ਥਾਇਰਾਇਡ ਹੋਣ ਦੇ ਕਾਰਨ , ਥਾਇਰਾਇਡ ਤੋਂ ਬਚਣ ਲਈ ਡਾਈਟ

ਥਾਇਰਾਇਡ ਦੀ ਬੀਮਾਰੀ ਅੱਜਕਲ ਆਮ ਸੁਣਨ ਵਿੱਚ ਹੀ ਮਿਲ ਰਹੀ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਥਾਇਰਾਇਡ ਵਧੇਰੇ ਹੁੰਦਾ ਹੈ।ਥਾਇਰਾਇਡ ਹੋ ਜਾਣ ਦੀ ਸੂਰਤ ਵਿੱਚ ਸਭ ਤੋਂ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਕਿਸ ਪ੍ਰਕਾਰ ਦਾ ਭੋਜਨ ਖਾਣਾ ਚਾਹੀਦਾ ਹੈ? ਕਿਉਂਕਿ ਇਸ ਬਿਮਾਰੀ ਨਾਲ ਮੋਟਾਪਾ ਬਹੁਤ ਤੇਜ਼ੀ ਨਾਲ ਵਧਦਾ ਹੈ ।ਥਾਇਰਾਇਡ ਹੋਣ ਨਾਲ ਵੱਧ ਜਾਂਦਾ ਹੈ ਮਹਿਲਾਵਾਂ ਵਿੱਚ ਬਾਂਝਪਨ ਦਾ ਖਤਰਾ

ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਨੂੰ ਥਾਇਰਾਇਡ ਨੌਂ ਗੁਣਾ ਵੱਧ ਹੁੰਦਾ ਹੈ। ਥਾਇਰਾਇਡ ਹੋ ਜਾਣ ਦੀ ਸੂਰਤ ਵਿੱਚ ਉਨ੍ਹਾਂ ਦੇ ਪੀਰੀਅਡਸ ਦੇ ਵਿੱਚ ਅਨਿਯਮਿਤਤਾ ਆ ਜਾਂਦੀ ਹੈ ।ਜਿਸ ਨਾਲ ਬੱਚੇ ਪੈਦਾ ਹੋਣ ਦੀ ਸਮਰੱਥਾ ਘਟਦੀ ਹੈ ।ਥਾਇਰਾਇਡ ਹੋਣ ਦੇ ਕਾਰਨ

ਥਾਇਰਾਇਡ ਦੀ ਸਮੱਸਿਆ ਖਾਣ ਪੀਣ ਸਹੀ ਨਾ ਹੋਣ ਕਰਕੇ ਹੁੰਦੀ ਹੈ । ਥਾਇਰਾਇਡ ਦੀ ਸਮੱਸਿਆ ਕਾਰਬੋਹਾਈਡ੍ਰੇਟ ਘੱਟ ਖਾਣ ਕਰਕੇ ਨਾਮਕ ਜ਼ਿਆਦਾ ਖਾਣ ਕਰਕੇ ਜਾਂ ਸੀ ਫੂਡ ਜ਼ਿਆਦਾ ਖਾਣ ਕਰਕੇ ਹੁੰਦੀ ਹੈ । ਜੇ ਆਇਓਡੀਨ ਦੀ ਕਮੀ ਨਮਕ ਦੇ ਵਿੱਚ ਹੋਵੇ ਤਾਂ ਇਹ ਸਮੱਸਿਆ ਦੁੱਗਣੀ ਰਫ਼ਤਾਰ ਨਾਲ ਵਧਦੀ ਹੈ ।

ਥਾਇਰਾਇਡ ਦੇ ਮਰੀਜ਼ਾਂ ਲਈ ਡਾਈਟ

ਨਟਸ ਦਾ ਸੇਵਨ ਵੱਧ ਤੋਂ ਵੱਧ ਕਰੋ
ਸਰੀਰ ਅੰਦਰ ਸਲੀਨੀਅਮ ਦੀ ਕਮੀ ਵੀ ਥਾਇਰਾਇਡ ਦਾ ਇੱਕ ਕਾਰਨ ਹੈ । ਨਟਸ ਦੇ ਵਿੱਚ ਸਲੇਨੀਅਮ ਭਰਪੂਰ ਹੁੰਦਾ ਹੈ ਨਟਸ ਜਿਵੇਂ ਕਿ ਮੂੰਗਫਲੀ, ਅਖ਼ਰੋਟ, ਬਾਦਾਮ, ਪਿਸਤੇ ਆਦਿ ਖਾਣਾ ਥਾਇਰਾਇਡ ਵਿੱਚ ਚੰਗਾ ਹੈ ।

ਸੇਬ ਅਤੇ ਸਿਟਰਸ ਫਰੂਟ

ਸੇਬ ਅਤੇ ਸਿਟਰਸ ਫਲਾਂ ਦੇ ਅੰਦਰ ਪੈਕਟਿਨ ਅਤੇ ਜਿਲੇਟਿਨ ਨਾਮ ਦਾ ਇੱਕ ਫਾਈਬਰ ਹੁੰਦਾ ਹੈ। ਜੋ ਥਾਇਰਾਇਡ ਘੱਟ ਕਰਦਾ ਕਰਦਾ ਹੈ ਤੇ ਥਾਇਰਾਇਡ ਗ੍ਰੰਥੀ ਨੂੰ ਤੰਦਰੁਸਤ ਰੱਖਦਾ ਹੈ।

ਦਾਲ ਅਤੇ ਕੱਦੂ ਦੇ ਬੀਜ

ਜੇ ਸਰੀਰ ਵਿੱਚ ਮਿਨਰਲ ਦੀ ਕਮੀ ਹੋ ਜਾਵੇ ਤਾਂ ਹਾਈਪੋਥਾਇਰਾਇਡ ਹੋ ਸਕਦਾ ਹੈ । ਦਾਲਾਂ ਅਤੇ ਕੱਦੂ ਦੇ ਬੀਜ ਜਿੰਕ ਮਿਨਰਲ ਤੋਂ ਭਰਪੂਰ ਹੁੰਦੇ ਹਨ ਜੋ ਹਾਈਪੋਥਾਇਰਾਇਡ ਨੂੰ ਰੋਕਦਾ ਹੈ ।

ਆਇਓਡੀਨ ਯੁਕਤ ਭੋਜਨ

ਇਸ ਬਿਮਾਰੀ ਤੇ ਕਾਬੂ ਰੱਖਣ ਲਈ ਆਇਓਡੀਨ ਦਾ ਸੇਵਨ ਬਹੁਤ ਜ਼ਰੂਰੀ ਹੈ । ਆਇਓਡੀਨ ਭੋਜਨ ਜਿਵੇਂ ਮਾਸ ,ਮੱਛੀ, ਆਂਡੇ, ਮੂਲੀ ਆਦਿ ਦਾ ਸੇਵਨ ਵੱਧ ਤੋਂ ਵੱਧ ਕਰੋ ।

ਨਾਰੀਅਲ ਅਤੇ ਅਦਰਕ ਦਾ ਸੇਵਨ

ਨਾਰੀਅਲ ਅਤੇ ਅਦਰਕ ਥਾਇਰਾਇਡ ਵਿੱਚ ਬਹੁਤ ਚੰਗੇ ਹੁੰਦੇ ਹਨ । ਨਾਰੀਅਲ ਦਾ ਤੇਲ ਭੋਜਨ ਵਿੱਚ ਸ਼ਾਮਿਲ ਕਰੋ ਅਤੇ ਅਦਰਕ ਨੂੰ ਕੱਚਾ ਚਬਾ ਕੇ ਖਾਓ ਇਸ ਨਾਲ ਥਾਇਰਾਇਡ ਨਹੀਂ ਵਧੇਗਾ ।


Posted

in

by

Tags: