ਵਿਟਾਮਿਨ ਡੀ ਦੀ ਕਮੀ ਨਾਲ ਵੱਧ ਜਾਂਦਾ ਹੈ ਦਿਲ ਦੇ ਰੋਗ ਅਤੇ ਸ਼ੂਗਰ ਦਾ ਖਤਰਾ ਇਸ ਤਰ੍ਹਾਂ ਪਛਾਣੋ ਕਮੀ ਦੇ ਲੱਛਣ

ਸਾਡੇ ਸਰੀਰ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਸੂਰਜ ਦੀ ਰੌਸ਼ਨੀ ਵਿਟਾਮਿਨ ਡੀ ਦਾ ਸਭ ਤੋਂ ਚੰਗਾ ਕੁਦਰਤੀ ਸਰੋਤ ਹੈ। ਲੇਕਿਨ ਜੋ ਲੋਕ ਧੁੱਪ ਵਿੱਚ ਘੱਟ ਨਿਕਲਦੇ ਹਨ ਜਾਂ ਬਿਲਕੁਲ ਨਹੀਂ ਨਿਕਲਦੇ। ਉਨ੍ਹਾਂ ਦੇ ਸਰੀਰ ਦੇ ਅੰਦਰ ਵਿਟਾਮਿਨ ਡੀ ਦੀ ਕਮੀ ਦੇਖੀ ਜਾ ਸਕਦੀ ਹੈ। ਵਿਟਾਮਿਨ ਡੀ ਸਾਡੇ ਸਰੀਰ ਤੇ ਕੈਲਸ਼ੀਅਮ ਨੂੰ ਸੋਖਣ ਵਿਚ ਮਦਦ ਕਰਦਾ ਹੈ। ਇਸ ਲਈ ਇਹ ਵਿਟਾਮਿਨ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ ।

ਪਰ ਕੀ ਤੁਸੀਂ ਜਾਣਦੇ ਹੋ, ਧੁੱਪ ਵਿਚ ਨਾ ਬੈਠਣਾ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਦਿਲ ਦਾ ਦੌਰਾ ਸ਼ੂਗਰ ਹੱਡੀਆਂ ਦੀ ਕਮਜ਼ੋਰੀ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ ।

ਦਿਲ ਦੇ ਰੋਗਾਂ ਦਾ ਵੱਧ ਜਾਂਦਾ ਹੈ ਖਤਰਾ

ਵਿਟਾਮਿਨ ਡੀ ਦੀ ਕਮੀ ਨਾਲ ਸਾਡੀਆਂ ਧਮਨੀਆਂ ਦੀਆਂ ਲਚਕੀਲਾਪਣ ਖਤਮ ਹੋ ਜਾਂਦਾ ਹੈ ਅਤੇ ਉਹ ਕਠੋਰ ਹੋ ਜਾਂਦੀਆਂ ਹਨ । ਜਿਸ ਦੇ ਚੱਲਦੇ ਕੈਲਸ਼ੀਅਮ ਜਮ੍ਹਾਂ ਹੋ ਜਾਣ ਨਾਲ ਉਨ੍ਹਾਂ ਦੀ ਬਲੌਕੇਜ ਦਾ ਖਤਰਾ ਵੱਧ ਜਾਂਦਾ ਹੈ ।

ਇਸ ਦੇ ਨਾਲ ਹੀ ਵਿਟਾਮਿਨ ਡੀ ਦੀ ਕਮੀ ਸਰੀਰ ਦੇ ਅੰਦਰ ਪੈਰਾਥਾਇਰਾਇਡ ਹਾਰਮੋਨ ਵਧਾ ਦਿੰਦੀ ਹੈ। ਇਹ ਸਾਡੀਆਂ ਧਮਨੀਆਂ ਵਿਚ ਖੂਨ ਦਾ ਦਬਾਅ ਵਧਾ ਦਿੰਦਾ ਹੈ। ਇਹ ਸਥਿਤੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ ।

ਸਰੀਰ ਦੇ ਵਿੱਚ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੁੰਦੀ ਹੈ। ਅੰਸ਼ਿਕ ਰੂਪ ਵਿੱਚ ਬਲਾਕ ਹੋਈਆਂ ਧਮਨੀਆਂ ਵਿੱਚੋਂ ਖ਼ੂਨ ਵਗਾਉਣ ਲਈ ਦਿਲ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਹੈ ।ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਡਾਇਬਟੀਜ਼ ਹੋ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ

ਵਿਟਾਮਿਨ ਡੀ ਦੀ ਕਮੀ ਨਾਲ ਸ਼ੂਗਰ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਜ਼ਿਆਦਾਤਰ ਸ਼ੂਗਰ ਦੇ ਮਰੀਜ਼ਾਂ ਵਿੱਚ ਸ਼ੂਗਰ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਵਿਟਾਮਨ ਡੀ ਦੀ ਕਮੀ ਹੀ ਹੁੰਦੀ ਹੈ ।

ਵਿਟਾਮਿਨ ਡੀ ਸਾਡੇ ਸਰੀਰ ਦੇ ਵਿੱਚ ਪੈਨਕ੍ਰਿਆਜ਼ ਦੀਆਂ ਬੀਟਾ ਕੋਸ਼ਿਕਾਵਾਂ ਚੋਂ ਇਨਸੂਲਿਨ ਬਣਾਉਂਦੀਆਂ ਹਨ, ਉਨ੍ਹਾਂ ਦੀ ਕਾਰਜ ਪ੍ਰਣਾਲੀ ਲਈ ਜ਼ਰੂਰੀ ਹੁੰਦਾ ਹੈ ।

ਵਿਟਾਮਿਨ ਡੀ ਦੀ ਕਮੀ ਹੋਣ ਨਾਲ ਇਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਅਤੇ ਸ਼ੂਗਰ ਹੋਣ ਦੀ ਸੰਭਾਵਨਾ ਬਣਦੀ ਹੈ । ਜੇ ਕਿਸੇ ਨੂੰ ਸ਼ੂਗਰ ਹੈ ਤਾਂ ਰੋਜ਼ਾਨਾ 15 ਤੋਂ 20 ਮਿੰਟ ਰੋਜ਼ਾਨਾ ਧੁੱਪ ਦੇ ਵਿੱਚ ਬਿਤਾਉਣੇ ਚਾਹੀਦੇ ਹਨ ਇਹ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ ।

ਘਟ ਜਾਂਦੀ ਹੈ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ

ਵਿਟਾਮਿਨ ਡੀ ਦੀ ਕਮੀ ਸਰੀਰ ਦੇ ਵਿੱਚੋਂ ਅਮਿਊਨਿਟੀ ਘਟਾਉਂਦੀ ਹੈ। ਜਿਸ ਦੇ ਚੱਲਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ। ਇਹੀ ਕਾਰਨ ਹੈ ਵਿਟਾਮਿਨ ਡੀ ਵਾਲੇ ਦੀ ਕਮੀ ਵਾਲੇ ਲੋਕਾਂ ਦੇ ਸਰੀਰ ਅੰਦਰ ਆਟੋ ਇਮਿਊਨ ਬਿਮਾਰੀਆਂ ਪੈਦਾ ਹੁੰਦੀਆਂ ਹਨ ਜਿਵੇਂ ਅਰਥਰਾਈਟਸ, ਥਾਈਰਾਈਡ, ਫੇਫੜਿਆਂ ਦੇ ਰੋਗ ਅਤੇ ਨਿਮੋਨੀਆ ਵੀ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦਾ ਹੈ ।

ਵਿਟਾਮਿਨ ਡੀ ਦੀ ਕਮੀ ਦੇ ਲੱਛਣ

  • ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਸਰੀਰ ਵਿੱਚੋਂ ਬੋਨ ਡੈਨਸਿਟੀ ਘੱਟ ਜਾਂਦੀ ਹੈ ।
  • ਮਾਸਪੇਸ਼ੀਆਂ ਵਿਚ ਜਕੜਨ ਕਮਜ਼ੋਰੀ ਅਤੇ ਥਕਾਨ ਮਹਿਸੂਸ ਹੁੰਦੀ ਹੈ ।
  • 7-8 ਘੰਟੇ ਦੀ ਨੀਂਦ ਦੇ ਬਾਵਜੂਦ ਵੀ ਥਕਾਨ ਅਤੇ ਸੁਸਤੀ ਛਾਈ ਰਹਿੰਦੀ ਹੈ ।
  • ਸਰੀਰ ਜਲਦੀ ਥੱਕ ਜਾਂਦਾ ਹੈ ।
  • ਸਾਡੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ ਹੈ ਚਿੰਤਾ ਕਰਨੀ ਗੁੱਸਾ ਕਰਨਾ ਡਿਪ੍ਰੈਸ਼ਨ ਆਦਿ ਸਮੱਸਿਆ ਹੋਣ ਲੱਗ ਜਾਂਦੀ ਹੈ ।
  • ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ।

ਬੱਚਿਆਂ ਲਈ ਬਹੁਤ ਜ਼ਰੂਰੀ ਹੈ ਵਿਟਾਮਿਨ ਡੀ

ਕੁਝ ਡਾਕਟਰ ਤਾਂ ਵਿਟਾਮਨ ਡੀ ਨੂੰ ਵੰਡਰ ਵਿਟਾਮਿਨ ਕਹਿੰਦੇ ਹਨ। ਇਹ ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ਡੀ ਦੀ ਕਮੀ ਨਾਲ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ।

ਭਵਿੱਖ ਵਿੱਚ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਦਾ ਖਤਰਾ ਹੋ ਜਾਂਦਾ ਹੈ ।

ਬੱਚਿਆਂ ਦੇ ਚੰਗੇ ਭਵਿੱਖ ਅਤੇ ਜਿੰਦਗੀ ਵਿੱਚ ਬਿਮਾਰੀਆਂ ਤੋਂ ਬਚਾਉਣ ਦੇ ਲਈ ਉਨ੍ਹਾਂ ਨੂੰ ਹਲਕੀ ਧੁੱਪ ਵਿੱਚ ਖੁੱਲ੍ਹੇ ਮੈਦਾਨ ਵਿੱਚ ਖੇਡਣ ਲਈ ਜ਼ਰੂਰ ਪ੍ਰੇਰਿਤ ਕਰੋ ।


Posted

in

by

Tags: