ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਗੋਰਾ ਅਤੇ ਬੇਦਾਗ ਚਿਹਰਾ

ਗੋਰੀ ਅਤੇ ਬੇਦਾਗ ਤਵਚਾ ਪਾਉਣ ਲਈ ਲੋਕ ਮਹਿੰਗੇ ਤੋਂ ਮਹਿੰਗੇ ਬਿਊਟੀ ਪ੍ਰੋਡਕਟਸ ਅਤੇ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹਨ । ਪਰ ਇਨ੍ਹਾਂ ਨਾਲ ਪਰਮਾਨੈਂਟ ਗੋਰੀ ਤਵਚਾ ਨਹੀਂ ਮਿਲਦੀ ਅਤੇ ਹੋਰ ਸਕਿਨ ਪ੍ਰਾਬਲਮਸ ਹੋ ਜਾਂਦੀਆਂ ਹਨ । ਕਿਉਂਕਿ ਬਿਊਟੀ ਪ੍ਰੋਡਕਟਸ ਅਤੇ ਟ੍ਰੀਟਮੈਂਟ ਚਮੜੀ ਦੀ ਬਾਹਰਲੀ ਪਰਤ ਤੇ ਮੈਲਾਨਿਨ ਨਾਮ ਦੇ ਤੱਤ ਨੂੰ ਰੋਕ ਦਿੰਦੇ ਹਨ ਜਿਸ ਨਾਲ ਰੰਗ ਤਾਂ ਗੋਰਾ ਲੱਗਦਾ ਹੈ ਪਰ ਸਕਿਨ ਪ੍ਰਾਬਲਮਸ ਹੋ ਜਾਂਦੀਆਂ ਹਨ ।

ਘਰੇਲੂ ਨੁਸਖੇ ਅਪਣਾ ਕੇ ਨਾ ਸਿਰਫ ਗੋਰਾ ਰੰਗ ਬਲਕਿ ਚਿਹਰੇ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਦੂਰ ਕਰ ਸਕਦੇ ਹੋ ।ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ ਤੋਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਦਾਦੀ ਮਾਂ ਦੇ ਨੁਸਖੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬੇਦਾਗ ਅਤੇ ਗੋਰੀ ਤਵੱਚਾ ਪਾ ਸਕਦੇ ਹੋ ।

ਹਲਦੀ

ਚਿਹਰੇ ਦਾ ਰੰਗ ਗੋਰਾ ਅਤੇ ਬੇਦਾਗ ਪਾਉਣ ਲਈ ਹਲਦੀ ਵਿੱਚ ਬੇਸਨ , ਦੁੱਧ , ਮਲਾਈ ਅਤੇ ਆਟਾ ਵੀ ਮਿਲਾ ਸਕਦੇ ਹੋ । ਰੋਜ਼ਾਨਾ ਇਸ ਨੂੰ 10 ਮਿੰਟ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਗੋਰਾ ਹੋ ਜਾਵੇਗਾ ਅਤੇ ਦਾਗ ਧੱਬੇ ਵੀ ਠੀਕ ਹੋ ਜਾਣਗੇ ।

ਬਾਦਾਮ

ਰੋਜ਼ਾਨਾ ਰਾਤ ਨੂੰ 5-6 ਬਦਾਮ ਭਿਓਂ ਕੇ ਰੱਖੋ ਅਤੇ ਸਵੇਰੇ ਛਿੱਲ ਕੇ ਇਨ੍ਹਾਂ ਦਾ ਪੇਸਟ ਬਣਾ ਲਓ । ਇਸ ਪੇਸਟ ਵਿਚ ਇੱਕ ਚਮਚ ਸ਼ਹਿਦ ਮਿਲਾ ਕੇ ਸਕਰਬ ਦੀ ਤਰ੍ਹਾਂ ਇਸਤੇਮਾਲ ਕਰੋ । ਤੁਹਾਨੂੰ ਕੁਝ ਦਿਨਾਂ ਵਿੱਚ ਹੀ ਫਰਕ ਨਜ਼ਰ ਆਵੇਗਾ ।

ਚੰਦਨ

ਚੰਦਨ ਪਾਊਡਰ ਵਿੱਚ ਇੱਕ ਚਮਚ ਨਿੰਬੂ ਦਾ ਰਸ ਅਤੇ ਇਕ ਚਮਚ ਟਮਾਟਰ ਦਾ ਰਸ ਮਿਲਾ ਕੇ ਚਿਹਰੇ ਤੇ 10-15 ਮਿੰਟ ਲਗਾਓ । ਫਿਰ ਤਾਜ਼ੇ ਪਾਣੀ ਨਾਲ ਧੋ ਲਓ । ਰੋਜ਼ਾਨਾ ਇਸ ਤਰ੍ਹਾਂ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ ਅਤੇ ਅੈਲਰਜੀ , ਪਿੰਪਲਸ ਜਿਹੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ।

ਟਮਾਟਰ

ਇੱਕ ਟਮਾਟਰ ਅਤੇ 2 ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ । ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਓ ਜਦੋਂ ਸੁੱਕ ਜਾਵੇ ਤਾਂ ਠੰਡੇ ਪਾਣੀ ਨਾਲ ਧੋ ਲਓ । ਨਹਾਉਣ ਤੋਂ ਪਹਿਲਾਂ ਹਰ ਦੂਜੇ ਦਿਨ ਇਸ ਪੇਸਟ ਨੂੰ ਲਗਾਓ । ਟਮਾਟਰ ਵਿਚ ਲਾਈਕੋਪੀਨ ਹੁੰਦਾ ਹੈ ਜੋ ਚਿਹਰੇ ਤੇ ਨਿਖਾਰ ਲਿਆਉਂਦਾ ਹੈ ਅਤੇ ਟੈਨਿੰਗ ਨੂੰ ਵੀ ਘੱਟ ਕਰਦਾ ਹੈ ।

ਗ੍ਰੀਨ ਟੀ

ਗ੍ਰੀਨ ਟੀ ਦੇ ਪਾਊਡਰ ਵਿੱਚ ਇੱਕ ਚਮਚ ਨਿੰਬੂ ਦਾ ਰਸ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ । ਇਸ ਪੇਸਟ ਨੂੰ ਪੰਦਰਾਂ ਮਿੰਟ ਚਿਹਰੇ ਤੇ ਲਗਾਓ ਅਤੇ ਫਿਰ ਧੋ ਲਓ ।ਕੁਝ ਦਿਨਾਂ ਵਿੱਚ ਹੀ ਰੰਗ ਸਾਫ ਅਤੇ ਗੋਰਾ ਹੋ ਜਾਵੇਗਾ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: