ਇਨ੍ਹਾਂ ਹਾਲਾਤਾਂ ਵਿੱਚ ਕਦੇ ਨਾ ਕਰੋ ਕੱਚੇ ਲਸਣ ਦਾ ਇਸਤੇਮਾਲ

ਲਸਣ ਦਾ ਇਸਤੇਮਾਲ ਖਾਣੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ । ਇਸ ਦੇ ਇਸਤੇਮਾਲ ਨਾਲ ਖਾਣੇ ਦਾ ਟੇਸਟ ਬਦਲ ਜਾਂਦਾ ਹੈ ਅਤੇ ਲਸਣ ਖਾਣੇ ਦਾ ਸੁਆਦ ਹੀ ਨਹੀਂ ਸਗੋਂ ਸਰੀਰ ਨੂੰ ਵੀ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਸਿਹਤ ਦਾ ਖਿਆਲ ਰੱਖਦਾ ਹੈ। ਸਵੇਰ ਦੇ ਸਮੇਂ ਖਾਲੀ ਪੇਟ ਲਸਣ ਦੀਆਂ 2 ਕਲੀਆਂ ਦਾ ਇਸਤੇਮਾਲ ਕਿਸੇ ਅਮ੍ਰਿਤ ਤੋਂ ਘੱਟ ਨਹੀਂ ।

ਆਯੁਰਵੇਦ ਵਿੱਚ ਲਸਣ ਬਾਰੇ ਕਿਹਾ ਗਿਆ ਹੈ ਕਿ ਇਸ ਦਾ ਸੇਵਨ ਕਰਨ ਨਾਲ ਲੋਕ ਜਵਾਨ ਬਣੇ ਰਹਿੰਦੇ ਹਨ। ਨਾਲ ਹੀ ਇਹ ਕਈ ਬੀਮਾਰੀਆਂ ਜਿਵੇਂ ਬਵਾਸੀਰ, ਕਬਜ਼,।ਕੰਨ ਦਾ ਦਰਦ, ਬਲੱਡ ਪ੍ਰੈਸ਼ਰ, ਭੁੱਖ ਵਧਾਉਣ ਲਈ ਵਰਤਿਆ ਜਾਂਦਾ ਹੈ। ਲੱਸਣ ਕੁਦਰਤੀ ਐਂਟੀਬਾਇਟਿਕ ਹੈ । ਜਿੱਥੇ ਲਸਣ ਦੇ ਏਨੇ ਫਾਇਦੇ ਹਨ ਉੱਥੇ ਕੁਝ ਹਲਾਤਾਂ ਵਿੱਚ ਕੱਚਾ ਲਸਣ ਖਾਣਾ ਕਈ ਵਾਰ ਹਾਨੀਕਾਰਕ ਵੀ ਹੁੰਦਾ ਹੈ ।

ਕਿੰਨਾ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਲਸਣ ਦਾ ਸੇਵਨ

ਲੋਅ ਬਲੱਡ ਪ੍ਰੈਸ਼ਰ

ਲਸਣ ਸਰੀਰ ਦੀਆਂ ਨਸਾਂ ਨੂੰ ਰਿਲੈਕਸ ਕਰਦਾ ਹੈ। ਜਿਸ ਨਾਲ ਉਹ ਫੈਲ ਜਾਂਦੀਆਂ ਹਨ। ਇਸ ਦੇ ਕਾਰਨ ਸਾਡਾ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਇਸ ਲਈ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਪਹਿਲਾਂ ਤੋਂ ਹੀ ਘਟਦਾ ਹੋਵੇ, ਉਨ੍ਹਾਂ ਲੋਕਾਂ ਲਈ ਕੱਚੇ ਲਸਣ ਦਾ ਸੇਵਨ ਵਰਜਿਤ ਹੈ ।

ਅਨੀਮੀਆ ਦੇ ਰੋਗੀ

ਲਸਣ ਸਾਡੇ ਸਰੀਰ ਵਿੱਚੋਂ ਫੈਟ ਬਰਨ ਕਰਨ ਦੇ ਨਾਲ ਨਾਲ ਲਹੂ ਦੇ ਕਣਾਂ ਨੂੰ ਵੀ ਬਰਨ ਕਰ ਦਿੰਦਾ ਹੈ। ਆਮ ਹਾਲਤਾਂ ਵਿੱਚ ਤਾਂ ਚੰਗੀ ਗੱਲ ਹੈ। ਕਿਉਂਕਿ ਇਸ ਨਾਲ ਨਵੇਂ ਲਹੂ ਕਣ ਹੋਰ ਤੇਜ਼ੀ ਨਾਲ ਬਣਦੇ ਹਨ । ਪਰ ਜਿੰਨਾ ਲੋਕਾਂ ਵਿੱਚ ਖੂਨ ਘੱਟ ਬਣਦਾ ਹੋਵੇ ਜਾਂ ਅਨੀਮੀਆਂ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ ।

ਲੀਵਰ ਦੀ ਸਮੱਸਿਆ

ਜਿਵੇਂ ਉੱਪਰ ਦੱਸਿਆ ਹੈ ਕਿ ਲੱਸਣ ਸਾਡੇ ਲਹੂ ਕਣਾਂ ਨੂੰ ਖਤਮ ਕਰਦਾ ਹੈ। ਪੁਰਾਣੇ ਲਹੂ ਕਣ ਵੀ ਲੀਵਰ ਦੇ ਵਿੱਚ ਨਸ਼ਟ ਹੁੰਦੇ ਹਨ ਅਤੇ ਨਵਿਆਂ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਇਸ ਲਈ ਲੀਵਰ ਦੀ ਕੋਈ ਸਮੱਸਿਆ ਹੈ ਤਾਂ ਕੱਚਾ ਲਸਣ ਦਾ ਇਸਤੇਮਾਲ ਕਦੇ ਨਾਂ ਕਰੋ ।

ਬਲੀਡਿੰਗ ਦੀ ਸਮੱਸਿਆ

ਜਿਨ੍ਹਾਂ ਲੋਕਾਂ ਦੇ ਸੱਟ ਵੱਜ ਜਾਣ ਤੋਂ ਖੂਨ ਛੇਤੀ ਨਾ ਰੁਕਦਾ ਹੋਵੇ। ਉਨ੍ਹਾਂ ਲੋਕਾਂ ਲਈ ਲੱਸਣ ਕੱਚੇ ਤੌਰ ਤੇ ਖਾਣਾ ਮਨਾ ਹੈ। ਕਿਉਂਕਿ ਇਹ ਬਲੀਡਿੰਗ ਦੀ ਸਮੱਸਿਆ ਵਿੱਚ ਹੋਰ ਵਾਧਾ ਕਰਦਾ ਹੈ ।

ਪੇਟ ਦੀਆਂ ਸਮੱਸਿਆ ਵਿੱਚ ਵਾਧਾ

ਕਈ ਲੋਕਾਂ ਨੂੰ ਲਸਣ ਖਾਣ ਤੇ ਮੂੰਹ ਵਿੱਚ ਜਲਨ ਹੁੰਦੀ ਹੈ। ਅਤੇ ਇਹ ਪੇਟ ਦੀ ਜਲਣ, ਡਕਾਰ, ਗੈਸ, ਡਾਈਰੀਆ ਵਿੱਚ ਵਾਧਾ ਕਰਦਾ ਹੈ । ਜੇ ਮੂੰਹ ਵਿੱਚ ਜਲਣ ਹੋਵੇ ਜਾਂ ਗੈਸ ਦੀ ਸਮੱਸਿਆ ਹੈ ਤਾਂ ਕਦੇ ਕੱਚਾ ਲਸਣ ਨਾ ਖਾਓ ।

ਉੱਪਰ ਦੱਸੀਆਂ ਹੋਈਆਂ ਗੱਲਾਂ ਦਾ ਇਹ ਮਤਲਬ ਬਿਲਕੁਲ ਨਹੀਂ ਤੁਸੀਂ ਲਸਣ ਦੀ ਵਰਤੋਂ ਪੂਰੀ ਤਰਾਂ ਬੰਦ ਕਰ ਦਿਓ। ਇਹ ਸਭ ਜਾਣਕਾਰੀ ਕੱਚਾ ਲਸਣ ਖਾਣ ਵਾਲੇ ਲੋਕਾਂ ਲਈ ਹੈ। ਲਸਣ ਨੂੰ ਸਬਜ਼ੀ, ਦਾਲ ਵਿੱਚ ਵਰਤ ਸਕਦੇ ਹੋ। ਉਸਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਚੰਗੀ ਲੱਗੀ ਹੋਵੇ ਇਸ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: