ਕੇਲਾ ਅਤੇ ਦਾਲਚੀਨੀ ਉਬਾਲ ਕੇ ਪੀਣ ਦੇ ਫਾਇਦੇ

ਮਨੁੱਖ ਲਈ ਨੀਂਦ ਓਨੀ ਹੀ ਜ਼ਰੂਰੀ ਹੈ ਜਿੰਨਾ ਖਾਣਾ ਪੀਣਾ। ਨੀਂਦ ਨਾ ਆਉਣਾ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਕਈ ਲੋਕਾਂ ਲਈ ਇਸਦਾ ਹੱਲ ਨੀਂਦ ਦੀ ਗੋਲੀ ਹੁੰਦਾ ਹੈ। ਪਰ ਇਹ ਗੋਲੀਆਂ ਸਾਡੀ ਸਿਹਤ ਲਈ ਨੁਕਸਾਨਦੇਹ ਹਨ।ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਨੀਂਦ ਆਉਣ ਦੇ ਕੁਦਰਤੀ ਹੱਲ ਬਾਰੇ ਤੇ ਕੇਲੇ ਦੀ ਚਾਹ ਦੇ ਸਰੀਰ ਨੂੰ ਹੋਰ ਫਾਇਦਿਆਂ ਬਾਰੇ ।

ਕੇਲੇ ਨੂੰ ਅਸੀਂ ਫਲ ਦੇ ਨਾਮ ਤੋਂ ਜਾਣਦੇ ਹਾਂ, ਪਰ ਇਸ ਦੇ ਛਿਲਕੇ ਵਿੱਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ । ਪੋਟਾਸ਼ੀਅਮ ਨੀਂਦ ਦੀ ਕਮੀ ਪੂਰੀ ਕਰਦਾ ਹੈ। ਮੈਗਨੀਸ਼ੀਅਮ ਦਿਮਾਗ ਸ਼ਾਂਤ ਰੱਖਦਾ ਹੈ।

ਕੇਲੇ ਅਤੇ ਦਾਲਚੀਨੀ ਦੀ ਚਾਹ

ਕੀ ਤੁਸੀਂ ਵੀ ਸੋਚ ਰਹੇ ਹੋ ਕਿ ਚਾਹ ਦੇ ਵਿੱਚ ਕੇਲਾ ਕੌਣ ਪਾ ਕੇ ਪੀਂਦਾ ਹੈ? ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਗੂੜ੍ਹੀ ਨੀਂਦ ਪਾਉਣ ਦੇ ਲਈ ਬਹੁਤ ਸਾਰੇ ਲੋਕ ਕੇਲੇ ਦੀ ਚਾਹ ਪੀਂਦੇ ਹਨ ।ਆਓ ਹੁਣ ਜਾਣਦੇ ਹਾਂ ਕੇਲੇ ਦੀ ਚਾਹ ਬਣਦੀ ਕਿਵੇਂ ਹੈ।

ਜ਼ਰੂਰੀ ਸਮੱਗਰੀ

  • ਇੱਕ ਕੇਲਾ
  • ਅੱਧਾ ਚਮਚ ਦਾਲ ਚੀਨੀ
  • 2 ਕੱਪ ਪਾਣੀ

ਬਣਾਉਣ ਦੀ ਅਤੇ ਸੇਵਨ ਕਰਨ ਦੀ ਵਿਧੀ

ਪਾਣੀ ਵਿੱਚ ਦਾਲਚੀਨੀ ਪਾ ਕੇ ਉਸ ਨੂੰ ਉਬਾਲੋ। ਜਦੋਂ ਪਾਣੀ ਉਬਲਣ ਲੱਗ ਜਾਵੇ ਉਸ ਵਿੱਚ ਕੇਲਾ ਛਿਲਕੇ ਸਮੇਤ ਕੱਟ ਕੇ ਪਾ ਦਿਓ । ਇਸ ਨੂੰ 10 ਮਿੰਟ ਤੱਕ ਉਬਲਣ ਦਿਓ ਤੇ ਫਿਰ ਛਾਣ ਕੇ ਪੀ ਲਵੋ ।

ਕੇਲੇ ਦੀ ਚਾਹ ਦੇ ਫਾਇਦੇ

ਗੂੜ੍ਹੀ ਨੀਂਦ ਤੋਂ ਇਲਾਵਾ ਕੇਲੇ ਦੀ ਚਾਹ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ।

ਤਣਾਅ ਦੂਰ ਕਰੇ

ਤਣਾਅ ਜਾਂ ਚਿੰਤਾ ਰੋਗ ਅੱਜ-ਕੱਲ੍ਹ ਸਿਹਤ ਨਾਲ ਜੁੜਿਆ ਬਹੁਤ ਵੱਡਾ ਵਿਸ਼ਾ ਬਣ ਚੁੱਕਿਆ ਹੈ। ਕੇਲੇ ਦੀ ਚਾਹ ਵਿੱਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸ਼ਾਂਤ ਰੱਖਦੇ ਹਨ। ਦਿਮਾਗ ਨੂੰ ਤਾਕਤ ਦਿੰਦੇ ਹਨ,ਕੇਲੇ ਦੀ ਚਾਹ ਪੀਣੀ ਤਣਾਅ ਨਾਲ ਲੜਨ ਵਿੱਚ ਮਦਦ ਕਰਦੀ ਹੈ ਤੇ ਸਾਡੀ ਸੋਚਣ ਦੀ ਸ਼ਕਤੀ ਨੂੰ ਵਧਾਉਂਦੀ ਹੈ ।

ਪਾਚਨ ਕਿਰਿਆ ਠੀਕ ਕਰੇ

ਬਹੁਤ ਸਾਰੀਆਂ ਬਿਮਾਰੀਆਂ ਪੇਟ ਨਾਲ ਜੁੜੀਆਂ ਹੁੰਦੀਆਂ ਹਨ। ਕੇਲੇ ਦੀ ਚਾਹ ਪਾਚਨ ਬਿਹਤਰ ਬਣਾਉਂਦੀ ਹੈ ।ਇਹ ਪਚਣ ਵਿੱਚ ਬਹੁਤ ਆਸਾਨ ਹੁੰਦੀ ਹੈ ਅਤੇ ਖਾਣਾ ਪਚਾਉਣ ਵਾਲੇ ਅੰਜ਼ਾਇਮ ਸਾਡੇ ਸਰੀਰ ਵਿੱਚ ਵਧਾਉਂਦੀ ਹੈ ।

ਬਲੱਡ ਪ੍ਰੈਸ਼ਰ ਠੀਕ ਕਰੇ

ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਕੋਈ ਸਮੱਸਿਆ ਹੈ ਤਾਂ ਕੇਲੇ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਇਹ ਖ਼ੂਨ ਦੇ ਵਿੱਚ ਸਾਰੀਆਂ ਅਸ਼ੁੱਧੀਆਂ ਨੂੰ ਠੀਕ ਕਰਦੀ ਹੈ ਅਤੇ ਖੂਨ ਵਿਚ ਥੱਕੇ ਨਹੀਂ ਜੰਮਣ ਦਿੰਦੀ।

ਬਜ਼ੁਰਗਾਂ ਲਈ ਫਾਇਦੇਮੰਦ

ਕੇਲੇ ਦੀ ਚਾਹ ਬਜ਼ੁਰਗਾਂ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਅੰਦਰ ਵਿਟਾਮਿਨ C ਵਿਟਾਮਿਨ B ਅਤੇ ਫਾਈਬਰ ਹੁੰਦੇ ਹਨ, ਜੋ ਵੱਧਦੀ ਉਮਰ ਦੇ ਵਿੱਚ ਬਹੁਤ ਜ਼ਰੂਰੀ ਹੁੰਦੇ ਹਨ ।ਬਜ਼ੁਰਗਾਂ ਦੇ ਪੇਟ ਦੇ ਰੋਗਾਂ ਨੂੰ ਇਹ ਖਤਮ ਕਰਦੀ ਹੈ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਚੰਗੀ ਲੱਗੀ ਹੋਵੇ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਧੰਨਵਾਦ ।


Posted

in

by

Tags: