ਉਲਟੀਆਂ ਦੀ ਸਮੱਸਿਆ ਹੋਣ ਤੇ ਅਪਣਾਓ , ਇਹ ਘਰੇਲੂ ਨੁਸਖੇ ।

ਉਲਟੀ ਕਿਸੇ ਵੀ ਸਮੇਂ ਆ ਸਕਦੀ ਹੈ । ਉਲਟੀ ਦੀ ਸਮੱਸਿਆ ਬਦਹਜ਼ਮੀ , ਗੈਸ , ਐਸੀਡਿਟੀ ਅਤੇ ਕਬਜ਼ ਦੇ ਕਾਰਨ ਵੀ ਹੁੰਦੀ ਹੈ । ਕਈ ਵਾਰ ਊਲਟੀ ਦੀ ਸਮਸਿਆ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਵਿਅਕਤੀ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਨ ਲੱਗਦਾ ਹੈ । ਕਈ ਲੋਕ ਉਲਟੀ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਚੂਰਣ ਆਦਿ ਦਾ ਸੇਵਨ ਕਰਦੇ ਹਨ । ਇਹ ਚੀਜ਼ਾਂ ਨਾਲ ਕਈ ਵਾਰ ਆਰਾਮ ਨਹੀ ਮਿਲਦਾ । ਅਜੀਹੇ ਵਿੱਚ ਉਲਟੀ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ । ਘਰੇਲੂ ਨੁਸਖਿਆਂ ਨੂੰ ਅਪਣਾਉਣ ਨਾਲ ਤੁਹਾਨੂੰ ਉਲਟੀ ਦੀ ਸਮੱਸਿਆ ਤੋਂ ਤੁਰੰਤ ਆਰਾਮ ਮਿਲਣ ਦੇ ਨਾਲ ਬਦਹਜ਼ਮੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ । ਕਈ ਵਾਰ ਉਲਟੀ ਦੇ ਨਾਲ ਹੀ ਜੀ ਮਚਲਾਉਣਾ ਵਰਗੀ ਸਮੱਸਿਆ ਵੀ ਹੋਣ ਲੱਗਦੀ ਹੈ । ਇਹਨਾਂ ਘਰੇਲੂ ਨੁਖਸਿਆਂ ਦੀ ਮਦਦ ਨਾਲ ਇਹ ਪਰੇਸ਼ਾਨੀ ਵੀ ਦੂਰ ਹੁੰਦੀ ਹੈ ।

ਅੱਜ ਅਸੀਂ ਤੁਹਾਨੂੰ ਉਲਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਸਖਿਆ ਬਾਰੇ ਦੱਸਾਂਗੇ ।

ਜਾਣੋ ਉਲਟੀ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਖਸੇ

ਅਦਰਕ

ਅਦਰਕ ਨਾਲ ਉਲਟੀ ਦੀ ਸਮੱਸਿਆ ਨੂੰ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ । ਉਲਟੀ ਹੋਣ ਤੇ ਅਦਰਕ ਨੂੰ ਕੱਟ ਕੇ ਖਾਧਾ ਜਾ ਸਕਦਾ ਹੈ , ਅਤੇ ਜਾਂ ਫਿਰ ਇਸ ਨੂੰ ਇਕ ਗਲਾਸ ਪਾਣੀ ਵਿਚ ਉਬਾਲ ਕੇ ਪੀਓ । ਅਜਿਹਾ ਕਰਨ ਨਾਲ ਉਲਟੀ ਤੋਂ ਰਾਹਤ ਮਿਲਦੀ ਹੈ , ਅਤੇ ਅਪਚ ਦੀ ਸਮੱਸਿਆ ਵੀ ਦੂਰ ਹੁੰਦੀ ਹੈ ।

ਲੌਂਗ

ਲੌਂਗ ਅਸ਼ੁੱਧੀਆਂ ਗੁਣਾਂ ਨਾਲ ਭਰਪੂਰ ਹੁੰਦੀ ਹੈ । ਉਲਟੀ ਦੀ ਸਮੱਸਿਆ ਹੋਣ ਤੇ ਲੋਗ ਨੂੰ ਚਬਾਓ , ਜਾਂ ਫਿਰ ਇਸ ਨੂੰ ਇਕ ਕੱਪ ਪਾਣੀ ਵਿਚ ਦੋ ਤੋਂ ਚਾਰ ਦਾਣੇ ਲੌਗ ਦੇ ਲੈ ਕੇ ਪਾਣੀ ਵਿੱਚ ਪੰਜ ਮਿੰਟ ਲਈ ਉਬਾਲੋ , ਅਤੇ ਪਾਣੀ ਨੂੰ ਹਲਕਾ ਗੁਣਗੁਣਾ ਹੋਣ ਤੇ ਪੀਉ । ਇਹ ਪਾਣੀ ਉਲਟੀ ਰੋਕਣ ਦੇ ਨਾਲ ਮੋਸ਼ਣ ਸਿਕਨੈੱਸ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ।

ਅਜਵਾਇਣ

ਅਜਵਾਇਨ ਪੇਟ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਨੂੰ ਲੈਣ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਨਾਲ ਦੂਰ ਹੁੰਦੀਆਂ ਹਨ । ਉਲਟੀ ਹੋਣ ਤੇ ਅਜਵਾਇਣ ਨੂੰ ਕਾਲੇ ਨਮਕ ਦੇ ਨਾਲ ਭੁੰਨ ਲਵੋ , ਅਤੇ ਇਸ ਮਿਸ਼ਰਣ ਨੂੰ ਹਲਕੇ ਗੁਣਗੁਣੇ ਪਾਣੀ ਦੇ ਨਾਲ ਅੱਧਾ ਚੱਮਚ ਖਾ ਲਓ । ਇਸ ਮਿਸ਼ਰਣ ਨੂੰ ਲੈਣ ਨਾਲ ਉਲਟੀਆਂ ਤੋਂ ਰਾਹਤ ਮਿਲਦੀ ਹੈ , ਅਤੇ ਜੀ ਮਚਲਾਉਣ ਦੀ ਸਮੱਸਿਆ ਦੂਰ ਹੁੰਦੀ ਹੈ ।

ਦਾਲਚੀਨੀ

ਦਾਲਚੀਨੀ ਦੀ ਮਦਦ ਨਾਲ ਹੀ ਉਲਟੀ ਨੂੰ ਘੱਟ ਕੀਤਾ ਜਾ ਸਕਦਾ ਹੈ । ਇਸ ਨੂੰ ਲੈਂਣ ਦੇ ਲਈ ਇਕ ਗਲਾਸ ਪਾਣੀ ਵਿਚ ਇੱਕ ਚਮਚ ਦਾਲਚੀਨੀ ਪਾਊਡਰ ਮਿਲਾ ਕੇ ਕੁਝ ਦੇਰ ਉਬਾਲ ਲਓ । ਜਦੋਂ ਇਹ ਪਾਣੀ ਉਬਲ ਜਾਵੇ , ਤਾਂ ਇਸ ਨੂੰ ਹਲਕਾ ਗੁਣਗੁਣਾ ਹੋਣ ਤੇ ਪੀੳ ।

ਉਲਟੀ ਨੂੰ ਰੋਕਣ ਦੇ ਲਈ ਇਨ੍ਹਾਂ ਘਰੇਲੂ ਨੁਖਸਿਆਂ ਦੀ ਮਦਦ ਲਈ ਜਾ ਸਕਦੀ ਹੈ । ਪਰ ਤੁਸੀਂ ਧਿਆਨ ਰੱਖੋ , ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ , ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।