ਯੂਰੀਕ ਐਸਿਡ ਘੱਟ ਕਰਨ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ , ਜੀਰੇ ਦਾ ਪਾਣੀ । ਜਾਣੋ ਪੀਣ ਦਾ ਤਰੀਕਾ ।

ਸਰੀਰ ਵਿੱਚ ਐਸਿਡ ਬਣਨ ਦੇ ਨਾਲ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ । ਕਿਡਨੀ ਦਾ ਕੰਮ ਪ੍ਰਭਾਵਿਤ ਹੋਣ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ । ਸਾਡੇ ਆਹਾਰ ਅਤੇ ਸਰੀਰ ਦੀਆਂ ਕੋਸ਼ਿਕਾਵਾਂ ਦੇ ਦੁਆਰਾ ਯੂਰਿਕ ਐਸਿਡ ਬਣਨ ਲੱਗਦਾ ਹੈ । ਸਰੀਰ ਵਿਚ ਯੂਰਿਕ ਐਸਿਡ ਦਾ ਲੈਵਲ ਵਧਣ ਨਾਲ ਐਥਰਾਇਟਿਸ , ਹਾਰਟ ਡਿਸੀਜ , ਸ਼ੂਗਰ ਅਤੇ ਕਿਡਨੀ ਸੰਬੰਧੀ ਹੋਰ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਇਸ ਦੇ ਨਾਲ ਹੀ ਵਿਅਕਤੀ ਦੇ ਸਰੀਰ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ । ਅਜਿਹੇ ਵਿੱਚ ਵਿਅਕਤੀ ਨੂੰ ਆਪਣੀ ਡਾਈਟ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਘਰ ਵਿੱਚ ਮੌਜੂਦ ਮਸਾਲਿਆਂ ਦੇ ਨਾਲ ਹੀ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹੋ । ਜੀਰੇ ਦੇ ਸੇਵਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ । ਇਸ ਨੂੰ ਤੁਸੀਂ ਯੂਰਿਕ ਐਸਿਡ ਨੂੰ ਘੱਟ ਕਰਨ ਦੇ ਲਈ ਇਸਤੇਮਾਲ ਕਰ ਸਕਦੇ ਹੋ ।

ਅੱਜ ਅਸੀਂ ਤੁਹਾਨੂੰ ਯੂਰਿਕ ਐਸਿਡ ਨੂੰ ਘੱਟ ਕਰਨ ਦੇ ਲਈ ਜੀਰੇ ਦਾ ਪਾਣੀ ਪੀਣ ਦੇ ਫਾਇਦੇ ਅਤੇ ਇਸ ਦਾ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਦੱਸਾਂਗੇ ।

ਜਾਣੋਂ ਯੂਰਿਕ ਐਸਿਡ ਵਿਚ ਜੀਰੇ ਦਾ ਪਾਣੀ ਪੀਣ ਦੇ ਫਾਇਦੇ

ਜੀਰੇ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਦਾਲ ਜਾਂ ਸਬਜ਼ੀ ਬਣਾਉਣ ਦੇ ਲਈ ਕਰਦੇ ਹੋਵੋਗੇ । ਜੀਰਾ ਸਾਡੇ ਖਾਣੇ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦਾ ਹੈ । ਇਸ ਦੇ ਨਾਲ ਹੀ ਇਸ ਨਾਲ ਸਾਡੀ ਸਿਹਤ ਨੂੰ ਕਈ ਫ਼ਾਇਦੇ ਮਿਲਦੇ ਹਨ । ਇਸ ਵਿੱਚ ਕੈਲਸ਼ੀਅਮ , ਆਇਰਨ , ਜਿੰਕ , ਫਾਸਫੋਰਸ ਆਦਿ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ । ਇਹ ਸਾਰੇ ਤੱਤ ਸਰੀਰ ਵਿਚ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ । ਇਸ ਦੇ ਨਾਲ ਹੀ ਜੀਰੇ ਵਿੱਚ ਪਾਏ ਜਾਣ ਵਾਲੇ ਐਂਟੀ-ਓਕਸੀਡੈਂਟ ਸੋਜ ਨੂੰ ਘੱਟ ਕਰਦੇ ਹਨ , ਅਤੇ ਜੀਰੇ ਦਾ ਪਾਣੀ ਪੀਣ ਨਾਲ ਸਾਡੇ ਸਰੀਰ ਵਿਚੋਂ ਟੋਕਸਿਨ ਤੇਜ਼ੀ ਨਾਲ ਬਾਹਰ ਨਿਕਲਦੇ ਹਨ ।

ਯੂਰਿਕ ਐਸਿਡ ਜ਼ਿਆਦਾ ਹੋਣ ਤੇ ਜੀਰੇ ਦਾ ਪਾਣੀ ਪੀਣ ਦਾ ਤਰੀਕਾ

ਯੂਰੀਕ ਐਸਿਡ ਨੂੰ ਘੱਟ ਕਰਨ ਦੇ ਲਈ ਤੁਸੀਂ ਜੀਰੇ ਦਾ ਪਾਣੀ ਪੀ ਸਕਦੇ ਹੋ । ਇਸ ਦਾ ਇਸਤੇਮਾਲ ਕਰਨ ਦੇ ਲਈ ਤੁਸੀਂ ਇਕ ਗਲਾਸ ਪਾਣੀ ਵਿਚ ਰਾਤ ਨੂੰ ਇਕ ਚੱਮਚ ਜੀਰਾ ਭਿਓਂ ਕੇ ਰੱਖ ਦਿਓ । ਸਵੇਰੇ ਉੱਠਣ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਪੀ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਸਵੇਰੇ ਜੀਰੇ ਦੀ ਚਾਹ ਵੀ ਪੀ ਸਕਦੇ ਹੋ । ਤੁਸੀਂ ਚਾਵ੍ਹੋ ਤਾਂ ਪਾਣੀ ਵਿਚ ਇੱਕ ਚਮਚ ਜੀਰਾ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ । ਜਦੋਂ ਪਾਣੀ ਅੱਧਾ ਰਹਿ ਜਾਵੇ , ਤਾਂ ਇਸ ਵਿੱਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀ ਲਵੋ ।

ਯੂਰਿਕ ਐਸਿਡ ਨੂੰ ਘੱਟ ਕਰਨ ਦੇ ਲਈ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਯੂਰਿਕ ਐਸਿਡ ਨੂੰ ਘੱਟ ਕਰਨ ਲਈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ । ਇਸ ਨਾਲ ਸਰੀਰ ਵਿੱਚੋ ਯੂਰਿਕ ਐਸਿਡ ਤੇਜੀ ਨਾਲ ਬਾਹਰ ਹੁੰਦਾ ਹੈ ।

ਯੂਰਿਕ ਐਸਿਡ ਦੀ ਸਮੱਸਿਆ ਹੋਣ ਤੇ ਤੁਹਾਨੂੰ ਸ਼ੂਗਰ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ । ਇਸ ਦੀ ਜਗ੍ਹਾ ਤੁਸੀਂ ਫਲ ਅਤੇ ਸ਼ਹਿਦ ਦਾ ਸੇਵਨ ਕਰ ਸਕਦੇ ਹੋ ।

ਇਸ ਸਮੱਸਿਆ ਵਿੱਚ ਤੁਸੀਂ ਰੈੱਡ ਮੀਟ ਖਾਣ ਤੋਂ ਬਚੋ। ਕਿਉਂਕਿ ਇਸ ਨਾਲ ਸਾਡੇ ਸਰੀਰ ਵਿੱਚ ਪਓੂਰੀਨ ਦਾ ਲੈਵਲ ਵਧ ਜਾਂਦਾ ਹੈ । ਇਹ ਯੂਰਿਕ ਐਸਿਡ ਬਣਨ ਦੀ ਇੱਕ ਮੁੱਖ ਕਾਰਣ ਹੁੰਦਾ ਹੈ ।

ਇਸ ਸਮੱਸਿਆ ਵਿੱਚ ਤੁਹਾਨੂੰ ਇਲਕੋਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ । ਕਿਉਕਿ ਇਲਕੋਹਲ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ । ਜਿਸ ਨਾਲ ਸਰੀਰ ਵਿੱਚ ਯੂਰਿਕ ਐਸਿਡ ਹੁੰਦਾ ਹੈ ।

ਯੂਰਿਕ ਐਸਿਡ ਨੂੰ ਘੱਟ ਕਰਨ ਦੇ ਲਈ ਡਾਈਟ ਵਿਚ ਫਾਈਬਰ ਵਾਲੀਆ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ । ਇਸ ਨਾਲ ਖੂਨ ਵਿਚ ਸ਼ੂਗਰ ਲੇਵਲ ਕੰਟਰੋਲ ਰਹਿੰਦਾ ਹੈ , ਅਤੇ ਯੂਰਿਕ ਐਸਿਡ ਵਧਣ ਦੀ ਸੰਭਾਵਨਾ ਘੱਟ ਹੁੰਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।