ਸਾਡੀਆਂ ਇਹ ਰੋਜ਼ਾਨਾ ਦੀਆਂ ਗਲਤੀਆਂ ਸਰੀਰ ਨੂੰ ਬਣਾ ਦਿੰਦੀਆਂ ਹਨ , ਬਿਮਾਰੀਆਂ ਦਾ ਘਰ

ਪਹਿਲਾਂ ਦੇ ਸਮੇਂ ਵਿਚ ਲੋਕ ਜ਼ਿਆਦਾ ਤੰਦਰੁਸਤ ਹੁੰਦੇ ਸਨ । ਉਨ੍ਹਾਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਵਧੀਆ ਹੁੰਦਾ ਸੀ । ਪਰ ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋਕ ਜ਼ਿਆਦਾ ਬੀਮਾਰੀਆਂ ਦੇ ਮਰੀਜ ਹੋ ਰਹੇ ਹਨ । ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੀ ਸਿਹਤ ਤੇ ਜ਼ਿਆਦਾ ਧਿਆਨ ਨਹੀਂ ਦੇ ਰਹੇ ।

ਰੋਜ਼ਾਨਾ ਦੀਆਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਤੇ ਸਾਨੂੰ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ । ਜੇਕਰ ਅਸੀਂ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਡਾ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ । ਜਿਸ ਵਜ੍ਹਾ ਕਰਕੇ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ।

ਖਾਣਾ ਖਾਣ ਤੋਂ ਬਾਅਦ ਪਾਣੀ ਪੀਣਾ

ਜ਼ਿਆਦਾਤਰ ਲੋਕ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਹਨ । ਪਰ ਇਹ ਆਦਤ ਗਲਤ ਹੁੰਦੀ ਹੈ । ਸਾਨੂੰ ਹਮੇਸ਼ਾ ਖਾਣਾ ਖਾਣ ਤੋਂ 40 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਖਾਣਾ ਸਹੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ।

ਖਾਣਾ ਖਾਣ ਤੋਂ ਬਾਅਦ ਨਹਾਉਣਾ

ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਨਹਾਓ ਅਤੇ ਖਾਣਾ ਖਾਣ ਤੋਂ ਤੁਰੰਤ ਬਾਅਦ ਭਾਰੀ ਮਿਹਨਤ ਦਾ ਕੰਮ ਵੀ ਨਹੀਂ ਕਰਨਾ ਚਾਹੀਦਾ । ਖਾਣਾ ਖਾਣ ਤੋਂ 30 ਮਿੰਟ ਬਾਅਦ ਨਹਾਓ ।

ਖਾਣੇ ਵਿੱਚ ਇੱਕ ਸਮੇਂ ਇੱਕ ਚੀਜ਼ ਖਾਓ

ਰੌਜ਼ਾਨਾ ਸਹੀ ਸਮੇਂ ਤੇ ਖਾਣਾ ਖਾਓ । ਖਾਣੇ ਵਿੱਚ ਇੱਕ ਸਮੇਂ ਸਿਰਫ਼ ਇੱਕ ਚੀਜ਼ ਲਓ । ਜ਼ਿਆਦਾ ਚੀਜ਼ਾਂ ਮਿਕਸ ਕਰਕੇ ਨਾ ਖਾਓ । ਹਰ ਚੀਜ਼ ਦੀ ਪਾਚਨ ਦੀ ਰਫਤਾਰ ਵੱਖੋ ਵੱਖਰੀ ਹੋਣ ਕਰਕੇ ਇੰਨਾਂ ਦਾ ਪਾਚਨ ਪ੍ਰਕਿਰਿਆ ਉੱਤੇ ਅਲੱਗ ਅਲੱਗ ਅਸਰ ਹੁੰਦਾ ਹੈ । ਫਰੂਟ ਚਾਟ ਕਦੇ ਨਾ ਖਾਓ, ਸਗੋਂ ਅਲੱਗ ਅਲੱਗ ਸਮੇਂ ਤੇ ਫਲ ਖਾਓ।

ਸਵੇਰ ਦਾ ਨਾਸ਼ਤਾ ਖਾਣ ਦਾ ਸਹੀ ਸਮਾਂ

ਰੋਜ਼ਾਨਾ ਸਵੇਰੇ ਨਾਸ਼ਤਾ 7 ਤੋਂ 9 ਵਜੇ ਦੇ ਵਿੱਚ ਕਰ ਲਓ । ਇਸ ਤਰ੍ਹਾਂ ਕਰਨ ਨਾਲ ਬ੍ਰੇਨ ਐਕਟਿਵ ਰਹੇਗਾ ਅਤੇ ਐਨਰਜੀ ਲੈਵਲ ਵੀ ਠੀਕ ਰਹੇਗਾ ।

ਫੇਫੜੇ ਤੰਦਰੁਸਤ ਰੱਖਣ ਲਈ

ਦਿਨ ਵਿੱਚ 10-15 ਮਿੰਟ ਫੇਫੜੇ ਫੁਲਾ ਕੇ ਸਾਹ ਲਓ । ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਧੇਗੀ ਅਤੇ ਫੇਫੜੇ ਤੰਦਰੁਸਤ ਰਹਿਣਗੇ ।

ਵਿਟਾਮਿਨ ਡੀ

ਰੋਜ਼ਾਨਾ ਸਰਦੀਆਂ ਵਿੱਚ 30 ਮਿੰਟ ਧੁੱਪ ਵਿੱਚ ਜ਼ਰੂਰ ਰਹੋ ਅਤੇ ਗਰਮੀਆਂ ਵਿੱਚ 10 ਮਿੰਟ ਰਹੋ । ਇਸ ਨਾਲ ਵਿਟਾਮਿਨ ਡੀ ਦੀ ਕਮੀ ਨਹੀਂ ਹੋਵੇਗੀ ।

ਕਮਰ ਦਰਦ

ਜੇਕਰ ਤੁਸੀਂ ਪੂਰਾ ਦਿਨ ਕੁਰਸੀ ਤੇ ਬੈਠ ਕੇ ਕੰਮ ਕਰਦੇ ਹੋ ਤਾਂ ਹਮੇਸ਼ਾ ਰੀੜ ਦੀ ਹੱਡੀ ਨੂੰ ਸਿੱਧਾ ਰੱਖ ਕੇ ਬੈਠੋ । ਤੁਹਾਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਨਹੀਂ ਹੋਵੇਗੀ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ


Posted

in

by

Tags: