ਗਰਮੀ ਦੀ ਧੁੱਪ ਦੇ ਕਾਰਨ ਚਮੜੀ ਦੇ ਕਾਲੇਪਾਣ ਨੂੰ ਦੂਰ ਕਰਨ ਲਈ ਅਪਣਾਓ , ਇਹ ਘਰੇਲੂ ਨੁਸਖੇ ।

ਗਰਮੀ ਦਾ ਮੌਸਮ ਆ ਗਿਆ ਹੈ । ਗਰਮੀ ਦੇ ਮੌਸਮ ਦੀ ਧੁੱਪ ਕਾਫ਼ੀ ਤੇਜ਼ ਹੁੰਦੀ ਹੈ , ਜੋ ਸਾਡੀ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਪਰ ਗਰਮੀਆਂ ਸ਼ੁਰੂ ਹੁੰਦੇ ਹੀ , ਬਹੁਤ ਸਾਰੇ ਲੋਕ ਸਨਸਕਰੀਨ ਅਤੇ ਫੇਸ ਪੈਕ ਨੂੰ ਖ਼ਰੀਦਣਾ ਸ਼ੁਰੂ ਕਰ ਦਿੰਦੇ ਹਨ । ਪਰ ਇਨ੍ਹਾਂ ਵਿੱਚ ਕੈਮੀਕਲਜ਼ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ । ਇਨ੍ਹਾਂ ਦੀ ਬਿਜਾਈ ਚ ਅਸੀਂ ਘਰੇਲੂ ਫੇਸਪੈਕ ਚਮੜੀ ਤੇ ਲਗਾਉਂਦੇ ਹਾਂ , ਤਾਂ ਉਨ੍ਹਾਂ ਨਾਲ ਸਾਡੀ ਚਮੜੀ ਤੇ ਨੈਚੁਰਲ ਗਲੋ ਆਉਂਦਾ ਹੈ । ਅਤੇ ਇਨ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੁੰਦਾ । ਗਰਮੀਆਂ ਵਿੱਚ ਤੇਜ਼ ਧੁੱਪ ਹੋਣ ਦੇ ਕਾਰਨ ਚਮੜੀ ਕਾਲੀ ਪੈ ਜਾਂਦੀ ਹੈ । ਪਰ ਚਮੜੀ ਦੀ ਇਸ ਕਾਲੇਪਣ ਨੂੰ ਅਸੀਂ ਕੁਝ ਨੈਚੁਰਲ ਚੀਜ਼ਾਂ ਨਾਲ ਦੂਰ ਕਰ ਸਕਦੇ ਹਾਂ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕੁਝ ਘਰੇਲੂ ਫੇਸ ਪੈਕ । ਜਿਸ ਦੀ ਮਦਦ ਨਾਲ ਧੁੱਪ ਦੇ ਕਾਰਨ ਹੋਈ ਚਮੜੀ ਦੇ ਕਾਲੇਪਣ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ।

ਸ਼ਹਿਦ ਅਤੇ ਨਿੰਬੂ

ਚਮੜੀ ਦੀ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਹਿਦ ਅਤੇ ਨਿੰਬੂ ਦਾ ਪੇਸਟ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਚਮੜੀ ਨੂੰ ਸੌਫਟ ਬਣਾਉਣ ਦੇ ਲਈ ਸ਼ਹਿਦ ਬਹੁਤ ਜ਼ਿਆਦਾ ਮਦਦਗਾਰ ਹੈ ਅਤੇ ਨਿੰਬੂ ਚ ਮੌਜ਼ੂਦ ਸਾਈਟ੍ਰਿਕ ਐਸਿਡ ਅਤੇ ਵਿਟਾਮਿਨ ਸੀ ਦੀ ਮਾਤਰਾ ਚਮੜੀ ਦੇ ਕਾਲੇਪਨ ਨੂੰ ਦੂਰ ਕਰਦੀ ਹੈ । ਇਹ ਨੈਚਰਲ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ । ਚਮੜੀ ਦੀ ਟੈਨਿੰਗ ਦੀ ਸਮੱਸਿਆ ਦੂਰ ਕਰਨ ਲਈ ਸ਼ਹਿਦ ਅਤੇ ਨਿੰਬੂ ਨੂੰ ਮਿਲਾ ਕੇ ਅੱਧਾ ਘੰਟਾ ਲਗਾ ਕੇ ਰੱਖੋ ਅਤੇ ਸਾਦੇ ਪਾਣੀ ਨਾਲ ਧੋ ਲਓ । ਇਸ ਨਾਲ ਚਮੜੀ ਚਮਕਦਾਰ ਅਤੇ ਖੂਬਸੂਰਤ ਬਣ ਜਾਵੇਗੀ ।

ਐਲੋਵੇਰਾ

ਐਲੋਵੇਰਾ ਚਮੜੀ ਦੀ ਹਰ ਸਮੱਸਿਆ ਦੂਰ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਐਲੋਵੇਰਾ ਜੈੱਲ ਨੂੰ ਲਗਾ ਕੇ ਦੋ ਮਿੰਟ ਮਸਾਜ ਕਰੋ ਅਤੇ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ । ਇਸ ਨਾਲ ਸਨਬਰਨ ਤੋਂ ਰਾਹਤ ਮਿਲਦੀ ਹੈ ਅਤੇ ਚਮੜੀ ਦਾ ਕਾਲਾਪਨ ਵੀ ਦੂਰ ਹੋ ਜਾਂਦਾ ਹੈ ।

