ਬੇਹੇ ਆਟੇ ਦੀ ਰੋਟੀ ਖਾਣ ਦੇ ਨੁਕਸਾਨ

ਜਦੋਂ ਆਟਾ ਬਚ ਜਾਂਦਾ ਹੈ। ਉਸ ਨੂੰ ਫਰਿਜ ਵਿੱਚ ਰੱਖ ਕੇ ਅਗਲੇ ਦਿਨ ਵਰਤਿਆ ਜਾਂਦਾ ਹੈ। ਇਹ ਆਦਤ ਬਹੁਤ ਗਲਤ ਹੈ ।ਸਾਇੰਟੇਫਿਕ ਰਾਓ ਰੂਪ ਨਾਲ ਦੇਖਿਆ ਜਾਵੇ ਬੇਹੇ ਆਟੇ ਵਿੱਚ ਕੁਝ ਅਜਿਹੇ ਰਸਾਇਣ ਪੈਦਾ ਹੋ ਜਾਂਦੇ ਹਨ ਜੋ ਸਾਡੀ ਸਿਹਤ ਲਈ ਬਿਲਕੁਲ ਠੀਕ ਨਹੀਂ ਹੁੰਦੇ ।

ਅੱਜ ਦੇ ਆਰਟੀਕਲ ਵਿੱਚ ਜਾਣਾਂਗੇ ਬੇਹੇ ਆਟੇ ਦੀ ਪੱਕੀ ਰੋਟੀ ਕਿਉਂ ਨਹੀਂ ਖਾਣੀ ਚਾਹੀਦੀ ।

ਕਬਜ਼ ਅਤੇ ਗੈਸ

ਪੇਟ ਦੇ ਦਰਦ ਅਤੇ ਗੈਸ ਦੀ ਸਮੱਸਿਆ ਬਾਸੀ ਆਟੇ ਦੀ ਰੋਟੀ ਵਧਾਉਂਦੀ ਹੈ ।ਇਸ ਵਿੱਚ ਫਾਈਬਰ ਖਤਮ ਹੋ ਜਾਂਦਾ ਹੈ ਜੋ ਕਬਜ਼ ਦਾ ਮੁੱਖ ਕਾਰਨ ਬਣਦਾ ਹੈ । ਬੇਹਾ ਆਟਾ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ ਅਤੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਕਬਜ਼ ਅਤੇ ਪੇਟ ਦੀ ਗੈਸ ਦੀ ਸਮੱਸਿਆ ਵੱਧਦੀ ਹੈ ।

ਸਰੀਰ ਆਲਸੀ ਬਣਦਾ ਹੈ

ਬੇਹੇ ਆਟੇ ਦੀ ਰੋਟੀ ਖਾਣ ਨਾਲ ਸਰੀਰ ਵਿਚ ਚੁਸਤੀ ਫੁਰਤੀ ਨਹੀਂ ਆਉਂਦੀ ਅਤੇ ਆਲਸ ਵੱਧਦਾ ਹੈ । ਪਾਚਣ ਤੰਤਰ ਕਮਜ਼ੋਰ ਹੋਣ ਦੇ ਕਾਰਨ ਰੋਟੀ ਪਚਾਉਣ ਲਈ ਜ਼ਿਆਦਾ ਸਮਾਂ ਲੱਗਦਾ ਹੈ। ਪੇਟ ਭਾਰੀ ਭਾਰੀ ਰਹਿੰਦਾ ਹੈ ਤੇ ਇਸੇ ਭਾਰੀ ਪਾਣ ਦੀ ਵਜ੍ਹਾ ਕਾਰਨ ਆਲਸ ਵੱਧਦਾ ਹੈ ।

ਬਿਮਾਰੀਆਂ ਤੋਂ ਖ਼ਤਰਾ

ਬੇਹੇ ਆਟੇ ਨਾਲ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਅਤੇ ਸਰੀਰ ਵਿੱਚ ਰੋਗਾਂ ਤੋਂ ਲੜਨ ਦੀ ਸ਼ਕਤੀ ਘਟਦੀ ਹੈ ਅਤੇ ਬੀਮਾਰੀਆਂ ਦੇ ਸ਼ਿਕਾਰ ਅਸੀਂ ਜਲਦੀ ਬਣ ਜਾਂਦੇ ਹਾਂ ।

ਹਮੇਸ਼ਾ ਯਾਦ ਰੱਖੋ ਰਾਤ ਦੀ ਪੱਕੀ ਹੋਈ ਬੇਹੀ ਰੋਟੀ ਅਗਲੇ ਦਿਨ ਸਵੇਰ ਵੇਲੇ ਖਾਣ ਵਿੱਚ ਲਾਭਦਾਇਕ ਹੁੰਦੀ ਹੈ,ਇਹ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ । ਪਰ ਰਾਤ ਦੇ ਬੇਹੇ ਆਟੇ ਦੀ ਰੋਟੀ ਸਵੇਰ ਵੇਲੇ ਬਣਾ ਕੇ ਖਾਣ ਨਾਲ ਸਰੀਰ ਨੂੰ ਕੋਈ ਲਾਭ ਨਹੀਂ ਮਿਲਦਾ ।

ਬੇਹੇ ਆਟੇ ਦੀ ਰੋਟੀ ਕਦੇ ਨਾ ਖਾਓ। ਆਟੇ ਨੂੰ ਹਮੇਸ਼ਾ ਤਾਜ਼ਾ ਗੁੰਨੋ ਅਤੇ ਉਸੇ ਗੁੰਨੇ ਹੋਏ ਆਟੇ ਦੀ ਰੋਟੀ ਹੀ ਪਕਾਓ ।ਅਜਿਹਾ ਕਰਨ ਨਾਲ ਆਟੇ ਦੇ ਵਿੱਚ ਹਾਨੀਕਾਰਕ ਵਿਸ਼ੈਲੇ ਰਸਾਇਣ ਨਹੀਂ ਪੈਦਾ ਹੁੰਦੇ ਅਤੇ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ ਇਸ ਆਰਟੀਕਲ ਨੂੰ ਜ਼ਰੂਰ ਸ਼ੇਅਰ ਕਰੋ ।ਧੰਨਵਾਦ।


Posted

in

by

Tags: