ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਦੇ ਘਰੇਲੂ ਨੁਸਖੇ

ਅੱਖਾਂ ਸਾਡੇ ਸਰੀਰ ਦਾ ਮੁੱਖ ਅੰਗ ਹੈ ।ਅੱਖਾਂ ਦੀ ਰੌਸ਼ਨੀ ਘੱਟ ਹੋਣ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ । ਅੱਜ ਇਸ ਤਰ੍ਹਾਂ ਦੇ ਨੁਸਖੇ ਦੱਸਾਂਗੇ ਜਿਸ ਨਾਲ ਅੱਖਾਂ ਦੀ ਨਿਗ੍ਹਾ ਨਿਗਾਹ ਤੇਜ ਕਰ ਸਕਦੇ ਹਾਂ ਅਤੇ ਅੱਖਾਂ ਨੂੰ ਤੰਦਰੁਸਤ ਬਣਾ ਸਕਦੇ ਹਾਂ ।

ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋਣ ਦੇ ਮੁੱਖ ਕਾਰਨ

ਅਨੁਵਾਂਸ਼ਿਕਤਾ ਦੇ ਕਾਰਨ ।

ਘੱਟ ਰੌਸ਼ਨੀ ਵਿੱਚ ਪੜ੍ਹਾਈ ਕਰਨਾ ।

ਅੱਖਾਂ ਦੀ ਸਾਫ ਸਫਾਈ ਦਾ ਧਿਆਨ ਨਾ ਰੱਖਣਾ ।

ਜ਼ਿਆਦਾ ਤਣਾਅ ਵਿੱਚ ਰਹਿਣਾ ।

ਟੀ ਵੀ ਅਤੇ ਕੰਪਿਊਟਰ ਤੇ ਜ਼ਿਆਦਾ ਸਮੇਂ ਤੱਕ ਕੰਮ ਕਰਨਾ ।

ਨੀਂਦ ਘੱਟ ਲੈਣਾ ।

ਅੱਖਾਂ ਦੀ ਨਿਗ੍ਹਾ ਤੇਜ਼ ਕਰਨ ਦੇ ਘਰੇਲੂ ਨੁਸਖੇ

ਸੌਂਫ , ਬਦਾਮ ਅਤੇ ਮਿਸ਼ਰੀ

ਸੌਂਫ , ਬਦਾਮ ਅਤੇ ਮਿਸ਼ਰੀ ਬਰਾਬਰ ਮਾਤਰਾ ਵਿੱਚ ਪੀਸ ਕੇ ਰੱਖ ਲਓ ਅਤੇ ਰੋਜ਼ਾਨਾ ਰਾਤ ਨੂੰ ਇੱਕ ਚਮਚ ਗਰਮ ਦੁੱਧ ਨਾਲ ਲਓ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ।

ਕਾਲੀ ਮਿਰਚ ਪਾਊਡਰ , ਘਿਓ ਅਤੇ ਮਿਸ਼ਰੀ

ਕਾਲੀ ਮਿਰਚ ਪਾਊਡਰ ਘਿਓ ਅਤੇ ਮਿਸ਼ਰੀ ਮਿਲਾ ਕੇ ਰੋਜ਼ਾਨਾ ਦਿਨ ਵਿੱਚ ਇੱਕ ਵਾਰ ਲਓ।

ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ ।

ਬਾਦਾਮ

ਰੋਜ਼ਾਨਾ ਰਾਤ ਨੂੰ 5-7 ਬਾਦਾਮ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਦਾ ਛਿਲਕਾ ਉਤਾਰ ਕੇ ਪੀਸ ਲਓ ਅਤੇ ਦੁੱਧ ਵਿੱਚ ਮਿਲਾ ਕੇ ਸੇਵਨ ਕਰੋ ।ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਨਿਗ੍ਹਾ ਤੇਜ਼ ਹੋ ਜਾਵੇਗੀ ।

ਸੇਬ ਦਾ ਮੁਰੱਬਾ ਜਾਂ ਸੇਬ ਦਾ ਰਸ

ਸੇਬ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸਾਨੂੰ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ ।

ਇੱਕ ਚਮਚ ਸੇਬ ਦਾ ਮੁਰੱਬਾ ਖਾ ਕੇ ਉੱਪਰ ਦੀ ਇੱਕ ਗਲਾਸ ਦੁੱਧ ਦਾ ਸੇਵਨ ਕਰੋ ।

ਅੱਖਾਂ ਦੀ ਨਿਗ੍ਹਾ ਤੇਜ਼ ਹੋ ਜਾਵੇਗੀ ।

ਸਵੇਰ ਸਮੇਂ ਨੰਗੇ ਪੈਰ ਘਾਹ ਤੇ ਤੁਰਨਾ

ਰੋਜ਼ਾਨਾ ਸਵੇਰੇ 10 ਮਿੰਟ ਹਰੇ ਘਾਹ ਤੇ ਨੰਗੇ ਪੈਰ ਚੱਲਣ ਨਾਲ ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੁੰਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ ।

ਜਾਣਕਾਰੀ ਚੰਗੀ ਲੱਗੀ ਤਾਂ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ਅਤੇ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: