ਘੱਟ ਮਾਤਰਾ ਵਿੱਚ ਨਮਕ ਦਾ ਸੇਵਨ ਕਰਨ ਨਾਲ ਸਰੀਰ ਨੂੰ ਮਿਲ਼ਦੇ ਹਨ , ਇਹ 7 ਫਾਇਦੇ ।

ਜਦੋਂ ਵੀ ਕਿਸੇ ਵਿਅਕਤੀ ਨੂੰ ਹਾਈਪਰਟੈਨਸ਼ਨ ਦੀ ਸਮਸਿਆ ਸ਼ੂਰੂ ਹੂੰਦੀ ਹੈ । ਤਾ ਉਸ ਨੂੰ ਨਮਕ ਦਾ ਸੇਵਨ ਘੱਟ ਕਰਨ ਦੇ ਲਈ ਕਿਹਾ ਜਾਂਦਾ ਹੈ । ਡਾਇਟ ਦੇ ਵਿਚ ਜ਼ਿਆਦਾ ਨਮਕ ਖਾਣ ਨਾਲ ਹਾਈ ਬਲੱਡ ਪਰੈਸ਼ਰ ਦੀ ਸਮੱਸਿਆਂ ਵਧ ਜਾਂਦੀ ਹੈ । ਜੋ ਵੀ ਬਲੱਡ ਪਰੈਸ਼ਰ ਨਾਲ ਪੀੜਤ ਮਰੀਜ਼ ਪਾਏ ਜਾਂਦੇ ਹਨ ।‌ ਉਹਨਾਂ ਨੂੰ ਘੱਟ ਮਾਤਰਾ ਵਿੱਚ ਨਮਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ । ਇਸ ਲਈ ਜਿਨ੍ਹਾਂ ਲੋਕਾਂ ਨੂੰ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਦੀ ਸਮੱਸਿਆਂ ਹੂੰਦੀ ਹੈ ਉਹਨਾਂ ਲੋਕਾਂ ਦੇ ਘਰਾਂ ਵਿੱਚ ਖਾਣੇ ਵਿਚ ਘਟ ਨਮਕ ਦਾ ਇਸਤੇਮਾਲ ਕੀਤਾ ਜਾਂਦਾ ਹੈ । ਪਰ ਜਰੂਰਤ ਤੋਂ ਜ਼ਿਆਦਾ ਮਾਤਰਾ ਵਿੱਚ ਨਮਕ ਖਾਣ ਨਾਲ ਦਿਲ ਅਤੇ ਕਿਡਨੀ ਲਈ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ ।‌ ਜ਼ਿਆਦਾ ਮਾਤਰਾ ਵਿੱਚ ਨਮਕ ਖਾਣਾ ਸਾਡੇ ਪੂਰੇ ਸਰੀਰ ਲਈ ਹਾਨੀਕਾਰਕ ਹੂੰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਕਿ ਘਟ ਮਾਤਰਾ ਵਿਚ ਨਮਕ ਖਾਣਾ ਸਾਡੇ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ।

ਜਾਣੋ ਘੱਟ ਨਮਕ ਖਾਣ ਦੇ ਫਾਇਦੇ

ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹੇ

ਸਾਡੀ ਡਾਇਟ ਵਿਚ ਸੋਡਿਅਮ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈਸ਼ਰ ਦੇ ਲੇਵਲ ਨੂੰ ਵਧਾ ਦਿੰਦੀ ਹੈ ‌। ਇਸ ਨਾਲ ਲੰਮੇ ਸਮੇਂ ਤੱਕ ਧਮਨਿਆ , ਦਿਲ ਅਤੇ ਖੂਨ ਦੀਆਂ ਨਸਾਂ ਨੂੰ ਨੁਕਸਾਨ ਪਹੂੰਚ ਸਕਦਾ ਹੈ ।ਡਾਇਟ ਵਿਚ ਘਟ ਮਾਤਰਾ ਵਿਚ ਨਮਕ ਖਾਣ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਬਲਕਿ ਦਿਲ ਦੀ ਸਿਹਤ ਵਿਚ ਵੀ ਸੂਧਾਰ ਆਉਂਦਾ ਹੈ । ਇਸ ਤੋਂ ਇਲਾਵਾ ਜੋ ਲੋਕ ਡਾਇਟ ਵਿਚ ਨਮਕ ਦਾ ਸੇਵਨ ਘੱਟ ਕਰਦੇ ਹਨ , ਉਹ ਲੰਮੀ ਉਮਰ ਤੱਕ ਤੰਦਰੁਸਤ ਰਹਿੰਦੇ ਹਨ ।

ਦਿਲ ਦੀ ਬੀਮਾਰੀ ਤੋਂ ਬਚਾਅ

ਘੱਟ ਮਾਤਰਾ ਵਿੱਚ ਨਮਕ ਖਾਣ ਨਾਲ ਬਲੱਡ ਪ੍ਰੈਸਰ ਕੰਟਰੋਲ ਵਿਚ ਰਹਿੰਦਾਂ ਹੈ । ਇਸ ਨਾਲ ਦਿਲ ਦੀ ਬੀਮਾਰੀ , ਸਟ੍ਰੋਕ ਅਤੇ ਦਿਲ ਦੀਆਂ ਬੀਮਾਰੀਆਂ ਦਾ ਜ਼ੋਖਿਮ ਵੀ ਘੱਟ ਹੋ ਜਾਂਦਾ ਹੈ । ਪ੍ਰੀਹਾਈਪੈਰਟੇਸ਼ਨ ਵਾਲੇ ਲੋਕ ਅਹਾਰ ਵਿਚ ਘਟ ਸੋਡਿਅਮ ਦਾ ਸੇਵਨ ਕਰਦੇ ਹਨ । ਤਾਂ ਉਹਨਾਂ ਦੇ ਸ਼ਰੀਰ ਵਿੱਚ ਕਾਡ੍ਰਿਯੋਵੈਸਕੂਲਰ ਬੀਮਾਰੀਆਂ ਦਾ ਜੋਖਿਮ 25-30% ਘੱਟ ਹੋ ਜਾਂਦਾ ਹੈ । ਇਸ ਤੋਂ ਇਲਾਵਾ ਘੱਟ ਨਮਕ ਖਾਣ ਨਾਲ ਦਿਲ ਦੇ ਦੌਰੇ ਜਾ ਫਿਰ ਦਿਲ ਦੀ ਸਰਜਰੀ ਤੋਂ ਬਾਅਦ ਰਿਕਵਰੀ ਵੀ ਵਧਿਆ ਤਰੀਕੇ ਨਾਲ ਹੂੰਦੀ ਹੈ ।

ਪੇਟ ਫੁੱਲਣ ਦੀ ਸਮੱਸਿਆਂ ਨਹੀਂ ਹੂੰਦੀ

ਤੂਸੀ ਖਾਣੇ ਵਿਚ ਜਿੰਨਾ ਘੱਟ ਨਮਕ ਖਾਂਦੇ ਹੋ ਉਨ੍ਹਾਂ ਹੀ ਜ਼ਿਆਦਾ ਸਾਡੇ ਪਾਚਨ ਕਿਰਿਆ ਅਤੇ ਪੂਰੀ ਸਿਹਤ ਲਈ ਚੰਗਾ ਹੂੰਦਾ ਹੈ । ਅਜਿਹਾ ਇਸ ਲਈ ਹੂੰਦਾ ਹੈ ਕਿ ਨਮਕ ਜ਼ਿਆਦਾ ਖਾਣ ਨਾਲ ਕੋਸ਼ਿਕਾਵਾਂ ਵਿਚ ਜਲ ਪ੍ਰਤਿਧਾਰਨ ਹੂੰਦਾ ਹੈ । ਇਸ ਨਾਲ ਸਾਡਾ ਪੇਟ ਫੂਲ ਜਾਂਦਾ ਹੈ । ਅਤੇ ਚਿਹਰਾ ਵੀ ਫੂਲਣ ਲਗ ਜਾਂਦਾ ਹੈ । ਜੇਕਰ ਤੁਸੀਂ ਚਿਹਰੇ ਦੀ ਸੋਜ ਅਤੇ ਲਗਾਤਾਰ ਹੋ ਰਹੀ ਬਲੋਟਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਨਮਕ ਦਾ ਸੇਵਨ ਘੱਟ ਮਾਤਰਾ ਵਿੱਚ ਕਰੋ ।

ਕੈਂਸਰ ਹੋਣ ਦੀ ਸੰਭਾਵਨਾ ਘੱਟ ਹੋਵੇ

ਡਾਇਟ ਵਿਚ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਪੇਟ ਵਿੱਚ ਕੈਂਸਰ ਹੋਣ ਦਾ ਜ਼ੋਖਿਮ ਵਧ ਜਾਂਦਾ ਹੈ । ਨਮਕ ਦਾ ਜ਼ਿਆਦਾ ਸੇਵਨ ਪੇਟ ਦੀ ਅੰਦਰੂਨੀ ਪਰਤ ਨੁੰ ਨੂਕਸਾਨ ਪਹੂੰਚਾ ਸਕਦਾ ਹੈ । ਘਟ ਨਮਕ ਵਾਲੇ ਆਹਾਰ ਨਾ ਕੇਵਲ ਸਾਡੇ ਪੇਟ ਦੇ ਕੈਂਸਰ ਹੋਣ ਤੋਂ ਬਚਾਉਂਦਾ ਹੈ । ਬਲਕਿ ਪੂਰੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।

ਹੱਡੀਆਂ ਦੀ ਸਿਹਤ ਵਿਚ ਸੂਧਾਰ

ਪਿਸ਼ਾਬ ਦੇ ਜ਼ਰੀਏ ਸਾਡੇ ਸਰੀਰ ਵਿਚੋਂ ਕੈਲਸ਼ਿਅਮ ਬਾਹਰ ਨਿਕਲ ਜਾਂਦਾ ਹੈ । ਅਤੇ ਕੈਲਸ਼ੀਅਮ ਦੀ ਕਿੰਨੀ ਮਾਤਰਾ ਨਿਕਲੇਗੀ । ਇਹ ਸਾਡੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਊਤੇ ਡਿਪੈਡ ਕਰਦਾ ਹੈ । ਜੇਕਰ ਅਸੀਂ ਆਪਣੀ ਡਾਇਟ ਵਿਚ ਜ਼ਿਆਦਾ ਨਮਕ ਦੀ ਮਾਤਰਾ ਲੈਂਦੇ ਹਾਂ , ਤਾਂ ਇਸ ਨਾਲ ਪਿਸ਼ਾਬ ਦੇ ਰਾਹੀਂ ਜ਼ਿਆਦਾ ਕੈਲਸ਼ਿਅਮ ਨਿਕਲਦਾ ਹੈ । ਜਿਸ ਨਾਲ ਆਸਿਟਯੋਪੋਰੋਸਿਸ ਵਰਗੀ ਹਡੀਆਂ ਨਾਲ ਜੂੜੀ ਗੰਭੀਰ ਬੀਮਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।

ਗੂਰਦੇ ਦੇ ਕੰਮ ਨੂੰ ਵਧਾਵੇ

ਜੋ ਲੋਕ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ । ਉਹਨਾਂ ਦੇ ਗੂਰਦੇ ਨੂੰ ਸਰੀਰ ਵਿਚੋਂ ਨਮਕ ਨੂੰ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ । ਇਸ ਨਾਲ ਪਿਸ਼ਾਬ ਦੇ ਜਰਿਏ ਜ਼ਿਆਦਾ ਕੈਲਸ਼ੀਅਮ ਨਿਕਲ ਜਾਂਦਾ ਹੈ । ਜਿਸ ਨਾਲ ਕਿਡਨੀ ਸਟੋਨ ਅਤੇ ਕਿਡਨੀ ਨਾਲ ਜੁੜਿਆ ਦੂਸਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।

ਦਿਮਾਗ ਦੀ ਸਿਹਤ ਨੂੰ ਸਹੀ ਰਖੇ

ਨਮਕ ਦੀ ਜ਼ਿਆਦਾ ਮਾਤਰਾ ਦਿਮਾਗ ਦੇ ਫੰਕਸ਼ਨ ਨੂੰ ਵੀ ਪ੍ਰਭਾਵਿਤ ਕਰਦੀ ਹੈ । ਦਿਮਾਗ ਵਿਚ ਖੂਨ ਨੂੰ ਲੈ ਜਾਣ ਵਾਲਿਆਂ ਨਸਾਂ ਅਵਰੂਧ ਅਤੇ ਸੰਕੂਚਿਤ ਹੋ ਜਾਂਦੀਆਂ ਹਨ । ਜਿਸ ਨਾਲ ਸਾਡੇ ਦਿਮਾਗ ਦੇ ਖੂਨ ਦੀ ਆਪੂਰਤੀ ਵਿਚ ਕਮੀ ਆ ਜਾਂਦੀ ਹੈ । ਇਸ ਤੋਂ ਇਲਾਵਾ , ਇਹ ਆਕਸੀਡੇਟਿਵ ਸਟ੍ਰੇਸ ਅਤੇ ਬਲੱਡ ਪਰੈਸ਼ਰ ਨੂੰ ਵੀ ਵਧਾਉਂਦਾ ਹੈ । ਜਿਸ ਨਾਲ ਬ੍ਰੇਨ ਦੀ ਸਿਹਤ ਤੇ ਅਸਰ ਪੈਂਦਾ ਹੈ ।

ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਨ ਵਿਚ 5 ਗ੍ਰਾਮ ਤੋਂ ਜ਼ਿਆਦਾ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ । ਖਾਸ ਕਰਕੇ ਜੇਕਰ ਤੁਸੀਂ ਹਾਈਪਰਟੈਨਸ਼ਨ ਅਤੇ ਕ੍ਰੋਨਿਕ ਬੀਮਾਰੀ ਨਾਲ ਪੀੜਤ ਹੋ ‌। ਨਮਕ ਦਾ ਇਕ ਛੋਟਾ ਚਮਚ ਲਗਭਗ 6 ਗ੍ਰਾਮ ਦੇ ਬਰਾਬਰ ਹੂੰਦਾ ਹੈ । ਇਸ ਲਈ ਤੂਸੀ ਦਿਨ ਵਿਚ ਨਮਕ ਖਾਣ ਦੀ ਸਹੀ ਮਾਤਰਾ ਯਾਦ ਰੱਖੋ । ਇਸ ਵਿਚ ਬ੍ਰੇਡ , ਕੈਚ ਆਪ , ਚਿਪਸ ਅਤੇ ਹੋਰ ਚੀਜ਼ਾਂ ਵਿਚ ਮੋਜੂਦ ਨਮਕ ਦੀ ਮਾਤਰਾ ਵੀ ਸ਼ਾਮਲ ਕਰੋ ।

ਜਾਣਕਾਰੀ ਵੱਧ ਤੋ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਜਾਣਕਾਰੀ ਜਾਨਣ ਲਈ ਸਾਡਾ ਪੇਜ ਸਿਹਤ ਜਰੂਰ ਲਾਇਕ ਕਰੋ ।


Posted

in

by

Tags: