ਦਹੀਂ ਵਿੱਚ ਇੱਕ ਚਮਚ ਇਸਬਗੋਲ ਮਿਲਾ ਕੇ ਖਾਣ ਦੇ ਫਾਇਦੇ ।

ਦਹੀਂ ਵਿਚ ਇਸਬਗੋਲ ਮਿਲਾ ਕੇ ਖਾਣ ਨਾਲ ਪੇਟ ਦੀਆਂ ਸਭ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਅਤੇ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ । ਜੇ ਤੁਹਾਡਾ ਵੀ ਵਾਰ ਵਾਰ ਪੇਟ ਖਰਾਬ ਹੋ ਰਿਹਾ ਹੈ , ਤਾਂ ਦਹੀਂ ਦੇ ਨਾਲ ਇਸਬਗੋਲ ਮਿਲਾ ਕਿਸ ਖਾ ਸਕਦੇ ਹੋ । ਪਰ ਧਿਆਨ ਰੱਖੋ ਇਸਬਗੋਲ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਨਹੀਂ ਕਰਨਾ ਚਾਹੀਦਾ । ਦਹੀਂ ਦੇ ਨਾਲ ਇਸਬਗੋਲ ਦਾ ਸੇਵਨ ਸੀਮਿਤ ਮਾਤਰਾ ਵਿਚ ਕਰੋ । ਜੇਕਰ ਤੁਹਾਨੂੰ ਦਸਤ ਦੀ ਸਮੱਸਿਆ ਠੀਕ ਹੋ ਜਾਵੇ , ਤਾਂ ਇਸ ਦਾ ਸੇਵਨ ਕਰਨਾ ਬੰਦ ਕਰ ਦਿਓ ।

ਦਹੀਂ ਅਤੇ ਇਸਬਗੋਲ ਦਾ ਸੇਵਨ ਇਸ ਤਰ੍ਹਾਂ ਕਰੋ

ਪੇਟ ਖ਼ਰਾਬ ਹੋਣ ਤੇ ਇਕ ਕਟੋਰੀ ਦਹੀਂ ਵਿੱਚ ਇੱਕ ਚਮਚ ਇਸਬਗੋਲ ਮਿਲਾ ਕੇ ਸਵੇਰੇ ਖਾਲੀ ਪੇਟ ਖਾਓ । ਇਸ ਨਾਲ ਇਹ ਸਮੱਸਿਆਵਾਂ ਤੁਰੰਤ ਠੀਕ ਹੋ ਜਾਂਦੀਆਂ ਹਨ । ਇਸਬਗੋਲ ਅਤੇ ਦਹੀਂ ਦਾ ਸੇਵਨ ਦਵਾਈ ਤੋਂ ਵੀ ਜ਼ਿਆਦਾ ਅਸਰ ਪਾਉਂਦਾ ਹੈ । ਇਸ ਪ੍ਰੇਸ਼ਾਨੀ ਨੂੰ ਤੁਰੰਤ ਠੀਕ ਕਰਨ ਲਈ ਇਸ ਦਾ ਸੇਵਨ ਕਰੋ ।

ਦਹੀਂ ਅਤੇ ਇਸਬਗੋਲ ਖਾਣ ਦੇ ਫਾਇਦੇ

ਗਰਮੀ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਦਸਤ ਦੀ ਸਮੱਸਿਆ ਹੋ ਜਾਂਦੀ ਹੈ । ਜਿਸ ਨਾਲ ਖਾਣਾ ਪਚਣ ਵਿੱਚ ਦਿੱਕਤ ਹੋਣ ਲੱਗਦੀ ਹੈ ਅਤੇ ਪੇਟ ਖਰਾਬ ਰਹਿਣ ਲੱਗਦਾ ਹੈ । ਜੇਕਰ ਤੁਹਾਡਾ ਪੇਟ ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ ਖ਼ਰਾਬ ਹੋ ਗਿਆ ਹੈ । ਇਕ ਚਮਚ ਇਸਬਗੋਲ ਨੂੰ ਦਹੀਂ ਵਿੱਚ ਮਿਲਾ ਕੇ ਸਵੇਰੇ ਖਾਲੀ ਪੇਟ ਖਾਣ ਨੂੰ ਇਸ ਸਮੱਸਿਆ ਤੋਂ ਤੁਰੰਤ ਆਰਾਮ ਮਿਲੇਗਾ ।

ਪੇਟ ਗੈਸ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ । ਹਮੇਸ਼ਾ ਪੇਟ ਵਿੱਚ ਗੈਸ ਦੀ ਸਮੱਸਿਆ ਹੁੰਦੀ ਰਹਿੰਦੀ ਹੈ , ਇਸ ਤਰ੍ਹਾਂ ਦੇ ਲੋਕਾਂ ਲਈ ਵੀ ਇਸਬਗੋਲ ਅਤੇ ਦਹੀ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ । ਦਹੀਂ ਪੇਟ ਨੂੰ ਆਰਾਮ ਦਿਵਾਉਣ ਦਾ ਹੈ । ਇਹ ਪੇਟ ਲਈ ਰਾਮਬਾਣ ਦੀ ਤਰ੍ਹਾਂ ਹੈ । ਇਸ ਨਾਲ ਪੇਟ ਗੈਸ ਦੀ ਸਮੱਸਿਆ ਵੀ ਠੀਕ ਜਾਂਦੀ ਹੈ ।

ਖਾਣਾ ਖਾਣ ਤੋਂ ਤੁਰੰਤ ਵਾਂਗ ਪੇਟ ਦਰਦ ਹੋਣਾ

ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਠੀਕ ਨਹੀਂ ਹੁੰਦਾ ਉਨ੍ਹਾਂ ਨੂੰ ਅਕਸਰ ਖਾਣਾ ਖਾਣ ਤੋਂ ਤੁਰੰਤ ਪੇਟ ਖ਼ਰਾਬ ਜਾਂ ਫਿਰ ਪੇਟ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ । ਇਸ ਤਰ੍ਹਾਂ ਦੇ ਲੋਕਾਂ ਲਈ ਵੀ ਦਹੀ ਅਤੇ ਇਸਬਗੋਲ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ।

ਉਲਟੀ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਪੇਟ ਖ਼ਰਾਬ ਹੋਣ ਦੇ ਕਾਰਨ ਉਲਟੀ ਦੀ ਸਮੱਸਿਆ ਰਹਿੰਦੀ ਹੈ , ਉਨ੍ਹਾਂ ਲੋਕਾਂ ਲਈ ਵੀ ਇਕ ਚਮਚ ਇਸਬਗੋਲ ਦਹੀਂ ਵਿੱਚ ਮਿਲਾ ਕੇ ਖਾਣਾ ਬਹੁਤ ਫ਼ਾਇਦੇਮੰਦ ਹੈ । ਇਸ ਨਾਲ ਉਲਟੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ ਪਾਚਣ ਠੀਕ ਰਹਿੰਦਾ ਹੈ ।

ਸਿਰ ਦਰਦ ਦੀ ਸਮੱਸਿਆ

ਇਸਬਗੋਲ ਪੇਟ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਸਿਰ ਦਰਦ ਦੀ ਸਮੱਸਿਆ ਲਈ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਜੇ ਤੁਹਾਡਾ ਸਿਰ ਦਰਦ ਰਹਿੰਦਾ ਹੈ , ਤਾਂ ਫਿਰ ਵੀ ਇਸਬਗੋਲ ਅਤੇ ਦਹੀ ਦਾ ਸੇਵਨ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ।

ਦੰਦ ਦਰਦ ਲਈ ਫਾਇਦੇਮੰਦ

ਜੇ ਤੁਹਾਡੇ ਦੰਦ ਬਹੁਤ ਜ਼ਿਆਦਾ ਖ਼ਰਾਬ ਰਹਿੰਦੇ ਹਨ ਅਤੇ ਦਰਦ ਦੀ ਸਮੱਸਿਆ ਰਹਿੰਦੀ ਹੈ , ਤਾਂ ਇਸਬਗੋਲ ਨੂੰ ਸਿਰਕੇ ਚ ਮਿਲਾ ਕੇ ਦੰਦਾਂ ਵਿੱਚ ਦਬਾ ਕੇ ਰੱਖੋ । ਦੰਦ ਦਰਦ ਦੀ ਸਮੱਸਿਆ ਠੀਕ ਹੋ ਜਾਵੇਗੀ ।

ਕੋਲੇਸਟ੍ਰੋਲ ਦੀ ਸਮੱਸਿਆ

ਇਸ ਗੋਲ ਕੋਲੈਸਟਰੋਲ ਨੂੰ ਕੰਟਰੋਲ ਵਿਚ ਰੱਖਦਾ ਹੈ ਅਤੇ ਦਿਲ ਤੰਦਰੁਸਤ ਰਹਿੰਦਾ ਹੈ । ਜੇਕਰ ਤੁਹਾਨੂੰ ਵੀ ਕੋਲੈਸਟ੍ਰੋਲ ਦੀ ਸਮੱਸਿਆ ਹੈ , ਤਾਂ ਰੋਜ਼ਾਨਾ ਇਕ ਚਮਚ ਇਸਬਗੋਲ ਦਹੀਂ ਵਿੱਚ ਮਿਲਾ ਕੇ ਜ਼ਰੂਰ ਖਾਓ । ਇਸ ਨਾਲ ਕੋਲੈਸਟਰੋਲ ਕੰਟਰੋਲ ਚ ਰਹੇਗਾ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।


Posted

in

by

Tags: