ਖਾਣੇ ਨੂੰ ਪਲਾਸਟਿਕ ਦੇ ਡੱਬੇ ਜਾਂ ਅਲਮੀਨੀਅਮ ਫਾਇਲ ਵਿੱਚ ਪੈਕ ਕਰਨ ਦੇ ਨੁਕਸਾਨ

ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਪਲਾਸਟਿਕ ਬੈਨ ਕਰਨ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ ਕਿਉਂਕਿ ਇਹ ਵਾਤਾਵਰਨ ਪ੍ਰਦੂਸ਼ਿਤ ਕਰਦਾ ਹੈ ਤੇ ਮਨੁੱਖੀ ਸਿਹਤ ਲਈ ਵੀ ਚੰਗਾ ਨਹੀਂ ।

ਸਿਹਤ ਦੇ ਅੱਜ ਆਰਟੀਕਲ ਵਿੱਚ ਤੁਹਾਡਾ ਸਵਾਗਤ ਹੈ ।ਅੱਜ ਆਪਾਂ ਜਾਣਾ ਕਿ ਕਿਉਂ ਰੋਟੀ ਨੂੰ ਪਲਾਸਟਿਕ ਦੇ ਡੱਬੇ ਜਾਂ ਅਲਮੀਨੀਅਮ ਫਾਇਲ/ਲਿਫਾਫੇ ਵਿੱਚ ਪੈਕ ਨਹੀਂ ਕਰਨਾ ਚਾਹੀਦਾ ।ਇਹ ਦੋਨੋਂ ਹੀ ਸਾਡੀ ਸਿਹਤ ਲਈ ਬਹੁਤ ਖਤਰਨਾਕ ਹਨ ।

ਪਲਾਸਟਿਕ ਦੇ ਡੱਬੇ ਵਿੱਚ ਖਾਣਾ ਰੱਖਣ ਦੇ ਨੁਕਸਾਨ

ਜੇ ਕਿਸੇ ਵੀ ਗਰਮ ਖਾਣੇ ਨੂੰ ਪਲਾਸਟਿਕ ਵਾਲੇ ਬਰਤਨ ਵਿੱਚ ਰੱਖਿਆ ਜਾਵੇ ਤਾਂ ਪਲਾਸਟਿਕ ਦੇ ਗੁਣ ਘੁਲ ਕੇ ਉਸ ਖਾਣੇ ਵਿੱਚ ਆ ਜਾਂਦੇ ਹਨ ।

ਪਲਾਸਟਿਕ ਸਾਡੇ ਸਰੀਰ ਅੰਦਰ xeno-ਐਸਟ੍ਰੋਜਨ ਨਾਂ ਦਾ ਹਾਰਮੋਨ ਵਧਾਉਂਦਾ ਹੈ, ਐਸਟ੍ਰੋਜਨ ਦਾ ਹੀ ਇੱਕ ਰੂਪ ਹੈ।ਐਸਟ੍ਰੋਜਨ ਅਤੇ ਟੈਸਟੋਸਟ੍ਰੋਨ ਦੋਨੋਂ ਇੱਕ ਦੂਜੇ ਦੇ ਵਿਪਰੀਤ ਹੁੰਦੇ ਹਨ ।

ਇੱਕ ਪਾਸੇ ਜਿੱਥੇ ਟੈਸਟੋਸਟ੍ਰੋਨ ਮਰਦਾਨਾ ਤਾਕਤ ਵਧਾਉਂਦੇ ਹਨ। ਦੂਜੇ ਪਾਸੇ ਐਸਟ੍ਰੋਜਨ ਹਾਰਮੋਨ ਔਰਤਾਂ ਦੇ ਸਰੀਰ ਵਿੱਚ ਹੁੰਦੇ ਹਨ ।ਮਰਦਾਂ ਦੇ ਸਰੀਰ ਵਿਚ ਐਸਟ੍ਰੋਜਨ ਹਾਰਮੋਨ ਵਧਣ ਨਾਲ ਮਰਦਾਨਾ ਤਾਕਤ ਘਟਦੀ ਹੈ ।

ਭੋਜਨ ਰੱਖਣ ਲਈ ਪਲਾਸਟਿਕ ਦੇ ਡੱਬੇ ਦੀ ਵਰਤੋਂ ਕਦੇ ਨਾ ਕਰੋ ਭੋਜਨ ਨੂੰ ਹਮੇਸ਼ਾ ਕਾਪਰ ਜਾਂ ਸਟੀਲ ਦੇ ਭਾਂਡੇ ਵਿੱਚ ਹੀ ਰੱਖੋ ।ਪਾਣੀ ਕਦੇ ਪਲਾਸਟਿਕ ਦੀ ਬੋਤਲ ਵਿੱਚ ਨਾ ਪੀਓ ਇਸ ਨੂੰ ਸਟੋਰ ਕਰਨ ਲਈ ਧਾਤ ਦੀ ਬਣੀ ਜਾਂ ਕੱਚ ਦੀ ਬਣੀ ਬੋਤਲ ਦੀ ਹੀ ਵਰਤੋਂ ਕਰੋ ।

ਅਲਮੀਨੀਅਮ ਫਾਇਲ/ਲਿਫ਼ਾਫ਼ੇ ਵਿੱਚ ਭੋਜਨ ਰੱਖਣ ਦੇ ਨੁਕਸਾਨ

ਗਰਮ ਭੋਜਨ ਨੂੰ ਅਲਮੀਨੀਅਮ ਦੇ ਫਾਇਲ ਜਾਂ ਲਿਫਾਫੇ ਵਿੱਚ ਲਪੇਟਣ ਨਾਲ ਉਸ ਦੇ ਗੁਣ ਭੋਜਨ ਵਿੱਚ ਆ ਜਾਂਦੇ ਹਨ ਅਲਮੀਨੀਅਮ ਭੋਜਨ ਵਿਚਲੇ ਮਿਨਰਲ ਜ਼ਿੰਕ ਨਾਲ ਕਿਰਿਆ ਕਰਕੇ ਉਸ ਨੂੰ ਭੋਜਨ ਵਿੱਚੋਂ ਖ਼ਤਮ ਕਰ ਦਿੰਦਾ ਹੈ ।

ਜਿੰਕ ਸਾਡੇ ਸਰੀਰ ਦੇ ਅੰਦਰ ਇਨਸੁਲਿਨ ਬਣਾਉਣ ਦੇ ਲਈ ਜ਼ਰੂਰੀ ਤੱਤ ਹੈ। ਜਿਸ ਦੇ ਚੱਲਦੇ ਸਰੀਰ ਵਿੱਚ ਇਨਸੁਲਿਨ ਦਾ ਬਣਨਾ ਘਟ ਜਾਂਦਾ ਹੈ ਇਸ ਦੇ ਕਾਰਨ ਭਵਿੱਖ ਵਿੱਚ ਸ਼ੂਗਰ, ਫੈਟੀ ਲੀਵਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ।

ਇਨ੍ਹਾਂ ਸਭ ਬਿਮਾਰੀਆਂ ਤੋਂ ਬਚਣ ਲਈ ਭੋਜਨ ਨੂੰ ਹਮੇਸ਼ਾਂ ਮਲਮਲ ਦੇ ਕੱਪੜੇ ਵਿੱਚ ਜਾਂ ਪੋਣੇ ਵਿੱਚ ਲਪੇਟ ਕੇ ਹੀ ਡੱਬੇ ਵਿਚ ਪੈਕ ਕਰੋ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ, ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ ।


Posted

in

by

Tags: