ਵਾਇਰਲ ਬੁਖਾਰ ਹੋਣ ਤੇ ਅਪਣਾਓ ਇਹ ਘਰੇਲੂ ਨੁਸਖੇ

ਮੌਸਮ ਬਦਲਣ ਸਮੇਂ ਵਾਇਰਲ ਬੁਖਾਰ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ । ਬੁਖਾਰ ਹੋਣ ਤੇ ਡਾਕਟਰ ਕੋਲ ਜਾਣਾ ਪੈਂਦਾ ਹੈ । ਕੁਝ ਘਰੇਲੂ ਨੁਸਖੇ ਇਸ ਤਰ੍ਹਾਂ ਦੇ ਹਨ । ਜਿਸ ਨਾਲ ਅਸੀਂ ਬੁਖਾਰ ਘੱਟ ਕਰ ਸਕਦੇ ਹਾਂ । ਕਿਉਂਕਿ ਇਹਨਾਂ ਘਰੇਲੂ ਨੁਸਖਿਆਂ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ । ਜਿਸ ਨਾਲ ਬੁਖਾਰ ਜਲਦੀ ਠੀਕ ਹੋ ਜਾਵੇਗਾ ।

ਘਰੇਲੂ ਉਪਾਅ

ਅਦਰਕ

ਅਦਰਕ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਹ ਸਾਡੇ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ । ਵਾਇਰਲ ਬੁਖਾਰ ਹੋਣ ਤੇ ਅਦਰਕ ਦਾ ਕਾੜਾ ਬਣਾ ਕੇ ਸੇਵਨ ਕਰੋ । ਇਸ ਵਿੱਚ ਥੋੜ੍ਹੀ ਹਲਦੀ , ਖੰਡ ਅਤੇ ਕਾਲੀ ਮਿਰਚ ਮਿਲਾ ਕੇ ਪੀਓ । ਵਾਇਰਲ ਬੁਖਾਰ ਜਲਦੀ ਠੀਕ ਹੋ ਜਾਵੇਗੀ ।

ਤੁਲਸੀ

ਤੁਲਸੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਵਾਤਾਵਰਨ ਨੂੰ ਸਾਫ਼ ਅਤੇ ਸੁੱਧ ਕਰਦੀ ਹੈ । ਇਸ ਦੇ ਗੁਣਾਂ ਕਰਕੇ ਲੋਕ ਇਸ ਦੀ ਪੂਜਾ ਕਰਦੇ ਹਨ । ਰੋਜ਼ਾਨਾ ਤੁਲਸੀ ਦੇ ਦੋ ਤਿੰਨ ਪੱਤੇ ਖਾਣ ਨਾਲ ਬਹੁਤ ਬਿਮਾਰੀਆਂ ਦੂਰ ਹੁੰਦੀਆਂ ਹਨ ।

ਵਾਇਰਲ ਬੁਖਾਰ ਹੋਣ ਤੇ ਤੁਲਸੀ ਦੇ 5-7 ਪੱਤੇ ਅਤੇ 2 ਲੌਂਗ ਪਾ ਕੇ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਪੀਓ । ਵਾਇਰਲ ਬੁਖਾਰ ਠੀਕ ਹੋ ਜਾਵੇਗਾ ।

ਲਸਨ ਅਤੇ ਸ਼ਹਿਦ

ਲਸਣ ਦੀਆਂ ਕੁਝ ਕਲੀਆਂ ਸ਼ਹਿਦ ਵਿੱਚ ਪਾ ਕੇ ਕੁਝ ਸਮੇਂ ਲਈ ਰੱਖੋ ਅਤੇ ਇਸ ਦਾ ਸੇਵਨ ਕਰੋ । ਵਾਇਰਲ ਬੁਖਾਰ ਦੀ ਸਮੱਸਿਆ ਠੀਕ ਹੋ ਜਾਵੇਗਾ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: