ਨਾੜਾਂ ਵਿੱਚੋਂ ਬਲਾਕੇਜ ਅਤੇ ਕਲੈਸਟਰੋਲ ਖਤਮ ਕਰਨ ਦਾ ਦੇਸੀ ਇਲਾਜ

ਪੰਜਾਬ ਵਿੱਚ ਅੱਜ ਕੱਲ੍ਹ ਦਿਲ ਦੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਬਹੁਤ ਵੱਧ ਗਿਆ ਹੈ । ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਦਾ ਘਟਨਾ ਵਧਨਾ, ਨਾੜੀਆਂ ਵਿੱਚ ਸਟੰਟ ਪੈਣੇ, ਹਾਰਟ ਅਟੈਕ ਜਾਂ ਗੰਭੀਰ ਹਾਲਤਾਂ ਵਿੱਚ ਮੌਤ ਵੀ ਹੋ ਸਕਦੀ ਹੈ ਆਦਿ ਸ਼ਾਮਲ ਹਨ ।

ਇਨ੍ਹਾਂ ਸਭ ਲਈ ਇੱਕ ਹੀ ਚੀਜ਼ ਜ਼ਿੰਮੇਦਾਰ ਹੈ ਉਹ ਹੈ ਵਧਿਆ ਹੋਇਆ ਕਲੈਸਟਰਾਲ, ਬਚਪਨ ਜਾਂ ਕਿਸ਼ੋਰ ਅਵਸਥਾ ਵਿੱਚ ਕਲੈਸਟਰੋਲ ਸਾਡੇ ਵਿਕਾਸ ਵਿੱਚ ਮਦਦ ਕਰਦਾ ਹੈ ਪਰ ਬਾਅਦ ਵਿੱਚ ਵਧਿਆ ਕਲੈਸਟਰੋਲ ਸਾਡੇ ਸਰੀਰ ਲਈ ਮਾੜਾ ਹੈ ।

ਕਲੈਸਟਰੋਲ ਖ਼ੂਨ ਵਿੱਚ ਨਹੀਂ ਘੁਲ਼ਦਾ, ਨਾੜੀਆਂ ਵਿਚ ਜੰਮ ਜਾਂਦਾ ਹੈ। ਜਿਸ ਦੀ ਵਜ੍ਹਾ ਕਾਰਨ ਨਾੜੀਆਂ ਵਿੱਚੋਂ ਖ਼ੂਨ ਦਾ ਲੰਘਣਾ ਔਖਾ ਹੋ ਜਾਂਦਾ ਹੈ, ਉਸ ਨੂੰ ਲੰਘਾਉਣ ਲਈ ਦਿਲ ਨੂੰ ਹੋਰ ਜ਼ਿਆਦਾ ਦਬਾਅ ਬਣਾਉਣਾ ਪੈਂਦਾ ਹੈ ਜਿਸ ਦੇ ਚੱਲਦੇ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਘਟਨੀ ਵਧਣੀ ਸ਼ੁਰੂ ਹੋ ਜਾਂਦੀ ਹੈ। ਜੇ ਜ਼ਿਆਦਾ ਵਧ ਜਾਵੇ ਤਾਂ ਨਾੜੀਆਂ ਵਿੱਚ ਬੁਲਾਕੇਜ ਪੈਦਾ ਕਰਕੇ ਹਾਰਟ ਅਟੈਕ ਦਾ ਖ਼ਤਰਾ ਬਣਾ ਦਿੰਦਾ ਹੈ ਜਿਸ ਨਾਲ ਮੌਤ ਵੀ ਹੋ ਸਕਦੀ ਹੈ ।

ਅੱਜ ਦੇ ਇਸ ਆਰਟੀਕਲ ਵਿੱਚ ਆਪਾਂ ਗੱਲ ਕਰਾਂਗੇ ਕਲੈਸਟ੍ਰੋਲ ਨੂੰ ਘਰੇਲੂ ਤਰੀਕਿਆਂ ਰਾਹੀਂ ਘੱਟ ਕਰਨ ਬਾਰੇ ਤਾਂ ਜੋ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕੇ। ਇਸ ਤੋਂ ਇਲਾਵਾ ਇਹ ਵੀ ਦੱਸਾਂਗੇ ਜੇ ਕਲੈਸਟਰੋਲ ਵਧਿਆ ਹੈ ਕਿੰਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ ।

ਕਲੈਸਟਰੋਲ ਘਟਾਉਣ ਲਈ ਅਤੇ ਨਾੜਾਂ ਵਿੱਚੋਂ ਬੁਲਾਕੇਜ ਖ਼ਤਮ ਕਰਨ ਵਾਲੇ ਇਸ ਨੁਸਖੇ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਪਵੇਗੀ। ਇਹ ਹਨ ਨਿੰਬੂ, ਲਸਣ, ਅਦਰਕ ਅਤੇ ਦਾਲਚੀਨੀ

ਪਹਿਲਾਂ 2 ਨਿੰਬੂ ਕੱਟੋ ਪਰ ਯਾਦ ਰੱਖੋ ਨਿੰਬੂ ਦਾ ਛਿਲਕਾ ਨਹੀਂ ਉਤਾਰਨਾ

ਇਸ ਤੋਂ ਬਾਅਦ 10-15 ਕਲੀਆਂ ਲੱਸਣ ਦੀਆਂ,

100 ਗ੍ਰਾਮ ਬਰੀਕ ਕੱਟਿਆ ਹੋਇਆ ਅਦਰਕ,

20 ਤੋਂ 30 ਗ੍ਰਾਮ ਦਾਲ ਚੀਨੀ ।

ਸਭ ਤੋਂ ਪਹਿਲਾਂ 4 ਗਿਲਾਸ ਪਾਣੀ ਦੇ ਵਿੱਚ ਉੱਪਰ ਦੱਸੀ ਹੋਈ ਮਾਤਰਾ ਅਨੁਸਾਰ ਕੱਟਿਆ ਹੋਇਆ ਨਿੰਬੂ, ਲਸਣ ਅਤੇ ਅਦਰਕ ਪਾਓ। ਇਸ ਪਾਣੀ ਨੂੰ ਗਰਮ ਕਰੋ, ਜਦੋਂ ਉਬਲਣ ਲੱਗ ਜਾਵੇ ਫਿਰ ਇਸ ਅੰਦਰ ਦਾਲਚੀਨੀ ਪਾਓ ਇਸ ਨੂੰ ਉਦੋਂ ਤੱਕ ਗਰਮ ਕਰਦੇ ਰਹੋ ਜਦੋਂ ਪਾਣੀ 4 ਗਲਾਸ ਤੋਂ ਘੱਟ ਕੇ 2 ਗਲਾਸ ਨਾ ਰਹਿ ਜਾਵੇ

ਉਸ ਤੋਂ ਬਾਅਦ ਇਸ ਨੂੰ ਠੰਡਾ ਕਰਨ ਲਈ ਰੱਖ ਦਿਓ ਅਤੇ ਠੰਡਾ ਹੋ ਜਾਣ ਤੇ ਮਿਕਸਰ ਵਿੱਚ ਗਰਾਈਂਡ ਕਰ ਲਵੋ ਤਾਂ ਜੋ ਲੱਸਣ, ਅਦਰਕ, ਨਿੰਬੂ ਅਤੇ ਦਾਲਚੀਨੀ ਚੰਗੀ ਤਰ੍ਹਾਂ ਪਾਣੀ ਵਿੱਚ ਘੁਲ ਜਾਣ।

ਹੁਣ ਕਲੈਸਟਰੋਲ ਘੱਟ ਕਰਨ ਅਤੇ ਨਾੜਾਂ ਵਿੱਚੋਂ ਚਰਬੀ ਖੋਰਨ ਵਾਲਾ ਡ੍ਰਿੰਕ ਬਿਲਕੁੱਲ ਤਿਆਰ ਹੈ ਇਸ ਨੂੰ ਠੰਡਾ ਹੋ ਜਾਣ ਲਈ ਰੱਖ ਦਿਓ, ਉਹਦੇ ਠੰਡਾ ਹੋ ਜਾਣ ਤੋਂ ਮਗਰੋਂ ਰੋਜ਼ਾਨਾ ਇਸ ਦਾ ਅੱਧਾ ਗਲਾਸ ਸੇਵਨ ਕਰੋ।

ਜੇ ਇਹ ਡ੍ਰਿੰਕ ਕੌੜਾ ਲੱਗੇ ਤਾਂ ਇਸ ਨੂੰ ਸੁਆਦ ਬਣਾਉਣ ਲਈ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਆਪਣੇ ਸੁਆਦ ਅਨੁਸਾਰ ਮਿਲਾਇਆ ਜਾ ਸਕਦਾ ਹੈ ਤਾਂ ਜੋ ਪੀਣ ਵਿੱਚ ਆਸਾਨੀ ਰਹੇ।

ਲੱਗਭੱਗ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਇਕ ਕਲੈਸਟਰਾਲ ਘੱਟ ਕਰ ਦੇਵੇਗਾ ਅਤੇ ਇੱਕ ਤੋਂ ਡੇਢ ਮਹੀਨੇ ਤੱਕ ਜੰਮੀਆਂ ਹੋਈਆਂ ਨਾੜਾਂ ਅੰਦਰ ਲੱਖ ਲੈ ਸਟਾਲ ਵੀ ਖਤਮ ਕਰ ਦੇਵੇਗਾ ਅਤੇ ਨਾੜਾਂ ਦੀ ਬਲਾਕੇਜ ਖੋਲ੍ਹ ਦੇਵੇਗਾ

ਹੁਣ ਗੱਲ ਕਰਦੇ ਹਾਂ ਪ੍ਰਹੇਜ਼ ਦੀ

ਜਿੰਨੇ ਦਿਨ ਤੱਕ ਕਲੈਸਟਰੋਲ ਨਾਰਮਲ ਨਹੀਂ ਹੁੰਦਾ ਨਾੜਾਂ ਲਈ ਬਲਾਕੇਜ ਨਹੀਂ ਖਤਮ ਹੁੰਦੀ ਉਨੀ ਦੇਰ ਤੱਕ ਤੁਸੀਂ ਕਲੈਸਟਰੋਲ ਵਧਾਉਣ ਵਾਲੀ ਕੋਈ ਵੀ ਚੀਜ਼ ਨਹੀਂ ਖਾਣੀ ਜਿਵੇਂ ਨਾਰੀਅਲ, ਆਂਡਾ ਮੀਟ, ਸ਼ਰਾਬ ਤੇ ਵੱਧ ਚਰਬੀ ਵਾਲੀ ਜਾਂ ਕੋਈ ਤਲੀ ਹੋਈ ਚੀਜ਼ ਇਨ੍ਹਾਂ ਸਭ ਦਾ ਪਰਹੇਜ਼ ਹੀ ਰੱਖਣਾ ਹੈ

ਦੋਸਤੋ ਜੇ ਇਹ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੁਸਖੇ ਦਾ ਫਾਇਦਾ ਉਠਾ ਸਕਣ


Posted

in

,

by

Tags: