ਸ਼ੂਗਰ ਕੰਟਰੋਲ ਰੱਖਣ ਲਈ ਜ਼ਰੂਰ ਅਪਣਾਓ , ਇਹ 15 ਘਰੇਲੂ ਨੁਸਖੇ ।

ਜਦੋਂ ਬਲਡ ਵਿਚ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ , ਤਾਂ ਇਸ ਨੂੰ ਡਾਇਬਿਟੀਜ਼ ਕਿਹਾ ਜਾਂਦਾ ਹੈ । ਡਾਇਬਿਟੀਜ਼ ਦੀ ਸਮੱਸਿਆ ਹੋਣ ਤੇ ਸਰੀਰ ਵਿਚ ਦਿਖਾਈ ਦੇਣ ਵਾਲੇ ਲਛਣ ਜਿਵੇਂ ਥਕਾਨ ਮਹਿਸੂਸ ਹੋਣਾ , ਬਾਰ ਬਾਰ ਪਿਸ਼ਾਬ ਜਾਣਾ , ਅੱਖਾਂ ਦੀ ਰੋਸ਼ਨੀ ਘੱਟ ਹੋਣਾ , ਸਰੀਰ ਵਿਚ ਲਗਾਤਾਰ ਦਰਦ ਰਹਿਣਾ , ਚਿੜਚਿੜਾਪਨ , ਜਰੂਰਤ ਤੋ ਜਿਆਦਾ ਭੁੱਖ ਲੱਗਣਾ , ਅਚਾਨਕ ਵਜਨ ਘੱਟ ਜਾਣਾ ਜਾਂ ਫਿਰ ਵੱਧ ਜਾਣਾ ਡਾਇਬਟੀਜ਼ ਦਾ ਕਾਰਨ ਹੈ । ਤੁਸੀਂ ਆਪਣੀ ਜੀਵਨ ਸ਼ੈਲੀ ਵਿਚ ਥੋੜਾ ਜਿਹਾ ਬਦਲਾਅ ਕਰਕੇ ਇਸ ਸਮੱਸਿਆ ਨੂੰ ਕਰ ਸਕਦੇ ਹੋ ‌।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਕਿ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਤੁਸੀਂ ਆਪਣੇ ਖਾਣੇ ਵਿਚ ਕਿਹੜੀਆਂ ਚੀਜ਼ਾਂ ਨੂੰ ਖਾ ਸਕਦੇ ਹੋ । ਜਿਸ ਨਾਲ ਸਰੀਰ ਵਿਚ ਡਾਇਬਟੀਜ਼ ਦੀ ਸਮਸਿਆ ਨੂੰ ਕੰਟਰੋਲ ਵਿਚ ਰਖ ਸਕਦੇ ਹੈ ।

ਡਾਇਬਿਟੀਜ ਵਿੱਚ ਇਨ੍ਹਾਂ ਚੀਜ਼ਾਂ ਦਾ ਸੇਵਨ ਜਰੂਰ ਕਰੋ

ਆਂਵਲਾ , ਹਲਦੀ ਅਤੇ ਮੇਥੀ

ਇਹ ਤਿੰਨੇ ਚੀਜ਼ਾਂ ਡਾਇਬਟੀਜ਼ ਦੇ ਮਰੀਜ਼ਾਂ ਲਈ ਲਾਭਦਾਇਕ ਹੁੰਦੀ ਹੈ । ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਪੀਸ ਕੇ ਪਾਊਡਰ ਬਣਾ ਲਓ । ਇਸ ਪਾਊਡਰ ਨੂੰ ਤਿੰਨ ਮਹੀਨੇ ਦਿਨ ਵਿਚ ਤਿੰਨ ਵਾਰ ਪਾਣੀ ਨਾਲ ਸੇਵਨ ਕਰੋ । ਇਸ ਨਾਲ ਡਾਇਬਟੀਜ਼ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ ।

ਅਦਰਕ ਦਾ ਸੇਵਨ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਰੋਜ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਕਰਨ ਲਈ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਅਦਰਕ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਨਾਲ ਸ਼ੂਗਰ ਹਮੇਸ਼ਾ ਕੰਟਰੋਲ ਰਹਿੰਦਾ ਹੈ ।

ਬਲੈਕ ਟੀ ਅਤੇ ਕਲੌਂਜੀ

ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਸਵੇਰ ਦੀ ਸ਼ੁਰੂਆਤ ਇਕ ਕੱਪ ਬਲੈਕ ਟੀ ਵਿਚ ‌ਕਲੌਂਜੀ ਦੇ ਤੇਲ ਨੂੰ ਮਿਲਾ ਕੇ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਰੋਜ਼ਾਨਾ ਇਸ ਚਾਹ ਨੂੰ ਪੀਣਾ ਚਾਹੀਦਾ ਹੈ । ਇਸ ਚਾਹ ਦਾ ਸੇਵਨ ਕਰਨ ਨਾਲ ਡਾਇਬਟੀਜ਼ ਕੰਟਰੋਲ ਵਿੱਚ ਰਹਿੰਦਾ ਹੈ ।

ਨਿੰਮ ਦੇ ਪੱਤਿਆਂ ਦਾ ਸੇਵਨ

ਸ਼ੂਗਰ ਦੇ ਮਰੀਜ਼ਾਂ ਲਈ ਨਿੰਮ ਬਹੁਤ ਫਾਇਦੇਮੰਦ ਹੁੰਦਾ ਹੈ । ਕਿਉਂਕਿ ਨਿੰਮ ਕੋੜਾ ਹੁੰਦਾ ਹੈ । ਜੋਂ ਬਲੱਡ ਵਿਚ ਗੂਲੂਕੋਜ ਨੂੰ ਘੱਟ ਕਰ ਦਿੰਦਾ ਹੈ । ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਪਾਣੀ ਵਿੱਚ ਘੋਲ ਕੇ ਹਫਤੇ ਵਿੱਚ ਦੋ ਵਾਰ ਪੀਣਾ ਚਾਹੀਦਾ ਹੈ ।

ਕਰੀ ਪੱਤਿਆਂ ਦਾ ਸੇਵਨ

ਡਾਇਬਟੀਜ਼ ਦੇ ਮਰੀਜ਼ਾਂ ਲਈ ਕਰੀ ਪੱਤੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ । ਜੇਕਰ ਤੁਸੀਂ ਰੋਜ਼ਾਨਾ ਖਾਣਾ ਬਣਾਉਂਦੇ ਸਮੇਂ ਕਰੀ ਪੱਤਿਆਂ ਦਾ ਇਸਤੇਮਾਲ ਕਰਦੇ ਹੋ ਅਤੇ ਰੋਜਾਨਾ ਇਸਦੀ ਮਾਤਰਾ ਨੂੰ ਵਧਾ ਦਿੱਤਾ ਜਾਵੇ , ਤਾਂ ਡਾਇਬਟੀਜ਼ ਨੂੰ ਘੱਟ ਕਿਤਾ ਜਾ ਸਕਦਾ ਹੈ ।

ਕਰੇਲਾ ਅਤੇ ਨਿੰਬੂ

ਕਰੇਲੇ ਅਤੇ ਨਿੰਬੂ ਦਾ ਸੇਵਨ ਕਰਨ ਨਾਲ ਡਾਇਬਟੀਜ਼ ਵਿੱਚ ਬਹੁਤ ਫਾਇਦਾ ਹੁੰਦਾ ਹੈ । ਕਰੇਲਾ ਕੜਵਾ ਹੂੰਦਾ ਹੈ । ਤੁਸੀਂ ਕਰੇਲੇ ਦੀ ਸਬਜ਼ੀ ਦਾ ਸੇਵਨ ਵੀ ਕਰ ਸਕਦੇ ਹੋ ਅਤੇ ਤੁਸੀਂ ਕਰੇਲੇ ਦੇ ਰਸ ਵਿਚ ਨਿੰਬੂ ਨੂੰ ਮਿਲਾ ਕੇ ਪੀਣ ਨਾਲ ਡਾਇਬਿਟੀਜ ਕੰਟਰੋਲ ਰਖ ਸਕਦੇ ਹੋ ।

ਬਦਾਮ ਦਾ ਸੇਵਨ

ਬਦਾਮ ਖਾਣ ਨਾਲ ਸਰੀਰ ਵਿਚ ਗੁਲੂਕੋਜ਼ ਦਾ ਮਾਤਰਾ ਸਹੀ ਰਹਿੰਦੀ ਹੈ । ਡਾਇਬਟੀਜ਼ ਦੇ ਮਰੀਜ਼ ਨੂੰ ਰਾਤ ਨੂੰ ਪਾਣੀ ਵਿਚ ਬਦਾਮਨੂੰ ਭਿਉਂ ਕੇ ਸਵੇਰੇ ਉੱਠ ਕੇ ਬਦਾਮ ਨੂੰ ਛਿੱਲ ਕੇ ਖਾਣਾ ਚਾਹੀਦਾ ਹੈ । ਇਸ ਨਾਲ ਡਾਇਬਟੀਜ਼ ਕੰਨਟੋਰਲ ਵਿੱਚ ਰਹਿੰਦਾ ਹੈ ਅਤੇ ਸਰੀਰ ਨੂੰ ਤਾਕਤ ਦਿੰਦਾ ਹੈ ।

ਦਾਲਚੀਨੀ ਪਾਊਡਰ ਦਾ ਸੇਵਨ

ਦਾਲਚੀਨੀ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ । ਇਸ ਲਈ ਦਾਲਚੀਨੀ ਦੇ ਪਾਊਡਰ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਡਾਇਬਿਟੀਜ ਕੰਟਰੋਲ ਰਹਿੰਦਾ ਹੈ ਅਤੇ ਸਰੀਰ ਵਿੱਚ ਹੋਣ ਵਾਲੇ ਇਨਫੈਕਸ਼ਨ ਤੋਂ ਬਚਾਉਂਦਾ ਹੈ।

ਮੇਥੀ ਦਾਣਿਆਂ ਦਾ ਸੇਵਨ

ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਮੇਥੀ ਦੇ ਦਾਣਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਰਾਤ ਨੂੰ ਸੌਣ ਤੋਂ ਪਹਿਲਾਂ ਮੇਥੀ ਦੇ ਦਾਣਿਆਂ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀ ਲਵੋ ਅਤੇ ਇਸ ਦੇ ਦਾਣਿਆਂ ਨੂੰ ਵੀ ਖਾਓ । ਇਸ ਨਾਲ ਡਾਇਬਟੀਜ਼ ਕੰਨਟੋਰਲ ਵਿੱਚ ਰਹਿੰਦਾ ਹੈ ਅਤੇ ਇਸ ਸਰੀਰ ਵਿੱਚ ਵਜ਼ਨ ਨੂੰ ਸਹੀ ਰੱਖਦਾ ਹੈ ।

ਐਲੋਵੇਰਾ ਜੂਸ ਦਾ ਸੇਵਨ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਦਿਨ ਵਿਚ ਦੋ ਵਾਰ ਐਲੋਵੇਰਾ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ । ਇਹ ਡਾਇਬਟੀਜ਼ ਨੂੰ ਕੰਟਰੋਲ ਰਖਣ ਵਿੱਚ ਮਦਦ ਕਰਦਾ ਹੈ । ਇਹ ਜੂਸ ਡਾਇਬਿਟੀਜ ਦੇ ਰੋਗੀਆਂ ਨੂੰ ਚਮੜੀ ਦੀ ਸਮਸਿਆਵਾ ਤੋਂ ਬਚਾਉਂਦਾ ਹੈ ।

ਸਲਾਦ ਦਾ ਸੇਵਨ

ਸਵੇਰੇ ਖਾਲੀ ਪੇਟ ਨਾਸ਼ਤੇ ਵਿਚ ਸੰਤਰੇ ਅਤੇ ਟਮਾਟਰ ਦਾ ਸਲਾਦ ਖਾਣ ਨਾਲ ਡਾਇਬਟੀਜ਼ ਨੂੰ ਘੱਟ ਕਿਤਾ ਜਾ ਸਕਦਾ ਹੈ ਅਤੇ ਸਲਾਦ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ।

ਆਵਲੇ ਦੇ ਪਾਊਡਰ ਵਿਚ ਨਿੰਬੂ

ਆਵਲੇ ਦੇ ਪਾਊਡਰ ਵਿਚ ਨਿੰਬੂ ਦਾ ਰਸ ਮਿਲਾ ਲਓ ਅਤੇ ਇਸ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਡਾਇਬਿਟੀਜ ਨੂੰ ਕੰਟਰੋਲ ਵਿਚ ਰਖ ਸਕਦੇ ਹੋ । ਆਵਲੇ ਦੇ ਪਾਊਡਰ ਨੂੰ ਖਾਣ ਨਾਲ ਪਾਚਣ ਦੀ ਸਮਸਿਆ ਠੀਕ ਹੋ ਜਾਂਦੀ ਹੈ ।

ਗਰੀਨ ਟੀ ਦਾ ਸੇਵਨ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਰੋਜ਼ਾਨਾ ਗਰੀਨ ਟੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਇਸ ਨਾਲ ਸਰੀਰ ਵਿਚ ਬਲੱਡ ਗੁਲੂਕੋਜ਼ ਸਹੀ ਰਹਿੰਦਾ ਹੈ । ਗਰੀਨ ਟੀ ਦਾ ਸੇਵਨ ਕਰਨ ਨਾਲ ਡਾਇਬਟੀਜ਼ ਦੇ ਮਰੀਜਾਂ ਦਾ ਵਧਿਆ ਹੋਇਆ ਵਜ਼ਨ ਠੀਕ ਹੋ ਜਾਂਦਾ ਹੈ ।

ਅਮਰੂਦ ਦਾ ਸੇਵਨ

ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿਚ ਅਮਰੂਦ ਜਰੂਰ ਖਾਣਾ ਚਾਹੀਦਾ ਹੈ । ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਵੀ ਪੀ ਸਕਦੇ ਹੋ । ਅਮਰੂਦ ਦੇ ਸੇਵਨ ਨਾਲ ‌ਡਾਇਬਟੀਜ ਬਿਲਕੁਲ ਠੀਕ ਕਰ ਸਕਦੇ ਹੋ ।

ਲਸਣ ਦਾ ਸੇਵਨ

ਖਾਲੀ ਪੇਟ ਲਸਣ ਦੀ ਦੋ ਕਲੀਆ ਖਾਣ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਅਤੇ ਲਸਣ ਦਾ ਸੇਵਨ ਹਾਰਟ ਦੀ ਸਮਸਿਆ ਤੋਂ ਡਾਇਬਟੀਜ਼ ਦੇ ਮਰੀਜ਼ਾਂ ਨੂੰ ਬਚਾਉਂਦਾ ਹੈ ।

ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਖਾਣ ਪੀਣ ਦੇ ਨਾਲ ਰੋਜ਼ਾਨਾ ਐਕਸਰਸਾਈਜ ਅਤੇ ਮੋਰਨਿੰਗ ਵਾਕ ਕਰਨਾ ਚਾਹੀਦਾ ਹੈ ।

ਡਾਇਬੀਟੀਜ਼ ਦੇ ਮਰੀਜਾਂ ਨੂੰ ਜ਼ਿਆਦਾ ਭਾਰੀ ਖਾਣੇ ਦਾ ਸੇਵਨ ਨਹੀਂ ਕਰਨਾ ਚਾਹੀਦਾ । ਹਲਕਾ ਫੁਲਕੀਆਂ ਚੀਜ਼ਾਂ ਨੂੰ ਖਾਣਾ ਚਾਹੀਦਾ ਹੈ ।

ਸ਼ੂਗਰ ਦੇ ਮਰੀਜ਼ਾਂ ਨੂੰ ਲਾਪ੍ਰਵਾਹੀ ਨਹੀਂ ਕਰਨੀ ਚਾਹੀਦੀ । ੳਹਨਾਂ ਨੂੰ ਸ਼ੂਗਰ ਨੂੰ ਜ਼ਰੂਰ ਚੈੱਕ ਕਰਦੇ ਰਹਿਨਾ ਚਾਹੀਦਾ ।

ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਖਾਣ-ਪੀਣ ਵਿਚ ਸ਼ਾਮਿਲ ਕਰ ਕੇ ਡਾਇਬਿਟੀਜ਼ ਦੀ ਸਮੱਸਿਆ ਨੂੰ ਕੰਟਰੋਲ ਵਿਚ ਰਖ ਸਕਦੇ ਹੋ । ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਅਪਣੀ ਡਾਇਟ ਦੇ ਵਿਚ ਬਦਲਾਅ ਕਰਨ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: