ਜ਼ਰੂਰਤ ਤੋਂ ਜ਼ਿਆਦਾ ਵਿਟਾਮਿਨ ਖਾਣ ਦੇ ਨੁਕਸਾਨ

ਕਦੇ ਵੀ ਲੋੜ ਤੋਂ ਜ਼ਿਆਦਾ ਕੋਈ ਵੀ ਚੀਜ਼ ਖਾਵਾਂਗੇ ਤਾਂ ਉਹ ਸਰੀਰ ਲਈ ਨੁਕਸਾਨਦਾਇਕ ਹੁੰਦੇ ਹੈ । ਇਹ ਗੱਲ ਹਰ ਕਿਸੇ ਚੀਜ਼ ਤੇ ਲਾਗੂ ਹੁੰਦੀ ਹੈ । ਅਸੀਂ ਸਾਰੇ ਜਾਣਦੇ ਹਾਂ , ਵਿਟਾਮਿਨ ਸਾਡੇ ਸਰੀਰ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ । ਸਰੀਰ ਦੇ ਕੰਮਾਂ ਕਾਰਜਾਂ ਲਈ ਇਨ੍ਹਾਂ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ।

ਜਿਵੇਂ ਵਿਟਾਮਿਨ ਏ ਅੱਖਾਂ ਲਈ , ਵਿਟਾਮਿਨ ਸੀ ਚਮੜੀ ਅਤੇ ਰੋਗਾਂ ਨਾਲ ਲੜਨ ਲਈ , ਵਿਟਾਮਿਨ ਡੀ ਹੱਡੀਆਂ ਲਈ , ਵਿਟਾਮਿਨ ਕੇ ਸੱਟ ਲੱਗਣ ਤੇ ਖੂਨ ਜੰਮਣ ਲਈ । ਇਸ ਤੋਂ ਇਲਾਵਾ ਵਿਟਾਮਿਨਾਂ ਦੇ ਹੋਰ ਵੀ ਬਹੁਤ ਸਾਰੇ ਸਰੀਰ ਨੂੰ ਫਾਇਦੇ ਹਨ ।

ਲੋੜ ਤੋਂ ਵੱਧ ਵਿਟਾਮਨ ਵਾਲਾ ਭੋਜਨ ਖਾਣਾ ਜਾਂ ਮਲਟੀ ਵਿਟਾਮਿਨ ਦੇ ਸਪਲੀਮੈਂਟ ਲੈਣਾ ਸਰੀਰ ਲਈ ਚੰਗਾ ਨਹੀਂ ਹੈ ਇਸ ਨਾਲ ਲਾਂਗ ਟਰਮ ਡਿਜੀਜ਼ ਦੀ ਸਮੱਸਿਆ ਵੱਧ ਜਾਂਦੀ ਹੈ ।

ਮਲਟੀ ਵਿਟਾਮਿਨਾਂ ਦੇ ਪ੍ਰਕਾਰ

ਕੁਝ ਲੋਕ ਸੋਚਦੇ ਹਨ , ਵਿਟਾਮਨਸ ਵੱਧ ਲਏ ਜਾਣ ਦਾ ਨੁਕਸਾਨ ਨਹੀਂ ਤੇ ਜ਼ਿਆਦਾ ਵਿਟਾਮਿਨ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹਨ , ਪਰ ਇਹ ਗੱਲ ਸੱਚੀ ਨਹੀਂ ਹੈ ।

ਵਿਟਾਮਨ ਦੋ ਤਰ੍ਹਾਂ ਦੇ ਹੁੰਦੇ ਹਨ

ਫੈਟ ਵਿੱਚ ਘੁਲਣ ਵਾਲੇ

ਪਾਣੀ ਵਿੱਚ ਘੁਲਣ ਵਾਲੇ ।

ਸਿਰਫ ਵਿਟਾਮਿਨ ਬੀ ਅਤੇ ਸੀ ਪਾਣੀ ਵਿੱਚ ਘੁਲਦੇ ਹਨ । ਜੇ ਉਹ ਲੋੜ ਤੋਂ ਵੱਧ ਖਾਧੇ ਜਾਣ ਤਾਂ ਯੂਰਿਨ ਦੇ ਰਸਤੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ।

ਬਾਕੀ ਸਾਰੇ ਵਿਟਾਮਿਨ ਫੈਟ ਵਿੱਚ ਘੁਲਣਸ਼ੀਲ ਹੋਣ ਕਾਰਨ ਸਰੀਰ ਵਿਚ ਫੈਟ ਦੇ ਨਾਲ ਹੀ ਜੰਮ ਜਾਂਦੇ ਹਨ ।

ਜ਼ਿਆਦਾ ਵਿਟਾਮਿਨ ਲੈਣਾ ਸਿਹਤ ਲਈ ਨੁਕਸਾਨਦਾਇਕ

ਵਿਟਾਮਿਨ ਡੀ

ਇਹ ਇੱਕ ਅਜਿਹਾ ਵਿਟਾਮਿਨ ਹੈ । ਜਿਸ ਦੀ ਮਾਤਰਾ ਸਰੀਰ ਵਿੱਚ ਲੋੜ ਤੋਂ ਵੱਧ ਜਾਵੇ , ਤਾਂ ਹੱਡੀਆਂ ਵਿੱਚ ਲਚੀਲਾਪਨ ਖ਼ਤਮ ਕਰਕੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਸਖ਼ਤ ਬਣਾ ਦਿੰਦਾ ਹੈ । ਇਸ ਨੂੰ ਡਾਕਟਰੀ ਭਾਸ਼ਾ ਵਿੱਚ ਹਾਈਪਰ ਕੈਲੇਮੇਸਿਆ ਕਹਿੰਦੇ ਹਨ । ਜਿਸ ਨਾਲ ਉਨ੍ਹਾਂ ਦੇ ਟੁੱਟਣ ਭੱਜਣ ਦੀ ਜਾਂ ਫਰੈਕਚਰ ਹੋਣ ਦਾ ਖਤਰਾ ਵੱਧ ਜਾਂਦਾ ਹੈ । ਇਸੇ ਕਰਕੇ ਕਿਹਾ ਜਾਂਦਾ ਹੈ ਕਿ ਧੁੱਪ ਵਿੱਚ ਅੱਧੇ ਘੰਟੇ ਤੋਂ ਵੱਧ ਨਹੀਂ ਬੈਠਣਾ ਚਾਹੀਦਾ ।

ਵਿਟਾਮਿਨ ਸੀ

ਜੇ ਸਰੀਰ ਵਿੱਚ ਲੋੜ ਤੋਂ ਵੱਧ ਹੋ , ਜਾਵੇ ਤਾਂ ਸਰੀਰ ਵਿਟਾਮਿਨ ਬੀ12 ਨੂੰ ਸੋਖਿਤ ਨਹੀਂ ਕਰ ਪਾਉਂਦਾ । ਜਿਸ ਦੇ ਕਾਰਨ ਖੂਨ ਸਰੀਰ ਅੰਦਰ ਘੱਟ ਬਣਦਾ ਹੈ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ ।

ਵਿਟਾਮਿਨ ਈ

ਪਾਚਨ ਕਿਰਿਆ ਤੇਜ਼ ਕਰਨ ਜਾਂ ਖ਼ੂਨ ਬਣਾਉਣ ਲਈ ਵਿਟਾਮਿਨ ਈ ਸਪਲੀਮੈਂਟ ਦੀ ਸਲਾਹ ਦਿੱਤੀ ਜਾਂਦੀ ਹੈ । ਜੇਕਰ ਇਹ ਲੋੜ ਤੋਂ ਜ਼ਿਆਦਾ ਖਾਧਾ ਜਾਵੇ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਅਤੇ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ । ਕੁਝ ਲੋਕਾਂ ਦਾ ਮਨਪਸੰਦ ਭੋਜਨ ਵਿਟਾਮਿਨ ਈ ਦਾ ਭੰਡਾਰ ਹੋਣ ਕਰਕੇ ਅਜਿਹੇ ਲੋਕ ਬਾਅਦ ਵਿੱਚ ਬਲੱਡ ਪ੍ਰੈਸ਼ਰ ਦੇ ਮਰੀਜ਼ ਜ਼ਿਆਦਾ ਬਣਦੇ ਹਨ ।

ਵਿਟਾਮਿਨ ਏ

ਇਹ ਜ਼ਰੂਰਤ ਤੋਂ ਜ਼ਿਆਦਾ ਲੈਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਚਮੜੀ ਰੁੱਖੀ ਹੋ ਜਾਂਦੀ ਹੈ ਅਤੇ ਨਾਲ ਵਜ਼ਨ ਵੀ ਜ਼ਰੂਰਤ ਤੋਂ ਜ਼ਿਆਦਾ ਘਟਣ ਲੱਗਦਾ ਹੈ ।

ਵਿਟਾਮਿਨ ਕੇ

ਜੋ ਸਾਨੂੰ ਮੀਟ , ਪਨੀਰ , ਆਂਡਿਆਂ ਤੋਂ ਮਿਲਦਾ ਹੈ । ਜੋ ਗਰਭ ਦੇ ਸਮੇਂ ਮਹਿਲਾਵਾਂ ਉਸ ਦਾ ਸੇਵਨ ਲੋੜ ਤੋਂ ਵੱਧ ਕਰਨ ਨਾਲ ਅੱਗੇ ਚੱਲ ਕੇ ਹੋਣ ਵਾਲੇ ਬੱਚੇ ਨੂੰ ਜਾਂ ਮਹਿਲਾਵਾਂ ਨੂੰ ਪੀਲੀਆ ਹੋਣ ਦਾ ਖਤਰਾ ਬਣ ਜਾਂਦਾ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: