ਗਰਮੀਆਂ ਵਿੱਚ ਕਿਉਂ ਵਧ ਜਾਂਦਾ ਹੈ ਮਾਈਗ੍ਰੇਨ/ ਸਿਰਦਰਦ ?? ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਪਣਾਓ ਇਹ ਦੇਸੀ ਨੁਸਖੇ

ਮਾਈਗ੍ਰੇਨ ਦਾ ਦਰਦ ਸਾਈਲੈਂਟ ਕਿਲਰ ਦੀ ਤਰ੍ਹਾਂ ਅਚਾਨਕ ਅਟੈਕ ਕਰਦਾ ਹੈ । ਜਿਸ ਕਾਰਨ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ । ਗਰਮੀਆਂ ਵਿੱਚ ਮਾਈਗ੍ਰੇਨ ਦੀ ਸਮੱਸਿਆ ਵਧ ਜਾਂਦੀ ਹੈ ।

ਗਰਮੀਆਂ ਵਿੱਚ ਵਧਿਆ ਹੋਇਆ ਤਾਪਮਾਨ ਅਤੇ ਗਰਮ ਵਾਤਾਵਰਣ ਕਰਕੇ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਕਾਫੀ ਦਰਦ ਸਹਿਣਾ ਪੈਂਦਾ ਹੈ ।

ਇਸ ਲਈ ਜ਼ਰੂਰੀ ਹੈ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਨੁਸਖੇ ਜਿਨ੍ਹਾਂ ਨਾਲ ਮਾਈਗ੍ਰੇਨ ਦਾ ਦਰਦ ਘੱਟ ਹੋ ਸਕਦਾ ਹੈ ।

ਗਰਮੀਆਂ ਵਿੱਚ ਕਿਉਂ ਵਧ ਜਾਂਦਾ ਹੈ ਮਾਈਗ੍ਰੇਨ

ਗਰਮੀਆਂ ਵਿੱਚ ਵਧੇ ਹੋਏ ਤਾਪਮਾਨ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਕਰਕੇ ਮਾਈਗ੍ਰੇਨ ਦਾ ਦਰਦ ਵਧ ਜਾਂਦਾ ਹੈ । ਇਸ ਤੋਂ ਇਲਾਵਾ ਗਲਤ ਖਾਣ ਪੀਣ , ਡੀਹਾਈਡਰੇਸ਼ਨ , ਸੋਡਾ , ਕੋਲਡ ਡਰਿੰਕ ਦਾ ਸੇਵਨ ਮਾਈਗ੍ਰੇਨ ਦਰਦ ਵਧਾ ਦਿੰਦਾ ਹੈ । ਗਰਮੀ ਦੇ ਕਰਕੇ ਸਰੀਰ ਦਾ ਆਕਸੀਜਨ ਲੇਵਲ ਪ੍ਰਭਾਵਿਤ ਹੁੰਦਾ ਹੈ । ਇਸ ਕਰਕੇ ਵੀ ਦਰਦ ਵਧ ਜਾਂਦਾ ਹੈ ।

ਔਰਤਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ

ਪੁਰਸ਼ਾਂ ਨਾਲੋਂ ਮਹਿਲਾਵਾਂ ਨੂੰ ਮਾਈਗ੍ਰੇਨ ਦਾ ਜ਼ਿਆਦਾ ਖਤਰਾ ਹੁੰਦਾ ਹੈ । ਜਿਸ ਦਾ ਮੁੱਖ ਕਾਰਨ ਤਣਾਅ ਭਰੀ ਜ਼ਿੰਦਗੀ ਅਤੇ ਹਾਰਮੋਨਸ ਅਸੰਤੁਲਨ ਹੈ । ਜ਼ਿਆਦਾ ਕੰਮ ਹੋਣ ਕਰਕੇ ਮਹਿਲਾਵਾਂ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੀਆਂ । ਜਿਸ ਕਾਰਨ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ ।

ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ

ਆਈਸਕ੍ਰੀਮ ਅਤੇ ਠੰਢੀਆਂ ਚੀਜ਼ਾਂ

ਗਰਮੀ ਵਿਚ ਆਈਸਕ੍ਰੀਮ ਅਤੇ ਠੰਢੀਆਂ ਚੀਜ਼ਾਂ ਦਾ ਸੇਵਨ ਮਾਈਗ੍ਰੇਨ ਦਾ ਦਰਦ ਵਧਾਉਂਦਾ ਹੈ । ਐਕਸਰਸਾਈਜ਼ ਕਰਨ ਤੋਂ ਤੁਰੰਤ ਬਾਅਦ ਜਾਂ ਜਦੋਂ ਸਰੀਰ ਗਰਮ ਹੋਵੇ , ਕਦੇ ਵੀ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ ।

ਚਾਕਲੇਟ

ਚਾਕਲੇਟ ਵਿੱਚ ਕੈਫੀਨ ਅਤੇ ਵੀਟਾਫੈਨਿਲ ਥਾਈਲਾਮੀਨ ਨਾਮਕ ਤੱਤ ਹੁੰਦਾ ਹੈ । ਇਸ ਕਰ ਕੇ ਬਲੱਡ ਸੈੱਲਸ ਵਿੱਚ ਖਿਚਾਅ ਪੈਦਾ ਹੁੰਦਾ ਹੈ ਜੋ ਮਾਈਗ੍ਰੇਨ ਦੇ ਮਰੀਜ਼ਾਂ ਲਈ ਹਾਨੀਕਾਰਕ ਹੁੰਦਾ ਹੈ । ਇਸ ਲਈ ਮਾਈਗ੍ਰੇਨ ਦੇ ਰੋਗੀਆਂ ਨੂੰ ਚਾਕਲੇਟ ਦਾ ਸੇਵਨ ਨਹੀਂ ਕਰਨਾ ਚਾਹੀਦਾ ।

ਪਨੀਰ

ਮਾਈਗ੍ਰੇਨ ਦੇ ਰੋਗੀ ਗਰਮੀਆਂ ਵਿੱਚ ਪਨੀਰ ਦਾ ਸੇਵਨ ਨਾ ਕਰੋ । ਕਿਉਂਕਿ ਇਹ ਮਾਈਗ੍ਰੇਨ ਦਾ ਦਰਦ ਵਧਾਉਣ ਹੈ । ਸੁੱਕੇ ਮੇਵੇ ਵੀ ਗਰਮੀ ਵਿੱਚ ਮਾਈਗ੍ਰੇਨ ਦਾ ਦਰਦ ਵਧਾਉਂਦੇ ਹਨ ।

ਨਮਕ

ਗਰਮੀਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਨਮਕ , ਅਚਾਰ ਅਤੇ ਮਿਰਚ ਦਾ ਸੇਵਨ ਨਾ ਕਰੋ । ਕਿਉਂਕਿ ਇਹ ਵੀ ਮਾਈਗ੍ਰੇਨ ਦਾ ਦਰਦ ਵਧਾਉਂਦੇ ਹਨ ।

ਚਾਹ ਜਾਂ ਕੌਫੀ

ਜ਼ਿਆਦਾਤਰ ਲੋਕ ਸਿਰ ਦਰਦ ਠੀਕ ਕਰਨ ਲਈ ਚਾਹ ਜਾਂ ਕੌਫੀ ਪੀਂਦੇ ਹਨ । ਪਰ ਇਨ੍ਹਾਂ ਵਿੱਚ ਕੈਫਿਨ ਪਾਇਆ ਜਾਂਦਾ ਹੈ । ਜੋ ਦਿਮਾਗ ਦੀਆਂ ਨਸਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਦਾ ਹੈ । ਜਿਸ ਨਾਲ ਬਲੱਡ ਸਰਕੁਲੇਸ਼ਨ ਘੱਟ ਹੋ ਜਾਂਦਾ ਹੈ । ਜਿਹੜਾ ਬਾਅਦ ਵਿੱਚ ਮਾਈਗ੍ਰੇਨ ਦਾ ਕਾਰਨ ਬਣਦਾ ਹੈ ।

ਮਾਈਗ੍ਰੇਨ ਦੇ ਲਈ ਘਰੇਲੂ ਨੁਸਖੇ

ਦੇਸੀ ਘਿਓ

ਦੇਸੀ ਘਿਓ ਮਾਈਗ੍ਰੇਨ ਦਾ ਪੱਕਾ ਇਲਾਜ ਹੈ । ਰਾਤ ਨੂੰ ਸੋਣ ਤੋਂ ਪਹਿਲਾਂ ਗਾਂ ਦੇ ਦੇਸੀ ਘਿਓ ਦੀਆਂ 2 ਬੂੰਦਾ ਨੱਕ ਵਿਚ ਪਾਓ । ਰੋਜ਼ਾਨਾਂ ਇਸ ਤਰ੍ਹਾਂ ਕਰਨ ਨਾਲ ਬਹੁਤ ਹੀ ਜਲਦੀ ਮਾਈਗ੍ਰੇਨ ਦੀ ਸਮੱਸਿਆ ਠੀਕ ਹੋ ਜਾਵੇਗੀ ।

ਬਰਫ਼ ਦੀ ਮਸਾਜ

ਮਾਈਗ੍ਰੇਨ ਦੇ ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਬਰਫ ਦੀ ਮਸਾਜ ਕਰੋ । ਇਸ ਤੋਂ ਇਲਾਵਾ ਤੋਲੀਏ ਨੂੰ ਪਾਣੀ ਵਿਚ ਭਿਓਂ ਕੇ ਗਰਦਨ ਤੇ ਰੱਖਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ ।

ਆਲਿਵ ਆਇਲ / ਜੈਤੂਨ ਤੇਲ

ਸਟੀਮਰ ਵਿੱਚ ਪਾਣੀ ਉਬਾਲ ਕੇ ਉਸ ਵਿੱਚ ਥੋੜ੍ਹਾ ਆਲਿਵ ਆਇਲ ਮਿਕਸ ਕਰੋ । ਸਿਰ ਤੇ ਤੌਲੀਆ ਰੱਖ ਕੇ 15-20 ਮਿੰਟ ਤੱਕ ਭਾਫ ਲੈਣ ਨਾਲ ਵੀ ਮਾਈਗ੍ਰੇਨ ਦਾ ਦਰਦ ਠੀਕ ਹੋ ਜਾਂਦਾ ਹੈ ।

ਖੀਰਾ ਅਤੇ ਗਾਜਰ

ਬਹੁਤ ਜ਼ਿਆਦਾ ਦਰਦ ਹੋਣ ਤੇ ਖੀਰਾ ਅਤੇ ਗਾਜਰ ਦਾ ਰਸ ਮਿਲਾ ਕੇ ਪੀਓ । ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲੇਗੀ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: