ਪਿਸ਼ਾਬ ਵਿਚ ਪ੍ਰੋਟੀਨ ਆਉਣ ਤੇ ਦਿਖਦੇ ਹਨ , ਇਹ ਸੱਤ ਲੱਛਣ । ਕਿਡਨੀ ਫੇਲੀਅਰ ਦਾ ਹੋ ਸਕਦਾ ਹੈ ਸੰਕੇਤ ।

ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ । ਸਰੀਰ ਵਿੱਚ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਨਿਰਮਾਣ ਅਤੇ ਵਿਕਾਸ ਦੇ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ । ਸਰੀਰ ਨੂੰ ਸ਼ਕਰਮੰਨ ਤੋਂ ਬਚਾਉਣ ਦੇ ਲਈ ਵੀ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਪਰ ਕਈ ਕਾਰਨਾਂ ਨਾਲ ਪ੍ਰੋਟੀਨ ਪਿਸ਼ਾਬ ਦੇ ਨਾਲ ਸਰੀਰ ਵਿਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ । ਯੂਰੀਨ ਵਿੱਚੋਂ ਪ੍ਰੋਟੀਨ ਨਿਕਲਣਾ ਕਿਡਨੀ ਨਾਲ ਜੁੜੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ । ਇਸ ਨਾਲ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ । ਦਰਅਸਲ ਕਿਡਨੀ ਸਾਡੇ ਬਲਡ ਵਿਚੋਂ ਵਿਸ਼ੈਲੀ ਪਦਾਰਥਾਂ ਅਤੇ ਵਾਧੂ ਪਾਣੀ ਨੂੰ ਛਾਣਦੀ ਹੈ । ਪ੍ਰੋਟੀਨ ਕਿਡਨੀ ਦੇ ਫਿਲਟਰ ਦੇ ਜ਼ਰੀਏ ਬਾਹਰ ਨਿਕਲਣ ਦੇ ਲਈ ਬਹੁਤ ਵੱਡਾ ਹੁੰਦਾ ਹੈ । ਪਰ ਫਿਲਟਰ ਪ੍ਰੋਟੀਨ ਐਲਬਿਊਮਿਨ ਨੂੰ ਪਿਸ਼ਾਬ ਦੇ ਨਾਲ ਬਾਹਰ ਕੱਢ ਦਿੰਦਾ ਹੈ । ਪਿਸ਼ਾਬ ਵਿੱਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਨੂੰ ਪ੍ਰੋਟੀਨੂਰੀਆ ਜਾਂ ਐਲਿਊਮਿਨੀਯੂਰੀਆ ਦੇ ਨਾਮ ਨਾਲ ਜਾਣਿਆ ਜਾਦਾ ਹੈ । ਇਹ ਕਿਡਨੀ ਦੀ ਖਰਾਬੀ ਦਾ ਸੰਕੇਤ ਹੋ ਸਕਦਾ ਹੈ । ਪਿਸ਼ਾਬ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਤੇ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ । ਪਿਸ਼ਾਬ ਵਿੱਚ ਪ੍ਰੋਟੀਨ ਆਉਣ ਦੇ ਕਈ ਕਾਰਨ ਹੋ ਸਕਦੇ ਹਨ । ਕਿਡਨੀ ਦੀ ਖਰਾਬੀ ਦੇ ਕਾਰਨ ਤਾਂ ਪਿਸ਼ਾਬ ਵਿੱਚੋਂ ਪ੍ਰੋਟੀਨ ਆ ਹੀ ਸਕਦੀ ਹੈ । ਪਰ ਇਸ ਤੋਂ ਇਲਾਵਾ ਹੋਰ ਕਈ ਕਾਰਨਾ ਜਾਂ ਕਈ ਬੀਮਾਰੀਆਂ ਦੇ ਕਾਰਨ ਵੀ ਪਿਸ਼ਾਬ ਵਿਚ ਪ੍ਰੋਟੀਨ ਆ ਸਕਦਾ ਹੈ । ਪਿਸ਼ਾਬ ਦੇ ਨਾਲ ਪ੍ਰੋਟੀਨ ਲੀਕ ਹੋਣ ਤੇ ਸਰੀਰ ਵਿਚ ਕੁਝ ਲੱਛਣ ਦਿਖਾਈ ਦਿੰਦੇ ਹਨ । ਇਨ੍ਹਾਂ ਲੱਛਣਾਂ ਨੂੰ ਪਹਿਚਾਣ ਦੀ ਸਹੀ ਸਮੇ ਤੇ ਇਲਾਜ ਕਰਵਾਨਾ ਬਹੁਤ ਜਰੂਰੀ ਹੈ ।

ਅੱਜ ਅਸੀਂ ਤੁਹਾਨੂੰ ਪਿਸ਼ਾਬ ਵਿਚ ਪ੍ਰੋਟੀਨ ਆਉਣ ਤੇ ਦਿਖਾਈ ਦੇਣ ਵਾਲੇ ਲੱਛਣਾ ਬਾਰੇ ਦੱਸਾਂਗੇ ।

ਜਾਣੋਂ ਪਿਸ਼ਾਬ ਵਿਚ ਪ੍ਰੋਟੀਨ ਆਉਣ ਦੇ ਲਛਣ

ਯੂਰਿਨ ਵਿੱਚ ਬਹੁਤ ਜ਼ਿਆਦਾ ਝੱਗ ਆਉਣਾ

ਜਦੋਂ ਪਿਸ਼ਾਬ ਦੇ ਨਾਲ ਪ੍ਰੋਟੀਨ ਸਰੀਰ ਵਿੱਚੋਂ ਬਾਹਰ ਨਿਕਲਣ ਲੱਗਦਾ ਹੈ , ਜੋ ਕਿਡਨੀ ਨੂੰ ਇਸ ਨੂੰ ਫਿਲਟਰ ਕਰਨ ਵਿੱਚ ਤਕਲੀਫ ਹੁੰਦੀ ਹੈ । ਇਸ ਵਜ੍ਹਾ ਨਾਲ ਪਿਸ਼ਾਬ ਵਿਚ ਝਗ ਬਣਨਾ ਸ਼ੁਰੂ ਹੋ ਜਾਂਦਾ ਹੈ । ਜੇਕਰ ਤੁਹਾਨੂੰ ਝੱਗਦਾਰ ਪਿਸ਼ਾਬ ਆਉਂਦਾ ਹੈ , ਇਹ ਯੂਰੀਨ ਵਿਚ ਪ੍ਰੋਟੀਨ ਦਾ ਇੱਕ ਸੰਕੇਤ ਹੋ ਸਕਦਾ ਹੈ । ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ।

ਬਾਰ ਬਾਰ ਪਿਸ਼ਾਬ ਆਉਣ ਦੀ ਸਮੱਸਿਆ

ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ , ਤਾਂ ਇਹ ਕਿਡਨੀ ਵਿਚ ਖਰਾਬੀ ਦਾ ਸੰਕੇਤ ਹੋ ਸਕਦਾ ਹੈ । ਕਿਡਨੀ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਤੇ ਪ੍ਰੋਟੀਨ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ । ਅਜਿਹੀ ਸਥਿਤੀ ਵਿੱਚ ਵਿਅਕਤੀ ਪਿਸ਼ਾਬ ਨੂੰ ਜ਼ਿਆਦਾ ਦੇਰ ਤਕ ਕੰਟਰੋਲ ਨਹੀਂ ਕਰ ਸਕਦਾ ।

ਕਮਜ਼ੋਰੀ ਅਤੇ ਥਕਾਨ

ਜੇਕਰ ਤੁਸੀਂ ਹਰ ਸਮੇਂ ਕਮਜ਼ੋਰੀ ਅਤੇ ਥਕਾਨ ਮਹਿਸੂਸ ਕਰਦੇ ਹੋ , ਤਾਂ ਇਹ ਪਿਸ਼ਾਬ ਦੇ ਨਾਲ ਪ੍ਰੋਟੀਨ ਨਿਕਲਣ ਦਾ ਸੰਕੇਤ ਹੋ ਸਕਦਾ ਹੈ । ਪ੍ਰੋਟੀਨਨਿਊਰਾ ਦੀ ਸਮੱਸਿਆ ਹੋਣ ਤੇ ਖੂਨ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ । ਇਸ ਵਜ਼ਾ ਨਾਲ ਵਿਅਕਤੀ ਹਰ ਸਮੇਂ ਕਮਜ਼ੋਰ ਅਤੇ ਥਕਿਆਂ ਹੋਇਆ ਮਹਿਸੂਸ ਕਰਦਾ ਹੈ । ਅਜਿਹੀ ਸਥਿਤੀ ਵਿੱਚ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਤੁਹਾਨੂੰ ਥਕਾਨ ਮਹਿਸੂਸ ਹੋ ਸਕਦੀ ਹੈ ।

ਮਾਸਪੇਸ਼ੀਆਂ ਵਿੱਚ ਦਰਦ

ਮਾਸਪੇਸ਼ੀਆਂ ਨੂੰ ਬਣਾਉਣ ਦੇ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ । ਪਿਸ਼ਾਬ ਦੇ ਨਾਲ ਪ੍ਰੋਟੀਨ ਨਿਕਲਣ ਤੇ ਸਰੀਰ ਨੂੰ ਪੂਰਾ ਪ੍ਰੋਟੀਨ ਨਹੀਂ ਮਿਲਦਾ । ਇਸ ਵਜਾ ਨਾਲ ਮਾਸਪੇਸ਼ੀਆਂ ਵਿੱਚ ਦਰਦ ਅਤੇ ਏਠਨ ਦੀ ਸਮੱਸਿਆ ਹੋ ਸਕਦੀ ਹੈ ।

ਹਥਾ ਪੈਰਾਂ ਤੇ ਸੋਜ ਆਉਣਾ

ਕਿਡਨੀ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਅਤੇ ਵਾਧੂ ਸੋਡੀਅਮ ਨੂੰ ਫਿਲਟਰ ਕਰਨ ਵਿੱਚ ਮਦਦ ਕਰਦੀ ਹੈ । ਜਦੋ ਕਿਡਨੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ , ਤਾਂ ਇਸ ਨਾਲ ਸਰੀਰ ਵਿਚ ਟੌਕਸਿਨ ਜੰਮਾ ਹੋਣ ਲਗਦੇ ਹਨ । ਇਸ ਵਜ੍ਹਾ ਨਾਲ ਹੱਥਾਂ-ਪੈਰਾਂ ਵਿਚ ਸੋਜ ਆ ਸਕਦੀ ਹੈ ।

ਭੂੱਖ ਵਿੱਚ ਕਮੀ

ਕਿਡਨੀ ਵਿਚ ਗੜਬੜੀ ਹੋਣ ਦੇ ਕਾਰਨ ਸਰੀਰ ਵਿੱਚ ਤਰਲ ਪਦਾਰਥ ਜਮ੍ਹਾਂ ਹੋਣ ਲੱਗ ਜਾਂਦਾ ਹੈ । ਸਰੀਰ ਵਿੱਚ ਟੌਕਸਿਨ ਜਮਾਂ ਹੋਣ ਨਾਲ ਭੁੱਖ ਵਿਚ ਕਮੀ ਆ ਜਾਂਦੀ ਹੈ , ਅਤੇ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ । ਇਸ ਸਥਿਤੀ ਵਿੱਚ ਵਿਅਕਤੀ ਨੂੰ ਹਰ ਸਮੇਂ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ , ਅਤੇ ਕੁਝ ਵੀ ਖਾਣ ਦਾ ਮਨ ਨਹੀਂ ਕਰਦਾ ।

ਚਿਹਰੇ ਤੇ ਸੋਜ ਹੋਣਾ

ਚਿਹਰੇ ਅਤੇ ਅੱਖਾਂ ਦੇ ਆਸੇ-ਪਾਸੇ ਸੋਜ ਵੀ ਪਿਸ਼ਾਬ ਦੇ ਨਾਲ ਪ੍ਰੋਟੀਨ ਨਿਕਾਲਣ ਦਾ ਸੰਕੇਤ ਹੋ ਸਕਦਾ ਹੈ । ਜਦੋਂ ਕਿਡਨੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ , ਤਾਂ ਇਸ ਨਾਲ ਸਰੀਰ ਵਿੱਚ ਵੱਡੀ ਮਾਤਰਾ ਵਿਚ ਪ੍ਰੋਟੀਨ ਦਾ ਰਿਸਾਵ ਹੁੰਦਾ ਹੈ । ਇਸ ਨਾਲ ਅੱਖਾਂ ਦੇ ਆਸੇ-ਪਾਸੇ ਤਰਲ ਪਦਾਰਥ ਜੰਮਣ ਲੱਗ ਜਾਂਦਾ ਹੈ , ਅਤੇ ਚਿਹਰੇ ਤੇ ਸੋਜ ਨਜ਼ਰ ਆਉਣ ਲੱਗ ਜਾਂਦੀ ਹੈ ।

ਇੰਨਾਂ ਲੱਛਣਾਂ ਵਿੱਚੋਂ ਕੋਈ ਦੋ ਜਾਂ ਤਿੰਨ ਲੱਛਣ ਮਹਿਸੂਸ ਹੋਣ ਤੇ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ । ਪਿਸ਼ਾਬ ਵਿਚ ਪ੍ਰੋਟੀਨ ਆਉਣਾ ਕਿਡਨੀ ਦੀ ਖਰਾਬੀ ਦਾ ਸੰਕੇਤ ਹੋ ਸਕਦਾ ਹੈ । ਸਹੀ ਸਮੇਂ ਤੇ ਇਲਾਜ ਲੈਣ ਨਾਲ ਕਿਡਨੀ ਡੈਮੇਜ ਹੋਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।