ਹਮੇਸ਼ਾ ਜਵਾਨ ਦਿੱਸਣ ਲਈ ਜ਼ਰੂਰੀ ਵਿਟਾਮਿਨ ਦੀ ਕਮੀ ਦੂਰ ਕਰਨ ਲਈ ਸੇਵਨ ਕਰੋ ਇਹ 5 ਫੂਡ

ਇੱਕ ਸਮਾਂ ਸੀ ਜਦੋਂ ਝੁਰੜੀਆਂ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ । ਪਰ ਅੱਜ ਕਰ ਇਹ ਗੱਲ ਨਹੀਂ ਹੈ ਕਿਉਂਕਿ ਅੱਜ ਕੱਲ੍ਹ 20 ਸਾਲ ਦੀ ਉਮਰ ਵਿੱਚ ਵੀ ਝੁਰੜੀਆਂ ਦੀ ਸਮੱਸਿਆ ਹੋ ਰਹੀ ਹੈ । ਗਲਤ ਖਾਣ ਪੀਣ, ਤਣਾਅ ਅਤੇ ਨੀਂਦ ਘੱਟ ਲੈਣ ਕਰਕੇ ਚਮੜੀ ਨੂੰ ਨੁਕਸਾਨ ਹੁੰਦਾ ਹੈ । ਇਹ ਸਭ ਲੱਛਣਾਂ ਕਰਕੇ ਝੁਰੜੀਆਂ ਦੀ ਸਮੱਸਿਆ ਹੋ ਰਹੀ ਹੈ ।

ਜਦੋਂ ਤੁਸੀਂ ਆਪਣੀ ਝੁਰੜੀਆਂ ਤੇ ਧਿਆਨ ਦਿੰਦੇ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਲੱਭਦੇ ਹੋ । ਪਰ ਤੁਹਾਨੂੰ ਇਸ ਵਿੱਚ ਕੋਈ ਵੀ ਇਲਾਜ ਕਰਾਉਣ ਦੀ ਜ਼ਰੂਰਤ ਨਹੀਂ ਹੈ । ਅਸੀਂ ਘਰ ਬੈਠੇ ਇਸ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ । ਅਤੇ ਆਪਣੇ ਖਾਣ ਪੀਣ ਵਿੱਚ ਬਦਲਾਅ ਲਿਆ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ।

ਵਿਟਾਮਿਨ ਸੀ ਇਸ ਤਰ੍ਹਾਂ ਦਾ ਵਿਟਾਮਿਨ ਹੈ।ਜਿਸ ਜਿਸ ਨੂੰ ਖਾਣ ਨਾਲ ਵਧਦੀ ਉਮਰ ਦੇ ਅਸਰ ਘੱਟਦੇ ਹਨ ਅਤੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਦੂਰ ਹੁੰਦੀ ।

ਵਿਟਾਮਿਨ ਸੀ ਦੇ ਫਾਇਦੇ

ਵਿਟਾਮਿਨ ਸੀ ਇਕ ਐਂਟੀਆਕਸੀਡੈਂਟ ਹੈ ਇਹ ਸਾਡੇ ਸਰੀਰ ਵਿਚੋਂ ਹਾਨੀਕਾਰਕ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ । ਇਹੀ ਕਾਰਨ ਹੈ ਕਿ ਇਹ ਝੁਰੜੀਆਂ ਨੂੰ ਘੱਟ ਕਰਦਾ ਹੈ ਅਤੇ ਸਾਨੂੰ ਜਵਾਨ ਦਿਖਣ ਲਈ ਸਹਾਇਕ ਹੁੰਦਾ ਹੈ । ਇਸ ਲਈ ਵਿਟਾਮਿਨ ਸੀ ਦੇ ਸੇਵਨ ਨਾਲ ਚਿਹਰੇ ਤੇ ਝੁਰੜੀਆਂ ਨਹੀਂ ਹੁੰਦੀਆਂ ।

ਵਿਟਾਮਿਨ ਸੀ ਵਾਲੇ ਆਹਾਰ

ਆਂਵਲਾ

ਆਂਵਲਾ ਇੱਕ ਵਿਟਾਮਿਨ ਸੀ ਦਾ ਆਹਾਰ ਹੈ । ਆਂਵਲੇ ਦੀ ਤਸੀਰ ਠੰਡੀ ਹੁੰਦੀ ਹੈ । ਇੱਕ ਕੱਪ ਆਂਵਲੇ ਦੇ ਰਸ ਵਿੱਚ 41.5 ਐੱਮਜੀ ਵਿਟਾਮਿਨ ਸੀ ਹੁੰਦਾ ਹੈ । ਇਸ ਲਈ ਰੋਜ਼ਾਨਾ ਆਂਵਲੇ ਦਾ ਸੇਵਨ ਜ਼ਰੂਰ ਕਰੋ । ਚਿਹਰੇ ਦੀਆਂ ਝੁਰੜੀਆਂ ਘੱਟ ਹੋ ਜਾਣਗੀਆਂ ।

ਪਾਲਕ

ਪਾਲਕ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਏ ਅਤੇ ਸੀ , ਰੇਸ਼ੀ , ਫੋਲਿਕਐਸਿਡ ਅਤੇ ਮੈਗਨੀਸ਼ੀਅਮ ਕੈਂਸਰ ਨਾਲ ਲੜਨ ਵਿੱਚ ਮਦਦ ਕਰਦੇ ਹਨ । ਪਾਲਕ ਵਿੱਚ ਪਾਏ ਜਾਣ ਵਾਲਾ ਵਿਟਾਮਿਨ ਸੀ ।ਚਿਹਰੇ ਦੀਆਂ ਝੁਰੜੀਆਂ ਲਈ ਬਹੁਤ ਹੀ ਫਾਇਦੇਮੰਦ ਹੈ ।

ਕੱਚਾ ਕੇਲਾ

ਕੱਚੇ ਕੇਲੇ ਨੂੰ ਖਾ ਕੇ ਸਰੀਰ ਵਿਚ ਜ਼ਰੂਰੀ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ । ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਸੀ ਬਹੁਤ ਹੀ ਜ਼ਰੂਰੀ ਤੱਤ ਹੈ । ਵਿਟਾਮਿਨ ਸੀ ਐਂਟੀ ਆਕਸੀਡੈਂਟ ਦੇ ਤੌਰ ਤੇ ਕੰਮ ਕਰਦਾ ਹੈ । ਜੋ ਸਾਡੀ ਸਕਿਨ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ ।

ਸੰਤਰਾ

ਸੰਤਰੇ ਵਿਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ । ਇਸ ਵਿੱਚ ਵਿਟਾਮਿਨ ਸੀ ਅਤੇ ਫਾਈਬਰ ਕਾਫੀ ਮਾਤਰਾ ਵਿੱਚ ਹੁੰਦਾ ਹੈ । ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ । ਸੰਤਰੀ ਵਿੱਚ ਐਂਟੀਆਕਸੀਡੈਂਟਸ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਲਈ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹੋਣ ਤੇ ਸੰਤਰਾ ਜ਼ਰੂਰ ਖਾਓ ।

ਅੰਗੂਰ

ਅੰਗੂਰ ਵਿੱਚ ਕੈਲੋਰੀ , ਫਾਈਬਰ , ਵਿਟਾਮਿਨ ਸੀ , ਵਿਟਾਮਿਨ ਈ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ । ਇਹ ਹਰ ਤਰ੍ਹਾਂ ਨਾਲ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ । ਅੰਗੂਰ ਵਿੱਚ ਹਰ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਸਾਡੀ ਵਧਦੀ ਉਮਰ ਨੂੰ ਘੱਟ ਦਿਖਾਉਂਦੇ ਹਨ । ਅਤੇ ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰਦੇ ਹਨ ।

ਜਾਣਕਾਰੀ ਚੰਗੀ ਲੱਗੇ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ


Posted

in

by

Tags: