ਰਾਤ ਨੂੰ ਇੱਕ ਚਮਚ ਸ਼ਹਿਦ ਖਾਣ ਦੇ ਫਾਇਦੇ ,ਜਿਆਦਾ ਖਾਣ ਦੇ ਨੁਕਸਾਨ

ਸ਼ਹਿਦ ਖਾਣ ਵਿਚ ਸੁਆਦ ਹੋਣ ਦੇ ਨਾਲ ਨਾਲ ਇੱਕ ਮਹੱਤਵਪੂਰਨ ਅਤੇ ਗੁਣਕਾਰੀ ਔਸ਼ਧੀ ਵੀ ਹੈ ।ਇਸ ਦਾ ਇਸਤੇਮਾਲ ਸਾਰੀ ਦੁਨੀਆਂ ਵਿੱਚ ਹੁੰਦਾ ਹੈ ।ਸ਼ਹਿਦ ਦੀ ਵਰਤੋਂ ਦੇ ਸਭ ਤੋਂ ਪੁਰਾਣੇ ਪ੍ਰਮਾਣ ਅੱਜ ਤੋਂ ਲਗਭਗ 4000 ਸਾਲ ਪਹਿਲਾਂ ਸੁਮੇਰ ਦੇ ਲੋਕ ਸਾਹਿਤ ਵਿੱਚ ਮਿਲਦੇ ਹਨ ।ਸੁਮੇਰੀਆ ਦੀ ਚਿਕਿਤਸਾ ਵਿੱਚ ਸ਼ਹਿਰ ਦਾ ਇਸਤੇਮਾਲ ਦਵਾਈ ਦੇ ਤੌਰ ਤੇ ਹੁੰਦਾ ਸੀ ।
ਭਾਰਤ ਵਿੱਚ ਸ਼ਹਿਦ ਆਯੁਰਵੇਦ ਅਤੇ ਸਿੱਧ ਚਿਕਿਤਸਾ ਦਾ ਮਹੱਤਵਪੂਰਨ ਅੰਗ ਹੈ ।ਪ੍ਰਾਚੀਨ ਮਿਸਰ ਵਿੱਚ ਵੀ ਸ਼ਹਿਦ ਨੂੰ ਚਮੜੀ, ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਸੀ ਇਸ ਤੋਂ ਇਲਾਵਾ ਜ਼ਖ਼ਮਾਂ ਉੱਤੇ ਕੁਦਰਤੀ ਪੱਟੀ ਦੇ ਤੌਰ ਤੇ ਸ਼ਹਿਦ ਦਾ ਲੇਪ ਲਾਇਆ ਜਾਂਦਾ ਸੀ ।

ਸੌਣ ਤੋਂ ਪਹਿਲਾਂ ਸ਼ਹਿਦ ਲੈਣ ਦੇ ਫਾਇਦੇ
ਘਰਾੜਿਆਂ ਦੀ ਸਮੱਸਿਆ ਦੂਰ ਕਰੇ
ਸਾਡੀ ਸਾਹ ਦੀ ਨਲੀ ਚ ਨੱਕ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਦੇ ਕਾਰਨ ਸੌਂਦੇ ਸਮੇਂ ਘਰਾੜੇ ਪੈਦਾ ਹੁੰਦੇ ਹਨ ।ਜਿਸ ਨਾਲ ਸਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ।ਸੋਣ ਤੋਂ ਪਹਿਲਾਂ ਇਕ ਚਮਚ ਸ਼ਹਿਦ ਖਾਣ ਨਾਲ ਗਲੇ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਘਰਾੜਿਆਂ ਦੀ ਸਮੱਸਿਆ ਦੂਰ ਹੁੰਦੀ ਹੈ ।

ਕਬਜ਼ ਤੋਂ ਛੁਟਕਾਰਾ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਪੇਟ ਸਾਫ ਨਹੀਂ ਹੁੰਦਾ ਉਨ੍ਹਾਂ ਨੂੰ ਸ਼ਾਮ ਦੇ ਸਮੇਂ ਇੱਕ ਚਮਚ ਓਰਗੈਨਿਕ ਸ਼ਹਿਦ ਪੈਨਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ।

ਪੇਟ ਦਰਦ
ਜੇ ਪੇਟ ਦਰਦ ਹੋਵੇ ਤਾਂ ਇੱਕ ਚਮਚ ਸ਼ਹਿਦ ਕੋਸੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਪੇਟ ਦੇ ਦਰਦ ਨੂੰ ਕਾਫੀ ਆਰਾਮ ਮਿਲਦਾ ਹੈ ।
ਸਿਰ ਦਰਦ ਜੇ ਸਿਰ ਦਰਦ ਹੋ ਰਿਹਾ ਹੋਵੇ ਤਾਂ ਅੱਧਾ ਚਮਚ ਸ਼ਹਿਦ ਅਤੇ ਇਕ ਚਮਚ ਦੇਸੀ ਘਿਓ ਮਿਲਾ ਕੇ ਸਿਰ ਤੇ ਲੇਪ ਕਰਨ ਨਾਲ ਸਿਰ ਦਾ ਦਰਦ ਖਤਮ ਹੁੰਦਾ ਹੈ ।

ਕੰਨ ਦਰਦ
ਜੇ ਕੰਨ ਦਰਦ ਕਰਦੇ ਹੋਣ ਜਾਂ ਕੰਨਾਂ ਵਿੱਚੋਂ ਸੀਸੀ ਦੀ ਆਵਾਜ਼ ਆਉਂਦੀ ਹੋਵੇ ਤਾਂ ਇੱਕ ਇੱਕ ਬੂੰਦ ਸ਼ਹਿਦ ਦੀ ਦੋਨਾਂ ਕੰਨਾਂ ਵਿੱਚ ਪਾਉਣ ਨਾਲ ਕੰਨ ਦਾ ਦਰਦ ਖਤਮ ਹੋ ਜਾਂਦਾ ਹੈ ।

ਹਾਈ ਬਲੱਡ ਪ੍ਰੈਸ਼ਰ
ਦੋ ਚਮਚ ਸ਼ਹਿਦ ਅਤੇ ਇਕ ਨਿੰਬੂ ਦਾ ਰਸ ਇੱਕ ਚਮਚ ਮਿਲਾ ਕੇ ਸਵੇਰੇ ਸ਼ਾਮ ਦਿਨ ਵਿਚ ਦੋ ਵਾਰ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਫਾਇਦਾ ਹੁੰਦਾ ਹੈ ।

ਮਾਈਗ੍ਰੇਨ
ਮਾਈਗ੍ਰੇਨ ਜਿਸ ਨੂੰ ਅੱਧੇ ਸਿਰ ਦਾ ਦਰਦ ਵੀ ਕਿਹਾ ਜਾਂਦਾ ਹੈ ।ਜੇ ਇਹ ਦਰਦ ਸਿਰ ਦੇ ਸੱਜੇ ਪਾਸੇ ਹੋ ਰਿਹਾ ਹੋਵੇ ਤਾਂ ਖੱਬੇ ਪਾਸੇ ਨੱਕ ਦੀ ਨਾਸ ਵਿੱਚ ਇੱਕ ਬੂੰਦ ਸ਼ਹਿਦ ਦੀ ਪਾਓ ਆਰਾਮ ਮਿਲੇਗਾ ।ਜੇ ਖੱਬੇ ਪਾਸੇ ਦਰਦ ਹੈ ਤਾਂ ਇੱਕ ਬੂੰਦ ਸੱਜੇ ਪਾਸੇ ਨੱਕ ਦੀ ਨਾਸ ਵਿੱਚ ਪਾਓ ।

ਅਨੀਂਦਰੇ ਤੋਂ ਛੁਟਕਾਰਾ
ਜੇ ਤੁਹਾਨੂੰ ਨੀਂਦ ਘੱਟ ਆਉਂਦੀ ਹੈ ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸ਼ਹਿਰ ਬਹੁਤ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ ਇਸ ਸਮੱਸਿਆ ਦੇ ਵਿੱਚ ਸ਼ਾਇਦ ਕਿਸੇ ਵੀ ਸੰਜੀਵਨੀ ਤੋਂ ਘੱਟ ਨਹੀਂ ।ਰਾਤ ਨੂੰ ਇੱਕ ਚਮਚ ਸ਼ਹਿਦ ਲੈਣ ਨਾਲ ਨੀਂਦ ਵੀ ਆਉਂਦੀ ਹੈ ਅਤੇ ਸਵੇਰੇ ਉੱਠਣ ਸਮੇਂ ਤਾਜ਼ਗੀ ਮਹਿਸੂਸ ਹੁੰਦੀ ਹੈ।

ਸ਼ਹਿਰ ਦੇ ਹਾਨੀਕਾਰਕ ਪ੍ਰਭਾਵ
ਸ਼ਹਿਦ ਦਾ ਸੇਵਨ ਕਦੇ ਵੀ ਦੋ ਚਮਚ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਸਾਨੂੰ ਪੇਚਿਸ ਜਾਂ dycentry ਜਾਂ ਪੇਟ ਦਾ ਕੋਈ ਹੋਰ ਰੋਗ ਹੋ ਸਕਦਾ ਹੈ।


Posted

in

,

by

Tags: