ਕਮਰ ਦਰਦ , ਜੋੜਾਂ ਦੇ ਦਰਦ , ਖੂਨ ਦੀ ਕਮੀ ਅਤੇ ਸਰੀਰਕ ਕਮਜ਼ੋਰੀ ਲਈ ਘਰੇਲੂ ਉਪਾਅ

ਕਮਰ ਦਰਦ , ਜੋੜਾਂ ਦੇ ਦਰਦ , ਖੂਨ ਦੀ ਕਮੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਅੱਜ ਕੱਲ੍ਹ ਆਮ ਹੋ ਗਈਆਂ ਹਨ । ਅੱਜ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਬੀਮਾਰੀਆਂ ਨਾਲ ਪੀੜਤ ਹਨ । ਇਸ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਦਵਾਈਆਂ ਦਾ ਸਹਾਰਾ ਲੈ ਰਹੇ ਹਨ ।

ਜੇਕਰ ਅਸੀਂ ਘਰੇਲੂ ਨੁਸਖੇ ਅਪਣਾਈਏ ਤਾਂ ਇਹ ਬਿਮਾਰੀਆਂ ਦੂਰ ਕਰ ਸਕਦੇ ਹਾਂ ।

ਸਵੇਰੇ ਖਾਲੀ ਪੇਟ ਕਿਸ਼ਮਿਸ਼ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਕਿਉਂਕਿ ਕਿਸ਼ਮਿਸ਼ ਵਿੱਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ । ਜੋ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ । ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਖੂਨ ਅਤੇ ਕਮਜ਼ੋਰੀ ਦੂਰ ਹੁੰਦੀ ਹੈ ।

ਕਿਉਂਕਿ ਕਿਸ਼ਮਿਸ਼ ਵਿੱਚ ਆਇਰਨ , ਪੋਟਾਸ਼ੀਅਮ , ਮੈਗਨੀਸ਼ੀਅਮ , ਫਾਈਬਰ ਅਤੇ ਕੈਲਸ਼ੀਅਮ ਜਿਹੇ ਤੱਤ ਮੌਜੂਦ ਹੁੰਦੇ ਹਨ । ਕਿਸ਼ਮਿਸ਼ ਵਿੱਚ ਦੁੱਧ ਵਾਲੇ ਸਭ ਤੱਤ ਮੌਜੂਦ ਹੁੰਦੇ ਹਨ ।

ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਕਮਰ ਦਰਦ, ਜੋੜਾਂ ਦੇ ਦਰਦ, ਖੂਨ ਦੀ ਕਮੀ ਅਤੇ ਸਰੀਰਕ ਕਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ ।

ਘਰੇਲੂ ਨੁਸਖਾ

1.ਕਿਸ਼ਮਿਸ਼-100 ਗ੍ਰਾਮ

2.ਸ਼ਹਿਦ-100 ਗ੍ਰਾਮ

ਕਿਸ਼ਮਿਸ਼ ਅਤੇ ਸ਼ਹਿਦ ਉੱਪਰ ਦੱਸੀ ਮਾਤਰਾ ‘ਚ ਮਿਲਾਓ । ਕਿਸ਼ਮਿਸ਼ ਸ਼ਹਿਦ ਵਿੱਚ ਚੰਗੀ ਤਰ੍ਹਾਂ ਭਿੱਜ ਜਾਣ । ਹੁਣ ਇਸ ਮਿਸ਼ਰਣ ਨੂੰ ਇਕ ਕੱਚ ਦੇ ਬਰਤਨ ਵਿੱਚ ਪਾ ਕੇ ਢੱਕਣ ਲਗਾ ਕੇ 2 ਦਿਨ ਲਈ ਰੱਖ ਦਿਓ । ਹੁਣ 2 ਦਿਨ ਬਾਅਦ ਤੁਹਾਡੀ ਦਵਾਈ ਤਿਆਰ ਹੈ ।

ਸੇਵਨ ਕਰਨ ਦਾ ਤਰੀਕਾ

ਰੋਜ਼ਾਨਾ ਸਵੇਰੇ ਸਭ ਤੋਂ ਪਹਿਲਾਂ ਇਸ ਬਰਤਨ ਨੂੰ ਹਿਲਾਓ ਜਿਸ ਨਾਲ ਕਿਸ਼ਮਿਸ਼ ਅਤੇ ਸ਼ਹਿਦ ਚੰਗੀ ਤਰ੍ਹਾਂ ਮਿਲ ਜਾਣ । ਉਸ ਤੋਂ ਬਾਅਦ 4 ਦਾਣੇ ਕਿਸ਼ਮਿਸ਼ ਦੇ ਸਵੇਰੇ ਖਾਲੀ ਪੇਟ ਲਓ । ਇਸ ਤੋਂ ਬਾਅਦ ਇਕ ਗਿਲਾਸ ਗਰਮ ਦੁੱਧ ਪੀ ਲਓ । ਇਸ ਨਾਲ ਤੁਹਾਡੀ ਕਮਰ ਦਰਦ , ਜੋੜਾਂ ਦੇ ਦਰਦ ਅਤੇ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ।

ਇਹ ਮਿਸ਼ਰਣ ਲੈਣ ਦੇ ਫਾਇਦੇ

ਖੂਨ ਦੀ ਕਮੀ

ਕਿਸ਼ਮਿਸ਼ ਵਿੱਚ ਆਇਰਨ ਦੀ ਮਾਤਰਾ ਮੌਜੂਦ ਹੁੰਦੀ ਹੈ । ਜਿਸ ਕਰਕੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ । ਰੋਜ਼ਾਨਾ ਇਹ ਮਿਸ਼ਰਣ ਲੈਣ ਨਾਲ ਸਾਨੂੰ ਅਨੀਮੀਆਂ ਜਿਹੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ ।

ਅਮਿਊਨਿਟੀ

ਕਿਸ਼ਮਿਸ਼ ਵਿੱਚ ਉਹ ਸਭ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੀ ਅਮਿਊਨਿਟੀ ਵਧਾਉਂਦੇ ਹਨ । ਜਿਸ ਨਾਲ ਸਾਡੇ ਸਰੀਰ ਵਿੱਚ ਬੈਕਟੀਰੀਆ ਅਤੇ ਇਨਫੈਕਸ਼ਨ ਨਾਲ ਲੜਨ ਦੀ ਸ਼ਕਤੀ ਵਧਦੀ ਹੈ ।

ਕਮਜ਼ੋਰੀ ਦੂਰ ਕਰੇ

ਕਿਸ਼ਮਿਸ਼ ਵਿੱਚ ਮੌਜੂਦ ਫਰਕਟੋਸ ਅਤੇ ਗੁਲੂਕੋਜ਼ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ । ਜਿਸ ਕਰਕੇ ਕਮਜ਼ੋਰੀ ਨਹੀਂ ਹੁੰਦੀ ।

ਕਬਜ਼ ਦੀ ਸਮੱਸਿਆ

ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਉਸ ਲਈ ਇਹ ਮਿਸ਼ਰਣ ਬਹੁਤ ਹੀ ਲਾਭਦਾਇਕ ਹੈ । ਕਿਉਂਕਿ ਇਹ ਮਿਸ਼ਰਣ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ।

ਕਿਸ਼ਮਿਸ਼ ਤੇ ਹੋਰ ਘਰੇਲੂ ਨੁਸਖੇ

ਵਜ਼ਨ ਨੂੰ ਵਧਾਉਣ ਲਈ

ਜੇਕਰ ਤੁਹਾਡਾ ਵਜ਼ਨ ਉਮਰ ਦੇ ਹਿਸਾਬ ਨਾਲ ਘੱਟ ਹੈ । ਤਾਂ ਰੋਜ਼ਾਨਾ ਰਾਤ ਨੂੰ 50 ਗ੍ਰਾਮ ਕਿਸ਼ਮਿਸ਼ ਭਿਓਂ ਕੇ ਰੱਖ ਦਿਓ । ਅਤੇ ਸਵੇਰੇ ਖਾਲੀ ਪੇਟ ਚਬਾ-ਚਬਾ ਕੇ ਖਾਓ । ਇਸ ਤਰ੍ਹਾਂ 2 ਮਹੀਨੇ ਕਰਨ ਨਾਲ ਤੁਹਾਡਾ ਵੀ ਵਜ਼ਨ ਵਧ ਜਾਵੇਗਾ । ਕਿਉਂਕਿ ਕਿਸ਼ਮਿਸ਼ ਵਿੱਚ ਕੈਲੋਰੀ ਦੀ ਕਾਫੀ ਮਾਤਰਾ ਹੁੰਦੀ ਹੈ ।

ਲੀਵਰ ਦੀ ਸਮੱਸਿਆ

ਜੇਕਰ ਤੁਹਾਨੂੰ ਲੀਵਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ 25-30 ਕਿਸ਼ਮਿਸ਼ ਦੁੱਧ ਵਿੱਚ ਉਬਾਲੋ । ਫਿਰ ਇਸ ਦੁੱਧ ਨੂੰ ਪੀ ਲਓ । ਇਸ ਨਾਲ ਸਰੀਰ ਵਿੱਚ ਖੂਨ ਦੀ ਕਮੀ , ਲੀਵਰ ਦੀ ਸਮੱਸਿਆ , ਬਦਹਜ਼ਮੀ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: