ਡਾਇਬਟੀਜ਼ ਦੇ ਨਾਲ ਨਾਲ ਇਹ ਛੇ ਬੀਮਾਰੀਆਂ ਨੂੰ ਵੀ ਦੂਰ ਕਰਦੇ ਹਨ ਇਹ ਬੀਜ਼

ਬਹੁਤ ਸਾਰੇ ਲੋਕ ਕੱਦੂ ਦਾ ਨਾਮ ਸੁਣਦੇ ਹੀ ਮੂੰਹ ਬਣਾ ਲੈਂਦੇ ਹਨ । ਪਰ ਇਹ ਸਬਜ਼ੀ ਜਿੰਨੇ ਲੋਕਾਂ ਨੂੰ ਬੇ ਸਵਾਦ ਲੱਗਦੀ ਹੈ , ਉਨੇ ਹੀ ਇਸ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ । ਜੋ ਕਿਸੇ ਹੋਰ ਸਬਜ਼ੀ ਵਿੱਚ ਨਹੀਂ ਮਿਲਦੇ । ਕੱਦੂ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਕੱਦੂ ਦੇ ਬੀਜਾਂ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ । ਕੱਦੂ ਦੇ ਬੀਜ ਇੰਸੁਲਿਨ ਦੀ ਮਾਤਰਾ ਨੂੰ ਕੰਟਰੋਲ ਰੱਖਣ ਦਾ ਕੰਮ ਕਰਦੇ ਹਨ । ਇਹ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ ।

ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ

ਦਿਲ ਨੂੰ ਰੱਖੇ ਤੰਦਰੁਸਤ

ਕੱਦੂ ਦੇ ਬੀਜ ਕੋਲੈਸਟਰੋਲ ਲੇਵਲ ਨੂੰ ਕੰਟਰੋਲ ਰੱਖਦੇ ਹਨ । ਇਨ੍ਹਾਂ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ । ਜੋ ਦਿਲ ਦੇ ਪੰਪਿੰਗ ਦੇ ਕੰਮ ਵਿੱਚ ਮਦਦ ਕਰਦਾ ਹੈ । ਇਸ ਤੋਂ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ , ਦਿਲ ਦੇ ਦੌਰੇ ਅਤੇ ਸਟ੍ਰੋਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ । ਰੋਜ਼ਾਨਾ ਆਪਣੀ ਡਾਈਟ ਵਿਚ ਦੋ ਚਮਚ ਕੱਦੂ ਦੇ ਬੀਜ਼ ਜ਼ਰੂਰ ਸ਼ਾਮਿਲ ਕਰੋ ।

ਇਮਿਊਨ ਸਿਸਟਮ

ਕੱਦੂ ਦੇ ਬੀਜਾਂ ਵਿੱਚ ਜਿੰਕ ਪਾਇਆ ਜਾਂਦਾ ਹੈ । ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਵਿੱਚ ਮਦਦ ਕਰਦਾ ਹੈ । ਲੋਅ ਇਮਿਊਨਿਟੀ ਦੇ ਚੱਲਦੇ ਲੋਕਾਂ ਨੂੰ ਸਰਦੀ ਜ਼ੁਖਾਮ ਬਹੁਤ ਜਲਦੀ ਹੋ ਜਾਂਦਾ ਹੈ । ਇਸ ਤਰ੍ਹਾਂ ਦੇ ਲੋਕਾਂ ਲਈ ਕੱਦੂ ਦੇ ਬੀਜ ਬਹੁਤ ਫਾਇਦੇਮੰਦ ਹੁੰਦੇ ਹਨ । ਇਸ ਤੋਂ ਇਲਾਵਾ ਡਿਪਰੈਸ਼ਨ ਨੂੰ ਦੂਰ ਕਰਨ ਲਈ ਵੀ ਕੱਦੂ ਦੇ ਬੀਜ ਬਹੁਤ ਫਾਇਦੇਮੰਦ ਹੈ ।

ਸ਼ੂਗਰ ਲੇਵਲ

ਕੱਦੂ ਦੇ ਬੀਜ ਸ਼ੂਗਰ ਲਈ ਬਹੁਤ ਫਾਇਦੇਮੰਦ ਹਨ । ਕਿਉਂ ਕਿ ਕੱਦੂ ਦੇ ਬੀਜ ਇੰਸੁਲਿਨ ਦੀ ਮਾਤਰਾ ਨੂੰ ਕੰਟਰੋਲ ਰੱਖਦੇ ਹਨ । ਜੇਕਰ ਤੁਹਾਡਾ ਸ਼ੂਗਰ ਲੇਵਲ ਗੜਬੜ ਰਹਿੰਦਾ ਹੈ ਤਾਂ ਅੱਜ ਤੋਂ ਹੀ ਆਪਣੀ ਡਾਈਟ ਵਿਚ ਕੱਦੂ ਦੇ ਬੀਜ ਸ਼ਾਮਿਲ ਕਰੋ ।

ਨੀਂਦ ਨਾ ਆਉਣ ਦੀ ਸਮੱਸਿਆ

ਬਹੁਤ ਸਾਰੇ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ । ਇਸ ਤਰ੍ਹਾਂ ਦੇ ਲੋਕਾਂ ਨੂੰ ਰਾਤ ਨੂੰ ਸੋਣ ਤੋਂ ਇਕ ਘੰਟਾ ਪਹਿਲਾਂ ਇਕ ਗਿਲਾਸ ਗਰਮ ਦੁੱਧ ਦੇ ਨਾਲ ਇੱਕ ਚਮਚ ਕੱਦੂ ਦੇ ਬੀਜਾਂ ਦਾ ਪਾਊਡਰ ਖਾਣਾ ਚਾਹੀਦਾ ਹੈ । ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ ।

ਰਾਤ ਨੂੰ ਯੂਰਿਨ ਦੀ ਸਮੱਸਿਆ

ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਜ਼ਿਆਦਾ ਯੂਰਿਨ ਆਉਣ ਦੀ ਸਮੱਸਿਆ ਹੁੰਦੀ ਹੈ । ਜਿਸ ਕਰਕੇ ਨੀਂਦ ਖਰਾਬ ਹੁੰਦੀ ਹੈ ਅਤੇ ਕਿਡਨੀ ਨੂੰ ਜ਼ਿਆਦਾ ਪ੍ਰੈਸ਼ਰ ਝੱਲਣਾ ਪੈਂਦਾ ਹੈ । ਇਸ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਇੱਕ ਚਮਚ ਭੁੰਨੇ ਹੋਏ ਕੱਦੂ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ ।

ਹੱਡੀਆਂ ਮਜ਼ਬੂਤ ਕਰੇ

ਕੱਦੂ ਦੇ ਬੀਜਾਂ ਵਿੱਚ ਮੈਗਨੇਸ਼ੀਅਮ ਪਾਇਆ ਜਾਂਦਾ ਹੈ ਜੋ ਹੱਡੀਆਂ ਮਜ਼ਬੂਤ ਰੱਖਦਾ ਹੈ , ਅਤੇ ਉਮਰ ਦੇ ਹਿਸਾਬ ਨਾਲ ਹਡੀਆਂ ਵਿੱਚ ਆਉਣ ਵਾਲੀ ਕਮਜ਼ੋਰੀ ਨੂੰ ਰੋਕਦਾ ਹੈ । ਕੱਦੂ ਦੇ ਬੀਜਾਂ ਵਿੱਚ ਫਾਸਫੋਰਸ ਅਤੇ ਜਿੰਕ ਪਾਇਆ ਜਾਂਦਾ ਹੈ । ਜੋ ਹੱਡੀ ਦੇ ਫਰੈਕਚਰ ਦੇ ਜੋਖਿਮ ਨੂੰ ਘੱਟ ਕਰਦਾ ਹੈ ।

ਪੇਟ ਦੇ ਕੀੜੇ

ਕੱਦੂ ਦੇ ਬੀਜਾਂ ਵਿੱਚ ਐਂਟੀ ਪੈਰਾਸਿਟਿਕ ਗੁਣ ਹੁੰਦੇ ਹਨ । ਜੋ ਅੰਤੜੀਆਂ ਵਿਚ ਕੀੜੇ ਦੂਰ ਕਰਨ ਵਿੱਚ ਮਦਦ ਕਰਦੇ ਹੈ । ਪੇਟ ਦੇ ਕੀੜੇ ਦੂਰ ਕਰਨ ਲਈ ਰੋਜ਼ਾਨਾ ਖਾਲੀ ਪੇਟ ਕੱਦੂ ਦੇ ਬੀਜ ਚਬਾਓ । ਪੇਟ ਦੇ ਕੀੜੇ ਬਾਹਰ ਨਿਕਲ ਜਾਣਗੇ ।

ਸਾਵਧਾਨੀ

ਕੱਦੂ ਦੇ ਬੀਜਾਂ ਵਿੱਚ ਬਹੁਤ ਜ਼ਿਆਦਾ ਕੈਲੋਰੀ ਦੀ ਮਾਤਰਾ ਹੁੰਦੀ ਹੈ । ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ , ਤਾਂ ਇਸ ਦਾ ਘੱਟ ਮਾਤਰਾ ਵਿੱਚ ਸੇਵਨ ਕਰੋ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: