ਸੂਰਜਮੁਖੀ ਦੇ ਬੀਜ ਖਾਣ ਦੇ ਫਾਇਦੇ

ਕਿਸੇ ਵੀ ਕਿਸਮ ਦਾ ਨਸ਼ਾ ਖਾਣ ਵਾਲੇ ਵਿਅਕਤੀ ਨੂੰ ਜੇ 10 ਗ੍ਰਾਮ ਸੂਰਜਮੁਖੀ ਬੀਜ ਰੋਜ਼ਾਨਾ 2 ਟਾਈਮ ਖਾਣੇ ਤੋਂ ਬਾਦ ਦਿੱਤੇ ਜਾਣ ਤਾਂ ਹਰ ਤਰਾਂ ਦਾ ਨਸ਼ਾ ਖਾਣ ਦੀ ਤਲਬ ਖ਼ਤਮ ਹੁੰਦੀ ਹੈ।ਨਿਉਰੋਲੇਜੀਕਲ ਫੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ। ਡਰੱਗ ਐਡਿਕਸ਼ਨ ਵੀ ਇੱਕ ਤਰਾਂ ਦੀ ਕੰਪਲੈਕਸ ਨਿਉਰੋਲੇਜੀਕਲ ਬਿਮਾਰੀ ਹੀ ਹੁੰਦੀ ਹੈ । ਵਿਅਕਤੀ ਨੂੰ ਅਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ।

ਸੂਰਜਮੁਖੀ ਬੀਜਾਂ ਵਿੱਚ ਬੇਹੱਦ ਲਾਭਦਾਇਕ, ਸਿਹਤਵਰਧਕ ਤੇ ਪੌਸ਼ਟਿਕ ਤੱਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ।

ਇਹਨਾਂ ਵਿੱਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ ਵੱਖ ਹਾਰਮੋਨ, ਐਂਜਾਇਮਜ਼ ਬਣਾਉਣ ਚ ਵਰਤੇ ਜਾਂਦੇ ਹਨ ਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਮਦਦਗਾਰ ਹੁੰਦੇ ਹਨ।

ਨਸ਼ੇੜੀ, ਅਮਲੀ ਜਾਂ ਸ਼ਰਾਬ ਦੇ ਡੇਅਲੀ ਡਰਿੰਕਰ ਨੂੰ ਇੱਕ ਗਿਲਾਸ ਫਿੱਕੇ ਠੰਢੇ ਦੁੱਧ ਵਿੱਚ ਜਾਂ ਦਹੀਂ ਵਿੱਚ ਸਵੇਰੇ ਉਠਣ ਸਾਰ 15-20 ਸੂਰਜਮੁਖੀ ਬੀਜ ਮਿਲਾ ਕੇ ਦੇਣ ਨਾਲ ਨਸ਼ੇ ਦੀ ਤੋੜ ਘਟ ਜਾਂਦੀ ਹੈ |

ਇਸ ਤੋਂ ਇਲਾਵਾ ਸੂਰਜਮੁਖੀ ਦੇ ਬੀਜ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੇ ਹਨ

ਚੰਗੀ ਤਰਾਂ ਚਬਾ ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ।

ਵਾਲ ਝੜਨੋਂ ਹਟ ਜਾਂਦੇ ਹਨ।

ਥਕਾਵਟ ਤੇ ਸਰੀਰ ਦਰਦ ਰੋਗ ਹਟ ਜਾਂਦਾ ਹੈ ਤੇ ਵਿਅਕਤੀ ਸਾਰਾ ਦਿਨ ਚੁਸਤ ਦਰੁਸਤ ਰਹਿਣ ਲਗਦਾ ਹੈ।

ਜੋੜਾਂ ਹੱਡੀਆਂ ਚੋਂ ਅਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ।

ਔਰਤਾਂ ਦਾ ਹਾਰਮੋਨਲ ਇੰਬੈਲੰਸ ਵੀ ਠੀਕ ਹੋਣ ਲਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਤੇ ਚਮਕੀਲੀ ਹੋਣ ਲਗਦੀ ਹੈ। ਫਿਗਰ ਐਟਰੈਕਟਿਵ ਹੋਣ ਲਗਦੀ ਹੈ।

ਵੱਡੀ ਉਮਰ ਦੇ ਮਰਦਾਂ ਔਰਤਾਂ ਨੂੰ ਵੀ 15-20 ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਇਸ ਨਾਲ ਨੀਂਦ ਠੀਕ ਆਉਣ ਲਗਦੀ ਹੈ। ਬੀਪੀ ਕੰਟਰੋਲ ਚ ਰਹਿਣ ਲਗਦਾ ਹੈ। ਸ਼ੂਗਰ ਨੂੰ ਵੀ ਵਧਣੋਂ ਰੋਕਦੇ ਹਨ।

ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਲਾਭਦਾਇਕ ਹਨ। ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖੁਸ਼, ਵਧੇਰੇ ਐਕਟਿਵ ਤੇ ਵਧੇਰੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਜੇ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਕੁੱਝ ਕੁ ਬੀਜ ਦੁੱਧ ਜਾਂ ਦਹੀਂ ਨਾਲ ਖੁਆਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁੱਝ ਹੀ ਹਫਤਿਆਂ ਚ ਬੱਚੇ ਦੀ ਕਲਾਸ ਚ ਕਾਰਗੁਜ਼ਾਰੀ ਚ ਕਾਫੀ ਸੁਧਾਰ ਹੋ ਜਾਂਦਾ ਹੈ ।

ਭਾਂਵੇ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਤੇ ਖਾਣ ਚ ਵੀ ਐਨੇ ਸੁਆਦੀ ਨਹੀਂ ਹੁੰਦੇ ਪ੍ਰੰਤੂ ਇਹਨਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ, ਨਿਉਜੇ ਆਦਿ ਫਿੱਕੇ ਪੈ ਜਾਂਦੇ ਹਨ।


by

Tags: