ਇਹ 5 ਤਰ੍ਹਾਂ ਦੇ ਪਾਣੀ ਤੇਜ਼ੀ ਨਾਲ ਘੱਟ ਕਰਦੇ ਹਨ , ਪੇਟ ਅਤੇ ਕਮਰ ਦੀ ਚਰਬੀ ।

ਸਹੀ ਖਾਣ ਪੀਣ ਅਤੇ ਕਸਰਤ ਕਰਕੇ ਅਸੀਂ ਵਜ਼ਨ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਾਂ । ਇਹ ਛੋਟੇ ਛੋਟੇ ਬਦਲਾਅ ਹੀ ਤੁਹਾਨੂੰ ਸਿਹਤਮੰਦ ਬਣਾ ਸਕਦੇ ਹਨ । ਜੇਕਰ ਤੁਸੀਂ ਸਵੇਰੇ ਉੱਠ ਕੇ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਇਹ ਪੀਣਾ ਬੰਦ ਕਰ ਦਿਓ । ਕਿਉਂਕਿ ਇਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਰਨ ਨਾਲ ਪੂਰਾ ਦਿਨ ਤੁਸੀਂ ਐਕਟਿਵ ਨਹੀਂ ਰਹਿੰਦੇ । ਜੇਕਰ ਤੁਸੀਂ ਸਵੇਰ ਸਮੇਂ ਕੋਈ ਹੈਲਦੀ ਚੀਜ਼ ਲੈਂਦੇ ਹੋ , ਤਾਂ ਇਸ ਨਾਲ ਪੂਰਾ ਦਿਨ ਐਕਟਿਵ ਰਹਿ ਸਕਦੇ ਹੋ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਪੰਜ ਪਾਣੀ ਜਿਨ੍ਹਾਂ ਨੂੰਤੁਸੀਂ ਸਵੇਰ ਸਮੇਂ ਪੀ ਕੇ ਵਜ਼ਨ ਘੱਟ ਕਰਨ ਦੇ ਨਾਲ ਨਾਲ ਤੰਦਰੁਸਤ ਰਹਿ ਸਕਦੇ ਹੋ ।

ਵਜ਼ਨ ਘੱਟ ਕਰਨ ਦੇ ਲਈ ਸਵੇਰ ਸਮੇਂ ਜ਼ਰੂਰ ਪੀਓ ਇਹ ਪਾਣੀ

ਚਿਆ ਸੀਡਸ ਅਤੇ ਨਿੰਬੂ ਦਾ ਪਾਣੀ

ਨਿੰਬੂ ਪਾਣੀ ਅਤੇ ਚਿਆ ਸੀਡਸ ਦੋਨੋਂ ਹੀ ਵਜ਼ਨ ਘਟਾਉਣ ਦੇ ਲਈ ਫਾਇਦੇਮੰਦ ਹੁੰਦੇ ਹਨ । ਇਹ ਦੋਨੇਂ ਚੀਜ਼ਾਂ ਵਜ਼ਨ ਘਟਾਉਣ ਦੇ ਨਾਲ ਨਾਲ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ । ਇਸ ਪਾਣੀ ਨੂੰ ਤਿਆਰ ਕਰਨ ਦੇ ਲਈ ਇੱਕ ਗਿਲਾਸ ਗਰਮ ਪਾਣੀ ਵਿੱਚ ਅੱਧਾ ਨਿੰਬੂ ਦਾ ਰਸ ਅਤੇ ਇਕ ਚਮਚ ਸ਼ਹਿਦ , ਥੋੜ੍ਹਾ ਜਿਹਾ ਚੀਆ ਸੀਡ ਪਾਊਡਰ ਮਿਲਾਓ ਅਤੇ ਇਹ ਪਾਣੀ ਪੀ ਲਓ । ਰੋਜ਼ਾਨਾ ਸਵੇਰੇ ਖਾਲੀ ਪੇਟ ਇਹ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ।

ਗ੍ਰੀਨ ਟੀ

ਗ੍ਰੀਨ ਟੀ ਬਹੁਤ ਸਾਰੇ ਸਿਹਤ ਦੇ ਫਾਇਦਿਆਂ ਲਈ ਮੰਨੀ ਜਾਂਦੀ ਹੈ । ਗ੍ਰੀਨ ਟੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ । ਪਰ ਵਜ਼ਨ ਘਟਾਉਣ ਦੇ ਲਈ ਇਸ ਦਾ ਸਭ ਤੋਂ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ । ਰੋਜ਼ਾਨਾ ਖਾਲੀ ਪੇਟ ਗ੍ਰੀਨ ਟੀ ਪੀਣ ਨਾਲ ਚਮੜੀ ਨੂੰ ਬਹੁਤ ਫਾਇਦਾ ਹੁੰਦਾ ਹੈ ।

ਡਿਟਾਕਸ ਵਾਟਰ

ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ , ਤਾਂ ਡਿਟਾਕਸ ਵਾਟਰ ਦਾ ਸੇਵਨ ਜ਼ਰੂਰ ਕਰੋ । ਇਹ ਸਾਡੇ ਸਰੀਰ ਨੂੰ ਸਾਫ ਕਰਦਾ ਹੈ । ਡਿਟਾਕਸ ਵਾਟਰ ਤਿਆਰ ਕਰਨ ਦੇ ਲਈ ਖੀਰਾ , ਨਿੰਬੂ ਦਾ ਰਸ , ਪੁਦੀਨੇ ਦੀਆਂ ਪੱਤੀਆਂ , ਅਦਰਕ ਦਾ ਟੁਕੜਾ ਪਾਣੀ ਵਿੱਚ ਮਿਲਾ ਸਕਦੇ ਹੋ । ਇਹ ਸਭ ਚੀਜ਼ਾਂ ਪਾਣੀ ਵਿੱਚ ਮਿਲਾ ਕੇ ਕੁਝ ਸਮਾਂ ਰੱਖੋ ਅਤੇ ਬਾਅਦ ਵਿੱਚ ਪਾਣੀ ਪੀ ਲਓ । ਇਸ ਪਾਣੀ ਦਾ ਸੇਵਨ ਸਵੇਰ ਸਮੇਂ ਜਾਂ ਦਿਨ ਵਿਚ ਕਿਸੇ ਵੀ ਸਮੇਂ ਕਰ ਸਕਦੇ ਹੋ ।

ਜ਼ੀਰੇ ਦਾ ਪਾਣੀ

ਵਜ਼ਨ ਘੱਟ ਕਰਨ ਦੇ ਲਈ ਜੀਰੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ । ਇਹ ਪਾਚਨ ਸ਼ਕਤੀ ਵਧਾਉਂਦਾ ਹੈ । ਇਸ ਨਾਲ ਸਰੀਰ ਵਿੱਚ ਮੌਜੂਦ ਐਕਸਟਰਾ ਚਰਬੀ ਬਹੁਤ ਜਲਦੀ ਘੱਟ ਹੁੰਦੀ ਹੈ । ਇੱਕ ਗਿਲਾਸ ਪਾਣੀ ਵਿੱਚ ਇੱਕ ਵੱਡਾ ਚਮਚ ਜੀਰਾ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਪਾਣੀ ਨੂੰ ਛਾਣ ਕੇ ਪੀ ਲਓ ।

ਸੇਬ ਦਾ ਸਿਰਕਾ

ਸੇਬ ਦੇ ਸਿਰਕੇ ਦੇ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ । ਇਹ ਦਿਲ ਦੀਆਂ ਸਮੱਸਿਆਵਾਂ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਹ ਵਜ਼ਨ ਘਟਾਉਣ ਦੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਪਾਣੀ ਹੈ । ਇਸ ਦੇ ਲਈ ਅੱਧਾ ਗਿਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਮਿਲਾਓ ਅਤੇ ਸਵੇਰ ਸਮੇਂ ਇਸ ਦਾ ਸੇਵਨ ਕਰੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: