ਕਿੱਕਰ ਦੇ ਰੁੱਖ ਦੇ ਹੈਰਾਨ ਕਰਨ ਵਾਲੇ ਫਾਇਦੇ

ਕਿੱਕਰ ਜਿਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸੰਬੰਧੀ ਕਿੱਕਰ ਦੇ ਬਹੁਤੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ। ਕਿੱਕਰ ਕਫ਼-ਪਿੱਤ ਦਾ ਨਾਸ਼ ਕਰਦੀ ਹੈ। ਇਸ ਦੀ ਗੂੰਦ ਪਿੱਤ-ਵੱਤ ਖ਼ਤਮ ਕਰਦੀ ਹੈ ਤੇ ਜਲਨ ਦੂਰ ਕਰਨ, ਜ਼ਖਮ ਭਰਨ ਵਾਲਾ ਅਤੇ ਖ਼ੂਨ ਦੀ ਸਫ਼ਾਈ ਕਰਦੀ ਹੈ।ਇਸ ਦੀਆਂ ਪੱਤੀਆਂ, ਗੂੰਦ ਅਤੇ ਛਿੱਲ ਸਭ ਕੰਮ ਦੀਆਂ ਹਨ।ਇਹ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਹੋਰ ਕੀ ਲਾਭ ਹਨ।

1. ਡਾਇਰੀਏ ‘ਚ ਆਰਾਮ

ਕਿੱਕਰ ਦੇ ਵੱਖ-ਵੱਖ ਹਿੱਸੇ ਡਾਇਰੀਆ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੀਆਂ ਤਾਜ਼ੀਆਂ ਪੱਤੀਆਂ ਜ਼ੀਰੇ ਨਾਲ ਪੀਸ ਕੇ ਦਿਨ ‘ਚ ਤਿੰਨ ਵਾਰ ਇਸ ਦੀ 10 ਗਰਾਮ ਮਾਤਰਾ ਖਾਣ ਨਾਲ ਡਾਇਰੀਆ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਨਾਲ ਬਣਿਆ ਕਾੜ੍ਹਾ ਦਿਨ ‘ਚ 3 ਵਾਰ ਪੀਣ ਨਾਲ ਫ਼ਾਇਦਾ ਮਿਲਦਾ ਹੈ।

2. ਦੰਦਾਂ ਦੀ ਸਮੱਸਿਆ ਕਰੇ ਦੂਰ
ਰੋਜ਼ਾਨਾ ਕਿੱਕਰ ਦੀ ਦਾਤਣ ਬਣਾ ਕੇ ਚਿੱਥਣ ਨਾਲ ਲਾਭ ਮਿਲਦਾ ਹੈ। ਇਸ ਨਾਲ ਮਸੂੜ੍ਹਿਆਂ ਦੀ ਸੜਨ ਅਤੇ ਦੰਦਾਂ ‘ਚੋਂ ਖ਼ੂਨ ਨਿਕਲਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਦੰਦਾਂ ਦੀ ਸਫ਼ਾਈ ਲਈ 50 ਗਰਾਮ ਬਬੂਲ ਦਾ ਕੋਲ਼ਾ/ਰਾਖ, 20 ਗਰਾਮ ਰੋਸਟ ਕੀਤੀ ਫਟਕੜੀ ਅਤੇ 10 ਗਰਾਮ ਕਾਲਾ ਨਮਕ ਮਿਲਾ ਕੇ ਮੰਜਨ ਕਰੋ।
2.ਖਾਜ-ਖੁਜਲੀ ਤੋਂ ਆਰਾਮ

25 ਗਰਾਮ ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ ‘ਚ ਉਬਾਲ ਕੇ ਖੁਜਲੀ ਵਾਲੇ ਹਿੱਸੇ ਨੂੰ ਭਾਫ਼ ਨਾਲ ਸੇਕ ਦਿਓ। ਸੇਕ ਤੋਂ ਬਾਅਦ ਉਸ ਹਿੱਸੇ ‘ਤੇ ਘਿਉ ਲਾਓ। ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ਿਮਾ ਤੋਂ ਪੀੜਤ ਚਮੜੀ ‘ਤੇ ਲਗਾਉਣ ਨਾਲ ਵੀ ਲਾਭ ਮਿਲਦਾ ਹੈ।
3. ਦੰਦਾਂ ਦੀ ਸਮੱਸਿਆ ਕਰੇ ਦੂਰ

ਰੋਜ਼ਾਨਾ ਕਿੱਕਰ ਦੀ ਦਾਤਣ ਬਣਾ ਕੇ ਚਿੱਥਣ ਨਾਲ ਲਾਭ ਮਿਲਦਾ ਹੈ। ਇਸ ਨਾਲ ਮਸੂੜ੍ਹਿਆਂ ਦੀ ਸੜਨ ਅਤੇ ਦੰਦਾਂ ‘ਚੋਂ ਖ਼ੂਨ ਨਿਕਲਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਦੰਦਾਂ ਦੀ ਸਫ਼ਾਈ ਲਈ 50 ਗਰਾਮ ਬਬੂਲ ਦਾ ਕੋਲ਼ਾ/ਰਾਖ, 20 ਗਰਾਮ ਰੋਸਟ ਕੀਤੀ ਫਟਕੜੀ ਅਤੇ 10 ਗਰਾਮ ਕਾਲਾ ਨਮਕ ਮਿਲਾ ਕੇ ਮੰਜਨ ਕਰੋ।

4. ਟਾਂਸਿਲ

ਕਿੱਕਰ ਦੀ ਛਿੱਲ ਦੇ ਗਰਮ ਕਾੜ੍ਹੇ ‘ਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਟਾਂਸਿਲ ਤੁਰੰਤ ਠੀਕ ਹੁੰਦਾ ਹੈ।

5.ਗਵਾਹਰਨੀ ਜਾਂ ਅੱਖ ਆਉਣਾ

ਰਾਤ ਨੂੰ ਸੌਣ ਤੋਂ ਪਹਿਲਾਂ ਗਵਾਹਰਨੀ ਵਾਲੀਆਂ ਅੱਖਾਂ ‘ਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਅਤੇ ਇਸ ਨੂੰ ਕਿਸੇ ਸਾਫ਼ ਕੱਪੜੇ ਨਾਲ ਬੰਨ੍ਹ ਦਿਓ। ਅਗਲੇ ਦਿਨ ਅੱਖਾਂ ‘ਚੋਂ ਲਾਲੀ ਅਤੇ ਦਰਦ ਦੂਰ ਹੋ ਜਾਏਗਾ।

6. ਅੱਖਾਂ ‘ਚੋਂ ਪਾਣੀ ਆਉਣਾ

250 ਗਰਾਮ ਬਬੂਲ ਦੀਆਂ ਪੱਤੀਆਂ ਨੂੰ ਪਾਣੀ ‘ਚ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਪਾਣੀ ਇੱਕ ਚੌਥਾਈ ਨਾ ਰਹਿ ਜਾਏ। ਫਿਰ ਇਸ ਪਾਣੀ ‘ਚ ਹੋਰ ਸਾਫ਼ ਪਾਣੀ ਮਿਲਾ ਕੇ ਕਿਸੇ ਬੋਤਲ ‘ਚ ਭਰ ਕੇ ਰੱਖ ਲਓ। ਰੋਜ਼ ਸਵੇਰੇ-ਸ਼ਾਮ ਇਸ ਪਾਣੀ ਨਾਲ ਅੱਖਾਂ ਦੀਆਂ ਪਲਕਾਂ ਧੋਵੋ ਅਤੇ ਫ਼ਰਕ ਦੇਖੋ।

7. ਲਿਊਕੋਰੀਆ ‘ਚ ਦੇਵੇ ਲਾਭ

ਔਰਤਾਂ ਨੂੰ ਆਮ ਤੌਰ ‘ਤੇ ਲਿਊਕੋਰੀਆ ਦੀ ਸਮੱਸਿਆ ਰਹਿੰਦੀ ਹੈ। ਇਸ ਦੇ ਇਲਾਜ ਲਈ ਕਿੱਕਰ ਦੀ ਛਿੱਲ ਦਾ ਕਾੜ੍ਹਾ ਬਣਾ ਕੇ ਪੀਓ।

8. ਖਾਂਸੀ ‘ਚ ਲਾਭਦਾਇਕ

ਕਿੱਕਰ ਦੀਆਂ ਮੁਲਾਇਮ ਪੱਤੀਆਂ ਨੂੰ ਪਾਣੀ ‘ਚ ਉਬਾਲ ਕੇ ਦਿਨ ‘ਚ ਤਿੰਨ ਵਾਰ ਪੀਣ ਨਾਲ ਖਾਂਸੀ ਅਤੇ ਛਾਤੀ ਦਾ ਦਰਦ ਠੀਕ ਹੁੰਦਾ ਹੈ। ਚਾਹੋ ਤਾਂ ਇਸ ਦੀ ਗੂੰਦ ਨੂੰ ਮੂੰਹ ‘ਚ ਰੱਖ ਕੇ ਚੂਸ ਵੀ ਸਕਦੇ ਹੋ।

9. ਸੱਟ ਜਾਂ ਸੜਨ ‘ਤੇ ਲਾਭਦਾਇਕ

ਬਬੂਲ ਦੀਆਂ ਪੱਤੀਆਂ ਨੂੰ ਜ਼ਖਮ ‘ਤੇ ਜਾਂ ਸੜੀ ਥਾਂ ‘ਤੇ ਲਗਾਉਣ ਲਈ ਵਰਤਿਆ ਜਾਂਦਾ ਹੈ। ਇਸ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਹਿੱਸਾ ਸੜ ਜਾਏ ਤਾਂ ਉਸ ਥਾਂ ‘ਤੇ ਬਬੂਲ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ। ਆਰਾਮ ਮਿਲੇਗਾ।


Posted

in

by

Tags:

Comments

Leave a Reply

Your email address will not be published. Required fields are marked *