ਕਮਰ ਦਰਦ ਹੋਣ ਦੇ ਕਾਰਨ ਅਤੇ ਦੂਰ ਕਰਨ ਦੇ ਘਰੇਲੂ ਨੁਸਖੇ

ਵਧਦੀ ਉਮਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਅਤੇ ਦਰਦ ਲੈ ਕੇ ਆਉਂਦੀ ਹੈ । ਇਨ੍ਹਾਂ ਵਿੱਚੋਂ ਸਭ ਤੋਂ ਭਿਆਨਕ ਅਤੇ ਆਮ ਦਰਦ ਹੈ ਕਮਰ ਦਾ ਦਰਦ।

ਕਮਰ ਦਰਦ ਹੋਣ ਦੇ ਮੁੱਖ ਕਾਰਨ

  • ਵਜ਼ਨ ਲੋੜ ਤੋਂ ਵੱਧ ਹੋਣਾ
  • ਭਾਰੀ ਵਜ਼ਨ ਉਠਾਉਣ
  • ਗਲਤ ਤਰੀਕੇ ਨਾਲ ਸੌਣਾ, ਉਲਟਾ ਸੌਣਾ ਜਾਂ ਪੇਟ ਦੇ ਬਲ ਸੌਣਾ
  • ਮਾਸਪੇਸ਼ੀਆਂ ਵਿੱਚ ਖਿਚਾਅ

ਕਮਰ ਦਰਦ ਦੂਰ ਕਰਨ ਦੇ ਪੰਜ ਘਰੇਲੂ ਉਪਾਅ

ਸਰੋਂ ਦਾ ਤੇਲ ਅਤੇ ਲਸਣ

3 ਤੋਂ 5 ਚਮਚ ਸਰ੍ਹੋਂ ਦਾ ਤੇਲ ਅਤੇ 5 ਲੱਸਣ ਦੀਆਂ ਕਲੀਆਂ ਇਕੱਠੀਆਂ ਗਰਮ ਕਰੋ । ਉਦੋਂ ਤੱਕ ਕਰਮ ਕਰਦੇ ਰਹੋ ਜਦੋਂ ਤੱਕ ਕਾਲੀਆਂ ਨਾ ਹੋ ਜਾਣ । ਉਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਦਿਓ ਅਤੇ ਠੰਡਾ ਹੋਣ ਪਿੱਛੋਂ ਦਰਦ ਵਾਲੀ ਜਗ੍ਹਾ ਤੇ ਇਸ ਦੀ ਮਾਲਿਸ਼ ਕਰੋ ।

ਅਜਵਾਇਨ

ਅੱਧਾ ਚਮਚ ਅਜਵਾਇਨ ਪਹਿਲਾਂ ਤਵੇ ਤੇ ਹਲਕੀ ਗਰਮ ਕਰਕੇ, ਠੰਢਾ ਹੋ ਜਾਣ ਮਗਰੋਂ ਇਸਦਾ ਸੇਵਨ ਕਰੋ। ਇਸ ਨੂੰ ਹੌਲੀ ਹੌਲੀ ਚਬਾ ਕੇ ਖਾਓ ਤੇ ਉੱਪਰੋਂ ਹਲਕਾ ਗੁਣਗੁਣਾ ਪਾਣੀ ਇੱਕ ਗਲਾਸ ਪੀ ਲਵੋ ।

ਗਰਮ ਨਾਮਕ ਦਾ ਸੇਕ

ਗਰਮ ਨਮਕ ਦਾ ਸੇਕ ਵੀ ਕਮਰ ਦਰਦ ਲਈ ਚੰਗਾ ਹੁੰਦਾ ਹੈ ਇਸ ਲਈ ਨਮਕ ਗਰਮ ਕਰੋ ਅਤੇ ਕਿਸੇ ਕੱਪੜੇ ਜਾਂ ਤੌਲੀਏ ਵਿਚ ਲਪੇਟ ਕੇ ਕਮਰ ਤੇ ਉਸ ਦਾ ਸੇਕ ਦਿਓ ।

ਗਰਮ ਅਤੇ ਠੰਢਾ

ਜੇ ਤੁਹਾਡਾ ਕਮਰ ਦਰਦ ਖ਼ਤਮ ਨਹੀਂ ਹੋ ਰਿਹਾ। ਇਸ ਲਈ ਗਰਮ ਅਤੇ ਠੰਡੇ ਦੇ ਮਿਸ਼ਰਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।ਪਹਿਲਾਂ ਗਰਮ ਪਾਣੀ ਨਾਲ ਟਕੋਰ ਕਰੋ ਫਿਰ ਕਮਰ ਉੱਤੇ ਬਰਫ ਲਗਾਓ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ ਜੀ ।


Posted

in

by

Tags: