ਜੇਕਰ ਇਹ 5 ਸਮੱਸਿਆਵਾਂ ਹਨ ਤਾਂ ਭੁੱਲ ਕੇ ਵੀ ਨਾ ਕਰੋ , ਅਨਾਰ ਦਾ ਸੇਵਨ ।

ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ , ਹੋਵੇ ਵੀ ਕਿਉਂ ਨਾ ਇਨ੍ਹਾਂ ਅੰਦਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ । ਜੋ ਸਾਡੀ ਸਿਹਤ ਲਈ ਫ਼ਾਇਦੇਮੰਦ ਤੇ ਗੁਣਕਾਰੀ ਹੁੰਦੇ ਹਨ । ਜਦੋਂ ਵੀ ਅਸੀਂ ਬਿਮਾਰ ਹੁੰਦੇ ਹਾਂ , ਤਾਂ ਡਾਕਟਰ ਸਾਨੂੰ ਫਲ ਖਾਣ ਦੀ ਸਲਾਹ ਦਿੰਦੇ ਹਨ ।

ਇਨ੍ਹਾਂ ਫਾਇਦੇਮੰਦ ਫਲਾਂ ਵਿੱਚੋਂ ਇੱਕ ਹੈ ਅਨਾਰ । ਅਨਾਰ ਖਾਣਾ ਬਹੁਤ ਲੋਕਾਂ ਨੂੰ ਪਸੰਦ ਹੁੰਦਾ ਹੈ । ਇਹ ਸਰੀਰ ਨੂੰ ਤਾਕਤ ਦਿੰਦਾ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਅਨਾਰ ਖਾਣਾ ਸਿਹਤ ਲਈ ਕੁਝ ਹਾਲਾਤਾਂ ਵਿੱਚ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ।ਆਓ ਹੁਣ ਗੱਲ ਕਰਦੇ ਹਾਂ , ਅਜਿਹੇ ਕਿਹੜੀਆਂ ਸਮੱਸਿਆਵਾਂ ਹਨ । ਜਿਨ੍ਹਾਂ ਵਿੱਚ ਅਨਾਰ ਸਿਹਤ ਲਈ ਨੁਕਸਾਨ ਦਾਇਕ ਹੋ ਸਕਦਾ ਹੈ ।

ਉਹ ਸਮੱਸਿਆਵਾਂ ਜਿਨ੍ਹਾਂ ਵਿੱਚ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ।

ਬਲੱਡ ਪ੍ਰੈਸ਼ਰ

ਜੇ ਕਿਸੇ ਦਾ ਬਲੱਡ ਪ੍ਰੈਸ਼ਰ ਕੰਟਰੋਲ ਤੋਂ ਬਾਹਰ ਹੈ ਅਤੇ ਉਹ ਕਾਬੂ ਵਿੱਚ ਨਹੀਂ ਆ ਰਿਹਾ , ਤਾਂ ਡਾਕਟਰ ਅਜਿਹੇ ਮਰੀਜ਼ਾਂ ਨੂੰ ਅਨਾਰ ਖਾਣ ਦੀ ਸਲਾਹ ਦਿੰਦੇ ਹਨ । ਅਨਾਰ ਖਾਣ ਨਾਲ ਖੂਨ ਦਾ ਦਬਾਅ ਘੱਟ ਹੋ ਜਾਂਦਾ ਹੈ । ਪਰ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਘਟਦਾ ਹੋਵੇ , ਤਾਂ ਉਸ ਸਮੇਂ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ । ਕਿਉਂਕਿ ਅਨਾਰ ਖਾਣਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ ।

ਐਲਰਜੀ

ਅੈਲਰਜੀ ਦੇ ਮਰੀਜ਼ਾਂ ਲਈ ਅਨਾਰ ਖਾਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ । ਕਿਉਂਕਿ ਇਸ ਦੇ ਅੰਦਰ ਕੁਝ ਅਜਿਹੇ ਤੱਤ ਹੁੰਦੇ ਹਨ , ਜੇ ਤੁਹਾਨੂੰ ਪਹਿਲਾਂ ਤੋਂ ਕਿਸੇ ਚੀਜ਼ ਤੋਂ ਅੈਲਰਜੀ ਹੈ , ਤਾਂ ਇਹ ਉਸ ਨੂੰ ਵਧਾ ਸਕਦੇ ਹਨ ।

ਖਾਂਸੀ

ਜੇ ਖੰਘ ਲੱਗੀ ਹੋਈ ਹੈ , ਤਾਂ ਅਨਾਰ ਖਾਣ ਨਾਲ ਇਹ ਵੱਧ ਵੀ ਸਕਦੀ ਹੈ । ਇਸ ਲਈ ਖਾਂਸੀ ਦੇ ਦਿਨਾਂ ਵਿੱਚ ਕਦੇ ਵੀ ਅਨਾਰ ਦਾ ਸੇਵਨ ਨਾ ਕਰੋ ।

ਕਬਜ਼ ਜਾਂ ਬਵਾਸੀਰ

ਜੇਕਰ ਤੁਹਾਨੂੰ ਕਬਜ਼ ਜਾਂ ਫਿਰ ਬਵਾਸੀਰ ਦੀ ਸਮੱਸਿਆ ਹੈ ਤਾਂ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ । ਵੈਸੇ ਤਾਂ ਅਨਾਰ ਖਾਣ ਨਾਲ ਕਬਜ਼ ਨਹੀਂ ਹੁੰਦੀ । ਪਰ ਜੇ ਕਬਜ਼ ਹੋਵੇ , ਇਸ ਦੌਰਾਨ ਇਹ ਸਰੀਰ ਅੰਦਰ ਕਬਜ਼ ਵਿੱਚ ਵਾਧਾ ਕਰਦਾ ਹੈ । ਬਵਾਸੀਰ ਦੇ ਮਰੀਜ਼ ਇਸ ਦਾ ਸੇਵਨ ਭੁੱਲ ਕੇ ਵੀ ਨਾ ਕਰਨ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਜਾਣਕਾਰੀ ਨਾਲ ਜੁੜੇ ਰਹਿਣ ਦੇ ਲਈ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: