ਸ਼ੀਸ਼ਮ ਟਾਹਲੀ ਦੇ ਰੁੱਖ ਦੇ ਸਿਹਤ ਨੂੰ ਫਾਇਦੇ

ਟਾਹਲੀ/ਸ਼ੀਸ਼ਮ ਪੰਜਾਬ ਦਾ ਰਾਜ ਦਰਖਤ ਹੈ। ਸ਼ੀਸ਼ਮ ਦੇ ਪੱਤਿਆਂ ਵਿੱਚੋਂ ਨਿਕਲਣ ਵਾਲਾ ਚਿਪਚਿਪਾ ਪਦਾਰਥ ਬਹੁਤ ਸਾਰੇ ਰੋਗਾਂ ਦੇ ਵਿੱਚ ਦਵਾਈ ਦੇ ਤੌਰ ਤੇ ਇਸਤੇਮਾਲ ਹੁੰਦਾ ਹੈ।

ਅੱਜ ਦੇ ਇਸ ਆਰਟੀਕਲ ਵਿੱਚ ਸ਼ੀਸ਼ਮ ਦੇ ਪੱਤਿਆਂ ਦੇ ਰਸ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ ਅਤੇ ਨਾਲ ਇਹ ਵੀ ਜਾਣਾਂਗੇ ਕਿ ਪੱਤਿਆਂ ਦਾ ਰਸ ਕਿਵੇਂ ਬਣਦਾ ਹੈ ।

ਰਸ ਬਣਾਉਣ ਦੀ ਵਿਧੀ

1 ਕਿੱਲੋ ਟਾਹਲੀ ਦੇ ਹਰੇ ਪੱਤੇ 3 ਲੀਟਰ ਪਾਣੀ ਦੇ ਵਿੱਚ ਪਾ ਕੇ ਹਲਕੀ ਅੱਗ ਤੇ ਇੱਕ ਘੰਟਾ ਉਬਾਲੋ ।ਜਦੋਂ ਪੱਤਿਆਂ ਦਾ ਰਸ ਚੰਗੀ ਤਰ੍ਹਾਂ ਪਾਣੀ ਵਿੱਚ ਰਚ ਜਾਵੇ ਉਸ ਤੋਂ ਬਾਅਦ ਇਸ ਨੂੰ ਛਾਂ ਦੇ ਵਿੱਚ ਠੰਡਾ ਹੋਣ ਲਈ ਰੱਖ ਦਿਓ । ਠੰਡਾ ਹੋਣ ਮਗਰੋਂ ਪੁਣ ਕੇ ਪੱਤੇ ਬਾਹਰ ਸੁੱਟ ਦਿਓ ਅਤੇ ਪੱਤਿਆਂ ਦਾ ਰਸ ਤਿਆਰ ਹੈ ਇਸ ਨੂੰ ਕਿਸੇ ਕੱਚ ਦੀ ਬੋਤਲ ਜਾਂ ਮਿੱਟੀ ਦੇ ਬਰਤਨ ਵਿੱਚ ਭਰ ਕੇ ਰੱਖੋ ।

ਟਾਹਲੀ ਦੇ ਰੱਸ ਦੇ ਫਾਇਦੇ

ਪੇਟ ਦੀ ਜਲਣ ਅਤੇ ਪੀਲੀਆ

ਪੇਟ ਦੀ ਜਲਣ ਜਾਂ ਪੀਲੀਆ ਹੋਵੇ ਤਾਂ ਦਸ ਤੋਂ ਪੰਦਰਾਂ ਮਿਲੀਲੀਟਰ ਇਨ੍ਹਾਂ ਪੱਤਿਆਂ ਦਾ ਰਸ ਰੋਜ਼ਾਨਾ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਪੀਣ ਤੇ ਲਾਭ ਹੁੰਦਾ ਹੈ ।

ਅੱਖਾਂ ਦਾ ਦਰਦ

ਅੱਖਾਂ ਵਿੱਚ ਦਰਦ ਹੋਵੇ ਜਾਂ ਅੱਖਾਂ ਸੁੱਜ ਜਾਣ ਸ਼ੀਸ਼ਮ ਦੇ ਪੱਤਿਆਂ ਦਾ ਰਸ ਸ਼ਹਿਦ ਵਿਚ ਮਿਲਾ ਕੇ ਅੱਖਾਂ ਦੇ ਵਿੱਚ 2 ਬੂੰਦਾਂ ਪਾਉਣ ਨਾਲ ਦੁਖਦੀਆਂ ਅੱਖਾਂ ਠੀਕ ਹੋ ਜਾਂਦੀਆਂ ਹਨ ।

ਜੋੜਾਂ ਦਾ ਦਰਦ

ਦਸ ਕਿੱਲੋ ਸੀਸ਼ਮ ਦੀ ਛੱਲ ਮੋਟਾ ਚੂਰਾ ਬਣਾ ਕੇ ਪੱਚੀ ਲੀਟਰ ਪਾਣੀ ਵਿੱਚ ਉਬਾਲ ਲਵੋ ।ਉਦੋਂ ਤੱਕ ਉਬਾਲਦੇ ਰਹੋ ਜਦੋਂ ਪਾਣੀ ਪੰਜ ਲੀਟਰ ਨਾ ਰਹਿ ਜਾਵੇ ।ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਹੋਣ ਤੇ ਛਾਣ ਲਵੋ ।ਰੋਜ਼ਾਨਾ ਦੋ ਚਮਚ ਪਾਣੀ ਇੱਕ ਗਿਲਾਸ ਦੁੱਧ ਵਿੱਚ ਗਰਮ ਕਰਕੇ ਪੀਣ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ ।

ਹਰ ਤਰ੍ਹਾਂ ਦਾ ਬੁਖਾਰ

ਦੋ ਚਮਚ ਪੱਤਿਆਂ ਦਾ ਰਸ ਇੱਕ ਗਲਾਸ ਦੁੱਧ ਵਿੱਚ ਗਰਮ ਕਰਕੇ ਪੀਣ ਨਾਲ ਬੁਖਾਰ ਠੀਕ ਹੁੰਦਾ ਹੈ ।

ਜ਼ਖ਼ਮਾਂ ਨੂੰ ਠੀਕ ਕਰੇ

ਹਲਦੀ ਵਿੱਚ ਇਹ ਰਸ ਮਿਲਾ ਕੇ ਜ਼ਖਮਾਂ ਤੇ ਲਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ ।

ਅੰਤੜੀਆਂ ਜਾਂ ਪੇਚਿਸ ਦਾ ਰੋਗ

ਦੋ ਚਮਚ ਪੱਤਿਆਂ ਦਾ ਰਸ ਪੰਜ ਗ੍ਰਾਮ ਪੁਦੀਨੇ ਦੇ ਪੱਤਿਆਂ ਵਿੱਚ ਮਿਲਾ ਕੇ ਪੀਣ ਨਾਲ ਅੰਤੜੀਆਂ ਦੇ ਰੋਗ ਠੀਕ ਹੁੰਦੇ ਹਨ ।

ਪਾਚਨ ਸ਼ਕਤੀ ਮਜ਼ਬੂਤ ਕਰੇ

ਸ਼ੀਸ਼ਮ ਦੇ ਪੱਤਿਆਂ ਦਾ ਰਸ ਪੀਣ ਦੇ ਨਾਲ ਹਾਜਮਾ ਠੀਕ ਹੁੰਦਾ ਹੈ ਤੇ ਪਾਚਕ ਰਸ ਬਣਦਾ ਹੈ ।

ਪੁਰਸ਼ ਸ਼ਕਤੀ ਵਧਾਵੇ

ਸ਼ੀਸ਼ਮ ਦੇ ਪੱਤਿਆਂ ਦਾ ਰਸ ਮਿਸ਼ਰੀ ਮਿਲਾ ਕੇ ਖਾਣ ਨਾਲ ਪੁਰਸ਼ ਸ਼ਕਤੀ ਵਧਦੀ ਹੈ ।ਸਰੀਰ ਮਜ਼ਬੂਤ ਬਣਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ ।


Posted

in

by

Tags: