ਭਾਰਤ ਦੇ ਪਹਿਲੇ ਸਵਦੇਸ਼ੀ ਬੈਂਕ ਦੀ ਕਹਾਣੀ ਜਿਸ ਨੇ ਅੰਗਰੇਜ਼ੀ ਬੈਂਕਾਂ ਨੂੰ ਟੱਕਰ ਦਿੱਤੀ

ਭਾਰਤ ਵਿੱਚ ਬੈਂਕਿੰਗ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਦੇਸ਼ ਦਾ ਸਭ ਤੋਂ ਪਹਿਲਾਂ ਬੈਂਕ ਸਾਲ 1770 ਵਿੱਚ ਬੈਂਕ ਆਫ ਹਿੰਦੁਸਤਾਨ ਦੇ ਨਾਮ ਨਾਲ ਸ਼ੁਰੂ ਹੋਇਆ । ਨਾਮ ਬੈਂਕ ਆਫ ਹਿੰਦੁਸਤਾਨ ਸੀ ਪਰ ਇਸ ਨੂੰ ਚਲਾਉਣ ਵਾਲੇ ਅਧਿਕਾਰੀ ਅਤੇ ਡਾਇਰੈਕਟਰ ਵਿਦੇਸ਼ੀ ਸਨ ।ਦੇਸ਼ ਦਾ ਪਹਿਲਾ ਆਪਣਾ ਬੈਂਕ ਪੰਜਾਬ ਨੈਸ਼ਨਲ ਬੈਂਕ ਸੀ ।

ਬੈਂਕ ਦਾ ਇਤਿਹਾਸ

ਅੰਗਰੇਜ਼ਾਂ ਨੇ ਜੋ ਭਾਰਤ ਵਿੱਚ ਬੈਂਕ ਸ਼ੁਰੂ ਕਰਵਾਏ ਸੀ। ਉਨ੍ਹਾਂ ਦਾ ਪੂਰਾ ਫਾਇਦਾ ਇੰਗਲੈਂਡ ਨੂੰ ਪਹੁੰਚਦਾ ਸੀ ।ਇਸ ਲਈ ਲਾਲਾ ਲਾਜਪਤ ਰਾਏ ਨੇ ਸਵਦੇਸ਼ੀ ਬੈਂਕ ਖੋਲ੍ਹਣ ਦਾ ਸੁਪਨਾ ਦੇਖਿਆ ।

ਉਨ੍ਹਾਂ ਕਿਹਾ,”ਭਾਰਤੀਆਂ ਦੇ ਪੈਸੇ ਦਾ ਇਸਤੇਮਾਲ ਅੰਗਰੇਜ਼ੀ ਬੈਂਕ ਚਲਾਉਣ ਵਿੱਚ ਹੋ ਰਿਹਾ ਹੈ ਅਤੇ ਭਾਰਤੀਆਂ ਨੂੰ ਵਿਆਜ ਬਹੁਤ ਘੱਟ ਮਿਲ ਰਿਹਾ ਹੈ,ਮੁਨਾਫ਼ਾ ਗੋਰੇ ਲੈ ਰਹੇ ਹਨ ਭਾਰਤ ਦਾ ਆਪਣਾ ਬੈਂਕ ਹੋਣਾ ਚਾਹੀਦਾ ਹੈ ।”

ਇਹ ਸੁਪਨਾ ਸੱਚ ਹੋਇਆ ਪੰਜਾਬ ਨੈਸ਼ਨਲ ਬੈਂਕ ਦੇ ਰੂਪ ਵਿੱਚ ।

ਵਿਸਾਖੀ ਤੋਂ ਇੱਕ ਦਿਨ ਪਹਿਲਾਂ 12ਅਪਰੈਲ 1885 ਨੂੰ ਪੀਐੱਨਬੀ ਦੇ ਕਾਰੋਬਾਰ ਦੀ ਸ਼ੁਰੂਆਤ ਹੋਈ ਤੇ ਪਹਿਲੀ ਬ੍ਰਾਂਚ ਲਾਹੌਰ ਵਿੱਚ ਖੋਲ੍ਹੀ ਗਈ ।ਇਸ ਬ੍ਰਾਂਚ ਵਿੱਚ ਸਭ ਤੋਂ ਪਹਿਲਾਂ ਖਾਤਾ ਖੁਲਵਾਇਆ ਲਾਲਾ ਲਾਜਪਤ ਰਾਏ ਨੇ ।

ਪਹਿਲੀ ਵਾਰੀ ਜਾਰੀ ਕੀਤੀ ਗਈ ਪਾਸਬੁੱਕ

ਅੰਗਰੇਜ਼ੀ ਬੈਂਕ ਆਪਣੇ ਖਾਤਾ ਧਾਰਕਾਂ ਨੂੰ ਪਾਸਬੁੱਕ ਨਹੀਂ ਦਿੰਦੇ ਸਨ ।ਕਈ ਵਾਰੀ ਖਾਤਾਧਾਰਕ ਨਾਲ ਠੱਗੀ ਵੀ ਵਜ ਜਾਂਦੀ ਸੀ ।ਪਰ ਪੰਜਾਬ ਨੈਸ਼ਨਲ ਬੈਂਕ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਖਾਤਾ ਧਾਰਕਾਂ ਨੂੰ ਦੇਸ਼ ਵਿੱਚ ਪਹਿਲੀ ਵਾਰੀ ਪਾਸਬੁੱਕ ਜਾਰੀ ਕੀਤੀ ਗਈ। ਜਿਸ ਨਾਲ ਲੋਕਾਂ ਦਾ ਵਿਸ਼ਵਾਸ ਪੰਜਾਬ ਨੈਸ਼ਨਲ ਬੈਂਕ ਵਿੱਚ ਅੰਗਰੇਜ਼ੀ ਬੈਂਕਾਂ ਨਾਲੋਂ ਜ਼ਿਆਦਾ ਵੱਧ ਗਿਆ ।

ਦੇਸ਼ ਵੰਡ ਸਮੇਂ ਕਾਇਮ ਰੱਖਿਆ ਗਿਆ ਲੋਕਾਂ ਦਾ ਭਰੋਸਾ

1947 ਵਿੱਚ ਦੇਸ਼ ਵੰਡ ਸਮੇਂ ਬਹੁਤ ਸਾਰੇ ਲੋਕਾਂ ਦੀਆਂ ਪਾਸਬੁੱਕਾਂ ਰੌਲੇ ਦੀ ਭੇਂਟ ਚੜ੍ਹ ਗਈਆਂ ।ਪਰ ਫਿਰ ਵੀ ਬੈਂਕ ਨੇ ਆਪਣੇ ਖਾਤਾ ਧਾਰਕਾਂ ਨੂੰ ਉਨ੍ਹਾਂ ਦੇ ਜਮ੍ਹਾਂ ਕੀਤੇ ਹੋਏ ਸਾਰੇ ਪੈਸੇ ਪੂਰੀ ਇਮਾਨਦਾਰੀ ਨਾਲ ਵਾਪਸ ਕੀਤੇ ਅਤੇ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਿਆ। ਆਜ਼ਾਦੀ ਤੋਂ ਬਾਅਦ ਅਜਿਹੀਆਂ ਸੰਸਥਾਵਾਂ ਜਿਨ੍ਹਾਂ ਵਿੱਚ ਲੋਕਾਂ ਦਾ ਵਿਸ਼ਵਾਸ ਹੋਵੇ। ਉਨ੍ਹਾਂਦੀ ਸਰਕਾਰ ਨੂੰ ਜ਼ਰੂਰਤ ਸੀ ਅਤੇ ਆਪਣੇ ਇਸ ਰੋਲ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਬਾਖੂਬੀ ਨਿਭਾਇਆ।

ਇਸੇ ਵਿਸ਼ਵਾਸ ਦੇ ਸਿਰ ਤੇ ਪੰਜਾਬ ਨੈਸ਼ਨਲ ਬੈਂਕ ਭਾਰਤ ਦੇ ਸਭ ਤੋਂ ਵੱਡੇ ਅਤੇ ਉੱਚੇ ਬੈਂਕਾਂ ਵਿੱਚੋਂ ਇੱਕ ਹੈ ।


Posted

in

by

Tags: