ਜਾਣੋ ਕਿਡਨੀਆਂ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ ਅਤੇ ਠੀਕ ਰੱਖਣ ਦੇ ਉਪਾਅ

ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੈ ਜੋ ਸਾਡੇ ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ।

ਕਿਡਨੀ ਸਾਡੇ ਸਰੀਰ ਵਿੱਚ ਬਲੱਡ ਪ੍ਰੈਸ਼ਰ, ਸੋਡੀਅਮ ਅਤੇ ਪੋਟੇਸ਼ੀਅਮ ਦੀ ਮਾਤਰਾ ਨੂੰ ਕੰਟਰੋਲ ਰੱਖਦੀ ਹੈ ।

ਪਰ ਅੱਜ ਕੱਲ ਗਲਤ ਖਾਣ ਪੀਣ ਕਰਕੇ ਕਿਡਨੀਆਂ ਖਰਾਬ ਹੋ ਰਹੀਆਂ ਹਨ । ਜ਼ਿਆਦਾਤਰ ਕਿਡਨੀ ਖਰਾਬ ਹੋਣ ਦਾ ਪਤਾ ਉਸ ਟਾਈਮ ਲੱਗਦਾ ਹੈ ਜਦੋਂ ਉਹ 60%-70% ਖਰਾਬ ਹੋ ਚੁੱਕੀ ਹੁੰਦੀ ਹੈ ।

ਅੱਜ ਇਸ ਆਰਟੀਕਲ ਵਿੱਚ ਤੁਹਾਨੂੰ ਕਿਡਨੀ ਖ਼ਰਾਬ ਹੋਣ ਦੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਾਂਗੇੇ ਤੇ ਇਹ ਵੀ ਗੱਲ ਕਰਾਂਗੇ ਕਿ ਕਿਡਨੀ ਦੀ ਚੰਗੀ ਸਿਹਤ ਲਈ ਕੀ ਕਰਨਾ ਚਾਹੀਦਾ ਹੈ।

ਕਿਡਨੀ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ

1.ਪਿਸ਼ਾਬ ਜ਼ਿਆਦਾ ਆਉਣਾ

2. ਪੈਰਾਂ ਹੱਥਾਂ ਅਤੇ ਚਿਹਰੇ ਤੇ ਸੋਜ ਦਾ ਹੋਣਾ । ਇਹ ਸੋਜ ਸਵੇਰ ਟਾਈਮ ਜ਼ਿਆਦਾ ਹੁੰਦੀ ਹੈ ।

3. ਨੀਂਦ ਬਹੁਤ ਜ਼ਿਆਦਾ ਆਉਣਾ ।

4.ਖਾਣਾ ਖਾਣ ਤੋਂ ਬਾਅਦ ਉਲਟੀ ਆਉਣਾ ਜਾਂ ਭੁੱਖ ਨਾ ਲੱਗਣਾ ।

5. ਛੋਟੀ ਉਮਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਬਲੱਡ ਪ੍ਰੈਸ਼ਰ ਦਾ ਵਧਣਾ ਘਟਣਾ ।

6. ਥਕਾਵਟ ਜ਼ਿਆਦਾ ਰਹਿਣਾ ਜਾਂ ਖੂਨ ਦੀ ਕਮੀ ਹੋਣਾ।

7. ਕਮਰ ਦਰਦ ਜਾਂ ਪੱਸਲੀਆਂ ਤੋਂ ਪਸਲੀਆਂ ਤੋਂ ਥੱਲੇ ਦਰਦ ਰਹਿਣਾ ।

8. ਪਿਸ਼ਾਬ ਵਿੱਚ ਖ਼ੂਨ ਆਉਣ ।

ਕਿਡਨੀ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਉਪਾਅ

ਨਮਕ ਘੱਟ ਖਾਓ

ਕਿਡਨੀ ਦੀ ਸਮੱਸਿਆ ਹੋਣ ਤੇ ਆਪਣੇ ਖਾਣੇ ਵਿੱਚ ਨਮਕ ਦੀ ਮਾਤਰਾ ਘੱਟ ਕਰੋ ।

ਰੋਜ਼ਾਨਾ ਸਵੇਰੇ ਸੈਰ ਜ਼ਰੂਰ ਕਰੋ

ਸੈਰ ਕਰਨ ਨਾਲ ਸਾਡੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਕੰਟਰੋਲ ਰਹਿੰਦੀ ਹੈ। ਜਿਸ ਨਾਲ ਸਾਡੀ ਕਿਡਨੀ ਖਰਾਬ ਹੋਣ ਤੋਂ ਬਚਦੀ ਹੈ ।

ਦਰਦ ਵਾਲੀਆਂ ਦਵਾਈਆਂ ਨਾ ਖਾਓ

ਪੇਨਕਿਲਰ ਦਾ ਸਿੱਧਾ ਅਸਰ ਸਾਡੀਆਂ ਕਿਡਨੀਆਂ ਤੇ ਪੈਂਦਾ ਹੈ ਜਿਸ ਨਾਲ ਕਿਡਨੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ

ਪਾਣੀ ਪੀਓ

ਦਿਨ ਵਿਚ ਘੱਟ ਤੋਂ ਘੱਟ ਅੱਠ ਗਿਲਾਸ ਪਾਣੀ ਦੇ ਜ਼ਰੂਰ ਪੀਓ । ਘੱਟ ਪਾਣੀ ਪੀਣ ਨਾਲ ਸਭ ਤੋਂ ਜ਼ਿਆਦਾ ਅਸਰ ਸਾਡੀਆਂ ਕਿਡਨੀਆਂ ਤੇ ਪੈਂਦਾ ਹੈ ਜਿਸ ਨਾਲ ਕਿਡਨੀਆਂ ਖਰਾਬ ਹੋ ਜਾਂਦੀਆਂ ਹੈ ।

ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ। ਸਿਹਤ ਸੰਬੰਧੀ ਕੋਈ ਹੋਰ ਜਾਣਕਾਰੀ ਜਾਨਣ ਲਈ ਸਾਡਾ ਪੇਜ ਸਿਹਤ ਜ਼ਰੂਰ ਸਬਸਕਰਾਈਬ ਕਰੋ ।


Posted

in

by

Tags: