ਜੇ ਤੁਸੀਂ ਵੀ ਹੋ ਗੋਲ ਗੱਪੇ ਅਤੇ ਚਾਉਮਿਨ ਖਾਣ ਦੇ ਸ਼ੌਕੀਨ ਤਾਂ ਹੋ ਜਾਓ , ਸਾਵਧਾਨ

ਹਰਿਆਣਾ ਦੇ ਯਮੁਨਾ ਨਗਰ ਇਲਾਕੇ ਦੇ ਵਿਚ ਸੜਕ ਦੇ ਕਿਨਾਰੇ ਸਟਰੀਟ ਫੂਡ ਤੇ ਲੱਗੀ ਰੇਹੜੀ ਤੇ ਚਾਉਮਿਨ ਖਾਣ ਦੇ ਨਾਲ ਤਿੰਨ ਸਾਲ ਦੇ ਬੱਚੇ ਦੇ ਫੇਫੜੇ ਫੱਟ ਗਏ । ਇਹ ਬੱਚਾ ਚਾਉਮਿਨ ਦੇ ਵਿੱਚ ਪਾਈ ਜਾਣ ਵਾਲੀ ਚਟਨੀ ਖਾਣ ਨਾਲ ਬਿਮਾਰ ਹੋਇਆ ਹੈ ।

ਅਸਲ ਦੇ ਵਿੱਚ ਚਟਨੀ ਦੇ ਵਿੱਚ ਐਸਿਟਿਕ ਐਸਿਡ ਸੀ । ਜਿਸ ਨੂੰ ਖਾਂਦੇ ਸਾਰ ਬੱਚੇ ਦਾ ਸਰੀਰ ਅੰਦਰੋਂ ਸੜ ਗਿਆ ਅਤੇ ਉਸ ਦੇ ਫੇਫੜੇ ਨਾਕਾਰਾ ਹੋ ਗਏ ।ਜਦੋਂ ਬੱਚੇ ਨੂੰ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਕਾਲਾ ਪੈ ਚੁੱਕਿਆ ਸੀ ਅਤੇ ਬਲੱਡ ਪ੍ਰੈਸ਼ਰ ਲੱਗਭਗ ਜ਼ੀਰੋ ਹੀ ਸੀ।ਬੱਚੇ ਨੂੰ ਸਾਹ ਨਹੀਂ ਸੀ ਆ ਰਿਹਾ ਅਤੇ ਐਕਸਰੇ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਫੇਫੜੇ ਫੜ ਚੁੱਕੇ ਹਨ ।ਇਹ ਬੱਚਾ ਲਗਭਗ ਸੋਲਾਂ ਦਿਨਾਂ ਤੱਕ ਵੈਂਟੀਲੇਟਰ ਤੇ ਰਿਹਾ ਅਤੇ ਮੁਸ਼ਕਿਲ ਨਾਲ ਇਸ ਬੱਚੇ ਦੀ ਡਾਕਟਰਾਂ ਨੇ ਪੇਟ ਦੇ ਵਿੱਚ ਟੈਸਟ ਟਿਊਬਾਂ ਪਾ ਕੇ ਜਾਨ ਬਚਾਈ ।

ਬੱਚੇ ਦੇ ਪਿਤਾ ਦਾ ਵੀ ਹੱਥ ਚਟਨੀ ਨਾਲ ਸੜਿਆ

ਬੱਚੇ ਦਾ ਪਿਤਾ ਜਿਸ ਦਾ ਨਾਮ ਮਨਜ਼ੂਰ ਸੀ । ਉਸ ਦੇ ਵੀ ਹੱਥ ਤੇ ਚਟਨੀ ਡਿੱਗ ਗਈ ਅਤੇ ਉਸ ਦਾ ਹੱਥ ਵੀ ਸੜ ਗਿਆ । ਡਾਕਟਰਾਂ ਨੇ ਦੱਸਿਆ ਕਿ ਅਜਿਹਾ ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦਾ ਪਹਿਲਾ ਕੇਸ ਹੈ ।

ਅਜਿਹਾ ਕੀ ਸੀ ਚਟਨੀ ਦੇ ਅੰਦਰ

ਬਾਲ ਰੋਗ ਮਾਹਿਰ ਡਾਕਟਰ ਦੇ ਮੁਤਾਬਿਕ ਅੱਜ ਕੱਲ ਰੇਹੜੀਆਂ ਵਾਲੇ ਆਪਣਾ ਵਪਾਰ ਵਧਾਉਣ ਲਈ ਅਤੇ ਚਟਨੀ ਨੂੰ ਹੋਰ ਸੁਆਦ ਬਣਾਉਣ ਦੇ ਲਈ ਉਸ ਦੇ ਅੰਦਰ ਤਿੱਖੇ ਪਾਣ ਲਈ ਐਸਿਟਿਕ ਐਸਿਡ ਦੀ ਵਰਤੋਂ ਕਰਦੇ ਹਨ ।ਰੇਹੜੀ ਵਾਲੇ ਨੇ ਜ਼ਿਆਦਾ ਲਾਲਚ ਦੇ ਚੱਕਰ ਵਿੱਚ ਐਸਿਟਿਕ ਐਸਿਡ ਚਟਨੀ ਵਿੱਚ ਜ਼ਿਆਦਾ ਪਾ ਦਿੱਤਾ ।ਜਿਸ ਦੇ ਚੱਲਦੇ ਮਾਸੂਮ ਬੱਚੇ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ।ਇਸ ਤੇਜ਼ਾਬ ਦੀ ਵਰਤੋਂ ਚਟਨੀ ਦੇ ਨਾਲ ਨਾਲ ਚਾਰਟ ਬਣਾਉਣ ਵਾਲੇ ਗੋਲ ਗੱਪਿਆਂ ਦਾ ਪਾਣੀ ਸਵਾਦ ਬਣਾਉਣ ਲਈ ਵੀ ਕਰਦੇ ਹਨ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।


Posted

in

by

Tags: