ਜ਼ਿਆਦਾ ਟਮਾਟਰ ਖਾਣ ਨਾਲ ਸਿਹਤ ਨੂੰ ਹੋ ਸਕਦੇ ਹਨ , ਇਹ ਪੰਜ ਨੁਕਸਾਨ ।

ਟਮਾਟਰ ਜ਼ਿਆਦਾਤਰ ਲੋਕਾਂ ਨੂੰ ਬਹੁਤ ਪਸੰਦ ਹੁੰਦੇ ਹਨ । ਇਹ ਸਵਾਦੀ ਹੋਣ ਦੇ ਨਾਲ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਤਰਾਂ ਦੇ ਫ਼ਾਇਦੇ ਵੀ ਮਿਲਦੇ ਹਨ । ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਇਬਰ , ਪ੍ਰੋਟੀਨ , ਕਾਰਬੋਹਾਈਡਰੇਟ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ । ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਅਸਾਨੀ ਨਾਲ ਦੂਰ ਹੁੰਦੀਆਂ ਹਨ , ਅਤੇ ਇਮਊਨਿਟੀ ਵੀ ਮਜ਼ਬੂਤ ਹੁੰਦੀ ਹੈ । ਪਰ ਕੀ ਤੁਸੀਂ ਜਾਣਦੇ ਹੋ , ਕਿ ਟਮਾਟਰ ਦਾ ਜ਼ਿਆਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ । ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ , ਅਤੇ ਪਾਚਨ ਤੰਤਰ ਵੀ ਖਰਾਬ ਹੋ ਸਕਦਾ ਹੈ ।

ਅੱਜ ਅਸੀ ਤੁਹਾਨੂੰ ਜ਼ਿਆਦਾ ਟਮਾਟਰ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਾਂਗੇ ।

ਜਾਣੋ ਜ਼ਿਆਦਾ ਟਮਾਟਰ ਖਾਣ ਦੇ ਨੁਕਸਾਨ

ਐਸੀਡਿਟੀ ਦੀ ਸਮੱਸਿਆ

ਜ਼ਿਆਦਾ ਟਮਾਟਰ ਖਾਣ ਨਾਲ ਪੇਟ ਵਿਚ ਐਸੀਡਿਟੀ ਦੀ ਸਮੱਸਿਆ ਵਧ ਸਕਦੀ ਹੈ । ਕਿਉਂ ਕਿ ਟਮਾਟਰ ਐਸੀਡਿਕ ਪ੍ਰਵਤੀ ਦਾ ਹੁੰਦਾ ਹੈ । ਇਸ ਲਈ ਜ਼ਿਆਦਾ ਮਾਤਰਾ ਵਿੱਚ ਇਸ ਦੇ ਸੇਵਨ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਪਹਿਲਾਂ ਤੋਂ ਹੀ ਹੈ , ਉਨ੍ਹਾਂ ਨੂੰ ਟਮਾਟਰ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ।

ਪੱਥਰੀ

ਜੀ ਹਾਂ , ਜ਼ਿਆਦਾ ਮਾਤਰਾ ਵਿਚ ਟਮਾਟਰ ਦੇ ਸੇਵਨ ਨਾਲ ਪੱਥਰੀ ਦੀ ਸਮੱਸਿਆ ਵੀ ਵਧ ਸਕਦੀ ਹੈ । ਟਮਾਟਰ ਵਿਚ ਪਾਏ ਜਾਣ ਵਾਲੇ ਬੀਜ ਆਸਾਨੀ ਨਾਲ ਕਿਡਨੀ ਵਿੱਚ ਪਹੁੰਚ ਕੇ ਸਟੋਨ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੰਦੇ ਹਨ । ਜਿਸ ਕਾਰਨ ਜ਼ਿਆਦਾ ਟਮਾਟਰ ਦੇ ਸੇਵਨ ਨਾਲ ਪੱਥਰੀ ਦੀ ਸਮੱਸਿਆ ਦੀ ਸੰਭਾਵਨਾ ਕਈ ਗੁਣਾਂ ਵੱਧ ਜਾਂਦੀ ਹੈ ।

ਸੀਨੇ ਵਿੱਚ ਜਲਣ

ਟਮਾਟਰ ਜ਼ਿਆਦਾ ਖਾਣ ਨਾਲ ਸੀਨੇ ਵਿੱਚ ਜਲਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ । ਕਿਉਂਕਿ ਟਮਾਟਰ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ । ਜਿਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ , ਅਤੇ ਛਾਤੀ ਵਿੱਚ ਜਲਨ ਦੀ ਸਮੱਸਿਆ ਵੀ ਵੱਧ ਸਕਦੀ ਹੈ । ਜ਼ਿਆਦਾ ਮਾਤਰਾ ਵਿਚ ਵਿਟਾਮਿਨ ਸੀ ਦਾ ਸੇਵਨ ਸੀਨੇ ਵਿੱਚ ਜਲਨ ਦੀ ਸਮੱਸਿਆ ਨੂੰ ਵਧਾਉਂਦਾ ਹੈ ।

ਸਰੀਰ ਵਿੱਚ ਦੁਰਗੰਧ ਦੀ ਸਮੱਸਿਆ

ਜ਼ਿਆਦਾ ਟਮਾਟਰ ਖਾਣ ਨਾਲ ਸਰੀਰ ਵਿੱਚ ਦੁਰਗੰਧ ਦੀ ਸਮੱਸਿਆ ਵੀ ਵਧ ਸਕਦੀ ਹੈ । ਕਿਉਂਕਿ ਟਮਾਟਰ ਵਿੱਚ ਟਰਪੀਣਸ ਨਾਮ ਦਾ ਇੱਕ ਤੱਤ ਪਾਇਆ ਜਾਂਦਾ ਹੈ , ਜੋ ਸਰੀਰ ਵਿੱਚ ਦੁਰਗੰਧ ਦੀ ਸਮੱਸਿਆ ਨੂੰ ਵਧਾਉਂਦਾ ਹੈ । ਚਬਾਉਣ ਦੇ ਦੌਰਾਨ ਜਦੋਂ ਇਹ ਤੱਤ ਟੁੱਟਦਾ ਹੈ , ਤਾਂ ਸ਼ਰੀਰ ਵਿੱਚ ਦੁਰਗੰਧ ਦੀ ਸਮੱਸਿਆ ਵਧ ਸਕਦੀ ਹੈ ।

ਜੋੜਾਂ ਦਾ ਦਰਦ

ਟਮਾਟਰ ਦੇ ਜ਼ਿਆਦਾ ਸੇਵਨ ਨਾਲ ਜੋੜਾਂ ਵਿੱਚ ਦਰਦ ਦੀ ਸਮੱਸਿਆ ਵਧ ਸਕਦੀ ਹੈ । ਟਮਾਟਰ ਵਿੱਚ ਸੋਲਨਿਨ ਨਾਮ ਦਾ ਐਲਕੋਲੋਇਡ ਹੁੰਦਾ ਹੈ । ਜਿਸ ਕਾਰਨ ਜੋੜਾਂ ਵਿੱਚ ਸੋਜ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ । ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਜੋੜਾਂ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ , ਉਨ੍ਹਾਂ ਨੂੰ ਟਮਾਟਰ ਖਾਣ ਤੋਂ ਬਚਨਾ ਚਾਹੀਦਾ ਹੈ ।

ਟਮਾਟਰ ਜ਼ਿਆਦਾ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ । ਜੇਕਰ ਇਨ੍ਹਾਂ ਵਿੱਚੋਂ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ , ਤਾਂ ਤੁਹਾਨੂੰ ਡਾਕਟਰ ਨੂੰ ਪੁੱਛ ਕੇ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।