ਅੰਤੜੀਆਂ ਦੀ ਸਫਾਈ ਕਰਨ ਲਈ ਅਪਣਾਓ , ਇਹ 8 ਘਰੇਲੂ ਨੁਸਖੇ ।

ਸਾਡੇ ਸਰੀਰ ਵਿਚ ਆਂਤੜੀਆਂ ਦਾ ਸਾਫ ਹੋਣਾ ਬਹੁਤ ਜ਼ਰੂਰੀ ਹੈ । ਅੰਤੜੀਆਂ ਦੇ ਵਿਚ ਗੰਦਗੀ ਜਮਾਂ ਹੋਣ ਤੇ ਸਾਡੀ ਸਿਹਤ ਤੇ ਬਹੁਤ ਗਲਤ ਅਸਰ ਹੁੰਦਾ ਹੈ । ਅੰਤੜੀਆਂ ਖਾਣਾ ਪਚਾਉਣ ਦੇ ਨਾਲ ਨਾਲ ਸਰੀਰ ਹੋਰ ਕਈ ਕੰਮ ਆਉਂਦੀਆਂ ਹਨ । ਇਸ ਲਈ ਅੰਤੜੀਆਂ ਦਾ ਹੈਲਥੀ ਹੋਨਾ ਬਹੁਤ ਜ਼ਰੂਰੀ ਹੈ । ਅੰਤੜੀਆਂ ਨੂੰ ਕਿਸੇ ਵੀ ਤਰਾਂ ਦੇ ਇਨਫੈਕਸ਼ਨ ਤੋਂ ਬਚਾਉਣ ਲਈ ਸਫਾਈ ਦੀ ਲੋੜ ਹੈ । ਆਤਾਂ ਦੀ ਸਫਾਈ ਲਈ ਲੋਕ ਕਈ ਤਰਾਂ ਦੇ ਡੀਟੋਕਸ ਵਾਟਰ ਦਾ ਸੇਵਨ ਕਰਦੇ ਹਨ । ਜੋ ਬਹੁਤ ਫਾਇਦੇਮੰਦ ਹੁੰਦਾ ਹੈ । ਕਈ ਅਜਿਹੀਆਂ ਜੜੀ-ਬੂਟੀਆਂ ਹਨ , ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਅੰਤਾਂ ਦੀ ਸਫ਼ਾਈ ਕਰ ਸਕਦੇ ਹੋ । ਸਰੀਰ ਵਿੱਚ ਮੈਟਾਬੋਲੀਜਮ ਨੂੰ ਵਧਾਉਣ ਲਈ ਅਤੇ ਤੰਦਰੁਸਤ ਰੱਖਣ ਲਈ ਆਂਤੜੀਆਂ ਦੀ ਸਫਾਈ ਬਹੁਤ ਜ਼ਰੂਰੀ ਹੈ ।

ਅਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ । ਇਨ੍ਹਾਂ ਦਾ ਸੇਵਨ ਅੰਤੜੀਆਂ ਦੀ ਸਫਾਈ ਲਈ ਕਰ ਸਕਦੇ ਹੋ । ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ । ਅੰਤੜੀਆਂ ਦੀ ਸਫਾਈ ਕਰਨ ਲਈ ਇਹ ਘਰੇਲੂ ਨੁਕਸੇ ਹਨ ।

ਜੀਰਾ

ਜੀਰੇ ਦਾ ਇਸਤੇਮਾਲ ਹਰ ਘਰ ਵਿੱਚ ਕੀਤਾ ਜਾਂਦਾ ਹੈ । ਜੀਰਾ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ । ਜੀਰਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਜੀਰਾ ਸਾਡੇ ਡਾਇਜੈਸਟਿਵ ਸਿਸਟਮ ਨੂੰ ਸਹੀ ਕਰਦਾ ਹੈ । ਜੀਰੇ ਦਾ ਇਸਤੇਮਾਲ ਕਰਨ ਨਾਲ ਗੈਸ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ । ਜੀਰੇ ਦੇ ਵਿਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ । ਜੋ ਪੇਟ ਨੂੰ ਫੂਲਣ , ਪੇਟ ਵਿਚ ਹੋਣ ਵਾਲੇ ਦਰਦ ਨੂੰ ਠੀਕ ਕਰਦਾ ਹੈ । ਜੇਕਰ ਤੁਸੀਂ ਆਪਣੀਆਂ ਆਂਤੜੀਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ , ਤਾਂ ਰੋਜ਼ਾਨਾ ਜ਼ੀਰੇ ਦੇ ਪਾਣੀ ਦਾ ਸੇਵਨ ਜ਼ਰੂਰ ਕਰੋ । ਜ਼ੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਣ ਮਜ਼ਬੂਤ ਹੁੰਦਾ ਹੈ । ਜੀਰੇ ਦੇ ਪਾਣੀ ਨਾਲ ਆਤੜਿਆ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ , ਅਤੇ ਇਹ ਅੰਤੜੀਆਂ ਦੀ ਇਨਫੈਕਸ਼ਨ ਨੂੰ ਵੀ ਠੀਕ ਕਰ ਦਿੰਦਾ ਹੈ । ਇਸ ਨਾਲ ਕਬਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ।

ਗਿਲੋਅ

ਗਿਲੋਅ ਅੰਦਰ ਪਾਏ ਜਾਣ ਵਾਲੇ ਗੁਣ ਬਲੱਡ ਨੂੰ ਪਿਊਰੀਫਾਈ ਕਰਨ ਦਾ ਕੰਮ ਕਰਦੇ ਹਨ ਅਤੇ ਸਰੀਰ ਵਿੱਚੋਂ ਹਾਨੀਕਾਰਕ ਬੈਕਟੀਰੀਆ ਨੂੰ ਦੂਰ ਕਰ ਦਿੰਦਾ ਹੈ । ਗਿਲੋਅ ਦੇ ਅੰਦਰ ਐਂਟੀਔਕਸੀਡੈਂਟ ਗੁਣ ਪਾਏ ਜਾਂਦੇ ਹਨ । ਸਾਡੇ ਸਰੀਰ ਵਿਚ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਪਾਚਨ ਤੰਤਰ ਨੂੰ ਮਜਬੂਤ ਕਰਦਾ ਹੈ । ਜੇਕਰ ਤੁਸੀਂ ਅੰਤੜੀਆਂ ਦੀ ਸਫਾਈ ਕਰਨਾ ਚਾਹੁੰਦੇ ਹੋ , ਤਾਂ ਗਿਲੋਅ ਦਾ ਕਾੜਾ ਜਾਂ ਅਰਕ ਦਾ ਸੇਵਨ ਕਰ ਸਕਦੇ ਹੋ । ਗਿਲੋਅ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।

ਮੇਥੀ

ਮੇਥੀ ਦਾ ਇਸਤੇਮਾਲ ਭਾਰਤ ਵਿੱਚ ਮਸਾਲਿਆਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ । ਮੇਥੀ ਦੇ ਵਿੱਚ ਐਂਟੀਔਕਸੀਡੈਂਟ ਗੂਣ ਅਤੇ ਫਾਈਬਰ ਪਾਏ ਜਾਂਦੇ ਹਨ । ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ । ਮੇਥੀ ਦਾ ਇਸਤੇਮਾਲ ਕਰਨ ਨਾਲ ਸ਼ਰੀਰ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ । ਮੇਥੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ । ਸਵੇਰੇ ਖਾਲੀ ਪੇਟ ਮੇਥੀ ਦੇ ਪਾਣੀ ਦਾ ਸੇਵਨ ਕਰਨ ਨਾਲ ਆਂਤੜੀਆਂ ਦੀ ਸਫਾਈ ਹੋ ਜਾਂਦੀ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਵਜਨ ਵਧਣ ਦੀ ਸਮੱਸਿਆ ਹੈ , ਉਹ ਵੀ ਠੀਕ ਹੋ ਜਾਂਦੀ ਹੈ । ਮੇਥੀ ਦੇ ਪਾਣੀ ਦਾ ਸੇਵਨ ਕਰਨ ਨਾਲ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਅਤੇ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਆਂਵਲਾ

ਆਂਵਲੇ ਨੂੰ ਇਕ ਸੁਪਰ ਫੂਡ ਮੰਨਿਆ ਜਾਂਦਾ ਹੈ । ਆਂਵਲੇ ਦਾ ਇਸਤੇਮਾਲ ਪੁਰਾਣੀ ਸਮੇਂ ਤੋਂ ਜੜੀ-ਬੂਟੀਆਂ ਦੇ ਰੂਪ ਵਿੱਚ ਵੀ ਕੀਤਾ ਹੈ । ਆਂਵਲੇ ਦੇ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ । ਜੋ ਸਾਡੇ ਪਾਚਨ ਲਈ ਫਾਇਦੇਮੰਦ ਹੁੰਦਾ ਹੈ । ਆਂਵਲੇ ਦਾ ਸੇਵਨ ਸਰੀਰ ਨੂੰ ਡੀਟੋਕਸਿਫਾਈ ਕਰਨ ਲਈ ਕੀਤਾ ਜਾਂਦਾ ਹੈ । ਇਸ ਦਾ ਸੇਵਨ ਕਰਨ ਨਾਲ ਅੰਤੜੀਆਂ ਵਿੱਚ ਬੈਕਟੀਰੀਆ ਅਤੇ ਸਕਰਮਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ । ਆਂਵਲੇ ਦਾ ਸੇਵਨ ਜੂਸ , ਅਰਕ , ਪਾਊਡਰ ਜਾਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ । ਇਸ ਦਾ ਸੇਵਨ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ ।

ਆਂਵਲਾ ਸਾਡੇ ਸਰੀਰ ਦੇ ਪੀ ਐਚ ਲੈਵਲ ਨੂੰ ਸਹੀ ਰੱਖਦਾ ਹੈ । ਆਂਵਲਾ ਆਂਤੜੀਆਂ ਦੀ ਸਮੱਸਿਆ ਨੂੰ ਠੀਕ ਕਰ ਦਿੰਦਾ ਹੈ । ਆਂਵਲੇ ਦਾ ਸੇਵਨ ਸਾਡੇ ਪੂਰੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਆਂਵਲੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ । ਆਂਤੜੀਆਂ ਦੀ ਸਫਾਈ ਕਰਨ ਲਈ ਤੁਸੀਂ ਰੋਜ਼ਾਨਾ ਇਕ ਚਮਚ ਆਵਲੇ ਦਾ ਜੂਸ ਪੀ ਸਕਦੇ ਹੋ । ਆਂਵਲੇ ਦਾ ਸੇਵਨ ਕਰਨ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਭੂਖ ਵਧਦੀ ਹੈ । ਆਂਵਲੇ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।

ਅਦਰਕ

ਪਾਚਣ ਲਈ ਅਦਰਕ ਬਹੁਤ ਫਾਇਦੇਮੰਦ ਹੁੰਦਾ ਹੈ । ਅਦਰਕ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ । ਅਦਰਕ ਦੇ ਵਿਚ ਪਾਚਕ ਗੁਣ ਪਾਏ ਜਾਂਦੇ ਹਨ । ਜੇਕਰ ਤੁਸੀਂ ਆਂਤੜੀਆਂ ਦੀ ਸਫਾਈ ਕਰਨਾ ਚਾਹੁੰਦੇ ਹੋ , ਤਾਂ ਰੋਜ਼ਾਨਾ ਅਦਰਕ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ । ਅਦਰਕ ਇਮਿਊਨਟੀ ਨੂੰ ਵਧਾਉਂਦਾ ਹੈ । ਅਦਰਕ ਦਾ ਸੇਵਨ ਕਰਨ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ।

ਹਲਦੀ

ਹਰ ਘਰ ਵਿਚ ਖਾਣਾ ਬਣਾਉਣ ਲਈ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ । ਹਰ ਸਬਜ਼ੀ ਵਿਚ ਹਲਦੀ ਪਾਈ ਜਾਂਦੀ ਹੈ । ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ । ਹਲਦੀ ਦੇ ਅੰਦਰ ਐਂਟੀ ਫੰਗਲ , ਐਂਟੀ ਵਾਇਰਲ , ਐਂਟੀ ਆਕਸੀਡੈਂਟ ਗੂਣ ਪਾਏ ਜਾਂਦੇ ਹਨ । ਜੋ ਅੰਤੜੀਆਂ ਦੀ ਸੋਜ ਨੂੰ ਘੱਟ ਕਰ ਦਿੰਦੇ ਹਨ । ਹਲਦੀ ਦਾ ਸੇਵਨ ਕਰਨ ਨਾਲ ਬਹੁਤ ਸਾਰਿਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ । ਆਂਤੜੀਆਂ ਦੀ ਸਫਾਈ ਕਰਨ ਲਈ ਤੁਸੀ ਹਲਦੀ ਦੇ ਕਾੜ੍ਹੇ ਜਾ ਹਲਦੀ ਦੀ ਚਾਹ ਦਾ ਸੇਵਨ ਕਰ ਸਕਦੇ ਹੋ ।

ਅਸ਼ਵਗੰਧਾ

ਅਸ਼ਵਗੰਧਾ ਦਾ ਸੇਵਨ ਕਰਨ ਨਾਲ ਅੰਤਾਂ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ । ਕਿਉਕਿ ਅਸ਼ਵਗੰਧੇ ਦੇ ਅੰਦਰ ਸੋਜਰੋਧੀ ਗੁਣ ਪਾਏ ਜਾਂਦੇ ਹਨ । ਜੋ ਆਂਤੜੀਆਂ ਦੀ ਸਮੱਸਿਆ ਨੂੰ ਦੂਰ ਕਰ ਦਿੰਦੇ ਹਨ ।

ਲਸਣ

ਅੰਤੜੀਆਂ ਦੀ ਸਫਾਈ ਅਤੇ ਸਮਸਿਆ ਦੂਰ ਕਰਨ ਲਈ ਲਸਣ ਬਹੁਤ ਫਾਇਦੇਮੰਦ ਹੁੰਦਾ ਹੈ । ਲਸਣ ਦਾ ਇਸਤੇਮਾਲ ਹਰ ਘਰ ਵਿੱਚ ਕੀਤਾ ਜਾਂਦਾ ਹੈ । ਲੱਸਣ ਦੇ ਅੰਦਰ ਐਂਟੀ-ਇੰਫਲੇਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ । ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ ਕਲੀਆਂ ਦਾ ਸੇਵਨ ਆਂਤੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।

ਅੱਜ ਅਸੀਂ ਤੁਹਾਨੂੰ ਅੰਤੜੀਆਂ ਦੀ ਸਫਾਈ ਕਰਨ ਲਈ ਚੀਜ਼ਾਂ ਬਾਰੇ ਦੱਸਿਆ । ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀਆਂ ਅੰਤੜੀਆਂ ਨੂੰ ਸਾਫ਼ ਰੱਖ ਸਕਦੇ ਹੋ । ਸਰੀਰ ਨੂੰ ਤੰਦਰੁਸਤ ਰੱਖਣ ਲਈ ਆਂਤੜਿਆ ਦਾ ਸਾਫ ਹੋਣਾ ਬਹੁਤ ਜ਼ਰੂਰੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।


Posted

in

by

Tags: