ਜੇ ਤੁਹਾਨੂੰ ਵੀ ਹਨ , ਇਕ ਗੰਭੀਰ ਸਮੱਸਿਆਵਾਂ , ਤਾਂ ਰਾਤ ਨੂੰ ਜ਼ਰੂਰ ਲਓ ਇਕ ਚਮਚ ਤ੍ਰਿਫਲਾ ਚੂਰਣ । ਜਾਣੋ ਸੇਵਨ ਕਰਨ ਦਾ ਤਰੀਕਾ ।

ਆਯੁਰਵੈਦ ਵਿੱਚ ਤ੍ਰਿਫਲਾ ਦਾ ਇਸਤੇਮਾਲ ਕਈ ਸਾਲਾਂ ਤੋਂ ਕੀਤਾ ਜਾਂਦਾ ਹੈ । ਇਹ ਤਿੰਨ ਫਲਾਂ ਆਂਵਲਾ , ਬਹੇੜਾ ਅਤੇ ਹਰੜ੍ਹ ਦੇ ਮਿਸ਼ਰਣ ਨਾਲ ਤਿਆਰ ਕੀਤਾ ਜਾਂਦਾ ਹੈ । ਤ੍ਰਿਫਲਾ ਚੂਰਣ ਦਾ ਸੇਵਨ ਕਰਨ ਨਾਲ ਪੇਟ ਦੀਆਂ ਬੀਮਾਰੀਆਂ ਤੋਂ ਲੈ ਕੇ ਦੰਦਾਂ ਵਿਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ । ਇਸ ਦੇ ਸਾਡੀ ਸਿਹਤ ਲਈ ਕਈ ਫ਼ਾਇਦੇ ਹੁੰਦੇ ਹਨ । ਅਤੇ ਇਸ ਦਾ ਸੇਵਨ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ । ਖ਼ਾਸ ਤੌਰ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਲਾ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਲਾ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਅਤੇ ਇਸ ਦਾ ਸੇਵਨ ਕਰਨ ਦੇ ਤਰੀਕੇ ਬਾਰੇ ਦੱਸਾਂਗੇ ।

ਜਾਣੋਂ ਰਾਤ ਨੂੰ ਤ੍ਰਿਫਲਾ ਦਾ ਸੇਵਨ ਕਰਨ ਦਾ ਤਰੀਕਾ

ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਲਾ ਦਾ ਸੇਵਨ ਕਰਨ ਨਾਲ ਕਬਜ਼ , ਐਸੀਡਿਟੀ , ਖੱਟੀ ਡਕਾਰ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ । ਇਸ ਦਾ ਸੇਵਨ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ ।

ਯੂਰੀਨ ਸਬੰਧੀ ਸਮੱਸਿਆਵਾਂ ਦੂਰ ਕਰਨ ਲਈ ਤ੍ਰਿਫਲਾ ਨਾਲ ਜੀਭ ਧੋਵੋ

ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਤ੍ਰਿਫਲਾ ਲਓ । ਅਤੇ ਇਸ ਨੂੰ ਥੋੜ੍ਹੇ ਸਮੇਂ ਲਈ ਆਪਣੀ ਜੀਭ ਤੇ ਰੱਖੋ । ਇਸ ਤੋਂ ਬਾਅਦ ਗਰਮ ਪਾਣੀ ਨਾਲ ਕੁਰਲਾ ਕਰੋ । ਇਸ ਤਰ੍ਹਾਂ ਤ੍ਰਿਫਲਾ ਦਾ ਇਸਤੇਮਾਲ ਕਰਨ ਨਾਲ ਯੂਰੀਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ । ਜੇਕਰ ਤੁਹਾਨੂੰ ਵਾਰ ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੈ , ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ।

ਕਬਜ਼ ਤੋਂ ਰਾਹਤ ਲਈ ਦੁੱਧ ਨਾਲ ਕਰੋ ਤ੍ਰਿਫਲਾ ਦਾ ਸੇਵਨ

ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਨਾਲ ਤ੍ਰਿਫਲਾ ਦਾ ਸੇਵਨ ਕਰਨ ਨਾਲ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ । ਇਸ ਨਾਲ ਸਵੇਰੇ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ । ਇਸ ਦਾ ਸੇਵਨ ਕਰਨ ਲਈ ਤੁਸੀਂ ਇਕ ਗਲਾਸ ਦੁੱਧ ਵਿਚ 5 ਗ੍ਰਾਮ ਤ੍ਰਿਫ਼ਲਾ ਮਿਲਾ ਕੇ ਇਸ ਦਾ ਸੇਵਨ ਕਰੋ । ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜ਼ਿਆਦਾ ਮਾਤਰਾ ਵਿੱਚ ਤ੍ਰਿਫਲਾ ਦਾ ਸੇਵਨ ਨਹੀਂ ਕਰਨਾ । ਇਸ ਨਾਲ ਪਾਚਣ ਸਬੰਧਿਤ ਗੜਬੜੀ ਦੀ ਸਮੱਸਿਆ ਹੋ ਸਕਦੀ ਹੈ ।

ਕਬਜ਼ ਦੂਰ ਕਰਨ ਲਈ ਇਸਬਗੋਲ ਅਤੇ ਤ੍ਰਿਫਲਾ ਦਾ ਇਸਤੇਮਾਲ ਕਰੋ

ਰਾਤ ਨੂੰ ਸੌਣ ਤੋਂ ਪਹਿਲਾਂ ਇਸਬਗੋਲ ਅਤੇ ਤ੍ਰਿਫਲਾ ਦਾ ਸੇਵਨ ਵੀ ਕਰ ਸਕਦੇ ਹੋ , ਇਸ ਲਈ ਇਕ ਚਮਚ ਤ੍ਰਿਫਲਾ ਚੂਰਨ ਵਿੱਚ ਦੋ ਚਮਚ ਇਸਬਗੋਲ ਮਿਲਾ ਲਓ । ਇਸ ਨੂੰ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਨਾਲ ਲਓ । ਇਸ ਨਾਲ ਕਬਜ਼ ਤੋਂ ਆਰਾਮ ਮਿਲਦਾ ਹੈ ।

ਜਾਣੋ ਰਾਤ ਨੂੰ ਤ੍ਰਿਫਲਾ ਚੂਰਨ ਖਾਣ ਦੇ ਫਾਇਦੇ

ਮਸੂੜਿਆਂ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ

ਤ੍ਰਿਫਲਾ ਵਿੱਚ ਐਂਟੀ ਮਾਈਕ੍ਰੋਬੀਅਲ ਅਤੇ ਐਂਟੀ ਇੰਫਲੀਮੇਂਟਰੀ ਗੁਣ ਪਾਏ ਜਾਂਦੇ ਹਨ । ਜੋ ਮਸੂੜਿਆਂ ਵਿਚ ਹੋਣ ਵਾਲੀ ਬੈਕਟੀਰੀਅਲ ਸਮੱਸਿਆ ਨੂੰ ਦੂਰ ਕਰਨ ਲਈ ਅਸਰਦਾਰ ਸਾਬਤ ਹੋ ਸਕਦੇ ਹਨ । ਜੇਕਰ ਤੁਹਾਡੇ ਮਸੂੜਿਆਂ ਵਿਚ ਬੈਕਟੀਰੀਅਲ ਸਮੱਸਿਆ ਹੋ ਰਹੀ ਹੈ । ਤਾਂ ਤੁਸੀਂ ਸੌਣ ਤੋਂ ਪਹਿਲਾਂ ਤ੍ਰਿਫਲਾ ਚੂਰਨ ਅਤੇ ਗਰਮ ਪਾਣੀ ਨਾਲ ਕੁਰਲਾ ਕਰੋ । ਇਸ ਨਾਲ ਬੈਕਟੀਰੀਅਲ ਸਮੱਸਿਆ ਦੂਰ ਹੋ ਜਾਂਦੀ ਹੈ ।

ਵਜ਼ਨ ਘੱਟ ਕਰੇ

ਰਾਤ ਨੂੰ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਦੇ ਨਾਲ ਤ੍ਰਿਫਲਾ ਚੂਰਣ ਦਾ ਸੇਵਨ ਕਰਨਾ ਸਰੀਰ ਦਾ ਵਜ਼ਨ ਘੱਟ ਹੋ ਜਾਂਦਾ ਹੈ । ਇਸ ਨਾਲ ਤੁਹਾਡੇ ਪਾਚਨ ਸੰਬੰਧੀ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ । ਤ੍ਰਿਫਲਾ ਪਾਚਨ ਨੂੰ ਮਜ਼ਬੂਤ ਬਣਾਉਂਦਾ ਹੈ । ਅਤੇ ਇਸ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।

ਕਬਜ਼ ਦੂਰ ਕਰੇ ਅਤੇ ਪਾਚਣ ਨੂੰ ਮਜ਼ਬੂਤ ਬਣਾਵੇ

ਲੰਮੇ ਸਮੇਂ ਤੋਂ ਕਾਬਜ਼ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਤ੍ਰਿਫ਼ਲਾ ਚੂਰਨ ਦਾ ਇਸਤੇਮਾਲ ਕੀਤਾ ਜਾਂਦਾ ਹੈ । ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨਾਲ ਪੀੜਤ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸਬਗੋਲ ਦਾ ਛਿਲਕਾ ਅਤੇ ਤ੍ਰਿਫਲਾ ਚੁੂਰਨ ਦੋਨਾਂ ਨੂੰ ਮਿਲਾ ਕੇ ਸੇਵਨ ਕਰੋ । ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ । ਇਸ ਨਾਲ ਪਾਚਨ ਮਜ਼ਬੂਤ ਹੋ ਜਾਂਦਾ ਹੈ , ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ , ਤਾਂ ਇਸ ਨਾਲ ਭੁੱਖ ਵਧ ਜਾਂਦੀ ਹੈ । ਤ੍ਰਿਫਲਾ ਦਾ ਸੇਵਨ ਕਰਨ ਨਾਲ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਗੈਸ , ਅਪਚ , ਕਬਜ਼ ਤੋਂ ਛੁਟਕਾਰਾ ਮਿਲਦਾ ਹੈ ।

ਤ੍ਰਿਫਲਾ ਚੂਰਨ ਸਾਡੀ ਸਿਹਤ ਦੇ ਲਈ ਫ਼ਾਇਦੇਮੰਦ ਹੁੰਦਾ ਹੈ । ਪਰ ਜੇਕਰ ਤੁਸੀਂ ਕਿਸੇ ਸਮੱਸਿਆ ਨਾਲ ਪੀੜਤ ਹੋ , ਜਾਂ ਕੋਈ ਡਾਈਟ ਫੌਲੋ ਕਰ ਰਹੇ ਹੋ , ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।