ਕੰਨ ਦਰਦ ਲਈ ਘਰੇਲੂ ਨੁਸਖੇ

ਕਈ ਵਾਰ ਕੰਨ ਵਿੱਚ ਪਾਣੀ ਜਾਂ ਮਿੱਟੀ ਦੇ ਕਣ ਚਲੇ ਜਾਣ ਤਾਂ ਉਹ ਮੈਲ ਦੀ ਤਰ੍ਹਾਂ ਜੰਮਣੇ ਸ਼ੁਰੂ ਹੋ ਜਾਂਦੇ ਹਨ । ਜੋ ਹੌਲੀ ਹੌਲੀ ਇਨਫੈਕਸ਼ਨ ਦਾ ਕਾਰਨ ਬਣਦੇ ਹਨ । ਇਸ ਨਾਲ ਸਿਰ ਦਰਦ , ਬੇਚੈਨੀ ਅਤੇ ਕੰਨ ਵਿਚ ਦਰਦ ਹੋਣ ਲੱਗਦਾ ਹੈ । ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਜ਼ਿਆਦਾ ਰਹਿੰਦਾ ਹੈ । ਉਨ੍ਹਾਂ ਦੇ ਕੰਨ ਵਿੱਚ ਵੀ ਅਕਸਰ ਦਰਦ ਰਹਿਣ ਲੱਗਦਾ ਹੈ । ਕਈ ਵਾਰ ਇਹ ਦਰਦ ਰਾਤ ਨੂੰ ਅਚਾਨਕ ਹੀ ਹੋਣ ਲੱਗਦਾ ਹੈ ਜਿਸ ਕਰਕੇ ਇਹ ਸਹਿਣਾ ਮੁਸ਼ਕਿਲ ਹੋ ਜਾਂਦਾ ਹੈ ।

ਅੱਜ ਇਸ ਆਰਟੀਕਲ ਵਿੱਚ ਕੰਨ ਦਰਦ ਹੋਣ ਤੇ ਠੀਕ ਕਰਨ ਦੇ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਸ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਕੰਨ ਦਰਦ ਲਈ ਘਰੇਲੂ ਨੁਸਖੇ

ਪਿਆਜ਼ ਦਾ ਰਸ

ਅਚਾਨਕ ਕੰਨ ਵਿਚ ਦਰਦ ਹੋਣ ਤੇ ਪਿਆਜ ਦੇ ਰਸ ਦੀਆਂ 2-3 ਬੂੰਦਾਂ ਪਾਓ । ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਸਰ੍ਹੋਂ ਦਾ ਤੇਲ

ਸਰੋਂ ਦਾ ਤੇਲ ਕੰਨ ਵਿਚ ਇਨਫੈਕਸ਼ਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਕੰਨ ਵਿਚ ਇਨਫੈਕਸ਼ਨ ਹੋਣ ਤੇ ਸਰ੍ਹੋਂ ਦਾ ਤੇਲ ਥੋੜ੍ਹਾ ਗਰਮ ਕਰਕੇ ਕੰਨ ਵਿਚ ਪਾਓ । ਕੰਨ ਦਾ ਦਰਦ ਠੀਕ ਹੋ ਜਾਵੇਗਾ ਅਤੇ ਇਨਫੈਕਸ਼ਨ ਵੀ ਠੀਕ ਹੋ ਜਾਵੇਗੀ ।

ਲਸਣ

ਲਸਣ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹੈ ਜੋ ਇਨਫੈਕਸ਼ਨ ਤੋਂ ਬਚਾਉਂਦੇ ਹਨ । ਸਰ੍ਹੋਂ ਦੇ ਤੇਲ ਵਿੱਚ ਲਸਣ ਦੀਆਂ 1-2 ਕਲੀਆਂ ਪਾ ਕੇ ਗਰਮ ਕਰੋ ।ਜਦੋਂ ਲਸਣ ਭੂਰੇ ਰੰਗ ਦੀ ਹੋ ਜਾਵੇ , ਬਾਅਦ ਵਿੱਚ ਇਹ ਤੇਲ ਕੰਨਾਂ ਵਿੱਚ ਪਾਓ। ਕੰਨਾਂ ਦਾ ਦਰਦ ਠੀਕ ਹੋ ਜਾਂਦਾ ਹੈ ।

ਪਾਣੀ ਦਾ ਸੇਕਾ

ਕਈ ਵਾਰ ਜ਼ਿਆਦਾ ਜ਼ੁਖਾਮ ਹੋਣ ਤੇ ਕੰਨ ਦਰਦ ਹੁੰਦਾ ਹੈ ਕਿਉਂਕਿ ਕੱਫ ਕੰਨ ਵਿੱਚ ਜਮ੍ਹਾਂ ਹੋਣ ਲੱਗ ਜਾਂਦੀ ਹੈ ਜਿਸ ਕਰ ਕੇ ਕੰਨ ਦਰਦ ਹੁੰਦਾ ਹੈ ।

ਇਸ ਦਰਦ ਨੂੰ ਠੀਕ ਕਰਨ ਲਈ ਇੱਕ ਕੋਸੇ ਪਾਣੀ ਵਿੱਚ ਤੋਲੀਆ ਗਿੱਲਾ ਕਰ ਕੇ ਕੰਨ ਤੇ ਸੇਕ ਦਿਓ । ਜਿਸ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ ।

ਅੱਕ ਦੀ ਟਾਹਣੀ

ਕੰਨ ਦਰਦ ਹੋਣ ਤੇ ਅੱਕ ਦੀ ਟਾਹਣੀ ਨੂੰ ਕੱਟ ਕੇ ਸਰ੍ਹੋਂ ਦੇ ਤੇਲ ਵਿੱਚ ਗਰਮ ਕਰੋ । ਇਸ ਤੇਲ ਨੂੰ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ ।

ਧਿਆਨ ਰੱਖਣ ਵਾਲੀਆਂ ਗੱਲਾਂ

ਇਹ ਘਰੇਲੂ ਨੁਸਖਿਆਂ ਨਾਲ ਜੇਕਰ ਕੰਨ ਦਾ ਦਰਦ ਠੀਕ ਨਹੀਂ ਹੋ ਰਿਹਾ ਤਾਂ ਆਪਣਾ ਕੰਨ ਡਾਕਟਰ ਨੂੰ ਜ਼ਰੂਰ ਦਿਖਾਓ ।

ਕੰਨ ਨੂੰ ਕਦੇ ਵੀ ਜ਼ਿਆਦਾ ਤਿੱਖੀ ਚੀਜ਼ ਨਾਲ ਸਾਫ ਨਾ ਕਰੋ ।

ਕੰਨ ਵਿੱਚ ਜ਼ਿਆਦਾ ਮੈਲ ਹੋਣ ਤੇ ਡਾਕਟਰ ਤੋਂ ਸਫਾਈ ਕਰਵਾਓ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: