ਹਾਰਟ ਅਟੈਕ ਦੀ ਸਮੱਸਿਆ ਤੋਂ ਬਚਣ ਲਈ ਜ਼ਰੂਰ ਕਰਵਾਓ ਇਹ ਟੈਸਟ

ਦਿਲ ਸਾਡੇ ਸਰੀਰ ਦਾ ਮੁੱਖ ਅੰਗ ਹੈ । ਇਸ ਦੀਆਂ ਬਿਮਾਰੀਆਂ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ । ਕਿਉਂਕਿ ਇਹ ਬਿਮਾਰੀਆਂ ਸਾਨੂੰ ਸੰਭਲਣ ਦਾ ਮੌਕਾ ਨਹੀਂ ਦਿੰਦੀਆਂ। ਅੱਜ ਕੱਲ ਦਿਲ ਦੀਆਂ ਬਿਮਾਰੀਆਂ ਜ਼ਿਆਦਾਤਰ ਗਲਤ ਖਾਣ ਪੀਣ ਅਤੇ ਗਲਤ ਤੌਰ-ਤਰੀਕੇ ਨਾਲ ਹੋ ਰਹੀਆਂ ਹਨ । ਦਿਲ ਦੀਆਂ ਬੀਮਾਰੀਆਂ ਵਿੱਚੋਂ ਆਮ ਬਿਮਾਰੀਆਂ ਹਨ , ਹਾਰਟ ਅਟੈਕ , ਦਿਲ ਦੀ ਧੜਕਣ ਦਾ ਵਧਣਾ ਅਤੇ ਘਟਣਾ ਇਸ ਤਰ੍ਹਾਂ ਬਿਮਾਰੀਆਂ ਜਾਨਲੇਵਾ ਹੁੰਦੀਆਂ ਹਨ ।

ਅੱਜ ਕੱਲ੍ਹ ਛੋਟੀ ਉਮਰ ਵਿੱਚ ਵੀ ਹਾਰਟ ਅਟੈਕ ਜਿਹੀਆਂ ਬੀਮਾਰੀਆਂ ਹੋ ਰਹੀਆਂ ਹਨ । ਜੇਕਰ ਦੇਖਿਆ ਜਾਵੇ ਤਾਂ 40 ਸਾਲ ਦੀ ਉਮਰ ਤੋਂ ਬਾਅਦ ਇਸ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ । ਇਸ ਲਈ 40 ਸਾਲ ਤੋਂ ਬਾਅਦ ਕੁਝ ਟੈਸਟ ਇਸ ਤਰ੍ਹਾਂ ਦੇ ਹੁੰਦੇ ਹਨ ।ਜੋ ਸਾਨੂੰ ਕਰਵਾਉਣੇ ਬਹੁਤ ਜ਼ਰੂਰੀ ਹੁੰਦੇ ਹੈ । ਜਿਸ ਨਾਲ ਸਾਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਪਹਿਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ।

ਦਿਲ ਦੀਆਂ ਬਿਮਾਰੀਆਂ ਲਈ ਜ਼ਰੂਰੀ ਟੈਸਟ

ਕੋਲੈਸਟਰੋਲ ਟੈਸਟ

ਦਿਲ ਦੀਆਂ ਬੀਮਾਰੀਆਂ ਲਈ ਸਭ ਤੋਂ ਜ਼ਰੂਰੀ ਕੋਲੇਸਟਰੋਲ ਟੈਸਟ ਹੁੰਦਾ ਹੈ । ਇਹ ਟੈਸਟ ਪੁਰਸ਼ਾਂ ਨੂੰ 40 ਸਾਲ ਤੋਂ ਬਾਅਦ ਅਤੇ ਮਹਿਲਾਵਾਂ ਨੂੰ 45 ਸਾਲ ਤੋਂ ਬਾਅਦ ਕਰਾਉਣਾ ਜ਼ਰੂਰੀ ਹੁੰਦਾ ਹੈ ।

ਤੰਦਰੁਸਤ ਮਨੁੱਖ ਦਾ ਕੋਲੈਸਟਰੋਲ ਲੇਵਲ

ਐੱਲ ਡੀ ਐੱਲ-70 ਤੋਂ 130 ਮਿਲੀਗ੍ਰਾਮ/ਡੀ ਐੱਲ

ਐੱਚ ਡੀ ਐੱਲ -40 ਤੋਂ 60 ਮਿਲੀ ਗ੍ਰਾਮ/ਡੀ ਐੱਲ

ਟੋਟਲ ਕੋਲੈਸਟਰੋਲ-200 ਮਿਲੀ ਗ੍ਰਾਮ/ਡੀ ਐੱਲ

ਟਰਾਈਗਲਿਸਰਾਈਡ-10 ਤੋਂ 150 ਮਿਲੀ ਗ੍ਰਾਮ/ਡੀ ਐੱਲ

ਜੇਕਰ ਇਸ ਵਿੱਚ ਕਲੈਸਟਰੋਲ ਦੀ ਮਾਤਰਾ ਜ਼ਿਆਦਾ ਹੈ ਤਾਂ ਤੁਹਾਨੂੰ ਦਿਲ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਹੈ । ਇਸ ਲਈ ਇਹ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ।

ਛਾਤੀ ਵਿੱਚ ਦਰਦ ਹੋਵੇ ਤਾਂ ਕਰਵਾਓ ਈ ਸੀ ਜੀ

ਈ ਸੀ ਜੀ ਦਾ ਅਰਥ ਹੁੰਦਾ ਹੈ ਇਹ ਦਿਲ ਦੀਆਂ ਬਿਮਾਰੀਆਂ ਦੇ ਬਾਰੇ ਜਾਂਚ ਕਰਨ ਲਈ ਸਭ ਤੋਂ ਸਸਤਾ ਅਤੇ ਸੌਖਾ ਟੈਸਟ ਹੈ । ਦਿਲ ਦੇ ਕੰਮਕਾਜ ਵਿੱਚ ਕਿਸੇ ਤਰ੍ਹਾਂ ਦੀ ਸ਼ੁਰੂਆਤੀ ਬਿਮਾਰੀ ਦਾ ਪਤਾ ਇਸ ਟੈਸਟ ਦੇ ਰਾਹੀਂ ਲਗਾਇਆ ਜਾਂਦਾ ਹੈ ।

ਸੀ ਟੀ ਹਾਰਟ ਸਕੈਨ

ਇਹ ਹਾਰਟ ਇਮੇਜਿੰਗ ਟੈਸਟ ਹੁੰਦਾ ਹੈ ਜਿਸ ਵਿੱਚ ਸੀ ਟੀ ਤਕਨੀਕ ਦੀ ਵਰਤੋਂ ਹੁੰਦੀ ਹੈ ।ਇਸ ਟੈਸਟ ਦੇ ਰਾਹੀਂ ਰਕਤ ਕੋਸ਼ਿਕਾਵਾਂ ਦੀ ਸਥਿਤੀ ਜਾਂ ਤੰਦਰੁਸਤੀ ਦਾ ਪਤਾ ਲਗਾਇਆ ਜਾਂਦਾ ਹੈ ।

ਕੋਰੋਨਰੀ ਸਿਟੀ ਐਂਜੀਓਗ੍ਰਾਫੀ

ਇਹ ਸਿਟੀ ਸਕੈਨ ਵਰਗਾ ਹੁੰਦਾ ਹੈ ਇਸ ਵਿੱਚ ਧਮਨੀਆਂ ਦੇ ਵਿੱਚ ਕਿਸੇ ਰੁਕਾਵਟ ਜਾਂ ਬਲਾਕੇਜ਼ ਦਾ ਪਤਾ ਲਾਇਆ ਜਾਂਦਾ ਹੈ ।

ਇਕੋ ਕਾਰਡੀਓ ਗ੍ਰਾਫੀ

ਇਸ ਦੇ ਨਾਲ ਦਿਲ ਦੇ ਕੰਮਕਾਜ ਨੂੰ ਸਮਝਿਆ ਜਾਂਦਾ ਹੈ ਅਤੇ ਉਸ ਬਾਰੇ ਜ਼ਰੂਰੀ ਜਾਣਕਾਰੀ ਲਈ ਜਾਂਦੀ ਹੈ। ਇਸ ਜਾਂਚ ਤੋਂ ਇਹ ਪਤਾ ਲੱਗਦਾ ਹੈ ਕਿ ਦਿਲ ਦੀਆਂ ਮਾਸਪੇਸ਼ੀਆਂ ਨੂੰ ਕਿੰਨਾ ਖੂਨ ਮਿਲ ਰਿਹਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: