ਆਯੁਰਵੇਦ

ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ , ਤਾਂ ਇਸ ਇਕ ਚੀਜ਼ ਦਾ ਇਸ ਤਰ੍ਹਾਂ ਸੇਵਨ ਕਰ ਲਓ ।

By admin

July 05, 2022

ਗਰਮੀ ਦੇ ਮੌਸਮ ਵਿੱਚ ਲੌਕੀ ਦੀ ਸਬਜ਼ੀ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ । ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਲਈ ਰੋਜ਼ਾਨਾ ਲੌਕੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ । ਲੌਕੀ ਦਾ ਸੇਵਨ ਕਰਨ ਨਾਲ ਮੋਟਾਪਾ , ਕਬਜ਼ ਅਤੇ ਪਾਚਣ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ । ਜੇਕਰ ਤੁਸੀਂ ਆਪਣੇ ਵਧਦੇ ਵਜ਼ਨ ਨਾਲ ਪਰੇਸ਼ਾਨ ਹੋ , ਤਾਂ ਲੌਕੀ ਨੂੰ ਆਪਣੇ ਆਹਾਰ ਵਿਚ ਜ਼ਰੂਰ ਸ਼ਾਮਲ ਕਰੋ । ਲੌਕੀ ਦਾ ਸੇਵਨ ਕਰਨ ਨਾਲ ਵਜ਼ਨ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ । ਅਤੇ ਇਹ ਸਾਡੇ ਸਰੀਰ ਨੂੰ ਡਿਟੌਕਸ ਕਰਨ ਵਿਚ ਮਦਦ ਕਰਦੀ ਹੈ । ਲੌਕੀ ਦਾ ਸੇਵਨ ਅਸੀ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ।

ਅੱਜ ਅਸੀਂ ਤੁਹਾਨੂੰ ਵਜ਼ਨ ਘੱਟ ਕਰਨ ਲਈ ਲੋਕੀ ਦਾ ਸੇਵਨ ਕਰਨ ਦੇ ਤਰੀਕਿਆਂ ਬਾਰੇ ਦੱਸਾਂਗੇ ।

ਵਜ਼ਨ ਘੱਟ ਕਰਨ ਲਈ ਲੌਕੀਂ ਦਾ ਸੇਵਨ ਕਰਨ ਦਾ ਤਰੀਕਾ

ਲੌਕੀ ਦਾ ਸੂਪ

ਵਧਦੇ ਵਜ਼ਨ ਨੂੰ ਘੱਟ ਕਰਨ ਲਈ ਲੌਕੀ ਦੇ ਸੂਪ ਦਾ ਸੇਵਨ ਕਰ ਸਕਦੇ ਹੋ , ਤੁਸੀਂ ਇਸ ਨੂੰ ਘਰ ਵਿੱਚ ਬਹੁਤ ਆਸਾਨ ਤਰੀਕੇ ਨਾਲ ਤਿਆਰ ਕਰ ਸਕਦੇ ਹੋ । ਲੌਕੀ ਦਾ ਸੂਪ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕੂਕਰ ਵਿਚ ਢਾਈ ਸੌ ਗ੍ਰਾਮ ਦੇ ਕਰੀਬ ਲੌਕੀ ਕੱਟ ਕੇ ਪਾਓ । ਇਸ ਵਿਚ ਇਕ ਪਿਆਜ਼ , ਟਮਾਟਰ , ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਪਕਾਓ । ਇਸ ਤੋਂ ਬਾਅਦ ਉਬਲੀਆਂ ਹੋਈਆਂ ਸਬਜ਼ੀਆਂ ਨੂੰ ਬਲੈਂਡਰ ਦੀ ਮਦਦ ਨਾਲ ਬਲੈਂਡ ਕਰ ਲਓ । ਅਤੇ ਇਸ ਵਿੱਚ ਜੀਰੇ ਦਾ ਤੜਕਾ ਲਾਓ । ਰੋਜ਼ਾਨਾ ਇਹ ਸੂਪ ਦਾ ਸੇਵਨ ਕਰਨ ਨਾਲ ਵਜ਼ਨ ਘੱਟ ਹੋ ਸਕਦਾ ਹੈ ।

ਲੌਕੀ ਦੀ ਸਮੂਦੀ

ਲੌਕੀ ਦੀ ਸਮੂਦੀ ਸਾਡੀ ਸਿਹਤ ਲਈ ਬਹੁਤ ਹੈਲਦੀ ਹੁੰਦੀ ਹੈ । ਵਜ਼ਨ ਨੂੰ ਘੱਟ ਕਰਨ ਲਈ ਤੁਸੀਂ ਇਸ ਸਮੂਦੀ ਦਾ ਸੇਵਨ ਕਰ ਸਕਦੇ ਹੋ , ਲੌਕੀਂ ਦੀ ਸਮੂਦੀ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਲੌਕੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵੋ । ਅਤੇ ਗਰਾਈਂਡਰ ਵਿੱਚ ਲੌਕੀ ਦੇ ਟੁਕੜੇ ਅਤੇ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਕੇ ਪੀਸ ਲਵੋ । ਇਸ ਤੋਂ ਬਾਅਦ ਤਿਆਰ ਸਮੂਦੀ ਵਿਚ ਜੀਰਾ ਪਾਊਡਰ ਮਿਲਾ ਲਵੋ । ਸਵਾਦ ਵਧਾਉਣ ਦੇ ਲਈ ਤੁਸੀਂ ਇਸ ਵਿਚ ਕਾਲੀ ਮਿਰਚ ਅਤੇ ਕਾਲਾ ਲੂਣ ਵੀ ਪਾ ਸਕਦੇ ਹੋ । ਇਹ ਸਮੂਦੀ ਵਜ਼ਨ ਘੱਟ ਕਰਨ ਦੇ ਨਾਲ ਨਾਲ ਸਿਹਤ ਦੇ ਲਈ ਬਹੁਤ ਹੈਲਦੀ ਹੁੰਦੀ ਹੈ ।

ਲੌਕੀ ਦੀ ਸਬਜ਼ੀ

ਲੌਕੀ ਦੀ ਸਿੰਪਲ ਸਬਜ਼ੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ , ਇਸ ਲਈ ਲੋਕਾਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਓ । ਅਤੇ ਇਸ ਤੋਂ ਬਾਅਦ ਇੱਕ ਕੜਾਹੀ ਵਿੱਚ ਇੱਕ ਚਮਚ ਤੇਲ , ਜ਼ੀਰਾ ਅਤੇ ਹਰੀ ਮਿਰਚ ਪਾਓ । ਜਦੋਂ ਸਬਜ਼ੀ ਚੰਗੀ ਤਰ੍ਹਾਂ ਪੱਕ ਜਾਵੇ , ਤਾਂ ਇਸ ਵਿੱਚ ਇੱਕ ਚੁਟਕੀ ਹਲਦੀ ਪਾ ਕੇ ਥੋੜ੍ਹੀ ਦੇਰ ਹੋਰ ਪਕਾਓ । ਇਹ ਸਬਜ਼ੀ ਸੁਆਦ ਅਤੇ ਸਿਹਤ ਦੇ ਲਈ ਬਹੁਤ ਹੈਲਦੀ ਹੁੰਦੀ ਹੈ । ਇਸ ਦਾ ਸੇਵਨ ਤੁਸੀਂ ਡਿਨਰ ਅਤੇ ਲੰਚ ਕਿਸੇ ਵੀ ਸਮੇਂ ਕਰ ਸਕਦੇ ਹੋ ।

ਲੌਕੀ ਦਾ ਜੂਸ

ਤੁਸੀਂ ਵਜ਼ਨ ਘੱਟ ਕਰਨ ਲਈ ਲੌਕੀ ਦਾ ਜੂਸ ਪੀ ਸਕਦੇ ਹੋ , ਇਸ ਲਈ ਲੋਕੀਂ ਨੂੰ ਛਿੱਲ ਕੇ ਕੱਦੂਕਸ਼ ਕਰ ਲਓ । ਅਤੇ ਸੂਤੀ ਕੱਪੜੇ ਦੀ ਮਦਦ ਨਾਲ ਇਸ ਦਾ ਜੂਸ ਕੱਢ ਲਓ । ਇਸ ਜੂਸ ਨੂੰ ਤੁਸੀਂ ਸਿੰਪਲ ਵੀ ਪੀ ਸਕਦੇ ਹੋ , ਅਤੇ ਤੁਸੀਂ ਚਾਹੋ ਤਾਂ ਥੋੜ੍ਹੀ ਮਾਤਰਾ ਵਿੱਚ ਕਾਲੀ ਮਿਰਚ ਮਿਲਾ ਕੇ ਵੀ ਪੀ ਸਕਦਾ ਹੋ ।

ਜਾਣੋ ਵਜ਼ਨ ਘੱਟ ਕਰਨ ਲਈ ਕਿਉਂ ਫ਼ਾਇਦੇਮੰਦ ਹੁੰਦੀ ਹੈ ਲੋਕੀਂ

ਕਿਉਂ ਕਿ ਲੌਕੀ ਦੇ ਵਿਚ ਫੈਟ ਅਤੇ ਕੋਲੈਸਟਰੋਲ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਅਤੇ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਵਿੱਚ ਪਾਣੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਇਸ ਤੋਂ ਇਲਾਵਾ ਇਸ ਲਈ ਜ਼ਰੂਰੀ ਪੋਸ਼ਕ ਤੱਤ ਜਿਵੇਂ ਵਿਟਾਮਿਨ ਸੀ , ਵਿਟਾਮਿਨ ਬੀ , ਵਿਟਾਮਿਨ ਏ , ਵਿਟਾਮਿਨ ਕੇ , ਵਿਟਾਮਿਨ ਈ , ਫੋਲੇਟ , ਆਇਰਨ , ਮੈਗਨੀਸ਼ੀਅਮ ਅਤੇ ਪੋਟੈਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ । ਇਹ ਸਾਰੇ ਪੋਸ਼ਕ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ । ਲੌਕੀ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਹ ਵਜ਼ਨ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ ।

ਵਜ਼ਨ ਨੂੰ ਘੱਟ ਕਰਨ ਲਈ ਲੌਕੀਂ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਦੇ ਸੇਵਨ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਹੁੰਦੇ ਹਨ । ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ , ਜੇਕਰ ਤੁਹਾਨੂੰ ਲੋਕੀ ਤੋਂ ਐਲਰਜੀ ਹੈ , ਤਾਂ ਤੁਸੀਂ ਇਸ ਦਾ ਸੇਵਨ ਨਾ ਕਰੋ । ਇਸ ਨਾਲ ਤੁਹਾਡੀ ਸਮੱਸਿਆ ਹੋਰ ਵਧ ਸਕਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।