ਖੀਰੇ ਦਾ ਲੇਪ

ਸ੍ਰੀ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਐਂਟੀ ਆਕਸੀਡੈਂਟ ਗੁਣ ਚਮੜੀ ਤੇ ਨਿਖਾਰ ਨੂੰ ਵਧਾਉਂਦੇ ਹਨ । ਤੇਜ਼ ਧੁੱਪ ਦੇ ਕਾਰਨ ਚਮੜੀ ਤੇ ਆਈ ਕਾਲੇਪਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਖੀਰਾ ਬਹੁਤ ਫ਼ਾਇਦੇਮੰਦ ਹੈ । ਇਸਦੇ ਲਈ ਖੀਰੇ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਅੱਧਾ ਘੰਟਾ ਲਗਾ ਕੇ ਰੱਖੋ , ਬਾਅਦ ਵਿੱਚ ਠੰਢੇ ਪਾਣੀ ਨਾਲ ਧੋ ਲਓ । ਇਸ ਨਾਲ ਚਿਹਰੇ ਦਾ ਕਾਲਾਪਨ ਦੂਰ ਹੋ ਜਾਵੇਗਾ ਅਤੇ ਇਹ ਚਮੜੀ ਨੂੰ ਠੰਢਾ ਰੱਖਦਾ ਹੈ ।

ਦਹੀਂ

ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਦਹੀ ਇਕ ਨੈਚੁਰਲ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ । ਦਹੀਂ ਵਿੱਚ ਵਿਟਾਮਿਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਇਹ ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਦੇ ਨਾਲ ਨਾਲ ਸਾਡੀ ਚਮੜੀ ਤੇ ਕਿੱਲ ਮੁਹਾਸਿਆਂ ਨੂੰ ਵੀ ਦੂਰ ਕਰਦਾ ਹੈ । ਇਸ ਲਈ ਦਹੀਂ ਚ ਚੁਟਕੀਭਰ ਹਲਦੀ ਮਿਲਾ ਕੇ ਅੱਧਾ ਘੰਟਾ ਚਿਹਰੇ ਤੇ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋ ਲਓ ।

ਹਲਦੀ ਅਤੇ ਚੰਦਨ

ਸਨਬਰਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਹਲਦੀ ਅਤੇ ਚੰਦਨ ਦਾ ਲੇਪ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ । ਹਲਦੀ ਵਿੱਚ ਐਂਟੀ ਆਕਸੀਡੈਂਟ ਗੁਣ ਚਮੜੀ ਤੇ ਨਿਖਾਰ ਲਿਆਉਂਦੇ ਹਨ । ਇਸ ਦੇ ਲਈ ਹਲਦੀ ਅਤੇ ਚੰਦਨ ਬਰਾਬਰ ਮਾਤਰਾ ਵਿੱਚ ਲੈ ਕੇ ਦੁੱਧ ਵਿੱਚ ਮਿਲਾ ਕੇ ਪੇਸਟ ਬਣਾ ਲਵੋ ਅਤੇ ਅੱਧਾ ਘੰਟਾ ਚਿਹਰੇ ਤੇ ਲਗਾ ਕੇ ਰੱਖੋ । ਇਸ ਨਾਲ ਚਿਹਰੇ ਦਾ ਕਾਲਾਪਣ ਦੂਰ ਹੋ ਜਾਵੇਗਾ ।

ਮੁਲਤਾਨੀ ਮਿੱਟੀ

ਮੁਲਤਾਨੀ ਮਿੱਟੀ ਗਰਮੀਆਂ ਵਿਚ ਧੁੱਪ ਦੇ ਕਾਰਨ ਹੋਈ ਚਮੜੀ ਦੇ ਕਾਲੇਪਨ ਨੂੰ ਦੂਰ ਕਰਕੇ ਚਿਹਰੇ ਤੇ ਨਿਖਾਰ ਲਿਆਉਂਦੀ ਹੈ । ਇਸ ਦੇ ਲਈ ਮੁਲਤਾਨੀ ਮਿੱਟੀ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਲੇਪ ਬਣਾ ਲਵੋ ਅਤੇ ਅੱਧਾ ਘੰਟਾ ਲਗਾ ਕੇ ਰੱਖੋ । ਮੁਲਤਾਨੀ ਮਿੱਟੀ ਵਿੱਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਠੰਢਕ ਪਹੁੰਚਾਉਂਦੇ ਹਨ ਅਤੇ ਇਸ ਦਾ ਫੇਸਪੈਕ ਲਗਾਉਣ ਨਾਲ ਚਮੜੀ ਦਾ ਕਾਲਾਪਨ ਪਹੁੰਚਣ ਤੋਂ ਦੂਰ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਦੀ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: