ਇਨ੍ਹਾਂ 10 ਸੰਕੇਤਾਂ ਨੂੰ ਕਦੇ ਨਾ ਕਰੋ ਨਜ਼ਰ ਅੰਦਾਜ਼!!! ਹੋ ਸਕਦੀ ਹੈ ਵਿਟਾਮਿਨ ਕੇ ਦੀ ਕਮੀ?

ਤੰਦਰੁਸਤ ਰਹਿਣ ਲਈ ਅਤੇ ਬਿਮਾਰੀਆਂ ਤੋਂ ਬਚਣ ਲਈ ਮਿਨਰਲਸ ਅਤੇ ਪ੍ਰੋਟੀਨ ਦੇ ਨਾਲ ਵਿਟਾਮਿਨਸ ਲੈਣਾ ਵੀ ਬਹੁਤ ਜ਼ਰੂਰੀ ਹੈ । ਜ਼ਰੂਰੀ ਵਿਟਾਮਿਨਾਂ ਵਿੱਚੋਂ ਇੱਕ ਹੈ ਵਿਟਾਮਿਨ ਕੇ । ਵਿਟਾਮਿਨ ਕੇ ਨਾ ਸਿਰਫ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ ਬਲਕਿ ਇਹ ਸੈਂਲਸ ਅਤੇ ਤਵਚਾ ਦੇ ਨਿਰਮਾਣ ਲਈ ਵੀ ਜ਼ਰੂਰੀ ਹੈ । ਵਿਟਾਮਿਨ ਕੇ ਸਰੀਰ ਵਿਚ ਬਲੱਡ ਕਲਾਟਿੰਗ (ਖੂਨ ਨਿਕਲਣ ਤੇ ਜੰਮ ਜਾਣ) ਦਾ ਕੰਮ ਵੀ ਕਰਦਾ ਹੈ ।

ਵਿਟਾਮਿਨ ਕੇ ਦੀ ਕਮੀ ਹੋਣ ਤੇ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਇਸ ਲਈ ਜ਼ਰੂਰੀ ਹੈ , ਕਿ ਪਹਿਲਾਂ ਇਨ੍ਹਾਂ ਦੇ ਸੰਕੇਤਾਂ ਨੂੰ ਪਹਿਚਾਨ ਲਿਆ ਜਾਵੇ ਤਾਂ ਸਾਨੂੰ ਪਤਾ ਚੱਲ ਜਾਵੇ ਕਿ ਸਾਡੇ ਸਰੀਰ ਵਿੱਚ ਵਿਟਾਮਿਨ ਕੇ ਦੀ ਕਮੀ ਹੈ । ਅਸੀਂ ਵਿਟਾਮਿਨ ਕੇ ਵਾਲੇ ਆਹਾਰ ਖਾ ਕੇ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ ।

ਵਿਟਾਮਿਨ ਕੇ ਵਾਲੇ ਆਹਾਰ

ਵਿਟਾਮਿਨ ਕੇ ਦੋ ਤਰ੍ਹਾਂ ਦਾ ਹੁੰਦਾ ਹੈ K-1 ਅਤੇ K-2 ।

ਵਿਟਾਮਿਨ K-1 ਦੇ ਆਹਾਰ

ਫਲ , ਪੱਤਾ ਗੋਭੀ , ਬਰੋਕਲੀ , ਪਾਲਕ , ਚੁਕੰਦਰ , ਸਰ੍ਹੋਂ ਦਾ ਸਾਗ , ਮੂਲੀ , ਸ਼ਲਗਮ ਇਹ ਸਭ ਵਿਟਾਮਿਨ K-1 ਦੇ ਆਹਾਰ ਹਨ ।

ਵਿਟਾਮਿਨ K-2 ਵਾਲੇ ਆਹਾਰ

ਦੁੱਧ , ਪਨੀਰ , ਦਹੀਂ , ਚੀਜ਼ , ਘਿਓ , ਮੱਖਣ , ਜੈਤੂਨ ਤੇਲ , ਲਾਲ ਮਿਰਚ , ਕੇਲਾ , ਕਣਕ ਵਿਟਾਮਿਨ K-2 ਦੇ ਆਹਾਰ ਹਨ ।

ਵਿਟਾਮਿਨ ਕੇ ਦੀ ਕਮੀ ਹੋਣ ਤੇ ਇਹ ਆਹਾਰ ਤੁਸੀਂ ਆਪਣੇ ਖਾਣੇ ਵਿੱਚ ਸ਼ਾਮਿਲ ਕਰ ਸਕਦੇ ਹੋ ।

ਵਿਟਾਮਿਨ ਕੇ ਦੀ ਕਮੀ ਦੇ ਸੰਕੇਤ

ਨੱਕ ਜਾਂ ਦੰਦ ਵਿੱਚੋਂ ਖੂਨ ਨਿਕਲਣਾ

ਨੱਕ ਜਾਂ ਦੰਦ ਵਿੱਚੋਂ ਬਿਨਾਂ ਕਿਸੇ ਵਜੇ ਖੂਨ ਨਿਕਲਨਾ ਵਿਟਾਮਿਨ ਕੇ ਦੀ ਕਮੀ ਦਾ ਸੰਕੇਤ ਹੈ । ਇਸ ਤਰ੍ਹਾਂ ਹੋਣ ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ।

ਉਲਟੀ ਕਰਦੇ ਸਮੇਂ ਖ਼ੂਨ ਆਉਣਾ

ਵਿਟਾਮਿਨ ਕੇ ਦੀ ਕਮੀ ਹੋਣ ਤੇ ਕਈ ਵਾਰ ਪੇਟ ਵਿੱਚ ਖੂਨ ਨਿਕਲਣ ਦੀ ਸਮੱਸਿਆ ਹੋ ਜਾਂਦੀ ਹੈ । ਜਿਸ ਕਰਕੇ ਉਲਟੀ ਦੇ ਨਾਲ ਖੂਨ ਆਉਣ ਦੀ ਸਮੱਸਿਆ ਹੁੰਦੀ ਹੈ । ਇਹ ਸੰਕੇਤ ਵੀ ਵਿਟਾਮਿਨ ਕੇ ਦੀ ਕਮੀ ਦਾ ਸੰਕੇਤ ਹੈ ।

ਮਾਸਿਕ ਧਰਮ ਵਿੱਚ ਜ਼ਿਆਦਾ ਬਲੀਡਿੰਗ

ਮਹਿਲਾਵਾਂ ਵਿੱਚ ਵਿਟਾਮਿਨ ਕੇ ਦੀ ਕਮੀ ਹੋਣ ਤੇ ਮਾਸਿਕ ਧਰਮ ਵਿੱਚ ਜ਼ਿਆਦਾ ਬਲੀਡਿੰਗ ਹੁੰਦੀ ਹੈ । ਇਸ ਤੋਂ ਇਲਾਵਾ ਵਿਟਾਮਿਨ ਕੇ ਦੀ ਕਮੀ ਦੇ ਕਰਕੇ ਖੂਨ ਦੀ ਕਮੀ , ਕਮਜ਼ੋਰੀ ਅਤੇ ਥਕਾਨ ਦੀ ਸਮੱਸਿਆ ਵੀ ਹੋ ਸਕਦੀ ਹੈ ।

ਪੇਸ਼ਾਬ ਵਿੱਚ ਖ਼ੂਨ ਆਉਣਾ

ਕਈ ਵਾਰ ਪਿਸ਼ਾਬ ਵਿੱਚ ਖ਼ੂਨ ਆਉਣ ਦੀ ਸਮੱਸਿਆ ਹੋ ਜਾਂਦੀ ਹੈ । ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ । ਪਰ ਇਹ ਸਰੀਰ ਵਿੱਚ ਵਿਟਾਮਿਨ ਕੇ ਦੀ ਕਮੀ ਦਾ ਸੰਕੇਤ ਹੈ । ਕਿਉਂਕਿ ਵਿਟਾਮਿਨ ਕੇ ਦੀ ਕਮੀ ਕਰਕੇ ਖੂਨ ਪਤਲਾ ਹੋ ਜਾਂਦਾ ਹੈ । ਜਿਸ ਕਾਰਨ ਖੂਨ ਪਿਸ਼ਾਬ ਅਤੇ ਮਲ ਦੇ ਨਾਲ ਆਉਣ ਲੱਗਦਾ ਹੈ ।

ਨੀਂਦ ਨਾ ਆਉਣ ਦੀ ਸਮੱਸਿਆ

ਇਸ ਦੀ ਕਮੀ ਕਰਕੇ ਦਿਮਾਗ ਦੇ ਆਸੇ ਪਾਸੇ ਖੂਨ ਨਿਕਲਣ ਦੀ ਸਮੱਸਿਆ ਹੁੰਦੀ ਹੈ । ਜਿਸ ਕਰਕੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ । ਇਸ ਦੇ ਨਾਲ ਨਾਲ ਖੂਨ ਦੀ ਉਲਟੀ ਵੀ ਆ ਸਕਦੀ ਹੈ ।

ਹੱਡੀਆਂ ਕਮਜ਼ੋਰ ਹੋਣੀਆਂ

ਵਿਟਾਮਿਨ ਕੇ ਦੀ ਕਮੀ ਕਰਕੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਵਾਰ ਵਾਰ ਹੱਡੀਆਂ ਟੁੱਟਣ ਦਾ ਖਤਰਾ ਵਧ ਜਾਂਦਾ ਹੈ ।

ਜੋੜਾਂ ਦਾ ਦਰਦ ਅਤੇ ਸੋਜ

ਸਰੀਰ ਵਿਚ ਵਿਟਾਮਿਨ ਕੇ ਦੀ ਕਮੀ ਕਰਕੇ ਜੋੜਾਂ ਦਾ ਦਰਦ ਅਤੇ ਸੋਜ ਦਾ ਕਾਰਨ ਵੀ ਬਣਦਾ ਹੈ । ਏਨਾ ਹੀ ਨਹੀਂ ਇਸ ਦੀ ਕਮੀ ਕਰਕੇ ਚੱਲਣ ਫਿਰਨ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ ।

ਸੱਟ ਲੱਗਣ ਤੇ ਖ਼ੂਨ ਬੰਦ ਨਾ ਹੋਣਾ

ਸੱਟ ਲੱਗਣ ਤੇ ਖ਼ੂਨ ਬੰਦ ਨਾ ਹੋਣਾ ਇਹ ਵੀ ਵਿਟਾਮਿਨ ਕੇ ਦੀ ਕਮੀ ਦਾ ਸੰਕੇਤ ਹੈ । ਵਿਟਾਮਿਨ ਕੇ ਦੀ ਕਮੀ ਕਰਕੇ ਹੱਥਾਂ ਪੈਰਾਂ ਦੇ ਨੋਹਾਂ ਦੇ ਥੱਲੇ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ । ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਜ਼ਿਆਦਾ ਵਿਟਾਮਿਨ ਕੇ ਵਾਲੇ ਆਹਾਰ ਖਾਣੇ ਚਾਹੀਦੇ ਹਨ ।

ਸੀਨੇ ਵਿੱਚ ਦਰਦ

ਇਸ ਦੀ ਕਮੀ ਹੋਣ ਤੇ ਸਾਹ ਫੁੱਲਣਾ , ਸੀਨੇ ਵਿੱਚ ਦਰਦ ਜਿਹੇ ਲੱਛਣ ਵੀ ਦਿਖਾਈ ਦਿੰਦੇ ਹਨ । ਇਸ ਤੋਂ ਇਲਾਵਾ ਪਿੱਠ ਦਰਦ , ਕਮਰ ਦਰਦ ਬਿਨਾਂ ਕਿਸੇ ਵਜ੍ਹਾ ਤੋਂ ਦਰਦ ਹੋਣਾ ਇਸ ਦੀ ਕਮੀ ਦੇ ਸੰਕੇਤ ਹਨ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ।

ਧੰਨਵਾਦ


Posted

in

by

Tags: