ਥਾਇਰਾਇਡ ਦੀ ਬੀਮਾਰੀ ਹੋਣ ਤੇ ਕਦੇ ਨਾਂ ਕਰੋ , ਇਹ 6 ਚੀਜ਼ਾਂ ਦਾ ਸੇਵਨ ।

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੋ ਰਹੀ ਹੈ । ਥਾਈਰਾਈਡ ਇਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ । ਜੋ ਸਰੀਰ ਵਿਚ ਮੌਜੂਦ ਥਾਈਰਾਈਡ ਗਲੈਂਡਸ ਬਣਾਉਂਦੇ ਹਨ । ਇਹ ਸਾਡੇ ਮੈਟਾਬਾਲਿਜ਼ਮ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੁੰਦਾ ਹੈ ।

ਇਹ ਬਿਮਾਰੀ ਜ਼ਿਆਦਾਤਰ ਮਹਿਲਾਵਾਂ ਨੂੰ ਹੁੰਦੀ ਹੈ । ਇਸ ਵਿੱਚ ਵਜ਼ਨ ਵਧਣ ਦੇ ਨਾਲ ਨਾਲ ਬੇਚੈਨੀ , ਠੀਕ ਤਰ੍ਹਾਂ ਨੀਂਦ ਨਾ ਆਉਣੀ , ਪੀਰੀਅਡਸ ਦੀ ਸਮੱਸਿਆ , ਦਿਲ ਦੀ ਧੜਕਣ ਵਧਣੀ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ । ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ ਅਤੇ ਉਸੇ ਸਮੇਂ ਦਵਾਈਆਂ ਦਾ ਸੇਵਨ ਜ਼ਰੂਰ ਕਰੋ । ਪਰ ਦਵਾਈਆਂ ਦੇ ਨਾਲ ਨਾਲ ਕੁਝ ਖਾਣ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਕਿਉਂਕਿ ਥਾਇਰਾਇਡ ਦੀ ਸਮੱਸਿਆ ਵਿੱਚ ਆਪਣੀ ਡਾਈਟ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਥਾਇਰਾਇਡ ਦੀ ਸਮੱਸਿਆ ਹੋਣ ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ।

ਆਇਓਡੀਨ ਵਾਲੀ ਡਾਈਟ

ਜੇ ਤੁਹਾਨੂੰ ਥਾਇਰਾਇਡ ਦੀ ਬੀਮਾਰੀ ਹੈ , ਤਾਂ ਤੁਸੀਂ ਆਇਓਡੀਨ ਵਾਲੀ ਡਾਈਟ ਦਾ ਸੇਵਨ ਬਿਲਕੁਲ ਨਾਂ ਕਰੋ । ਕਿਉਂਕਿ ਥਾਈਰਾਈਡ ਗਲੈਂਡਸ ਸਾਡੇ ਸਰੀਰ ਵਿੱਚੋਂ ਆਇਓਡੀਨ ਨੂੰ ਲੈ ਕੇ ਥਾਇਰਾਇਡ ਹਾਰਮੋਨ ਪੈਦਾ ਕਰਦੇ ਹਨ । ਇਸ ਲਈ ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਦੀ ਸਮੱਸਿਆ ਹੈ , ਤਾਂ ਆਇਓਡੀਨ ਵਾਲੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ । ਇਸ ਤੋਂ ਇਲਾਵਾ ਸੀ ਫੂਡ ਅਤੇ ਆਇਓਡੀਨ ਵਾਲੇ ਨਮਕ ਨੂੰ ਵੀ ਬਿਲਕੁਲ ਨਹੀਂ ਖਾਣਾ ਚਾਹੀਦਾ । ਇਸ ਨਾਲ ਥਾਈਰਾਈਡ ਦੀ ਸਮੱਸਿਆ ਵਧ ਜਾਂਦੀ ਹੈ ।

ਰੈੱਡ ਮੀਟ ਨਾਂ ਖਾਓ

ਥਾਇਰਾਇਡ ਦੀ ਸਮੱਸਿਆ ਵਿੱਚ ਲੋਕਾਂ ਨੂੰ ਰੈੱਡ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ । ਰੈੱਡ ਮੀਟ ਵਿੱਚ ਕੋਲੈਸਟਰੋਲ ਅਤੇ ਸੈਚੁਰੇਟਿਡ ਫੈਟ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ । ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ । ਇਸ ਲਈ ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ , ਤਾਂ ਉਨ੍ਹਾਂ ਲੋਕਾਂ ਦਾ ਵਜ਼ਨ ਤੇਜ਼ੀ ਨਾਲ ਵਧੇਗਾ । ਇਸ ਲਈ ਥਾਇਰਾਇਡ ਦੀ ਸਮੱਸਿਆ ਵਿੱਚ ਰੈੱਡ ਮੀਟ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ।

ਕੈਫੀਨ

ਕੈਫੀਨ ਥਾਇਰਾਇਡ ਨੂੰ ਨਹੀਂ ਵਧਾਉਂਦਾ ਬਲਕਿ ਇਹ ਥਾਇਰਾਇਡ ਦੁਬਾਰਾ ਸਰੀਰ ਵਿਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ । ਕਿਉਂਕਿ ਕੈਫੀਨ ਨਾਲ ਸਰੀਰ ਵਿਚ ਬੇਚੈਨੀ ਹੋਣ ਲੱਗਦੀ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਵਧ ਜਾਂਦੀ ਹੈ । ਇਸ ਲਈ ਚਾਹ , ਕੌਫੀ ਦਾ ਸੇਵਨ ਥਾਇਰਾਈਡ ਦੀ ਸਮੱਸਿਆ ਵਿੱਚ ਨਹੀਂ ਕਰਨਾ ਚਾਹੀਦਾ ।

ਗ੍ਰੀਨ ਟੀ

ਥਾਇਰਾਇਡ ਦੀ ਸਮੱਸਿਆ ਵਾਲੇ ਲੋਕਾਂ ਨੂੰ ਗਰੀਨ ਟੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਨਹੀਂ ਕਰਨਾ ਚਾਹੀਦਾ । ਕਿਉਂਕਿ ਇਸ ਨਾਲ ਥਾਇਰਾਇਡ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ । ਕਿਉਂਕਿ ਗ੍ਰੀਨ ਟੀ ਚ ਮੌਜੂਦ ਕੈਟੀਕਿਨ ਐਂਟੀ ਥਾਇਰਾਇਡ ਏਜੰਟ ਦੀ ਤਰ੍ਹਾਂ ਕੰਮ ਕਰ ਸਕਦਾ ਹੈ । ਜਿਸ ਨਾਲ ਥਾਇਰਾਈਡ ਦੀ ਸਮੱਸਿਆ ਵੱਧਦੀ ਹੈ ।

ਜੰਕਫੂਡ

ਜੇਕਰ ਤੁਹਾਨੂੰ ਥਾਈਰਾਈਡ ਦੀ ਸਮੱਸਿਆ ਹੈ , ਤਾਂ ਤੁਸੀਂ ਆਪਣੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਜ਼ਰੂਰ ਧਿਆਨ ਦਿਓ । ਇਸ ਵਿੱਚ ਤਲੀਆਂ ਭੁੰਨੀਆਂ ਅਤੇ ਮਸਾਲੇ ਵਾਲੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਾ ਕਰੋ । ਇਨ੍ਹਾਂ ਚੀਜ਼ਾਂ ਨਾਲ ਵੀ ਥਾਇਰਾਇਡ ਦੀ ਸਮੱਸਿਆ ਵਧ ਜਾਂਦੀ ਹੈ ।

ਐਲਕੋਹਲ

ਥਾਇਰਾਇਡ ਦੀ ਸਮੱਸਿਆ ਵਿੱਚ ਅਲਕੋਹਲ ਦਾ ਸੇਵਨ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ । ਇਸ ਨਾਲ ਸਰੀਰ ਵਿਚ ਐਨਰਜੀ ਲੈਵਲ ਪ੍ਰਭਾਵਿਤ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।