ਇਨ੍ਹਾਂ ਲੋਕਾਂ ਨੂੰ ਕਦੇ ਨਹੀਂ ਪੀਣਾ ਚਾਹੀਦਾ ਹਲਦੀ ਵਾਲਾ ਦੁੱਧ

ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦੁੱਧ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ । ਦੁੱਧ ਪੀਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਅਤੇ ਕੈਲਸ਼ੀਅਮ ਦੀ ਮਾਤਰਾ ਠੀਕ ਹੋਣ ਕਰਕੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ । ਇਸ ਲਈ ਰੋਜ਼ਾਨਾ ਇੱਕ ਗਿਲਾਸ ਦੁੱਧ ਦਾ ਜ਼ਰੂਰ ਪੀਣਾ ਚਾਹੀਦਾ ਹੈ ।

ਦੁੱਧ ਵਿਚ ਹਲਦੀ ਮਿਲਾ ਕੇ ਪੀਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ।

ਸਰਦੀ ਖਾਂਸੀ ਜਾਂ ਫਿਰ ਸੱਟ ਲੱਗ ਜਾਣ ਤੇ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪਰ ਕਈ ਵਾਰ ਹਲਦੀ ਵਾਲਾ ਦੁੱਧ ਪੀਣ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੁੰਦਾ ਹੈ । ਕੁਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ । ਜਿਵੇਂ ਪੇਟ ਦੀ ਸਮੱਸਿਆ , ਖੂਨ ਆਉਣਾ , ਬਵਾਸੀਰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ । ਜਿਨ੍ਹਾਂ ਵਿੱਚ ਕਦੇ ਵੀ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਸਮੱਸਿਆਵਾਂ ਬਾਰੇ ਜਿਨ੍ਹਾਂ ਵਿੱਚ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ । ਜੇਕਰ ਤੁਸੀਂ ਪੀਣਾ ਚਾਹੁੰਦੇ ਹੋ ਤਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਵੋ ।

ਉਹ ਲੋਕ ਜਿਨ੍ਹਾਂ ਨੂੰ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ

ਪਿੱਤੇ ਦੀ ਸਮੱਸਿਆ ਹੋਣਾ

ਜੇਕਰ ਤੁਹਾਨੂੰ ਕੋਈ ਪਿੱਤੇ ਦੀ ਸਮੱਸਿਆ ਜਿਵੇਂ ਪੱਥਰੀ, ਪਿੱਤ ਰਸ ਘੱਟ ਬਣਦਾ ਹੈ ਤਾਂ ਕਦੇ ਵੀ ਹਲਦੀ ਵਾਲਾ ਦੁੱਧ ਨਾ ਪੀਓ । ਇਸ ਨਾਲ ਇਹ ਸਮੱਸਿਆ ਵਧ ਜਾਂਦੀ ਹੈ ।

ਖ਼ੂਨ ਪਤਲਾ ਕਰਨ ਵਾਲੀ ਦਵਾਈ ਲੈਣ ਵਾਲੇ ਲੋਕ

ਹਲਦੀ ਵਾਲਾ ਦੁੱਧ ਉਨ੍ਹਾਂ ਲੋਕਾਂ ਨੂੰ ਵੀ ਸੇਵਨ ਨਹੀਂ ਕਰਨਾ ਚਾਹੀਦਾ । ਜੋ ਖੂਨ ਪਤਲਾ ਕਰਨ ਵਾਲੀ ਦਵਾਈ ਲੈ ਰਹੇ ਹਨ । ਬਹੁਤ ਸਾਰੇ ਲੋਕ ਬਲੱਡ ਕਲੋਂਟਿੰਗ ਨੂੰ ਰੋਕਣ ਲਈ ਇਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ । ਕਿਉਂਕਿ ਹਲਦੀ ਵਾਲੇ ਦੁੱਧ ਵਿੱਚ ਖ਼ੂਨ ਪਤਲਾ ਕਰਨ ਦੇ ਗੁਣ ਹੁੰਦੇ ਹਨ । ਇਸ ਲਈ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣ ਵਾਲੇ ਲੋਕ ਕਦੇ ਵੀ ਹਲਦੀ ਵਾਲੇ ਦੁੱਧ ਦਾ ਸੇਵਨ ਨਾ ਕਰਨ ।

ਅਕਸਰ ਹਾਈ ਬਲੱਡ ਪ੍ਰੈਸ਼ਰ ਤੇ ਕਲੈਸਟਰੋਲ ਦੇ ਮਰੀਜਾਂ ਨੂੰ ਖੂਨ ਪਤਲਾ ਰੱਖਣ ਦੀ ਦਵਾਈ ਦਿੱਤੀ ਜਾਂਦੀ ਹੈ।

ਗੈਸ ਅਤੇ ਐਸੀਡਿਟੀ ਦੀ ਸਮੱਸਿਆ

ਬਹੁਤ ਸਾਰੇ ਲੋਕਾਂ ਨੂੰ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ । ਜੇਕਰ ਗੈਸ ਅਤੇ ਐਸੀਡੀਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਹਲਦੀ ਵਾਲਾ ਦੁੱਧ ਪੀਣਾ ਬੰਦ ਕਰ ਦਿਓ। ਕਿਉਂਕਿ ਹਲਦੀ ਵਾਲਾ ਦੁੱਧ ਇਸ ਸਮੱਸਿਆ ਨੂੰ ਵਧਾ ਦਿੰਦਾ ਹੈ ਅਤੇ ਐਸੀਡੀਟੀ ਦੀ ਦਵਾਈ ਦਾ ਅਸਰ ਵੀ ਘੱਟ ਕਰ ਦਿੰਦਾ ਹੈ । ਇਸ ਨਾਲ ਪੇਟ ਵਿਚ ਅਲਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।

ਬਵਾਸੀਰ, ਨਕਸੀਰ ਜਾਂ ਫਿਰ ਖੂਨ ਆਉਣਾ

ਜਿਨ੍ਹਾਂ ਲੋਕਾਂ ਨੂੰ ਬਵਾਸੀਰ ਅਤੇ ਖੂਨ ਆਉਣ ਦੀ ਸਮੱਸਿਆ ਹੈ ਅਤੇ ਜਿੰਨ੍ਹਾਂ ਲੋਕਾਂ ਦੇ ਨੱਕ ਵਿੱਚੋਂ ਖ਼ੂਨ ਆਉਂਦਾ ਹੈ । ਉਹ ਕਦੀ ਵੀ ਹਲਦੀ ਵਾਲੇ ਦੁੱਧ ਦਾ ਸੇਵਨ ਨਾ ਕਰਨ । ਕਿਉਂਕਿ ਹਲਦੀ ਵਾਲੇ ਦੁੱਧ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨਾਲ ਬਲੀਡਿੰਗ ਵਧ ਜਾਂਦੀ ਹੈ

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਜਾਣਕਾਰੀ ਚੰਗੀ ਲੱਗੀ ਹੋਵੇ ਇਸਨੂੰ ਹੋਰ ਲੋਕਾਂ ਨਾਲ ਸਾਂਝਾ ਜਰੂਰ ਕਰੋ ਜੀ।ਸਿਹਤ ਸੰਬੰਧੀ ਹਰ ਨਵੀਂ ਜਾਣਕਾਰੀ ਲਈ ਫੇਸਬੁੱਕ page ਸਿਹਤ ਜਰੂਰ like ਕਰੋ ਜੀ।

ਧੰਨਵਾਦ।


Posted

in

by

Tags: