ਸਵੇਰੇ ਖਾਲੀ ਪੇਟ ਖਾਓ , ਇਹ ਚੀਜ਼ ਸਾਫ ਹੋ ਜਾਵੇਗੀ ਅੰਤਰਿਆਂ ਵਿੱਚ ਜਮ੍ਹਾਂ ਸਾਰੀ ਗੰਦਗੀ । ਜਾਣੋ ਇਸ ਚੀਜ਼ ਦੇ ਹੋਰ ਘਰੇਲੂ ਨੁਸਖੇ ।

ਅੰਤੜੀਆਂ ਵਿੱਚ ਗੰਦਗੀ ਜਮ੍ਹਾਂ ਹੋਣ ਨਾਲ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਦੁੱਧ , ਦਹੀਂ ਅਤੇ ਹੋਰ ਡੇਅਰੀ ਪ੍ਰੋਡਕਟ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਅਕਸਰ ਤੁਸੀਂ ਦੇਖਿਆ ਹੋਵੇਗਾ , ਜਦੋਂ ਵੀ ਘਰ ਤੋਂ ਬਾਹਰ ਕਿਸੇ ਚੰਗੇ ਕੰਮ ਲਈ ਜਾਂਦੇ ਹਨ, ਤਾਂ ਦਹੀਂ ਅਤੇ ਮਿੱਠਾ ਖਾ ਕੇ ਨਿਕਲਣਾ ਸ਼ੁਭ ਮੰਨਿਆ ਜਾਂਦਾ ਹੈ । ਕਿਉਂਕਿ ਦਹੀਂ ਚੰਗੀ ਸਿਹਤ ਅਤੇ ਲਾਭ ਦਾ ਪ੍ਰਤੀਕ ਹੈ । ਦਹੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਪਰ ਬਹੁਤ ਘੱਟ ਲੋਕ ਜਾਣਦੇ ਹਨ , ਕਿ ਦਹੀ ਨੂੰ ਕਿਸ ਸਮੇਂ ਖਾਣਾ ਚਾਹੀਦਾ ਹੈ , ਤਾਂ ਕਿ ਉਸ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਮਿਲੇ । ਬਹੁਤ ਸਾਰੇ ਲੋਕ ਖਾਣਾ ਖਾਣ ਦੇ ਨਾਲ ਦਹੀਂ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਦਹੀਂ ਦੀ ਲੱਸੀ ਬਣਾ ਕੇ ਪੀਣਾ ਪਸੰਦ ਕਰਦੇ ਹਨ । ਜੇਕਰ ਸਵੇਰੇ ਖਾਲੀ ਪੇਟ ਦਹੀਂ ਖਾਦਾ ਜਾਵੇ , ਤਾਂ ਇਹ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਦਹੀਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਾ ਕੇ ਖਾਧੀਆਂ ਜਾਣ ਜਿਸ ਨਾਲ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ ।

ਅੰਤੜੀਆਂ ਸਾਫ ਕਰੇ

ਦਹੀਂ ਵਿੱਚ ਬੈਕਟੀਰੀਆ ਹੁੰਦੇ ਹਨ । ਇਸ ਲਈ ਕਦੇ ਕਦੇ ਦਹੀ ਨੂੰ ਖਾਲੀ ਪੇਟ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ । ਦਰਅਸਲ ਸਾਡੀਆਂ ਅੰਤੜੀਆਂ ਵਿੱਚ ਵੀ ਬੈਕਟੀਰੀਆ ਮੌਜੂਦ ਹੁੰਦੇ ਹਨ । ਇਸ ਲਈ ਖਾਲੀ ਪੇਟ ਦਹੀਂ ਦਾ ਸੇਵਨ ਕਰਨ ਨਾਲ ਦਹੀਂ ਵਿਚ ਮੌਜੂਦ ਬੈਕਟੀਰੀਆ ਅੰਤੜੀਆਂ ਨੂੰ ਸਾਫ਼ ਕਰਦੇ ਹਨ । ਜਿਸ ਨਾਲ ਪੇਟ ਨਾਲ ਸੰਬੰਧਿਤ ਬੀਮਾਰੀਆਂ ਨਹੀਂ ਹੁੰਦੀਆਂ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ।

ਜਾਣੋ ਕਿਹੜੀ ਸਮੱਸਿਆ ਵਿੱਚ ਦਹੀਂ ਵਿੱਚ ਕਿਹੜੀ ਚੀਜ਼ ਮਿਲਾ ਕੇ ਖਾਣੀ ਚਾਹੀਦੀ ਹੈ

ਗੋਡਿਆਂ ਦਾ ਦਰਦ

ਜੋੜਾਂ ਵਿਚ ਦਰਦ ਹੋਣ ਤੇ ਦਹੀਂ ਦਾ ਇਕੱਲੇ ਸੇਵਨ ਨਹੀਂ ਕਰਨਾ ਚਾਹੀਦਾ । ਇਸ ਵਿੱਚ ਥੋੜ੍ਹੀ ਜਿਹੀ ਸੁੰਢ , ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਸੇਵਨ ਕਰੋ । ਇਸ ਤਰ੍ਹਾਂ ਦਹੀਂ ਖਾਣ ਨਾਲ ਜੋੜਾਂ ਦੇ ਦਰਦ ਅਤੇ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ ।

ਖੰਘ ਦੀ ਸਮੱਸਿਆ

ਸਰਦੀ , ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਹੋਣ ਤੇ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ । ਜੇਕਰ ਤੁਸੀਂ ਦਹੀਂ ਖਾਣਾ ਚਾਹੁੰਦੇ ਹੋ , ਤਾਂ ਦਹੀਂ ਵਿੱਚ ਮਿਸ਼ਰੀ ਮਿਲਾ ਕੇ ਖਾ ਸਕਦੇ ਹੋ ।

ਪੇਟ ਦੀ ਗੈਸ

ਜਿਨ੍ਹਾਂ ਲੋਕਾਂ ਨੂੰ ਪੇਟ ਦੀ ਗੈਸ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ , ਤਾਂ ਉਨ੍ਹਾਂ ਨੂੰ ਦਹੀਂ ਵਿਚ ਥੋੜ੍ਹਾ ਜਿਹਾ ਕਾਲਾ ਨਮਕ , ਦਾਲਚੀਨੀ , ਕਾਲੀ ਮਿਰਚ , ਭੁੰਨਿਆ ਹੋਇਆ ਜੀਰਾ ਮਿਲਾ ਕੇ ਖਾਣਾ ਚਾਹੀਦਾ ਹੈ । ਇਸ ਨਾਲ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਨਹੀਂ ਹੁੰਦੀ ।

ਦੰਦਾਂ ਦੀ ਸਮੱਸਿਆ

ਦੰਦਾਂ ਦੀ ਸਮੱਸਿਆ ਦੂਰ ਕਰਨ ਦੇ ਲਈ ਦਹੀਂ ਵਿੱਚ ਅਜਵਾਇਨ ਮਿਲਾ ਕੇ ਖਾਓ । ਇਸ ਨਾਲ ਮੂੰਹ ਵਿਚ ਛਾਲੇ ਹੋਣ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ।

ਕੈਲਸ਼ੀਅਮ ਦੀ ਸਮੱਸਿਆ

ਦਹੀਂ ਵਿਚ ਕੈਲਸ਼ੀਅਮ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ । ਇਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ । ਜੇਕਰ ਤੇ ਹੀ ਵਿੱਚੋਂ ਆਰਟਸ ਮਿਲਾ ਕੇ ਖਾਧੇ ਜਾਣ , ਤਾਂ ਇਸ ਦਾ ਦੁੱਖਣਾ ਫਾਇਦਾ ਹੁੰਦਾ ਹੈ । ਇਸ ਨਾਲ ਕੈਲਸ਼ੀਅਮ ਦੀ ਕਮੀ ਬਹੁਤ ਤੇਜ਼ੀ ਨਾਲ ਪੂਰੀ ਹੁੰਦੀ ਹੈ ।

ਵਜ਼ਨ ਘੱਟ ਕਰੇ

ਜੋ ਲੋਕ ਵਜ਼ਨ ਨੂੰ ਤੇਜ਼ੀ ਨਾਲ ਘੱਟ ਕਰਨਾ ਚਾਹੁੰਦੇ ਹਨ । ਉਹ ਰੋਜ਼ਾਨਾ ਦਹੀਂ ਵਿੱਚ ਕਾਲੀ ਮਿਰਚ ਅਤੇ ਜੀਰਾ ਮਿਲਾ ਕੇ ਖਾਣ । ਇਸ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਦੀ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: