ਦਿਖਣ ਇਹ ਲੱਛਣ ਤਾਂ ਹੋ ਸਕਦਾ ਹੈ ਕੈਂਸਰ

ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣ ਲਿਆ ਜਾਵੇ ਤਾਂ ਇਸ ਨੂੰ ਖ਼ਤਰਨਾਕ ਸਟੇਜ ਤਕ ਪਹੁੰਚਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ ।

ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣ ਲਿਆ ਜਾਵੇ ਤਾਂ ਇਸ ਦਾ ਇਲਾਜ ਵੀ ਹੋ ਜਾਂਦਾ ਹੈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵੀ ਰੋਕਿਆ ਜਾ ਸਕਦਾ ਹੈ ।

ਕੋਈ ਵੀ ਬਿਮਾਰੀ ਹੋਵੇ ਉਸ ਦੇ ਸ਼ੁਰੂਆਤੀ ਲੱਛਣ ਸਾਨੂੰ ਕੁਝ ਸਮੇਂ ਪਹਿਲਾਂ ਦਿਖਣੇ ਸ਼ੁਰੂ ਹੋ ਜਾਂਦੇ ਹਨ ।ਪਰ ਅਸੀਂ ਇਸ ਨੂੰ ਅਣਦੇਖਿਆ ਕਰ ਦਿੰਦੇ ਹਾਂ ।

ਪੁਰਸ਼ਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 31% ਫੇਫੜਿਆਂ ਦਾ ਕੈਂਸਰ , 10% ਪ੍ਰੋਸਟੇਟ ਕੈਂਸਰ, 8% ਕੋਲੋਰੇਕਟਲ ਅਤੇ 4% ਲੀਵਰ ਕੈਂਸਰ ਹੁੰਦਾ ਹੈ।

ਕੈਂਸਰ ਦੇ ਸ਼ੁਰੂਆਤੀ ਲੱਛਣ

ਦਰਦ ਅਤੇ ਥਕਾਵਟ

ਬਿਨਾਂ ਕਿਸੇ ਕਾਰਨ ਇੱਕ ਮਹੀਨੇ ਤੋਂ ਜ਼ਿਆਦਾ ਸਰੀਰ ਵਿੱਚ ਦਰਦ ਜਾਂ ਥਕਾਵਟ ਰਹੇ ਤਾਂ ਇੱਕ ਵਾਰ ਡਾਕਟਰ ਨਾਲ ਸਲਾਹ ਜ਼ਰੂਰ ਕਰੋ ।ਕਿਉਂਕਿ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੁੰਦੇ ਹਨ ।

ਵਜ਼ਨ ਘੱਟ ਹੋਣ

ਜੇਕਰ ਤੁਹਾਡਾ ਅਚਾਨਕ ਵਜ਼ਨ ਘੱਟ ਹੋ ਰਿਹਾ ਹੈ ਅਤੇ ਭੁੱਖ ਨਹੀਂ ਲੱਗ ਰਹੀ ਹੈ ਅਤੇ ਬਿਨਾਂ ਕੁਝ ਖਾਦੇ ਪੇਟ ਭਰਿਆ ਹੋਇਆ ਲੱਗ ਰਿਹਾ ਹੈ ਤਾਂ ਇਹ ਪੇਟ ਦੇ ਕੈਂਸਰ ਜੇ ਲੱਛਣ ਹਨ।ਇਹ ਲੱਛਣ ਦੇਖਣ ਤੇ ਇੱਕ ਵਾਰ ਡਾਕਟਰ ਨਾਲ ਸਲਾਹ ਜ਼ਰੂਰ ਕਰੋ ।

ਪਿਸ਼ਾਬ ਜਾਂ ਮਲ ਵਿੱਚ ਖੂਨ ਆਉਣਾ

ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਸਮੱਸਿਆ ਹੋ ਰਹੀ ਹੈ ਤਾਂ ਇਸ ਨੂੰ ਅਣਦੇਖਿਆ ਨਾ ਕਰੋ। ਕਿਉਂਕਿ ਇਹ ਕਿਡਨੀ ਦਾ ਕੈਂਸਰ ਜਾਂ ਫਿਰ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ ।ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਰਹੀ ਹੈ ਤਾਂ ਫਿਰ ਵੀ ਡਾਕਟਰ ਨਾਲ ਸਲਾਹ ਜ਼ਰੂਰ ਕਰੋ ।ਕਿਉਂਕਿ ਲੰਬੇ ਸਮੇਂ ਤਕ ਕਬਜ਼ ਰਹਿਣ ਤੇ ਅੰਤੜੀਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਬੁਖਾਰ ਅਤੇ ਖਾਂਸੀ

ਲੰਬੇ ਸਮੇਂ ਤੱਕ ਬੁਖਾਰ ਜਾਂ ਫਿਰ ਖਾਂਸੀ ਰਹੇ ਅਤੇ ਖਾਂਸੀ ਵਿੱਚ ਖ਼ੂਨ ਆਵੇ ਤਾਂ ਇਹ ਵੀ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।

ਮੂੰਹ ਵਿੱਚ ਛਾਲੇ

ਮੂੰਹ ਵਿੱਚ ਛਾਲੇ 4-5 ਦਿਨ ਜਾਂ ਹਫ਼ਤੇ ਵਿੱਚ ਠੀਕ ਹੋ ਜਾਂਦੇ ਹਨ । ਜੇਕਰ ਇਸ ਤੋਂ ਜ਼ਿਆਦਾ ਸਮੇਂ ਤੱਕ ਮੂੰਹ ਵਿੱਚ ਛਾਲੇ ਰਹਿਣ ਅਤੇ ਆਵਾਜ਼ ਵਿੱਚ ਬਦਲਾਵ ਆ ਜਾਣਾ ਅਤੇ ਖਾਣਾ ਖਾਣ ਵਿੱਚ ਦਿੱਕਤ ਹੋਣਾ ।ਮੂੰਹ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।

ਬ੍ਰੈਸਟ ਕੈਂਸਰ

ਬ੍ਰੈਸਟ ਕੈਂਸਰ ਸਿਰਫ ਮਹਿਲਾਵਾਂ ਨੂੰ ਨਹੀਂ ਪੁਰਸ਼ਾਂ ਨੂੰ ਵੀ ਹੁੰਦਾ ਹੈ । ਜੇਕਰ ਛਾਤੀ ਵਿਚ ਗੰਢ ਹੋ ਜਾਵੇ ਅਤੇ ਤੇਜ਼ ਦਰਦ ਹੋਵੇ ਜਾਂ ਫਿਰ ਬ੍ਰੈਸਟ ਦਾ ਆਕਾਰ ਬਦਲ ਜਾਵੇ ਤਾਂ ਇੱਕ ਵਾਰ ਡਾਕਟਰ ਨਾਲ ਜ਼ਰੂਰ ਸਲਾਹ ਕਰੋ ਕਿਉਂਕਿ ਇਹ ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।

ਚਮੜੀ ਦਾ ਕੈਂਸਰ

ਜੇਕਰ ਤੁਹਾਡੇ ਸਰੀਰ ਤੇ ਤਿਲ ਜਾਂ ਮੱਸਾ ਹੈ ਤਾਂ ਉਸ ਤੇ ਨਜ਼ਰ ਜ਼ਰੂਰ ਰੱਖੋ। ਜੇਕਰ ਇੱਕ ਮਹੀਨੇ ਵਿੱਚ ਉਸ ਦਾ ਰੰਗ ਬਦਲ ਜਾਵੇ ਅਤੇ ਨੂੰਹਾਂ ਵਿੱਚ ਕਾਲੇ ਜਾਂ ਭੂਰੇ ਰੰਗ ਦੀਆਂ ਲਾਈਨਾਂ ਬਣ ਜਾਣ ਤਾਂ ਇਹ ਚਮੜੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ਅਤੇ ਡਾਕਟਰ ਨੂੰ ਜ਼ਰੂਰ ਦਿਖਾਓ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ


Posted

in

by

Tags: