ਜੇ ਤੁਹਾਨੂੰ ਪੂਰਾ ਦਿਨ ਥਕਾਣ ਮਹਿਸੂਸ ਹੁੰਦੀ ਹੈ , ਤਾਂ ਹੋ ਸਕਦਾ ਹੈ , ਇਨ੍ਹਾਂ ਪੰਜ ਬੀਮਾਰੀਆਂ ਦਾ ਸੰਕੇਤ ।

ਕਈ ਵਾਰ ਦਿਨਭਰ ਹੀ ਸਰੀਰ ਵਿੱਚ ਥਕਾਨ ਬਣੀ ਰਹਿੰਦੀ ਹੈ , ਜਿਸ ਕਾਰਨ ਹਮੇਸ਼ਾਂ ਨੀਂਦ ਅਤੇ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ । ਸਰੀਰ ਵਿੱਚ ਥਕਾਵਟ ਇੰਨੀ ਭਾਰੀ ਹੋ ਜਾਂਦੀ ਹੈ , ਕਿ ਰੋਜ਼ਾਰਾ ਦੇ ਕੰਮ ਕਰਨਾ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ । ਇਸ ਲਈ ਸਰੀਰ ਵਿੱਚ ਹੋਣ ਵਾਲੀ ਥਕਾਵਟ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ , ਕਈ ਵਾਰ ਸਰੀਰ ਵਿੱਚ ਥਕਾਵਟ ਕਈ ਬਿਮਾਰੀਆਂ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ । ਕਈ ਵਾਰ ਸਰੀਰ ਜ਼ਿਆਦਾ ਕੰਮ ਕਰਨ ਦੇ ਬਾਅਦ ਕਈ ਲੋਕ ਸਰੀਰ ਵਿੱਚ ਥਕਾਵਟ ਨੂੰ ਨਾਰਮਲ ਸਮਝ ਲੈਂਦੇ ਹਨ । ਜੋ ਅੱਗੇ ਚੱਲ ਕੇ ਵੱਡੀਆਂ ਬਿਮਾਰੀਆਂ ਦੀ ਵਜ੍ਹਾ ਬਣ ਸਕਦੀ ਹੈ । ਜੇਕਰ ਤੁਹਾਡੇ ਸਰੀਰ ਵਿਚ ਲਗਾਤਾਰ ਥਕਾਵਟ ਬਣੀ ਰਹਿੰਦੀ ਹੈ , ਤਾਂ ਤੁਹਾਨੂੰ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਇਹ ਸਰੀਰ ਵਿੱਚ ਕਈ ਬੀਮਾਰੀਆਂ ਹੋਣ ਦਾ ਸੰਕੇਤ ਹੋ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਸਰੀਰ ਵਿੱਚ ਲਗਾਤਾਰ ਥਕਾਵਟ ਮਹਿਸੂਸ ਹੋਣ ਤੇ ਕਿਹੜੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ ।

ਸਰੀਰ ਵਿਚ ਲਗਾਤਾਰ ਥਕਾਵਟ ਮਹਿਸੂਸ ਹੋਣ ਵਾਲੀਆਂ ਬਿਮਾਰੀਆਂ ਦਾ ਸੰਕੇਤ

ਡਾਇਬੀਟੀਜ਼

ਡਾਈਬਿਟੀਜ਼ ਹੋਣ ਤੇ ਸਰੀਰ ਵਿੱਚ ਜ਼ਿਆਦਾ ਸਮਾਂ ਥਕਾਨ ਬੰਨੀ ਰਹਿੰਦੀ ਹੈ । ਡਾਇਬਟੀਜ਼ ਹੋਣ ਤੇ ਵਿਅਕਤੀ ਦੇ ਸਰੀਰ ਵਿੱਚ ਜ਼ਿਆਦਾ ਮਾਤਰਾ ਵਿਚ ਗੁਲੂਕੋਜ਼ ਬਣਨ ਲਗਦਾ ਹੈ । ਜਿਸ ਕਾਰਨ ਸਰੀਰ ਵਿੱਚ ਥਕਾਵਟ ਬਣੀ ਰਹਿੰਦੀ ਹੈ । ਡਾਇਬੀਟੀਜ਼ ਹੋਣ ਤੇ ਕਿਸੇ ਕੰਮ ਵਿੱਚ ਮਨ ਵੀ ਨਹੀਂ ਲੱਗਦਾ , ਅਤੇ ਦਿਨ ਭਰ ਕਮਜ਼ੋਰੀ ਮਹਿਸੂਸ ਹੁੰਦੀ ਹੈ ।

ਅਨੀਮੀਆ

ਅਨੀਮੀਆ ਹੋਣ ਨਾਲ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਨ ਬਣੀ ਰਹਿੰਦੀ ਹੈ । ਸਰੀਰ ਵਿੱਚ ਅਨੀਮੀਆ ਖੂਨ ਦੀ ਕਮੀ ਦੇ ਕਾਰਨ ਹੁੰਦਾ ਹੈ । ਅਨੀਮੀਆ ਹੋਣ ਤੇ ਸਰੀਰ ਵਿੱਚ ਰੈੱਡ ਬਲੱਡ ਸੈੱਲਸ ਹੌਲੀ ਹੌਲੀ ਘੱਟ ਹੋਣ ਲੱਗਦੇ ਹਨ । ਜਿਸ ਕਾਰਨ ਸਰੀਰ ਵਿਚ ਕਮਜ਼ੋਰੀ ਹਮੇਸ਼ਾ ਬਣੀ ਰਹਿੰਦੀ ਹੈ । ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਪਾਲਕ , ਖਜ਼ੂਰ , ਅਨਾਰ ਅਤੇ ਫਰੂਟਸ ਆਦਿ ਦਾ ਸੇਵਨ ਕਰ ਸਕਦੇ ਹੋ ।

ਥਾਈਰਾਈਡ

ਥਾਈਰਾਈਡ ਦੇ ਸ਼ੁਰੂਆਤੀ ਲੱਛਣਾਂ ਵਿੱਚ ਥਕਾਣ ਅਤੇ ਕਮਜ਼ੋਰੀ ਮਹਿਸੂਸ ਹੋਣਾ ਇੱਕ ਮੁੱਖ ਲੱਛਣ ਹੁੰਦਾ ਹੈ । ਥਾਇਰਾਇਡ ਹੋਣ ਤੇ ਸਰੀਰ ਦੇ ਹਾਰਮੋਨਸ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ । ਜਿਸ ਨਾਲ ਕੋਈ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ । ਥਾਇਰਾਇਡ ਦੀ ਸਮੱਸਿਆ ਹੋਣ ਤੇ ਸਰੀਰ ਦਾ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ , ਕਈ ਵਾਰ ਥਾਇਰਾਇਡ ਦੀ ਸਮੱਸਿਆ ਹੋਣ ਤੇ ਸਰੀਰ ਵਿੱਚ ਦਰਦ ਵੀ ਹੁੰਦਾ ਹੈ ।

ਡਿਪਰੈਸ਼ਨ

ਡਿਪਰੈਸ਼ਨ ਹੋਣ ਨਾਲ ਵੀ ਸਰੀਰ ਵਿੱਚ ਥਕਾਵਟ , ਕਮਜ਼ੋਰੀ ਅਤੇ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਹੈ । ਡਿਪਰੈਸ਼ਨ ਰਹਿਣ ਨਾਲ ਮਨ ਖੁਸ਼ ਨਹੀਂ ਰਹਿੰਦਾ । ਕਈ ਵਾਰ ਡਿਪਰੈਸ਼ਨ ਹੋਣ ਤੇ ਮਨ ਚਿੜਚਿੜਾ ਵੀ ਰਹਿੰਦਾ ਹੈ , ਡਿਪ੍ਰੈੱਸ਼ਨ ਰਹਿਣ ਤੇ ਸਰੀਰ ਵਿੱਚ ਥਕਾਵਟ ਬਣੀ ਰਹਿੰਦੀ ਹੈ ।

ਹਾਰਟ ਦੀ ਸਮੱਸਿਆ

ਕਈ ਵਾਰ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਰਹਿਣ ਦਾ ਕਾਰਨ ਹਾਰਟ ਦੀ ਸਮੱਸਿਆ ਵੀ ਹੋ ਸਕਦੀ ਹੈ । ਕਈ ਵਾਰ ਸਰੀਰ ਵਿਚ ਕਮਜ਼ੋਰੀ ਦੀ ਸਮੱਸਿਆ ਉਸ ਸਮੇਂ ਹੁੰਦੀ ਹੈ , ਜਦੋਂ ਹਾਰਟ ਤੱਕ ਆਕਸੀਜਨ ਠੀਕ ਤਰੀਕੇ ਨਾਲ ਨਹੀਂ ਪਹੁੰਚ ਸਕਦੀ । ਹਾਰਟ ਦੀ ਸਮੱਸਿਆ ਹੋਣ ਤੇ ਵਿਅਕਤੀ ਚਿੜਚਿੜਾ ਅਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੈ ।

‍ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਹੋਣ ਤੇ ਇਨ੍ਹਾਂ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਪਰ ਜੇਕਰ ਸਰੀਰ ਵਿੱਚ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ , ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।