ਵਾਲਾਂ ਵਿੱਚ ਡੈਂਡ੍ਰਫ ਦੀ ਸਮੱਸਿਆ ਹੋਣ ਤੇ ਅਪਣਾਓ , ਇਹ ਘਰੇਲੂ ਨੁਸਖੇ ।

ਵਾਲਾਂ ਵਿਚ ਡੈਂਡਰਫ ਦੀ ਸਮੱਸਿਆ ਹੋਣਾ ਇਕ ਆਮ ਸਮੱਸਿਆ ਹੈ । ਵੈਸੇ ਤਾਂ ਵਾਲਾਂ ਵਿਚ ਡੈਂਡਰਫ ਦੀ ਸਮੱਸਿਆ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ । ਜੇਕਰ ਇਸ ਸਮੱਸਿਆ ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਹੋ ਸਕਦੀ ਹੈ । ਕਈ ਲੋਕ ਇਸ ਸਮੱਸਿਆ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ । ਡੈਂਡਰਫ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ । ਵੈਸੇ ਤਾਂ ਬਾਜ਼ਾਰ ਵਿੱਚ ਬਹੁਤ ਸਾਰੇ ਐਂਟੀ ਡੈਂਡਰਫ ਸ਼ੈਂਪੂ ਮੌਜੂਦ ਹਨ । ਪਰ ਉਨ੍ਹਾਂ ਦੇ ਕਈ ਸਾਈਡ ਇਫੈਕਟ ਵੀ ਹੋ ਸਕਦੇ ਹਨ । ਇਸ ਲਈ ਚੰਗਾ ਇਹ ਹੈ , ਕਿ ਡੈਂਡਰਫ ਦੂਰ ਕਰਨ ਲਈ ਘਰੇਲੂ ਨੁਸਖੇ ਅਪਣਾਓ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖੇ ਜਿਨ੍ਹਾਂ ਨਾਲ ਡੈਂਡਰਫ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ । ਇਹ ਘਰੇਲੂ ਨੁਸਖੇ ਸਿਰਫ਼ ਇੱਕ ਵਾਰ ਅਪਣਾਉਣ ਤੋਂ ਬਾਅਦ ਹੀ ਡੈਂਡਰਫ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਇਨ੍ਹਾਂ ਨੁਸਖਿਆਂ ਦੇ ਕੋਈ ਸਾਈਡ ਇਫੈਕਟ ਵੀ ਨਹੀਂ ਹਨ ।

ਨਿੰਬੂ ਦਾ ਰਸ

ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਨਿੰਬੂ ਦਾ ਰਸ ਬਹੁਤ ਫਾਇਦੇਮੰਦ ਹੁੰਦਾ ਹੈ । ਪਰ ਨਿੰਬੂ ਦੇ ਰਸ ਨੂੰ ਸਹੀ ਤਰ੍ਹਾਂ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ , ਨਹੀਂ ਤਾਂ ਵਾਲ ਜ਼ਿਆਦਾ ਰੁੱਖੇ ਹੋ ਜਾਂਦੇ ਹਨ । ਇਸ ਦੇ ਲਈ ਕਦੇ ਵੀ ਨਿੰਬੂ ਦਾ ਰਸ ਸਿੱਧਾ ਵਾਲਾਂ ਵਿੱਚ ਨਹੀਂ ਲਗਾਉਣਾ ਚਾਹੀਦਾ । ਨਿੰਬੂ ਦੇ ਰਸ ਨੂੰ ਸਰ੍ਹੋਂ ਦੇ ਤੇਲ ਜਾਂ ਫਿਰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਵਾਲਾਂ ਵਿਚ ਚੰਗੀ ਤਰ੍ਹਾਂ ਮਸਾਜ ਕਰੋ । ਫਿਰ ਅੱਧਾ ਘੰਟਾ ਬਾਅਦ ਵਾਲ ਧੋ ਲਓ । ਹਫਤੇ ਵਿੱਚ ਦੋ ਵਾਰ ਇਸ ਤਰ੍ਹਾਂ ਕਰੋ । ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ ।

ਦਹੀਂ

ਡੈਂਡਰਫ ਦੀ ਸਮੱਸਿਆ ਨੂੰ ਅਸੀਂ ਦਹੀਂ ਨਾਲ ਵੀ ਦੂਰ ਕਰ ਸਕਦੇ ਹਾਂ । ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ । ਜਿਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ । ਡੈਂਡਰਫ ਦੂਰ ਕਰਨ ਦੇ ਲਈ ਇਕ ਕੱਪ ਦਹੀਂ ਵਿੱਚ ਇੱਕ ਚਮਚ ਬੇਕਿੰਗ ਸੋਡਾ ਮਿਲਾ ਕੇ ਵਾਲਾਂ ਚ ਲਗਾਓ । ਕੁਝ ਹੀ ਦਿਨਾਂ ਵਿੱਚ ਫਰਕ ਨਜ਼ਰ ਆਉਣ ਲੱਗੇਗਾ ।

ਨਿੰਮ ਅਤੇ ਤੁਲਸੀ ਦਾ ਪਾਣੀ

ਨਿੰਮ ਅਤੇ ਤੁਲਸੀ ਦੀਆਂ ਕੁਝ ਪੱਤੀਆਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਛਾਣ ਲਓ । ਇਸ ਪਾਣੀ ਨਾਲ ਵਾਲ ਧੋ ਲਓ । ਇਸ ਨਾਲ ਵਾਲਾਂ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ । ਜੇਕਰ ਤੁਹਾਡੇ ਵਾਲਾਂ ਵਿੱਚ ਇਨਫੈਕਸ਼ਨ ਜਾਂ ਫਿਰ ਖਾਰਿਸ਼ ਦੀ ਸਮੱਸਿਆ ਹੈ । ਉਹ ਵੀ ਇਸ ਪਾਣੀ ਨਾਲ ਬਹੁਤ ਜਲਦ ਠੀਕ ਹੁੰਦੀ ਹੈ ।

ਮੁਲਤਾਨੀ ਮਿੱਟੀ

ਮੁਲਤਾਨੀ ਮਿੱਟੀ ਵਿੱਚ ਸੇਬ ਦਾ ਸਿਰਕਾ ਮਿਲਾ ਨੂੰ ਅਤੇ ਇਸ ਨੂੰ ਸ਼ੈਂਪੂ ਦੀ ਤਰ੍ਹਾਂ ਇਸਤੇਮਾਲ ਕਰੋ । ਹਫਤੇ ਵਿੱਚ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਵਾਲਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ।

ਸੰਤਰੇ ਦੇ ਛਿਲਕੇ

ਸੰਤਰੇ ਦੇ ਛਿਲਕੇ ਸੁਕਾ ਕੇ ਪੀਸ ਲਓ । ਫਿਰ ਇਸ ਪਾਊਡਰ ਦਾ ਇਕ ਚਮਚ ਦਹੀਂ ਵਿੱਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ ਡੈਂਡਰਫ ਦੂਰ ਹੋ ਜਾਵੇਗਾ ।

ਐਲੋਵੀਰਾ ਜੈਲ

ਵਾਲਾਂ ਵਿੱਚ ਬਹੁਤ ਜ਼ਿਆਦਾ ਡੈਂਡਰਫ ਦੀ ਸਮੱਸਿਆ ਹੋਣ ਤੇ ਐਲੋਵੇਰਾ ਜੈੱਲ ਨਾਰੀਅਲ ਤੇਲ ਵਿਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ । ਅਤੇ ਅੱਧਾ ਘੰਟਾ ਬਾਅਦ ਵਾਲ ਧੋ ਲਓ । ਇਸ ਤਰ੍ਹਾਂ ਹਫਤੇ ਵਿੱਚ ਦੋ ਵਾਰ ਲਗਾਓ , ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ ।

ਅੰਡਾ

ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਜਲਦੀ ਠੀਕ ਕਰਨ ਦੇ ਲਈ ਅੰਡੇ ਵਿੱਚ ਦਹੀਂ ਅਤੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ । ਫਿਰ ਅੱਧਾ ਘੰਟਾ ਬਾਅਦ ਵਾਲ ਧੋ ਲਓ । ਡੈਂਡਰਫ ਦੀ ਸਮੱਸਿਆ ਬਹੁਤ ਜਲਦ ਦੂਰ ਹੋ ਜਾਵੇਗੀ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।