟ ਪਾਣੀ ਪੀਣਾ ਕਿਡਨੀਆਂ ਲਈ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ । ਘੱਟ ਪਾਣੀ ਪੀਣ ਨਾਲ ਕਿਡਨੀ ਦੀ ਇਨਫੈਕਸ਼ਨ ਅਤੇ ਕਿਡਨੀ ਸਟੋਨ ਦਾ ਖਤਰਾ ਵੱਧ ਜਾਂਦਾ ਹੈ । ਇਸ ਲਈ ਰੋਜ਼ਾਨਾ 8-10 ਗਿਲਾਸ ਪਾਣੀ ਜ਼ਰੂਰ ਪੀਓ ।

ਤਾਜ਼ਾ ਫਲ ਖਾਓ

ਫਲ ਕਿਡਨੀ ਦੀ ਸਫਾਈ ਦਾ ਕੰਮ ਕਰਦੇ ਹਨ । ਕਿਉਂਕਿ ਫਲਾਂ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਪੋਟਾਸ਼ੀਅਮ ਕਿਡਨੀ ਨੂੰ ਤੰਦਰੁਸਤ ਰੱਖਣ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਲਈ ਰੋਜ਼ਾਨਾ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ।

ਇਨ੍ਹਾਂ ਆਦਤਾਂ ਨੂੰ ਜ਼ਰੂਰ ਬਦਲੋ

ਸਵੇਰੇ ਉੱਠ ਕੇ ਵਾਸ਼ਰੂਮ ਜ਼ਰੂਰ ਜਾਓ

ਸਵੇਰੇ ਉੱਠ ਕੇ ਪੇਸ਼ਾਬ ਜ਼ਰੂਰ ਕਰੋ ।ਕਿਉਂਕਿ ਰਾਤ ਭਰ ਵਿੱਚ ਯੂਰਿਨ ਦੀ ਮਾਤਰਾ ਇਕੱਠੀ ਹੋ ਜਾਂਦੀ ਹੈ ਜਿਸ ਨੂੰ ਸਵੇਰੇ ਉੱਠਦੇ ਹੀ ਖਾਲੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਜੇਕਰ ਸਵੇਰੇ ਉੱਠ ਕੇ ਪਿਸ਼ਾਬ ਨਹੀਂ ਕਰਦੇ ਤਾਂ ਇਸ ਦਾ ਨੁਕਸਾਨ ਕਿਡਨੀਆਂ ਨੂੰ ਭੁਗਤਣਾ ਪੈਂਦਾ ਹੈ ।

ਜ਼ਿਆਦਾ ਨਮਕ ਨਾ ਖਾਓ

ਨਮਕ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ ਜੇਕਰ ਇਹ ਜ਼ਿਆਦਾ ਖਾਧਾ ਜਾਵੇ ਤਾਂ ਇਹ ਕਿਡਨੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ । ਜੇਕਰ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ , ਤਾਂ ਇਸ ਆਦਤ ਨੂੰ ਜ਼ਰੂਰ ਬਦਲੋ ।

ਸ਼ੂਗਰ ਕੰਟਰੋਲ ਰੱਖੋ

ਬਲੱਡ ਵਿੱਚ ਸ਼ੂਗਰ ਦੀ ਮਾਤਰਾ ਮਾਤਰਾ ਵਧ ਜਾਣ ਨਾਲ ਸਿੱਧਾ ਅਸਰ ਕਿਡਨੀਆਂ ਤੇ ਪੈਂਦਾ ਹੈ । ਸ਼ੂਗਰ ਦੇ 30% ਲੋਕਾਂ ਨੂੰ ਕਿਡਨੀਆਂ ਦੀ ਸਮੱਸਿਆ ਹੋ ਜਾਂਦੀ ਹੈ । ਇਸ ਲਈ ਬਲੱਡ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: