ਆਖਿਰ ਡਾਕਟਰ ਕਿਉਂ ਕਹਿੰਦੇ ਹਨ ਕਿ ਖਾਣਾ ਚਬਾ-ਚਬਾ ਕੇ ਖਾਓ

ਖਾਣਾ ਜਿੰਨਾ ਜ਼ਰੂਰੀ ਹੈ ਉਨ੍ਹਾਂ ਹੀ ਜ਼ਰੂਰੀ ਹੈ ਕਿ ਉਸ ਨੂੰ ਚਬਾ ਕੇ ਖਾਓ । ਹਰ ਬਿਮਾਰੀ ਸਾਡੇ ਖਾਣ-ਪੀਣ ਤੇ ਨਿਰਭਰ ਕਰਦੀ ਹੈ । ਇਹ ਗੱਲ ਤੁਸੀਂ ਬਚਪਨ ਤੋਂ ਸੁਣਦੇ ਆ ਰਹੇ ਹੋ ਕਿ ਖਾਣਾ ਹੌਲੀ-ਹੌਲੀ ਖਾਣਾ ਚਾਹੀਦਾ ਹੈ । ਹਰ ਡਾਕਟਰ ਵੀ ਇਹੀ ਸਲਾਹ ਦਿੰਦੇ ਹਨ । ਕਿ ਖਾਣਾ ਹਮੇਸ਼ਾ ਹੌਲੀ ਅਤੇ ਚਬਾ ਕੇ ਖਾਓ ।

ਇਸ ਤਰ੍ਹਾਂ ਖਾਣਾ ਖਾਣ ਨਾਲ ਸਾਡੀ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ । ਕਿਉਂ ਕੀ ਖਾਣਾ ਚਬਾ ਕੇ ਖਾਣ ਨਾਲ ਖਾਣੇ ਤੋਂ ਮਿਲਣ ਵਾਲਾ ਹਰ ਪੋਸ਼ਿਕ ਤੱਤ ਸਾਨੂੰ ਮਿਲਦਾ ਹੈ । ਜੇਕਰ ਅਸੀਂ ਖਾਣਾ ਬਹੁਤ ਹੀ ਜਲਦੀ ਜਾਂ ਫਿਰ ਚਬਾ ਕੇ ਨਹੀਂ ਖਾਂਦੇ ਤਾਂ ਸਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਸਾਨੂੰ ਹਰ ਖਾਣੇ ਦੀ ਬੁਰਕੀ ਨੂੰ 20-25 ਵਾਰ ਚਬਾ ਕੇ ਖਾਣਾ ਚਾਹੀਦਾ ਹੈ । ਖਾਣਾ ਚਬਾ ਕੇ ਖਾਣ ਨਾਲ ਪੇਟ ਜਲਦੀ ਭਰ ਜਾਂਦਾ ਹੈ । ਅਸੀਂ ਬੇਲੋੜੀ ਖਾਣਾ ਖਾਣ ਤੋਂ ਬਚ ਜਾਂਦੇ ਹਾਂ ।

ਹੁਣ ਗੱਲ ਕਰਦੇ ਹਾਂ ਕਿ ਖਾਣਾ ਹੌਲੀ-ਹੌਲੀ ਅਤੇ ਚਬਾ ਕੇ ਖਾਣ ਨਾਲ ਸਾਡੀ ਸਿਹਤ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ।

ਵਜ਼ਨ ਕੰਟਰੋਲ

ਜਲਦੀ-ਜਲਦੀ ਖਾਣਾ ਖਾਣ ਨਾਲ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਅਤੇ ਸਾਡੇ ਸਰੀਰ ਵਿਚ ਫੈਟ ਜਮਾਂ ਹੋਣ ਲੱਗਦੀ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ । ਜੇਕਰ ਤੁਸੀਂ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਖਾਣਾ ਹੌਲੀ-ਹੌਲੀ ਅਤੇ ਚਬਾ ਕੇ ਖਾਓ । ਇਸ ਨਾਲ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ ਅਤੇ ਮੋਟਾਪਾ ਕੰਟਰੋਲ ਰਹੇਗਾ

ਕਬਜ਼

ਖਾਣਾ ਹੌਲੀ ਹੌਲੀ ਅਤੇ ਚਬਾ ਕੇ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ।

ਪੇਟ ਦੇ ਰੋਗ

ਪੇਟ ਦੇ ਰੋਗ ਹਮੇਸ਼ਾ ਖਾਣ-ਪੀਣ ਕਰਕੇ ਹੀ ਹੁੰਦੇ ਹਨ । ਜੇਕਰ ਖਾਣਾ ਸਾਡੇ ਪੇਟ ਵਿੱਚ ਜਾ ਕੇ ਨਹੀਂ ਪਚਦਾ ਤਾਂ ਪੇਟ ਸੰਬੰਧੀ ਰੋਗ ਹੁੰਦੇ ਹਨ । ਖਾਣਾ ਹੌਲੀ-ਹੌਲੀ ਅਤੇ ਚਬਾ ਕੇ ਖਾਣ ਨਾਲ ਅਸੀਂ ਪੇਟ ਦੇ ਰੋਗਾਂ ਤੋਂ ਬਚ ਜਾਂਦੇ ਹਾਂ ।

ਦੰਦਾਂ ਦੇ ਰੋਗ

ਦੰਦਾਂ ਦੇ ਰੋਗ ਵੀ ਹਮੇਸ਼ਾ ਦੰਦਾਂ ਵਿੱਚ ਖਾਣਾ ਫਸਣ ਕਰਕੇ ਅਤੇ ਉਸ ਦੀ ਸਾਫ਼-ਸਫਾਈ ਨਾਂ ਕਰਨ ਕਰਕੇ ਹੁੰਦੇ ਹਨ। ਜੇਕਰ ਅਸੀਂ ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਵਾਂਗੇ ਤਾਂ ਉਹ ਸਾਡੇ ਦੰਦਾਂ ਵਿਚ ਨਹੀਂ ਫਸੇਗਾ ਅਤੇ ਉਹ ਸਾਫ਼ ਰਹਿਣਗੇ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧੋ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: