ਯਾਦ ਰੱਖੋ ਇਹ ਘਰੇਲੂ ਨੁਸਖੇ ਹੋਣਗੀਆਂ ਇਹ 11 ਤਕਲੀਫਾਂ ਦੂਰ

ਅਕਸਰ ਛੋਟੀਆਂ ਛੋਟੀਆਂ ਚੀਜ਼ਾਂ ਦਾ ਇਲਾਜ ਘਰ ਦੇ ਵਿੱਚ ਹੀ ਮੌਜੂਦ ਹੁੰਦਾ ਹੈ। ਪਰ ਉਨ੍ਹਾਂ ਚੀਜ਼ਾਂ ਦੀ ਸਹੀ ਜਾਣਕਾਰੀ ਨਾ ਪਤਾ ਹੋਣ ਦੇ ਕਾਰਨ ਅਸੀਂ ਮੈਡੀਕਲ ਦਵਾਈਆਂ ਖਾਣ ਦੇ ਲਈ ਮਜਬੂਰ ਹੋ ਜਾਂਦੇ ਹਾਂ ।

ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਕੁਝ ਘਰੇਲੂ ਨੁਸਖਿਆਂ ਬਾਰੇ, ਜੋ ਸਿਹਤ ਨਾਲ ਜੁੜੀਆਂ ਹੋਈਆਂ ਛੋਟੀਆਂ ਮੋਟੀਆਂ ਬਿਮਾਰੀਆਂ ਬਿਨਾਂ ਕਿਸੇ ਦਵਾਈ ਦੇ ਠੀਕ ਕਰ ਸਕਦੇ ਹਨ ।

ਕੰਨ ਦਾ ਦਰਦ

ਪਿਆਜ਼ ਪੀਸ ਕੇ ਉਸ ਦਾ ਰਸ, ਕੱਪੜੇ ਵਿਚ ਦਬਾ ਕੇ ਕੱਢ ਲਵੋ ਤੇ ਇਸ ਨੂੰ ਗਰਮ ਕਰਕੇ 4 ਬੂੰਦਾ ਕੰਨ ਵਿੱਚ ਪਾਉਣ ਨਾਲ ਦਰਦ ਖਤਮ ਹੋ ਜਾਂਦਾ ਹੈ।

ਦੰਦ ਦਾ ਦਰਦ

ਹਲਦੀ ਅਤੇ ਸੇੰਧਾ ਨਮਕ ਬਰੀਕ ਪੀਸ ਕੇ ਉਸ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਸਵੇਰੇ ਸ਼ਾਮ ਦੰਦਾਂ ਤੇ ਰਗੜਨ ਨਾਲ ਦਰਦ ਬੰਦ ਹੋ ਜਾਂਦਾ ਹੈ ।

ਦੰਦ ਦਾ ਸੁਰਾਖ

ਦੰਦ ਨੂੰ ਕੀੜਾ ਲੱਗਣ ਨਾਲ ਉਸ ਵਿੱਚ ਸੁਰਾਖ ਹੋ ਜਾਂਦੇ ਹਨ ਚ ਸੁਰਾਖ ਹੋ ਗਿਆ ਹੈ ਤਾਂ ਕਪੂਰ ਨੂੰ ਬਰੀਕ ਪੀਸ ਕੇ ਸੁਰਾਖ਼ ਵਾਲੇ ਦੰਦ ਤੇ ਰਗੜੋ ਜਾਂ ਰੱਖੋ ਉਸ ਦਾ ਸੁਰਾਖ ਭਰ ਜਾਵੇਗਾ ।

ਪੇਟ ਵਿੱਚ ਕੀੜੇ

ਪੇਟ ਵਿੱਚ ਕੀੜੇ ਹੋਣਾ ਆਮ ਗੱਲ ਹੈ। ਜਿਸ ਨਾਲ ਪੇਟ ਦਾ ਦਰਦ ਰਹਿੰਦਾ ਹੈ ਜੇ ਬੱਚਿਆਂ ਦੇ ਪੇਟ ਵਿੱਚ ਦਰਦ ਹੋਵੇ ਤਾਂ ਸਵੇਰੇ ਸ਼ਾਮ ਪਿਆਜ ਰਸ ਗਰਮ ਕਰਕੇ 10 ਗ੍ਰਾਮ ਪਿਲਾਓ। ਕੀੜੇ ਮਰ ਜਾਣਗੇ । ਧਤੂਰੇ ਦੇ ਪੱਤੇ ਗਰਮ ਕਰਕੇ ਪੇਟ ਤੇ ਜਾਂ ਧੁੰਨੀ ਤੇ ਰਗੜਨ ਨਾਲ ਵੀ ਪੇਟ ਦਾ ਦਰਦ ਖਤਮ ਹੁੰਦਾ ਹੈ ।

ਗਿਲਟੀਆਂ ਦਾ ਦਰਦ

ਜੇ ਕੱਛਾਂ ਵਿੱਚ ਗਿਲਟੀਆਂ ਹੋ ਜਾਣ ਤਾਂ ਪਿਆਜ਼ ਪੀਸ ਕੇ ਉਸ ਨੂੰ ਗਰਮ ਕਰ ਲਵੋ ਫਿਰ ਉਸ ਵਿੱਚ ਗਾਂ ਦਾ ਪਿਸ਼ਾਬ ਕੁਝ ਬੂੰਦਾਂ ਮਿਲਾ ਕੇ ਕੱਪੜੇ ਨਾਲ ਗਿਲਟੀਆਂ ਤੇ ਬੰਨੋ। ਕੁਝ ਦਿਨਾਂ ਵਿੱਚ ਗਿਲਟੀਆਂ ਖਤਮ ਹੋ ਜਾਣਗੀਆਂ ।

ਕੰਨ ਦੀ ਫਿਨਸੀ

ਲਸਣ ਨੂੰ ਸਰ੍ਹੋਂ ਦੇ ਤੇਲ ਵਿੱਚ ਕਲਕਾ ਕੇ ਸਰ੍ਹੋਂ ਦੇ ਤੇਲ ਦੀਆਂ ਬੂੰਦਾਂ ਕੰਨ ਵਿੱਚ ਪਾਓ, ਫਿਨਸੀ ਠੀਕ ਹੋ ਜਾਵੇਗੀ ।

ਫੋੜੇ

ਨਿੰਮ ਦੇ ਪੱਤੇ ਪੀਸ ਕੇ ਜਾਂ ਨਿੰਮ ਦਾ ਤੇਲ ਫੋੜਿਆਂ ਤੇ ਲਗਾਉਣ ਨਾਲ ਫੋੜੇ ਠੀਕ ਹੋ ਜਾਂਦੇ ਹਨ ।

ਸ਼ੂਗਰ ਕੰਟਰੋਲ ਰੱਖਣਾ

ਜਾਮਣ ਦੀਆਂ ਗਿਟਕਾਂ ਪੀਸ ਕੇ ਸਵੇਰੇ, ਦੁਪਹਿਰੇ ਅਤੇ ਸ਼ਾਮ ਦਾ ਅੱਧਾ ਚਮਚ ਤਾਜ਼ੇ ਪਾਣੀ ਨਾਲ ਲੈਣ ਤੇ ਸੋਕਰ ਕੰਟਰੋਲ ਵਿੱਚ ਰਹਿੰਦੀ ਹੈ ।

ਮਾਨਸਿਕ ਕਮਜ਼ੋਰੀ ਅਤੇ ਸਿਰਦਰਦ

ਮਹਿੰਦੀ ਦਾ ਲੇਪ ਹਫ਼ਤੇ ਵਿੱਚ 2 ਵਾਰ ਸਿਰ ਤੇ ਲਾਉਣ ਨਾਲ ਸਿਰ ਠੰਢਾ ਰਹਿੰਦਾ ਹੈ, ਜਿਸ ਨਾਲ ਮਾਨਸਿਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਿਰ ਦਾ ਦਰਦ ਵੀ ਠੀਕ ਹੁੰਦਾ ਹੈ ।

ਜ਼ੁਕਾਮ

ਦੁੱਧ ਦੇ ਵਿੱਚ ਕਾਲੀ ਮਿਰਚ ਅਤੇ ਮਿਸ਼ਰੀ ਮਿਲਾ ਕੇ ਪੀਓ ਇਸ ਨਾਲ ਜ਼ੁਕਾਮ ਠੀਕ ਹੁੰਦਾ ਹੈ ।

ਮੋਟਾਪਾ

ਰੋਜ਼ਾਨਾ ਇਕ ਨਿੰਬੂ ਦਾ ਰਸ ਸਵੇਰ ਵੇਲੇ ਕੋਸੇ ਪਾਣੀ ਨਾਲ ਲਗਾਤਾਰ 2 ਮਹੀਨੇ ਪੀਣ ਤੇ ਮੋਟਾਪਾ ਦੂਰ ਹੁੰਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ। ਧੰਨਵਾਦ